Mon, 16 July 2018
Your Visitor Number :-   970171
SuhisaverSuhisaver Suhisaver
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ               ਕਰਨਾਟਕ ’ਚ 34 ਹਜ਼ਾਰ ਕਰੋੜ ਰੁਪਏ ਦੀ ਕਿਸਾਨ ਕਰਜ਼ਾ ਮੁਆਫ਼ੀ ਦਾ ਐਲਾਨ              

ਰਾਤ ਦੇ ਖਾਣੇ ਮਗਰੋਂ ਬੁਰਸ਼-ਡਾ. ਸ਼ਿਵ ਕੁਮਾਰ ਸਰੀਨ

Posted on:- 31-07-2014

ਰਾਤ ਦੇ ਖਾਣੇ ਮਗਰੋਂ ਬੁਰਸ਼ ਕਰਨ ਨੂੰ ਇਕ ਚੰਗੀ ਆਦਤ ਮੰਨਿਆ ਜਾਂਦਾ ਹੈ। ਬੱਚਿਆਂ ਵਿਚ ਇਸ ਆਦਤ ਨੂੰ ਵਿਕਸਤ ਕਰਨ ਬਾਰੇ ਵੀ ਮਾਪਿਆਂ ਨੂੰ ਕਿਹਾ ਜਾਂਦਾ ਹੈ ਕਿਉਕਿ ਦੰਦਾਂ ਦੀ ਸਿਹਤ ਲਈ ਇਸਨੂੰ ਸਵੇਰੇ ਬੁਰਸ਼ ਕਰਨ ਨਾਲੋਂ ਦੁੱਗਣੇ ਤੌਰ ’ਤੇ ਬਿਹਤਰ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਕਿਉਕਿ ਦੰਦਾਂ ਤੇ ਮਸੂੜਿਆਂ ਵਿਚ ਫਸਣ ਵਾਲੇ ਫੂਡ ਪਾਰਟੀਕਲਜ਼ ਨਾਲ ਰਾਤ ਵੇਲੇ ਬੈਕਟੀਰੀਆ ਪੈਦਾ ਹੋ ਜਾਂਦਾ ਹੈ। ਇਸ ਭਰਪੂਰ ਟਾਈਮ ਵਿਚ ਇਹ ਬੈਕਟੀਰੀਆ ਦੰਦਾਂ ਦਾ ਨੁਕਸਾਨ ਕਰਨ ’ਚ ਜੁਟ ਜਾਂਦੇ ਹਨ। ਇਸਦੇ ਮੱਦੇਨਜ਼ਰ ਦੰਦ ਸਿਹਤਮੰਦ ਰੱਖਣ ਲਈ ਹੀ ਸੌਣ ਤੋਂ ਪਹਿਲਾਂ ਬੁਰਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਇਕ ਦੂਜੀ ਧਾਰਨਾ ਵੀ ਹੁਣ ਵਿਕਸਿਤ ਹੋਈ ਹੈ, ਹਾਲਾਂਕਿ ਇਸਨੂੰ ਬਹੁਤੀ ਤਵੱਕੋ ਨਹੀਂ ਦਿੱਤੀ ਜਾ ਰਹੀ। ਇਸ ਮੁਤਾਬਕ ਰਾਤ ਨੂੰ ਬੁਰਸ਼ ਕਰਨ ਦੇ ਝੰਜਟ ਤੋਂ ਛੁਟਕਾਰਾ ਮਿਲ ਸਕਦਾ ਹੈ। ਆਮ ਤੌਰ ’ਤੇ ਡਿਨਰ ਤੋਂ ਬਾਅਦ ਬੁਰਸ਼ ਕਰਨਾ ਦੰਦਾਂ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ, ਪਰ ਅਮਰੀਕੀ ਮਾਹਰ ਡਾਕਟਰ ਏਲੀ ਫਲਿਪਸ ਆਪਣੀ ਖੋਜ ਦੇ ਅਧਾਰ ’ਤੇ ਇਸ ਧਾਰਨਾ ਨੂੰ ਗ਼ਲਤ ਸਾਬਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖਾਣਾ ਖਾਣ ਤੋਂ ਬਾਅਦ ਦੰਦ ਸੰਵੇਦਨਸ਼ੀਲ ਹੋ ਜਾਂਦੇ ਹਨ। ਸੋ ਬੁਰਸ਼ ਜਾਂ ਫਲਾਸ ਦੀ ਵਰਤੋਂ ਨਾਲ ਦੰਦ ਤੇ ਮਸੂੜੇ ਕਮਜ਼ੋਰ ਹੋ ਜਾਂਦੇ ਹਨ। ਇਸ ਲਈ ਡਿਨਰ ਤੋਂ ਬਾਅਦ ਸਿਰਫ਼ ਪਾਣੀ ਨਾਲ ਕੁਰਲੀ ਕਰਨੀ ਚਾਹੀਦੀ ਹੈ ਜਾਂ ਮਾਊਥਵਾਸ਼ ਦੀ ਵਰਤੋਂ ਹੀ ਕਾਫੀ ਹੈ।

ਡਾਕਟਰ ਏਲੀ ਫਲਿਪਸ ਦੇ ਇਸ ਮੱਤ ਨਾਲ ਬਹੁਤੇ ਭਾਰਤੀ ਡਾਕਟਰ ਸਹਿਮਤ ਨਹੀਂ ਹਨ। ਉਹ ਇਸ ਨਾਲੋਂ ਵੀ ਅੱਗੋਂ ਦੀ ਗੱਲ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੁਰਸ਼, ਫਲਾਸ, ਮਾੳੂਥ ਵਾਸ਼ ਦੀ ਵਰਤੋਂ ਨਾਲੋਂ ਇਕ ਚੰਗਾ ਤਰੀਕਾ ਇਹ ਹੈ ਕਿ ਖਾਣੇ ਤੋਂ ਬਾਅਦ ਫਰੂਟ ਜਾਂ ਸਲਾਦ ਦਾ ਟੁਕੜਾ ਲੈ ਕੇ ਉਸਨੂੰ ਦੰਦਾਂ ਚ ਕੁਝ ਦੇਰ ਲਈ ਚਬਾਓ। ਇਸ ਨਾਲ ਦੰਦਾਂ ਦੀ ਕੁਦਰਤੀ ਸਫਾਈ ਹੁੰਦੀ ਹੈ ਅਤੇ ਦੰਦ ਜ਼ਿਆਦਾ ਸਿਹਮਤਮੰਦ ਰਹਿੰਦੇ ਹਨ। ਵੈਸੇ ਵੀ ਮਾੳੂਥ ਵਾਸ਼ ਵਗੈਰਾ ਰੈਗੂਲਰ ਤੌਰਤੇ ਇਸਤੇਮਾਲ ਕਰਨੇ ਕੋਈ ਬਹੁਤੀ ਵਧੀਆ ਗੱਲ ਨਹੀਂ ਹੁੰਦੀ।

Comments

Name (required)

Leave a comment... (required)

Security Code (required)ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ