Wed, 26 April 2017
Your Visitor Number :-   1026879
SuhisaverSuhisaver Suhisaver
ਮਾਲੇਗਾਂਵ ਧਮਾਕਾ ਕੇਸ; ਸਾਧਵੀ ਪ੍ਰਗਿਆ ਸਿੰਘ ਨੂੰ ਮਿਲੀ ਜ਼ਮਾਨਤ               ਰਾਸ਼ਟਰਪਤੀ ਚੋਣ; ਪ੍ਰਣਬ ਮੁਖਰਜੀ ਨੂੰ ਮਿਲ ਸਕਦੈ ਦੂਜਾ ਕਾਰਜਕਾਲ               ਸੁਕਮਾ ਹਮਲਾ ਸੋਚੇ-ਸਮਝੇ ਕਤਲ : ਰਾਜਨਾਥ              

ਵਾਹਿਦ ਦੀਆਂ ਦੋ ਗ਼ਜ਼ਲਾਂ

Posted on:- 26-04-2017

(1)

ਮਿਟਾਉਣਾ ਖ਼ੁਦ ਨੂੰ ਆਪਣੇ ਆਪ ਦਾ ਵਿਸਥਾਰ ਵੀ ਕਰਨਾ
ਕਿ ਰਹਿਣਾ ਦਾਇਰਿਆਂ ਵਿਚ ਵੀ ਤੇ ਉਸਨੂੰ ਪਿਆਰ ਵੀ ਕਰਨਾ।

ਜਿਹਦੇ ਪੱਤਣ ਰਵਾਇਤੀ ਨੇ ਤੇ ਪਾਣੀ ਇਸ਼ਕ ਵਿਚ ਭਿੱਜੇ,
ਉਦ੍ਹੇ ਵਿਚ ਡੁੱਬਣਾ ਵੀ ਹੈ ਤੇ ਉਸ ਨੂੰ ਪਾਰ ਵੀ ਕਰਨਾ।

ਰਹੇ ਜੇ ਹਾਂ 'ਚ ਹੀ ਇਉਂ ਹਿਲਦੇ ਤਾਂ ਇਹ ਸਿਰ ਨਹੀਂ ਰਹਿਣੇ,
ਆ ਜਾਵੇ ਮੇਰਿਆਂ ਲੋਕਾਂ ਨੂੰ ਹੁਣ ਇਨਕਾਰ ਵੀ ਕਰਨਾ।

ਰਹੇ ਅੱਖਾਂ ਹੀ ਵਿਚ ਜੇ ਇਉਂ ਤਾਂ ਡਰ  ਹੈ ਜ਼ਹਿਰਵਾ ਦਾ ਵੀ,
ਜੇ ਬਿਹਤਰ ਜੀਣ ਦੇ ਨੇ ਖ਼ਾਬ ਤਾਂ ਸਾਕਾਰ ਵੀ ਕਰਨਾ।

ਮੇਰੇ ਇਸ ਜ਼ਹਿਨ ਖ਼ਾਤਰ ਵੈਦ ਨੇ ਇਉਂ ਸਾਜ਼ਿਸ਼ਾਂ ਰਚਦੇ,
ਦਵਾ ਦਾਰੂ ਵੀ ਕਰਨੀ ਤੇ ਇਹਨੂੰ ਬੀਮਾਰ ਵੀ ਕਰਨਾ।

ਅੱਗੇ ਪੜੋ

ਗ਼ਰੀਬ ਦੀ ਕਵਿਤਾ... - ਵਰਗਿਸ ਸਲਾਮਤ

Posted on:- 24-04-2017

ਗ਼ਰੀਬ ਦੀ ਕਵਿਤਾ ਹਾਂ
ਰੋਟੀ ਦੇ ਸਿਰਲੇਖ ਹੇਠ
ਢਾਰਿਆਂ ਦੇ ਪਰਪੇਖ 'ਚ
ਅੰਤਰਾਸ਼ਟਰੀ ਕੈਨਵਸ 'ਤੇ ਵਿਚਰਦੀ ਹਾਂ

ਸਾਰੇ ਮੈਨੂੰ ਜਾਣਦੇ ਹਨ
ਮੇਰੀ ਫਿੱਗਰ ਦੀ ਲੰਬਾਈ, ਚੌੜਾਈ
ਮਾਪਦੇ 'ਤੇ ਆਂਕਦੇ ਹਨ
ਪਰ ਮੇਰਾ ਪਿਚਕਿਆ , ਭੱਦਾ ਚਿਹਰਾ
ਅਤੇ ਪਾਟੇ ਲੀੜੇ ਵੇਖ
ਪਛਾਨਣ ਤੋਂ ਇਨਕਾਰਦੇ ਹਨ

ਸੜਕਾਂ 'ਤੇ ਚਲਦੀਆਂ ਲਾਰੀਆਂ
ਭਾਵੇਂ ਮੈਨੂੰ ਮਿਲਣ ਨਹੀਂ ਆਉਂਦੀਆਂ
ਪਰ ਉਸਦੀ ਬੱਜਰੀ ਤੇ ਰੋੜੀ ਦੀ ਰੜਕ
ਮੇਰੇ ਸਾਹਾਂ 'ਚ ਰੜਕਦੀ ਹੈ

ਅੱਗੇ ਪੜੋ

ਸੱਚ ਦਾ ਸਫ਼ਰ - ਅੰਮ੍ਰਿਤਪਾਲ ਸਿੰਘ ਸੰਧੂ ਬਾੜੀਆਂ

Posted on:- 21-04-2017

suhisaver

ਦਿਲ ਦੀ ਡੂੰਘਾਈ ਵਿੱਚੋਂ
ਭਾਵਨਾਵਾਂ ਸਹਿਤ ਸੱਚ ਤੁਰਿਆ
ਦਿਮਾਗ ਤੱਕ ਪੁੱਜਾ
ਤਰਕ ਵਿਤਰਕ
ਵਾਦ ਵਿਵਾਦ
ਦਵੰਦ ਵਿਰੋਧ ਨੇ
ਭਾਵਨਾਵਾਂ ਨੂੰ ਛਣ ਦਿੱਤਾ
ਮੋਟੇ ਮੋਟੇ ਬਚੇ
ਸਵਾਰਥ ,ਡਰ,ਅੰਜਾਮ
ਇਤਿਆਦ ਨਾਲ ਰਲਗੱਡ ਕਰਕੇ
ਸੱਚ
ਉਚਾਰਨ ਅੰਗਾਂ ਨਾਲ ਟਕਰਾਇਆ

ਅੱਗੇ ਪੜੋ

ਵਿਦਿਆਰਥੀਆਂ ਲਈ -ਬ੍ਰਤੋਲਤ ਬ੍ਰੈਖਤ

Posted on:- 20-04-2017

ਜਿੱਥੇ ਤੁਸੀ ਬੈਠਦੇ ਹੋ
ਪੜ੍ਹਨ ਲਈ
ਇਸ ਵਾਸਤੇ ਕਿੰਨਾ ਲਹੂ ਵਗਿਆ ਸੀ
ਕਿ ਤੁਸੀਂ ਇੱਥੇ ਬੈਠ ਸਕੋਂ
ਕੀ ਅਜਿਹੀਆਂ ਕਹਾਣੀਆਂ ਤੁਹਾਨੂੰ ਉਕਾਉਂਦੀਆਂ ਨੇ?
ਪਰ ਇਹ ਨਾ ਭੁਲੋ ਕਿ ਤੁਹਾਡੇ ਤੋਂ ਪਹਿਲਾਂ
ਦੂਸਰੇ ਬੈਠਦੇ ਸਨ ਤੁਹਾਡੀ ਜਗ੍ਹਾ
ਜੋ ਬਾਅਦ 'ਚ ਬੈਠ ਜਾਂਦੇ ਸਨ
ਲੋਕਾਂ ਦੀ ਹਿੱਕ ਤੇ
ਹੋਸ਼ ਕਰੋ
ਤੁਹਾਡਾ ਗਿਆਨ ਬੇਅਰਥ ਹੋਵੇਗਾ, ਤੁਹਾਡੇ ਲਈ
ਅਤੇ ਅਧਿਐਨ ਬਾਂਝ, ਜੇਕਰ ਪੜ੍ਹਦੇ ਰਹੇ
ਆਪਣੇ ਗਿਆਨ ਨੂੰ ਬਿਨਾ ਸਮਰਪਿਤ ਕੀਤੇ
ਜੂਝਣ ਲਈ
ਮਨੁੱਖਤਾ ਦੇ ਸਾਰੇ ਦੁਸ਼ਮਣਾ ਖਿਲਾਫ

ਅੱਗੇ ਪੜੋ

ਹਰਮੀਤ ਵਿਦਿਆਰਥੀ ਦੀਆਂ ਦੋ ਗ਼ਜ਼ਲਾਂ

Posted on:- 19-04-2017

(1)

ਖੁਦ ਖਾਮੋਸ਼ ਖੜ੍ਹੇ ਸੁਣ ਰਹੇ ਹਾਂ, ਪਰ ਬੰਦੂਕਾਂ ਬੋਲ ਰਹੀਆਂ ਨੇ ।
ਜਿਉਂਦੇ ਚੁਪ ਨੇ ਇਸ ਧਰਤੀ ਤੇ, ਲੇਕਿਨ ਲਾਸ਼ਾਂ ਬੋਲ ਰਹੀਆਂ ਨੇ।

ਮੈਂ ਇਸ ਧਰਤੀ ਦਾ ਪੁੱਤ ਦੇਖੋ ਕਿੰਨਾ ਬੇਬਸ ਹੋ ਚੁੱਕਾ ਹਾਂ
ਸਾਰੇ ਸੁਪਨੇ ਮੁੱਕ ਗਏ , ਬਸ ਬੰਜਰ ਅੱਖਾਂ ਬੋਲ ਰਹੀਆਂ ਨੇ ।

ਮੈਨੂੰ ਮੇਰੇ ਹੀ ਪੈਰਾਂ ਦੇ ਸਫਰ ਨੇ ਕਿੰਨਾਂ ਹੈ ਉਲਝਾਇਆ
ਘਰ ਖਬਰੇ ਨੇ ਕਿੱਥੇ ਗੁੰਮੇ, ਖਾਲੀ ਰਾਹਵਾਂ ਬੋਲ ਰਹੀਆਂ ਨੇ ।

ਸਾਡੇ ਬੋਲੇ ਕੰਨਾਂ ਤਾਈਂ ਸੁਣਦਾ ਨਾ ਵਿਰਲਾਪ ਕੋਈ ਵੀ
ਜ਼ਹਿਰੀ ਬੱਲੀਆਂ ਖਾ ਕੇ ਕਦ ਤੋਂ ਮੋਈਆਂ ਚਿੜੀਆਂ ਬੋਲ ਰਹੀਆਂ ਨੇ ।

ਅੱਗੇ ਪੜੋ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ