Fri, 19 April 2024
Your Visitor Number :-   6984809
SuhisaverSuhisaver Suhisaver

ਸ਼ੂਗਰ: ਜਾਗਰੂਕਤਾ ਹੀ ਇਲਾਜ -ਵਿਕਰਮ ਸਿੰਘ ਸੰਗਰੂਰ

Posted on:- 29-11-2014

suhisaver

ਖ਼ੂਨ ਵਿੱਚ ਸ਼ੱਕਰ ਦੇ ਵਾਧੇ ਨੂੰ ਸ਼ੂਗਰ, ਮਧੂਮੇਹ ਜਾਂ ਡਾਈਬਟੀਜ਼ ਕਿਹਾ ਜਾਂਦਾ ਹੈ।ਇਹ ਇੱਕ ਅਜਿਹਾ ਗੰਭੀਰ ਰੋਗ ਹੈ, ਜਿਸ ਤੋਂ ਦੁਨੀਆਂ ਭਰ ਵਿੱਚ ਕਰੀਬ 374 ਮਿਲੀਅਨ ਲੋਕ ਪ੍ਰਭਾਵਿਤ ਹਨ।ਇਸ ਗਿਣਤੀ ਵਿੱਚ ਭਾਰਤ ਚੀਨ ਪਿੱਛੋਂ ਦੂਜੇ ਨੰਬਰ ’ਤੇ ਆਉਂਦਾ ਹੈ।ਇਸ ਰੋਗ ਦਾ ਕੋਈ ਸਥਿਰ ਇਲਾਜ ਨਹੀਂ ਹੈ, ਸਿਰਫ ਇਸ ਰੋਗ ਪ੍ਰਤੀ ਜਾਗਰੂਕਤਾ ਹੀ ਇਸਦਾ ਇਲਾਜ ਹੈ।

ਸ਼ੂਗਰ ਰੋਗ ਹੋਣ ਦੇ ਕਾਰਨ

• ਪਰਿਵਾਰਕ ਇਤਿਹਾਸ ਵਿੱਚ ਕਿਸੇ ਨੂੰ ਪਹਿਲਾ ਤੋਂ ਇਸ ਬਿਮਾਰੀ ਦਾ ਹੋਣਾ।
• ਜ਼ਿਆਦਾ ਸਮੇਂ ਤੱਕ ਬੈਠਣ ਵਾਲਾ ਕੰਮ ਕਰਨਾ।
• ਸੈਰ/ਕਸਰਤ ਘੱਟ ਕਰਨਾ।
• ਸੰਤੁਲਿਤ ਅਤੇ ਸਮੇਂ ਸਿਰ ਭੋਜਨ ਨਾ ਖਾਣਾ ਅਤੇ ਜ਼ਿਆਦਾ ਮਿੱਠਾ, ਤਲਿਆ ਅਤੇ ਵਾਈ ਭੋਜਣ ਖਾਣਾ।
• ਸਰੀਰ ਦਾ ਜ਼ਿਆਦਾ ਵਜ਼ਨ ਹੋਣਾ।

ਸ਼ੂਗਰ ਰੋਗ ਦੇ ਲੱਛਣ
• ਵਾਰ-ਵਾਰ ਪਿਸ਼ਾਬ ਆਉਣਾ।
• ਵਾਰ-ਵਾਰ ਪਿਆਦ ਲੱਗਣਾ।
• ਥਕਾਵਟ ਅਤੇ ਕਮਜ਼ੋਰੀ ਹੋਣਾ।
• ਬਹੁਤ ਜ਼ਿਆਦਾ ਭੁੱਖ ਲੱਗਣੀ।
• ਜ਼ਖ਼ਮ ਦਾ ਦੇਰੀ ਨਾਲ ਠੀਕ ਹੋਣਾ।
• ਧੁੰਧਲਾ ਦਿਖਣਾ।
• ਹੱਥਾਂ ਪੈਰਾਂ ਦਾ ਸੁੰਨ੍ਹ ਹੋਣਾ।
• ਚਮੜੀ, ਪਿਸ਼ਾਬ ਨਾਲੀ ਦੇ ਵਿੱਚ ਵਾਰ-ਵਾਰ ਲਾਗ।ਇਨਫੈਕਸ਼ਨ ਦੀ ਬਿਮਾਰੀ ਹੋਣਾ।


ਸ਼ੂਗਰ ਰੋਗ ਤੋਂ ਹੋਣ ਵਾਲੇ ਨੁਕਸਾਨ
• ਅੰਨ੍ਹਾਪਣ।
• ਦਿਲ ਦਾ ਦੌਰਾ
• ਗੁਰਦਿਆਂ ਦਾ ਕੰਮ ਕਰਨਾ ਬੰਦ ਹੋਣਾ।
• ਸਰੀਰਿਕ ਅੰਗ ਕੱਟਣ ਦੀ ਨੌਬਤ।

ਸ਼ੂਗਰ ਰੋਗ ਤੋਂ ਬਚਾਓ
• ਘਿਓ, ਤੇਲ, ਮੈਦਾ ਅਤੇ ਚੀਨੀ ਦੀ ਵਰਤੋਂ ਨੂੰ ਘੱਟ ਕਰੋ।
• ਜ਼ਿਆਦਾ ਫਲ ਅਤੇ ਹਰੀ ਸਬਜ਼ੀਆਂ ਦਾ ਸੇਵਨ ਕਰੋ।
• ਰੋਜ਼ਾਨਾ ਅੱਧਾ ਘੰਟਾ ਸੈਰ/ਕਸਰਤ ਹਫਤੇ ਵਿੱਚ ਘੱਟੋ-ਘੱਟ ਪੰਜ ਦਿਨ ਕਰੋ।
• ਬੀੜੀ/ਸਿਗਰਟ/ਸ਼ਰਾਬ ਦੀ ਵਰਤੋਂ ਨਾ ਕਰੋ।
• ਆਪਣੇ ਸਰੀਰ ਦੇ ਵਜ਼ਨ ਨੂੰ ਸੰਤੁਲਿਤ ਰੱਖੋ।

Comments

Security Code (required)



Can't read the image? click here to refresh.

Name (required)

Leave a comment... (required)





ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ