Fri, 19 April 2024
Your Visitor Number :-   6983729
SuhisaverSuhisaver Suhisaver

ਕਰਤਾਰ ਸਿੰਘ ਦੁੱਗਲ -ਗੁਰਬਚਨ

Posted on:- 01-05-2012

suhisaver

ਕਰਤਾਰ ਸਿੰਘ ਦੁੱਗਲ ਲੰਮੀ ਉਮਰ ਭੋਗ ਕੇ ਪੰਜਾਬੀ ਸਾਹਿਤ ਦੇ ਦ੍ਰਿਸ਼ਪਟ ਤੋਂ ਵਿਦਾਅ ਹੋਇਆ ਹੈ। ਉਹਦੀ ਲਿਖਣਕਾਰੀ ਦੀ ਆਯੂ 70 ਸਾਲ ਸੀ, ਜੋ ਇੱਕ ਕੀਰਤੀਮਾਨ ਹੈ। ਉਹਦਾ ਪਹਿਲਾ ਕਹਾਣੀ ਸੰਗ੍ਰਹ ‘ਸਵੇਰ ਸਾਰ’ 1942 ’ਚ ਪ੍ਰਕਾਸ਼ਿਤ ਹੋਇਆ। ਬਾਅਦ ਵਿੱਚ ਉਹਨੇ ਥੋਕ ’ਚ  ਲਿਖਣਾ ਸ਼ੁਰੂ ਕਰ ਦਿੱਤਾ- ਮਾੜਾ ਜ਼ਿਆਦਾ ਲਿਖਿਆ, ਚੰਗਾ ਘਟ।  ਨਿੱਜੀ ਵਰਤੋਂ ਵਿਹਾਰ ’ਚ  ਮਿਡਲ ਕਲਾਸੀ ਤਰਜ਼ ਵਾਲਾ ਸਵੱਛ /ਨੇਕ ਦਿਲ ਇਨਸਾਨ ਸੀ। ਸਰਕਾਰੇ-ਦਰਬਾਰੇ ਚੜਤ ਸਥਾਪਿਤ ਕਰਨ ’ਚ ਉਹ ਕਿਸੇ ਹੋਰ ਤੋਂ ਪਿਛਾਂਹ ਨਹੀਂ ਸੀ। ਪਾਠਕਾਂ ਦੀ ਗ਼ੈਰ-ਹਾਜ਼ਰੀ ਦੇ ਆਲਮ ’ਚ ਉਹਦੀ ਕਲਮ ਦੀ ਮੁਸ਼ੱਕਤ ਦਾ ਇਹੀ ਸਿਲਾ ਸੀ।

ਦੁੱਗਲ ਨੇ ਕਹਾਣੀ ਲਿਖਣੀ ਉਦੋਂ ਸ਼ੁਰੂ ਕੀਤੀ ਜਦ ਪੰਜਾਬੀ ’ਚ ਨਿੱਕੀ ਕਹਾਣੀ ਲਿਖਣ ਦੀ ਪਿਰਤ ਨਹੀਂ ਸੀ। ਉਹਦੀ ਕਹਾਣੀ ’ਚ ਮਨੋਵਿਗਿਆਨਕ ਛੋਹਾਂ ਸਨ। ਵੰਡ ਬਾਰੇ ਉਹਨੇ ਜ਼ਿਕਰਯੋਗ ਕਹਾਣੀਆਂ ਲਿਖੀਆਂ। ਆਰੰਭਿਕ ਦੌਰ, 1960ਵਿਆਂ, ਤੋਂ ਬਾਅਦ ਉਹਨੇ ਗਾਹ ਪਾਉਣਾ ਸ਼ੁਰੂ ਕਰ ਦਿੱਤਾ। ਲਿਖੀ ਜਾਂਦਾ, ਪੜਣ ਵਾਲਾ ਕੋਈ  ਨਾ ਹੁੰਦਾ।

ਰਚਨਾਤਮਿਕ ਨਜ਼ਰੀਏ ਤੋਂ ਦੁੱਗਲ ਦੀ ਤਰੁੱਟੀ  ਅਨੁਭਵ ਦੇ ਪੇਤਲੇਪਣ ’ਚ ਸੀ।  ਕਹਾਣੀ ਨੂੰ ਉਹ ਸ਼ਬਦਾਂ ਦੀ ਬਹੁਲਤਾ ਰਾਹੀਂ ਸਾਹਿਤਕ ਬਨਾਣ ਦਾ ਯਤਨ ਕਰਦਾ। ਅਜਿਹੀ  ਸ਼ੈਲੀ ਦਾ ਆਸਰਾ ਤਦ ਲਿਆ ਜਾਂਦਾ ਜਦ ਲੇਖਕ ਦਿਮਾਗ਼ੀ ਕਿਆਸਾਂ ਰਾਹੀਂ ਘਟਨਾਕਾਰੀ ਸਿਰਜਣ ਲੱਗਦਾ ਹੈ। ਦੁੱਗਲ ਨੂੰ ਲੱਗਦਾ ਕਲਪਿਤ ਘਟਨਾਵਾਂ ਦਾ ‘ਤਾਵਲਾ ਤਾਵਲਾ’ ਬਿਆਨ ਬਿਰਤਾਂਤ ਹੁੰਦਾ ਹੈ।  ਅਜਿਹੇ ਬਿਰਤਾਂਤ ਦਾ ਨਾ ਅਨੁਭਵੀ ਆਧਾਰ ਅਤੇ ਨਾ ਹੀ ਸ਼ੈਲੀ ਦਾ ਅਵਚੇਤਨ ਹੁੰਦਾ ਹੈ।  ਇਹਨੂੰ ਕੌਣ ਪੜ੍ਹਦਾ? ਨਵਯੁਗ ਵਾਲੇ ਭਾਪਾ ਪ੍ਰੀਤਮ ਸਿੰਘ ਦੇ ਗੁਦਾਮ ’ਚ ਦੁੱਗਲ ਦੀਆਂ ਕਿਤਾਬਾਂ ਦੇ ਢੇਰ ਪਏ ਰਹਿੰਦੇ - ਰੱਦੀ ’ਚ ਵੇਚਣੇ ਪੈਂਦੇ। ਕਿਤਾਬਾਂ ਦੇ ਨਵੇਂ ਐਡੀਸ਼ਨ ਵੀ ਪ੍ਰਕਾਸ਼ਿਤ ਹੋਈ ਜਾਂਦੇ।

ਸੱਚ ਇਹ ਹੈ ਕਿ ਸਾਹਿਤਕਾਰ ਦੀ ਪਛਾਣ ਉਹਦੀ ਲਿਖਤ ਦੇ ਮਿਆਰ ਰਾਹੀਂ ਕਾਇਮ ਰਹਿੰਦੀ ਹੈ। ਜਦ ਕਿਸੇ ਲੇਖਕ ਦਾ ਬਿੰਬ ਗ਼ੈਰ-ਸਾਹਿਤਕ  ਪ੍ਰਾਪਤੀਆਂ ਕਰਕੇ ਵਿਰਾਟ ਹੁੰਦਾ ਹੈ ਤਾਂ ਇਹ ਗੱਲ ਉਕਤ ਸੱਚ ਨੂੰ ਨਕਾਰਣ ਲੱਗਦੀ ਹੈ।  ਅੰਮ੍ਰਿਤਾ ਤੋਂ ਬਾਅਦ ਦੁੱਗਲ, ਦੁੱਗਲ ਤੋਂ ਬਾਅਦ ਦਲੀਪ ਕੌਰ ਟਿਵਾਣਾ, ਟਿਵਾਣਾ ਤੋਂ ਬਾਅਦ ਸੁਰਜੀਤ  ਪਾਤਰ। ਇਹ ਬਿੰਬ ਅਜਿਹਾ ਕਾਰਜ ਨਿਭਾਅ ਰਹੇ ਹਨ। ਇਹ  ਕਾਇਮ  ਮੁਕਾਮ ਸਿਆਸਤ ਦੀ ਅੱਖ ’ਚ ਨਾ ਰੜਕਣ ਵਾਲੇ ਬਿੰਬ ਹਨ। ਇਨ੍ਹਾਂ ਦਾ ਜ਼ਿਕਰ ਬੁਲੰਦ ਰਚਨਾਕਾਰੀ ਕਰਕੇ ਨਹੀਂ ਹੁੰਦਾ, ਸੱਤਾ/ਸਥਾਪਨਾ ਤੋਂ ਪ੍ਰਾਪਤੀਆਂ ਦੇ ਪ੍ਰਸੰਗ ’ਚ ਹੁੰਦਾ ਹੈ।

ਦੁੱਗਲ ਨੂੰ ਇੰਦਰ ਕੁਮਾਰ ਗੁਜਰਾਲ ਨੇ ਰਾਜ ਸਭਾ ਦਾ ਮੈਂਬਰ ਨੋਮੀਨੇਟ ਕੀਤਾ, ਜਿਵੇਂ ਅੰਮ੍ਰਿਤਾ ਪ੍ਰੀਤਮ ਨੂੰ ਇੰਦਰਾ ਗਾਂਧੀ ਨੇ ਕੀਤਾ ਸੀ। ਦੁੱਗਲ ਤੇ ਅੰਮ੍ਰਿਤਾ ਇੱਕ ਦੂਜੇ ਦੇ ਗਵਾਂਢੀ ਸਨ। ਦੋਵੇਂ ਇਕ ਦੂਜੇ ਨੂੰ ਹਿਕਾਰਤ ਨਾਲ ਦੇਖਦੇ ਸਨ।  ਦੋਵੇਂ ਇਕ ਦੂਜੇ ਨੂੰ ਕੁਝ ਨਹੀਂ ਸਨ ਸਮਝਦੇ।  ਦਿਲਚਸਪ ਗੱਲ ਇਹ ਹੈ ਕਿ ਦੋਵੇਂ ਪੰਜਾਬੀ ਸਾਹਿਤ ਦੇ ਇਕ ਦੌਰ ’ਤੇ ਛਾਏ ਰਹੇ।

(ਫ਼ਿਲਹਾਲ-14 ਦੇ ਤਬਸਰਾ ’ਚੋਂ)

Comments

Dr. Sukhdeep

ਗੁਰਬਚਨ ਜੀ ਇਹਨਾਂ ਨੂੰ ਜ਼ਿੰਦਗੀ ਵੱਲੋਂ ਇਹੋ "ਡੰਡ" ਲੱਗਿਆ ਹੈ, ਬੱਸ ਲਿਖੀ ਜਾਣ ਦਾ ਭੁੱਸ ਅੱਜਕੱਲ ਦੇ ਬਥੇਰੇ ਲਿਖਾਰੀਆਂ ਨੂੰ ਹੈ..ਕਿਸੇ ਨੇ ਗੋਰਕੀ ਜਾਂ ਪਾਬਲੋ ਨਰੂਦਾ ਨਹੀਂ ਬਣਨਾ । ਬਾਕੀ ਇਹ ਉਹਨਾਂ ਦਾ ਸਾਹਿਤ ਹੈ ਜਿੰਨ੍ਹਾ ਨੁੰ ਗੋਲੀ ਖਾ ਕੇ ਵੀ ਨੀਂਦਰ ਨਹੀਂ ਆਉਂਦੀ ।

Dr. Sukhdeep

ਤੇ ਲਿਖਣ ਵਾਲੇ ਵੀ ਉਹੀ ਹਨ ,ਜਿੰਨ੍ਹਾਂ ਨੂੰ "ਗੋਲੀ" ਖਾ ਕੇ ਨੀਂਦਰ ਨਹੀਂ ਆਉਂਦੀ ।

Gurnaib singh

ਗੁਰਬਚਨ ਜੀ ਕਿਤਾਬ ਤਬਸਰਾ ਦਾ ਪਾਠ ਵੀ ਅੱਜ ਸੁਰੂ ਕੀਤਾ ਹੈ ....ਦੁੱਗਲ ਜੀ ਬਾਰੇ ਵੀ ਪੜ ਲਿਆ ਹੈ ਜ਼ੇ ਗਲ ਨੂੰ ਸਮਝਣ ਦੀ ਕੋਸਿਸ ਕਰ ਰਿਹਾ ਕਿਤੇ ਗੁਰਬਚਨ ਜੀ ਨੂੰ ਵੀ ਤਾਂ ਬਸ ਉਹੀ ਗਲ ਵਾਰ ਵਾਰ ਕਰਨ ਦਾ ਭੁਸ ਪੈ ਗਿਆ ਹੈ ......ja fer koei hor kid hai

Lok Raj

ਬਹੁਤ ਵਧੀਆ ਲਿਖਿਆ ਗੁਰਬਚਨ ਜੀ.......ਦੁੱਗਲ ਨੇ ਪੰਜਾਬੀ ਵਿਚ ਸਭ ਤੋਂ ਵਧ ਲਿਖਿਆ ਹੈ ਤੇ ਸਭ ਤੋਂ ਘੱਟ ਪਾਠਕਾਂ ਨੂੰ ਉਹਦੀ ਕੋਈ ਰਚਨਾ ਯਾਦ ਹੋਵੇਗੀ| ਮੈਨੂੰ ਨੌਵੀਂ ਕਲਾਸ ਵਿਚ ਪੜ੍ਹੀ ਉਨ੍ਹਾਂ ਦੀ ਕਹਾਣੀ 'ਕਰਾਮਾਤ' ਤੋਂ ਇਲਾਵਾ ਕੁਛ ਵੀ ਯਾਦ ਨਹੀਂ

dughal dee aatma

meinu ek gall de samj ne auni.. k aaj kal dee lekhak aap taan kuj karde nahi te dujiyan dee kaama cha dakee fasauno hatde nahi... bakhsh too likhari uncle ji... apni ehi qalam de seahi kise gunge dee awaz ban k utaye hunde taa kina changa hunda

dugal dee aatma

ajib gall e vaise banda pura ho gya e ... mare nu v nahin chadde

Jasbir Singh

Kis peh kholhu Ganthdee is a wonderful biography of Duggal. Duggal did not become a communist, so communists have to criticise him, nothing unusual Gurbachan. I have enjoyed his writings, he refreshed Pothohari dialects for new generations.

Paramjit Gill

I admire Gurbachan's courage to challenge Maharathis of Punjabi literature: Amrita, Pattar, Duggal. The commentary on Duggal is in a typical Gurbachanya style. He writes "ਕਿਤਾਬਾਂ ਦੇ ਢੇਰ ਪਏ ਰਹਿੰਦੇ - ਰੱਦੀ ’ਚ ਵੇਚਣੇ ਪੈਂਦੇ। ਕਿਤਾਬਾਂ ਦੇ ਨਵੇਂ ਐਡੀਸ਼ਨ ਵੀ ਪ੍ਰਕਾਸ਼ਿਤ ਹੋਈ ਜਾਂਦੇ।" Why would one publish a new edition of a book if the previous stock was thrown away?

raman sharma

duggel sahib diyan 2 kahaniya nu world dian bahtrien 10 kahaniya wich shamel kita gya c...22 gurbachen g

dev verma

22 lok raj ton garbhachen de shitte maar riha k ah teri kise kitab jis bare(tinu nobel milna) de juthe tarif kar sake...tarya ta ah garbhache(gai) dya kinya ku kittaba hun jinna nu look jande hun?????????? nu kina ku

RANJOT CHEEMA

likhya tan 22 lok raj ton tare shashi ne v baot hai....?

DenFainny

Cheapest Generic Viagra Cheapest Prices https://buyciallisonline.com/# - Buy Cialis Keflex Generic Brand buy cialis from canada Propecia Substitutes Prescription

penreli

Rezeptfrei Viagra Preisvergleich https://cheapcialisll.com/ - Cialis Vendita Viagra E Cialis buy cialis usa Finasteride Results Pictures Generic Propecia

п»їcialis

Paroxetina E Alcool jotiaffina https://acialisd.com/# - Cialis foefIcesse que efectos produce el viagra Courgecrer Cialis Inseno Viagra Sin Receta Espana

best generic cialis

tomar viagra vencido arrislific https://agencialisto.com/ - Cialis NeokeLer Buy Propecia Online 5mg Foucky Cialis Infubafunume Misoprostol Dog

purchase cialis online cheap

Cialis Generika Bankuberweisung nobPoecy https://apcialisz.com/ - Cialis arrackontoke Top Rated Generic Viagra Pharmacy Natadync Cialis cymnannami Zithromax Safe For Children

cialis no prescription

Viagra Generico Quando nobPoecy https://cialisse.com/ - Cialis arrackontoke Popularity For Amoxicillin Natadync cialis tablets for sale cymnannami Viagra Y Cialis Tomar Juntos

veibeli

Pillole Viagra Acquistare nobPoecy purchase cialis online cheap arrackontoke Buy Levitra International Pharmacy

veibeli

kamagra fake

Security Code (required)

Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ