Tue, 16 April 2024
Your Visitor Number :-   6976128
SuhisaverSuhisaver Suhisaver

ਕੰਗਾਰੂ ਕੇਅਰ: ਨਵਜਾਤਾਂ ਲਈ ਵਰਦਾਨ -ਡਾ. ਗੁਰਦੇਵ ਚੌਧਰੀ

Posted on:- 19-06-2013

ਮਨੁੱਖ ਅਤੇ ਹੋਰ ਜੀਵ-ਜੰਤੂਆਂ ਵਿਚ ਕਾਫੀ ਫਰਕ ਹੁੰਦਾ ਹੈ। ਇਸਦੇ ਬਾਵਜੂਦ ਮਨੁੱਖ ਹੋਰ ਜੀਵਾਂ ਦੇ ਨਾਲ ਕੁਝ ਸਮਾਨਤਾ ਵੀ ਰੱਖਦਾ ਹੈ। ਇਹੀ ਕਾਰਨ ਹੈ ਕਿ ਅਸੀਂ ਹੋਰ ਜੀਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਘੱਟ ਵਿਕਸਿਤ ਬੱਚਿਆਂ (ਪ੍ਰੀਮੈਚਿਓਰ ਬੇਬੀਜ਼) ਦੀ ਦੇਖਭਾਲ ਦੇ ਸੰਦਰਭ ’ਚ ਕੰਗਾਰੂ ਦੇ ਉਦਾਹਰਣ ਤੋਂ ਕੁਝ ਗੱਲਾਂ ਸਿੱਖੀਆਂ ਜਾ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਕੰਗਾਰੂ ਆਪਣੇ ਬੱਚੇ ਨੂੰ ਪੂਰਣ ਵਿਕਸਿਤ ਹੋਣ ਤਕ ਉਸਨੂੰ ਆਪਣੇ ਸਰੀਰ ਦੀ ਇਕ ਪਾਕਟਨੁਮਾ ਥੈਲੀ ’ਚ ਰੱਖਦਾ ਹੈ। ਇਹ ਸਥਿਤੀ ਬੱਚੇ ਦੇ ਸਰੀਰਕ ਵਿਕਾਸ ’ਚ ਸਹਾਇਕ ਹੁੰਦੀ ਹੈ। ਇਸੇ ਤਰ੍ਹਾਂ ਇਨਸਾਨਾਂ ’ਚ ਵੀ ਇਹ ਵਿਧੀ ਕਾਰਗਰ ਸਿੱਧ ਹੋਈ ਹੈ।

ਕਿਵੇਂ ਕੀਤੀ ਜਾਂਦੀ ਹੈ ਕੰਗਾਰੂ ਕੇਅਰ

ਜਦੋਂ ਕਿਸੇ ਔਰਤ ਦਾ ਬੱਚਾ ਸਮੇਂ ਤੋਂ ਪਹਿਲਾਂ ਪੈਦਾ ਹੁੰਦਾ ਹੈ ਤਾਂ ਅਜਿਹੀ ਹਾਲਤ ’ਚ ਬੱਚੇ ਨੂੰ ਪੇਟ ਦੇ ਮੂੰਹ ਮਾਂ ਦੀ ਬ੍ਰੈਸਟ ਵਿਚ ਨੰਗਾ ਲਿਟਾਇਆ ਜਾਂਦਾ ਹੈ ਤਾਂਕਿ ਸਕਿਨ ਤੋਂ ਸਕਿਨ ਦਾ ਸੰਪਰਕ ਹੋ ਸਕੇ। ਬੱਚੇ ਦੇ ਕੰਨ ਨੂੰ ਮਾਂ ਦੇ ਦਿਲ ਦੇ ਉੱਪਰ ਰੱਖਿਆ ਜਾਣਾ ਸਭ ਤੋਂ ਜ਼ਿਆਦਾ ਸਹੀ ਹੁੰਦਾ ਹੈ। ਕਈ ਖੋਜਾਂ ਤੋਂ ਇਹ ਪਤਾ ਲੱਗਾ ਕਿ ਕੰਗਾਰੂ ਕੇਅਰ ਨਾਲ ਬੱਚੇ ਦੇ ਵਿਕਾਸ ’ਚ ਮਹੱਤਵਪੂਰਣ ਮਦਦ ਮਿਲਦੀ ਹੈ। ਜੇ ਔਰਤ ਘਰੇਲੂ ਕੰਮ ਵੀ ਕਰਨਾ ਚਾਹੁੰਦੀ ਹੈ ਤਾਂ ਇਕ ਵਿਸ਼ੇਸ਼ ਪੇਟੀ ਨਾਲ ਬੱਚੇ ਨੂੰ ਸੀਨੇ ਨਾਲ ਬੰਨ ਸਕਦੀ ਹੈ। ਮਾਵਾਂ ਤੋਂ ਇਲਾਵਾ ਪਿਤਾ ਜਾਂ ਫਿਰ ਗਰੈਂਡ ਪੇਰੈਂਟਸ ਵੀ ਬੱਚੇ ਨਾਲ ਸਕਿਨ ਤੋਂ ਸਕਿਨ ਤਕ ਸੰਪਰਕ ’ਚ ਰਹਿਣ ਤਾਂ ਇਸਦਾ ਫਾਇਦਾ ਬੱਚੇ ਨੂੰ ਮਿਲਦਾ ਹੈ। ਨਾ ਸਿਰਫ ਪ੍ਰੀਮੈਚਿਓਰ ਬੇਬੀਜ਼ ਬਲਕਿ ਨਾਰਮਲ ਪੈਦਾ ਹੋਣ ਵਾਲੇ ਬੱਚਿਆਂ ਨੂੰ ਵੀ ਜੇ ਕੰਗਾਰੂ ਕੇਅਰ ਦਿੱਤੀ ਜਾਵੇ ਤਾਂ ਉਨ੍ਹਾਂ ਨੂੰ ਵੀ ਇਸਦਾ ਖਾਸਾ ਫਾਇਦਾ ਹੁੰਦਾ ਹੈ। ਇਸ ਕੇਅਰ ਦਾ ਨੁਕਸਾਨ ਕੋਈ ਨਹੀਂ ਹੈ ਬਲਕਿ ਫਾਇਦਾ ਹੀ ਮਿਲਦਾ ਹੈ।

ਕੰਗਾਰੂ ਕੇਅਰ ਦੇ ਕੁਝ ਫਾਇਦੇ

ਤਾਪਮਾਨ ਕਾਬੂ ਹੋਣਾ - ਜੇ ਬੱਚੇ ਦੇ ਸਰੀਰ ਦਾ ਤਾਪਮਾਨ ਜ਼ਿਆਦਾ ਹੈ ਤਾਂ ਮਾਂ ਦੇ ਸਰੀਰ ਦਾ ਤਾਪਮਾਨ ਘੱਟ ਹੋ ਕੇ ਬੱਚੇ ਦੇ ਸਰੀਰ ਦੇ ਤਾਪਮਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਇਹ ਪ੍ਰਕਿਰਿਆ ਇਸਦੀ ਉਲਟੀ ਵੀ ਹੋ ਸਕਦੀ ਹੈ।

ਦੁੱਧ ਪਿਆਉਣਾ - ਕੰਗਾਰੂ ਕੇਅਰ ਦੌਰਾਨ ਹੋ ਰਹੇ ਸਕਿਨ ਤੋਂ ਸਕਿਨ ਸੰਪਰਕ ਅਤੇ ਮਾਂ ਦੇ ਬ੍ਰੈਸਟ ਵਾਲੇ ਥਾਂ ਤੋਂ ਬੱਚੇ ਦੇ ਜੁੜਾਅ ਦੇ ਕਾਰਨ ਮਾਂ ਦਾ ਦੁੱਧ ਜ਼ਿਆਦਾ ਬਣਦਾ ਹੈ। ਮਾਂ ਦੇ ਦੁੱਧ ’ਚ ਰੋਗ ਪ੍ਰਤੀਰੋਧਕ ਐਂਟੀਬਾਡੀਜ਼ ਦਾ ਨਿਰਮਾਣ ਜ਼ਿਆਦਾ ਹੁੰਦਾ ਹੈ।

ਸਰੀਰ ਦੇ ਭਾਰ ’ਚ ਵਾਧਾ - ਕੰਗਾਰੂ ਕੇਅਰ ਕਾਰਨ ਬੱਚਾ ਗਹਿਰੀ ਨੀਂਦ ਸੌਂਦਾ ਹੈ। ਇਸ ਵਜ੍ਹਾ ਨਾਲ ਉਹ ਆਪਣੀ ਊਰਜਾ ਦਾ ਭੰਡਾਰਣ ਕਰਦਾ ਹੈ। ਉਸਦੇ ਸਰੀਰ ਦੇ ਭਾਰ ’ਚ ਵਾਧਾ ਹੁੰਦਾ ਹੈ। ਇਸ ਸਭ ਦਾ ਫਾਇਦਾ ਇਹ ਵੀ ਹੁੰਦਾ ਹੈ ਕਿ ਮਾਂ ਤੇ ਬੱਚੇ ਨੂੰ ਘੱਟ ਸਮੇਂ ਲਈ ਹਸਪਤਾਲ ’ਚ ਰੁਕਣਾ ਪੈਂਦਾ ਹੈ।

ਆਪਣੇਪਨ ’ਚ ਵਾਧਾ - ਕੰਗਾਰੂ ਕੇਅਰ ਦਾ ਇਕ ਮਹੱਤਵਪੂਰਣ ਪਹਿਲੂ ਇਹ ਵੀ ਹੈ ਕਿ ਇਸ ਨਾਲ ਮਾਂ ਅਤੇ ਬੱਚੇ ਵਿਚਕਾਰ ਭਾਵਨਾਤਮਕ ਅਤੇ ਆਪਣਾਪਨ ਜ਼ਿਆਦਾ ਵੱਧਦਾ ਹੈ। ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੀਆਂ ਮਾਂਵਾਂ ਨੂੰ ਨਵਜਾਤ ਬੱਚਿਆਂ ਦੇ ਮਾਹਰ ਡਾਕਟਰ ਦੀ ਸਲਾਹ ’ਤੇ ਹੀ ਕੰਗਾਰੂ ਕੇਅਰ ਦੀ ਵਿਧੀ ਅਪਣਾਉਣੀ ਚਾਹੀਦੀ ਹੈ। ਇਹ ਕੇਅਰ ਉਦੋਂ ਤਕ ਕੀਤੀ ਜਾਂਦੀ ਹੈ ਜਦੋਂ ਤਕ ਕਿ ਬੱਚੇ ਦੀ ਸਰੀਰਕ ਕਿਰਿਆਵਾਂ ਆਮ ਨਾ ਹੋ ਜਾਣ।

Comments

Security Code (required)



Can't read the image? click here to refresh.

Name (required)

Leave a comment... (required)





ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ