Fri, 19 April 2024
Your Visitor Number :-   6984788
SuhisaverSuhisaver Suhisaver

ਦੇਸ਼ ਦੀ ਏਕਤਾ ਲਈ ਫਿਰਕਾਪ੍ਰਸਤ ਤਾਕਤਾਂ ਦਾ ਡਟਵਾਂ ਵਿਰੋਧ ਜ਼ਰੂਰੀ -ਇੰਦਰਜੀਤ ਸਿੰਘ

Posted on:- 17-07-2015

suhisaver

ਮੋਦੀ ਸਰਕਾਰ ਦੇ ਇਕ ਸਾਲ ਦੇ ਰਾਜਕਾਲ ਨੂੰ ਦੇਖੀਏ ਤਾਂ ਪਤਾ ਚੱਲਦਾ ਹੈ ਕਿ ਭਾਜਪਾ ਸਰਕਾਰ ਨਵਉਦਾਰਵਾਦੀ ਵਿਨਾਸ਼ਕਾਰੀ ਨੀਤੀਆਂ ਨੂੰ ਹੋਰ ਵੀ ਹਮਲਾਵਰ ਢੰਗ ਨਾਲ ਲਾਗੂ ਕਰਨ ’ਚ ਲੱਗੀ ਹੋਈ ਹੈ। ਉਹ ਦੇਸ਼ ਦੇ ਕੁਦਰਤੀ ਸਰੋਤਾਂ ਜਲ, ਜੰਗਲ, ਜ਼ਮੀਨ, ਖਣਿਜ ਪਦਾਰਥ ਆਦਿ ਵਿਦੇਸ਼ੀ ਦੇਸੀ ਪੂੰਜੀ ਹਵਾਲੇ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਜਮਹੂਰੀ ਤੇ ਸੰਵਿਧਾਨਿਕ ਸੰਸਥਾਵਾਂ, ਸੰਸਦੀ ਪ੍ਰਕਿਰਿਆਵਾਂ ਅਤੇ ਕਿਰਤ ਕਾਨੂੰਨਾਂ ਦੀਆਂ ਸੀਮਤ ਵਿਵਸਥਾਵਾਂ ’ਤੇ ਵੀ ਡੂੰਘੀਆਂ ਚੋਟਾਂ ਮਾਰਨ ਦਾ ਵੀ, ਕੇਂਦਰ ਦੀ ਭਾਜਪਾ ਅਤੇ ਰਾਜ ਸਰਕਾਰਾਂ, ਰਿਕਾਰਡ ਬਣਾ ਰਹੀਆਂ ਹਨ।

2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਲ ਭਰ ’ਚ ਦੇਸ਼ ਦੇ ਵੱਖ-ਵੱਖ ਭਾਗਾਂ ’ਚ ਯੋਜਨਾਬੱਧ ਢੰਗ ਨਾਲ ਫਿਰਕਾਪ੍ਰਸਤ ਦੰਗੇ ਕਰਵਾ ਕੇ ਹਿੱਸਾ ਭੜਕਾਈ ਗਈ ਸੀ। ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ ਜ਼ਿਲ੍ਹੇ ਦਾ ਸ਼ਰਮਨਾਕ ਮਾਮਲਾ ਵੀ ਇਸ ਵਿਚ ਸ਼ਾਮਲ ਹੈ। ਸੱਚਾਈ ਇਹ ਹੈ ਕਿ ਯੂਪੀਏ ਸਰਕਾਰ ਖ਼ਿਲਾਫ ਫੈਲੇ ਗਹਿਰੇ ਜਨਤਾ ਦੇ ਗੁੱਸੇ ਨੰੂ ਭਾਜਪਾ ਦੇ ਹੱਕ ’ਚ ਵਰਤਣ ਦੇ ਮਕਸਦ ਨਾਲ ਇਨ੍ਹਾਂ ਦੰਗਿਆਂ ਦੀ ਫਸਲ ਬੀਜੀ ਗਈ ਸੀ। ਭਾਜਪਾ ਨੂੰ ਕੁੱਲ ਵੋਟਾਂ ਵਿਚੋਂ ਸਿਰਫ਼ 31 ਫੀਸਦੀ ਵੋਟਾਂ ਮਿਲੀਆਂ ਸਨ। ਫਿਰਕਾਪ੍ਰਸਤ ਦੰਗਿਆਂ ਰਾਹੀਂ ਪੈਦਾ ਕੀਤੀ ਗਈ ਫਿਰਕਾਪ੍ਰਸਤ ਵੰਡ (ਧਰੁਵੀਕਰਨ) ਨੇ ਯਕੀਨੀ ਤੌਰ ’ਤੇ ਆਪਣਾ ਕੰਮ ਕੀਤਾ।

ਨਤੀਜੇ ਵਜੋਂ 31 ਫੀਸਦੀ ਵੋਟਾਂ ਪ੍ਰਾਪਤ ਕਰਕੇ ਹੀ ਬਹੁਤ ਹਾਸਲ ਕਰ ਲਿਆ। ਮੁਜ਼ੱਫਰਨਗਰ ਜ਼ਿਲ੍ਹੇ ’ਚ ਜਾਟ ਤੇ ਮੁਸਲਮਾਨ ਕਿਸਾਨਾਂ ’ਚ ਸਦੀਆਂ ਪੁਰਾਣਾ ਆਪਸੀ ਭਾਈਚਾਰਾ ਬਣਿਆ ਹੋਇਆ ਸੀ। ਭਾਜਪਾ ਨੇ ਇਸ ਭਾਈਚਾਰੇ ਨੂੰ ਖਤਮ ਕਰਨ ਲਈ ਫਿਰਕਾਪ੍ਰਸਤ ਦੰਗੇ ਭੜਕਾਉਣ ਦਾ ਵਾਤਾਵਰਣ ਤਿਆਰ ਕੀਤਾ ਸੀ। ਇਸ ਲੜਕੀ ਨਾਲ ਛੇੜਖਾਨੀ ਦਾ ਮਾਮਲਾ ਉਛਾਲਿਆ ਗਿਆ। ਬਹੁ-ਬੇਟੀਆਂ ਦੀ ਇੱਜ਼ਤ ਅਤੇ ਜਾਤੀ ਵਿਸ਼ੇਸ਼ ਦੇ ਮਾਣ-ਸਨਮਾਨ ਦੇ ਭੜਕਾਊ ਨਾਅਰੇ ਦਿੱਤੇ ਗਏ। ਵੱਡੇ ਪੈਮਾਨੇ ’ਤੇ ਹਿੰਸਾ ਫੈਲਾਈ ਗਈ। ਜ਼ਹਿਰੀਲਾ ਤੇ ਝੂਠਾ ਪ੍ਰਚਾਰ ਅਤੇ ਜਾਤ-ਪਾਤ ਦਾ ਦਵੈਖ ਹਰਿਆਣਾ, ਰਾਜਸਥਾਨ ਤੇ ਦੂਸਰੇ ਇਲਾਕਿਆਂ ’ਚ ਫੈਲਾਇਆ ਗਿਆ।

‘ਲਵ ਜੇਹਾਦ’ ਵਰਗੀਆਂ ਅਫਵਾਹਾਂ ਫੈਲਾ ਕੇ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਪੈਦਾ ਕੀਤੀ ਗਈ। ‘ਬੇਟੀ ਬਚਾਓ-ਬਹੂ ਬਣਾਓ’ ਘਟੀਆ ਮਾਨਸਿਕਤਾ ਦੇ ਨਾਅਰੇ ਦਿੱਤੇ ਜਾਂਦੇ ਹਨ। ਭਾਜਪਾ ਸਰਕਾਰ ਦੇ ਮੰਤਰੀ ਇਕ ਖ਼ਾਸ ਫਿਰਕੇ ਦੀਆਂ ਔਰਤਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਦਾ ਆਦੇਸ਼ ਦਿੰਦੇ ਹਨ। ਮੁਸਲਮਾਨਾਂ ਦਾ ਵੋਟ ਦਾ ਹੱਕ ਖੋਹਣ ਜਿਹੇ ਨਫ਼ਰਤ ਭਰੇ ਬਿਆਨ ਦਿੰਦੇ ਹਨ। ਨੱਥੂ ਰਾਮ ਗੌਡਸੇ ਦਾ ਮੰਦਰ ਬਣਾਉਣ ਲਈ ਕਹਿਣਾ, ਕਿੰਨੀ ਘਟੀਆ ਮਾਨਸਿਕਤਾ ਦਾ ਕੰਮ ਕਰ ਰਹੇ ਹਨ? ਸਾਰੇ ਸਾਰੇ ਦੇਸ਼ ਦੇ ਕਿਸਾਨ ਆਵਾਰਾ ਪਸ਼ੂਆਂ ਵੱਲੋਂ ਉਜਾੜੀ ਜਾ ਰਹੀ ਫਸਲ ਦਾ ਉਜਾੜਾ ਖਤਮ ਕਰਨ ਲਈ ਕਹਿ ਰਹੇ ਹਨ। ਉਨ੍ਹਾਂ ਦੀ ਨਸਲ ਸੁਧਾਰ ਕੇ ਜਾਂ ਦੂਜੇ ਯੋਗ ਪ੍ਰਬੰਧਾਂ ਕਰਕੇ ਫਸਲ ਦਾ ਉਜਾੜਾ ਘੱਟ ਕੀਤਾ ਜਾ ਸਕਦਾ ਹੈ। ਇਸ ਪਾਸੇ ਮੋਦੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਇਹ ‘ਗਊ ਵੰਸ਼ ਵਧਾਉਣ’ ਵਰਗੇ ਕਾਨੂੰਨ ਨੂੰ ਪਹਿਲ ਦੇ ਕੇ ਗਊ ਨਾਲ ਜੁੜੀਆਂ ਭਾਵਨਾਵਾਂ ਦਾ ਰਾਜਨੀਤਕ ਫਾਇਦਾ ਲੈਣਾ ਚਾਹੁੰਦੀ ਹੈ। ਗਿਰਜੇ ਘਰਾਂ ਤੇ ਸਾਰੇ ਦੇਸ਼ ਵਿਚ ਵੱਖ-ਵੱਖ ਥਾਵਾਂ ’ਤੇ ਹਮਲੇ ਹੋ ਰਹੇ ਹਨ। ਪ੍ਰਧਾਨ ਮੰਤਰੀ ਇਨ੍ਹਾਂ ਸਭ ਕੀਤੀਆਂ ਜਾ ਰਹੀਆਂ ਕਰਤੂਤਾਂ ਲਈ ਜਵਾਬਦੇਹ ਹੈ। ਗੁਜਰਾਤ ’ਚ 2002 ’ਚ ਕਿਸ ਦੀ ਸਰਪ੍ਰਸਤੀ ’ਚ ਹਜ਼ਾਰਾਂ ਨਿਰਦੋਸ਼ ਮੁਸਲਮਾਨਾਂ ਦਾ ਕਤਲੇਆਮ ਹੋਇਆ ਸੀ? ਇਸ ਬਾਰੇ ਸਭ ਲੋਕ ਚੰਗੀ ਤਰ੍ਹਾਂ ਜਾਣਦੇ ਹਨ।

ਹਿੰਦੂਤਵ ਦੀ ਫਿਰਕਾਪ੍ਰਸਤ ਨੂੰ ਮੁਸਲਿਮ ਕੱਟੜਪੰਥੀਆਂ ਦੇ ਉਭਾਰ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਬਲਕਿ ਉਹ ਤਾਂ ਚਾਹੁੰਦੇ ਹਨ ਕਿ ਮੁਸਲਿਮ ਕੱਟੜਪੰਥ ਦਾ ਉਭਾਰ ਹੋਵੇ ਤਾਂ ਕਿ ਇਨ੍ਹਾਂ ਨੂੰ ਉਨ੍ਹਾਂ ਹਿੰਦੂ ਬਹੁਮਤ ਤਬਕਿਆਂ ’ਚ ਘੁਸਪੈਠ ਕਰਨ ਦਾ ਮੌਕਾ ਮਿਲੇ, ਜੋ ਨਫ਼ਰਤ ਤੇ ਹਿੰਸਾ ਦੀ ਫੁੱਟਪਾਊ ਨੀਤੀ ਨੂੰ ਪਸੰਦ ਨਹੀਂ ਕਰਦੇ ਹਨ, ਜੋ ਭਾਜਪਾ ਅਤੇ ਉਸ ਦੇ ਸੰਗਠਨਾਂ ਦੁਆਰਾ ਭੜਕਾਈ ਜਾਂਦੀ ਹੈ।

ਆਰਐਸਐਸ ਰਾਸ਼ਟਰੀ ਮੁਕਤੀ ਸੰਘਰਸ਼ ਦਾ ਕਦੀ ਹਿੱਸਾ ਨਹੀਂ ਰਹੀ ਹੈ, ਬਲਕਿ ਅੰਗਰੇਜ਼ ਹਕੂਮਤ ਇਨ੍ਹਾਂ ਨੂੰ ਫੁੱਟ ਪਾਉਣ ਲਈ ਵਰਤਦੀ ਸੀ। ਅੰਗਰੇਜ਼ ਹਕੂਮਤ ਸਦਾ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ’ਤੇ ਚੱਲਦੀ ਸੀ। ਸਾਡੇ ਦੇਸ਼ ’ਚ ਰਜਵਾੜਾਸ਼ਾਹੀ ਦੌਰਾਨ ਜਗੀਰਦਾਰੀ ਦੇ ਸ਼ੋਸ਼ਣ ਤੇ ਉਤਪੀੜਨ ਵਿਰੁੱਧ ਕਈ ਅੰਦੋਲਨ ਚੱਲੇ ਸਨ। ਇਨ੍ਹਾਂ ਅੰਦੋਲਨਾਂ, ਸੰਘਰਸ਼ਾਂ ’ਚ ਸਾਂਝੀ ਵਿਰਾਸਤ ਦੀ ਬਦੌਲਤ ਹੀ ਸਾਡੇ ਦੇਸ਼ ਦੀ ਜਨਤਾ ਨੇ ਸਾਮਰਾਜਵਾਦ ਵਿਰੁੱਧ ਲੜਨ ਦੀ ਸਮਰੱਥਾ ਹਾਸਲ ਕੀਤੀ ਸੀ। ਫਿਰਕਾਪ੍ਰਸਤ ਤਾਕਤਾਂ ਆਪਣੇ ਹਿਤਾਂ ਖਾਤਰ ਸਦਾ ਹੀ ਜਨਤਾ ਦੀ ਸਾਮਰਾਜਵਾਦ ਆਪਣੇ ਹਿਤਾਂ ਖਾਤਰ ਸਦਾ ਹੀ ਜਨਤਾ ਦੀ ਸਾਮਰਾਜਵਾਦ ਖ਼ਿਲਾਫ਼ ਲੜਾਈ ਦੇ ਵਿਰੋਧ ’ਚ ਗਈਆਂ ਹਨ।

ਫਿਰਕਾਪ੍ਰਸਤ ਤਾਕਤਾਂ ਸ਼ਹੀਦ ਭਗਤ ਸਿੰਘ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਤੱਕ ਨੂੰ ਆਪਣੇ ਰੰਗ ’ਚ ਰੰਗ ਕੇ ਗਲਤ-ਮਲਤ ਕਰਨ ’ਤੇ ਤੁਲੀਆਂ ਹੋਈਆਂ ਹਨ। ਡਾ. ਅੰਬੇਦਕਰ ਤੱਕ ਦੀ ਵਿਰਾਸਤ ਨੂੰ ਹੜੱਪਣ ਤੋਂ ਵੀ ਕੋਈ ਸੰਕੋਚ ਕਰ ਰਹੀਆਂ ਹਨ, ਜਦ ਕਿ ਡਾ. ਸਾਹਿਬ ਨੇ ਹਮੇਸ਼ਾ ਧਾਰਮਿਕ ਕੱਟੜਤਾ ਅਤੇ ਵਰਣ-ਵਿਵਸਥਾ ਦੇ ਖ਼ਿਲਾਫ਼ ਜੀਵਨ ਭਰ ਸੰਘਰਸ਼ ਕੀਤਾ।

ਨਵਉਦਾਰਵਾਦ, ਪੂੰਜੀਵਾਦ, ਜਗੀਰਵਾਦ ਦੇ ਸ਼ੋਸ਼ਣ ਕਾਰਨ ਦੇਸ਼ ’ਚ ਸੰਕਟ ਡੂੰਘਾ ਹੋ ਰਿਹਾ ਹੈ। ਦਬੇ-ਕੁਚਲੇ ਤਬਕਿਆਂ ’ਚ ਅੱਜ ਸੰਘਰਸ਼ ਦਾ ਉਬਾਲ ਆ ਰਿਹਾ ਹੈ। ਇਸ ਲਈ ਸਮਾਜ ਸੁਧਾਰਕ ਤੇ ਆਜ਼ਾਦੀ ਦੀ ਲੜਾਈ ਦੇ ਚਿੰਨ੍ਹ ਲੋਕਾਂ ਲਈ ਫਿਰ ਤੋਂ ਪ੍ਰੇਰਣਾ ਦਾ ਸਰੋਤ ਬਣ ਰਹੇ ਹਨ। ਇਸ ਲਈ ਭਾਜਪਾ, ਆਰਐਸਐਸ ਉਨ੍ਹਾਂ ਦੀ ਪ੍ਰੰਪਰਾ ਨੂੰ ਹੜੱਪਣ ਲਈ ਮੁਢਲੀ ਵਿਚਾਰਧਾਰਾ ਨੂੰ ਗਲਤ-ਮਲਤ ਅਤੇ ਦੂਸ਼ਿਤ ਕਰਨ ’ਤੇ ਉਤਰ ਆਏ ਹਨ। ਅਗਾਂਹਵਧੂ ਤਾਕਤਾਂ ਨੂੰ ਇਸ ਧੰਦੇ ਨੂੰ ਬੇਨਕਾਬ ਕਰਨਾ ਹੋਵੇਗਾ।

1857 ਦੀ ਲੜਾਈ ’ਚ ਹਿੰਦੂ, ਮੁਸਲਮਾਨਾਂ, ਕਿਸਾਨ-ਮਜ਼ਦੂਰਾਂ ਅਤੇ ਫੌਜੀਆਂ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ’ਚ ਬੇਮਿਸਾਲ ਕੁਰਬਾਨੀਆਂ ਕੀਤੀਆਂ ਸਨ। ਇਸ ਲੜਾਈ ਨੂੰ ਕੁਚਲਣ ਲਈ ਅੰਗਰੇਜ਼ ਹਕੂਮਤ ਨੇ ਜਾਤੀਆਂ, ਫਿਰਕਿਆਂ ’ਚ ਫੁੱਟ ਪਾਉਣ ਦੀ ਕੂਟਨੀਤੀ ਤਹਿਤ ਉਨ੍ਹਾਂ ਨੂੰ ਇਕ ਦੂਸਰੇ ਖਿਲਾਫ਼ ਖੜ੍ਹਾ ਕਰ ਦਿੱਤਾ ਅਤੇ 90 ਸਾਲ ਆਪਣੀ ਹਕੂਮਤ ਹੋਰ ਅੱਗੇ ਵਧਾ ਲਈ। ਸਾਮਰਾਜਵਾਦ-ਪ੍ਰਸਤ ਦੀ ਵਿਰਾਸਤ ਆਰਐਸਐਸ, ਭਾਜਪਾ ਦੇ ਬੁਨਿਆਦੀ ਚਰਿੱਤਰ ’ਚ ਹੈ ਅਤੇ ਅੱਜ ਵੀ ਇਹ ਉਸ ਦੇ ਮੁਤਾਬਕ ਸਾਮਰਾਜਵਾਦ ਦੇ ਹਿੱਤ ’ਚ ਨਉਦਾਰਵਾਦ ਦੀਆਂ ਨੀਤੀਆਂ ਨੂੰ ਅੰਜ਼ਾਮ ਦੇਣ ਲਈ ਜਨਤਾ ’ਚ ਫਿਰਕਾਪ੍ਰਸਤੀ ਅਤੇ ਜਾਤ-ਪਾਤ ਦਾ ਜ਼ਹਿਰ ਫੈਲਾ ਕੇ ਉਨ੍ਹਾਂ ਨੂੰ ਆਪਸ ’ਚ ਵੰਡਣ ਦਾ ਕੰਮ ਕਰ ਰਹੇ ਹਨ।

ਭਾਜਪਾ ਤੇ ਆਰਐਸਐਸ ਇਕ ਅਜਿਹਾ ਦੇਸ਼ ਚਾਹੁੰਦੇ ਹਨ ਜਿਹੋ ਜਿਹਾ ਪਾਕਿਸਤਾਨ ਹੈ। ਪਰ ਅੱਜ ਜੋ ਕੁਝ ਪਾਕਿਸਤਾਨ ’ਚ ਹੋ ਰਿਹਾ ਹੈ, ਉਸ ਤੋਂ ਸਭ ਜਾਣੂ ਹਨ। ਜਦੋਂ ਇਹ ਲੋਕ ਇਕ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ ਤਾਂ ਆਪ ਹਿੰਦੂ ਨੂੰ ਇਹ ਮੁਗਾਲਤਾ ਨਹੀਂ ਹੋਣਾ ਚਾਹੀਦਾ ਕਿ ਉਹ ਉਨ੍ਹਾਂ ਦੇ ਪੱਖ ’ਚ ਕਹਿ ਰਹੇ ਹਨ। ਉਹ ਤਾਂ ਅਜਿਹਾ ਭਾਰਤ ਚਾਹੁੰਦੇ ਹਨ ਜੈਸਾ ਪਾਕਿਸਤਾਨ ਹੈ। ਉਸ ਦੇਸ਼ ਦੇ ਟੁਕੜੇ ਹੋਣ ਦਾ ਇਹੀ ਕਾਰਨ ਸੀ ਕਿ ਉਹ ਧਰਮ ਅਧਾਰਿਤ ਦੇਸ਼ ਬਣਾਇਆ ਗਿਆ। ਇਸ ਦੇ ਉਲਟ ਭਾਰਤ ਧਰਮ-ਨਿਰਪੱਖ ਗਣਤੰਤਰ ਬਣਿਆ ਰਿਹਾ ਹੈ। ਇਸ ਨੂੰ ਜਿੱਥੇ ਵੀ ਧਰਮ ਅਧਾਰਿਤ ਦੇਸ਼ ਬਣਾਉਣ ਦੇ ਨਾਅਰੇ ਦਿੱਤੇ ਜਾਣਗੇ, ਇਸ ਦੀ ਰਾਸ਼ਟਰੀ ਏਕਤਾ ਨੂੰ ਓਨਾ ਹੀ ਖ਼ਤਰਾ ਪੈਦਾ ਹੋਵੇਗਾ।

ਫਿਰਕਾਪ੍ਰਸਤ ਦੰਗਿਆਂ ਬਾਰੇ ਜਦੋਂ ਵੀ ਚਰਚਾ ਹੁੰਦਾ ਹੈ, ਉਹ ਕਹਿੰਦੇ ਹਨ ਕਿ ਅੱਜ ਤੱਕ ਕਿਸੇ ਵੀ ਦੰਗੇ ’ਚ ਉਨ੍ਹਾਂ ਦੇ ਕਿਸੇ ਰੋਲ ਦੇ ਸਬੂਤ ਨਹੀਂ ਮਿਲੇ ਹਨ। ਹਿਟਲਰ ਦਾ ਪ੍ਰਚਾਰ ਮੰਤਰੀ ਵੀ ਕਹਿੰਦਾ ਸੀ ਕਿ ਇਕ ਝੂਠ ਨੂੰ ਵਾਰ-ਵਾਰ ਬੋਲਣ ਨਾਲ ਉਸ ਨੂੰ ਸੱਚ ਮੰਨਿਆ ਲਿਆ ਜਾਂਦਾ ਹੈ। ਉਸ ਦਾ ਨਾਂ ਗੋਇਬਲਸ ਸੀ। ਇਹ ਲੋਕ ਹਿਟਲਰ ਹੋਣ ਦੇ ਨਾਤੇ ਗੋਇਬਲਸ ਦੇ ਵੀ ਚੇਲੇ ਹਨ।

ਅਸਲ ’ਚ ਸੱਚ ਇਹ ਹੈ ਕਿ ਕਈ ਅਦਾਲਤੀ ਕਮਿਸ਼ਨਾਂ ਨੇ ਭਾਜਪਾ ਅਤੇ ਆਰਐਸਐਸ ਨੂੰ ਸਾਜ਼ਿਸ਼ ਰਚ ਕੇ ਦੰਗੇ ਭੜਕਾਉਣ ’ਚ ਸਿੱਧੇ ਤੌਰ ’ਤੇ ਦੋਸ਼ੀ ਠਹਿਰਾਇਆ ਹੈ। ਮਾਲੇਗਾਓਂ ਬੰਬ ਵਿਸਫੋਟ, ਸਮਝੌਤਾ ਐਕਸਪ੍ਰੈਸ ’ਚ ਵਿਸਫੋਟ, ਮੱਕਾ ਮਸਜਿਦ ਹੈਦਰਾਬਾਦ, ਅਜਮੇਰ ਆਦਿ ਦੀਆਂ ਘਟਨਾਵਾਂ ’ਚ ਇਨ੍ਹਾਂ ਦੇ ਨੇਤਾਵਾਂ ’ਤੇ ਅਦਾਲਤਾਂ ’ਚ ਦੋਸ਼ ਤਹਿ ਹੋ ਚੁੱਕੇ ਹਨ।

ਭਾਜਪਾ ਤੇ ਸੰਘ ਦੀ ਵਿਚਾਰਧਾਰਾ ਪਿਤਾ ਪੁਰਖੀ ਸੱਤਾ ਤੇ ਵਰਣ -ਵਿਵਸਥਾ ’ਤੇ ਟਿਕੀ ਹੋਈ ਹੈ। ਇਸ ਲਈ ਇਹ ਔਰਤ ਵਿਰੋਧੀ ਤੇ ਦਲਿਤ ਵਿਰੋਧੀ ਹਨ। ਇਹ ਅੱਗੇਵਧੂ ਤਾਕਤਾਂ ਦੇ ਵੀ ਵਿਰੋਧੀ ਹਨ।

ਅੱਜ ਆਪਣੀ ਰੋਜ਼ੀ-ਰੋਟੀ ਨੂੰ ਬਚਾਉਣ, ਦੇਸ਼ ਦੇ ਕੀਮਤੀ ਸਰੋਤਾਂ ਦੀ ਲੁੱਟ ਨੂੰ ਰੋਕਣ ਲਈ ਨਵਉਦਾਰਵਾਦੀ ਨੀਤੀਆਂ ਵਿਰੁੱਧ ਸੰਘਰਸ਼ ਚਲਾਉਣਾ ਜ਼ਰੂਰੀ ਹੋ ਗਿਆ ਹੈ। ਅਰਥਾਤ ਜਮਹੂਰੀ ਹੱਕਾਂ, ਮਾਨਵ ਹੱਕਾਂ, ਕਿਰਤ ਕਾਨੂੰਨਾਂ ਦੀ ਰੱਖਿਆ ਕਰਨਾ ਜ਼ਰੂਰੀ ਹੋ ਗਿਆ ਹੈ। ਆਪਣੀ ਏਕਤਾ ਨੂੰ ਬਣਾਈ ਰੱਖਣ ਲਈ ਸਭ ਤਰ੍ਹਾਂ ਦੀਆਂ ਫਿਰਕੂ ਤੇ ਜਾਤੀਵਾਦੀ ਤਾਕਤਾਂ ਦਾ ਵਿਰੋਧ ਕਰਦੇ ਹੋਏ ਰਾਸ਼ਟਰੀ ਏਕਤਾ, ਧਰਮ-ਨਿਰਪੱਖ ਤਾਕਤਾਂ, ਸਮਾਜਿਕ ਇਨਸਾਫ ਦੀਆਂ ਤਾਕਤਾਂ ਨੂੰ ਵਧਾਉਣਾ ਹੋਵੇਗਾ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ