Fri, 19 April 2024
Your Visitor Number :-   6985449
SuhisaverSuhisaver Suhisaver

ਹਜ਼ਾਰ ਕੋਸ਼ਿਸ਼ ਕੀ ਉਨਹੋਂ ਨੇ ,ਮਿਟਤਾ ਨਹੀਂ ਨਿਸ਼ਾਂ ਮਗਰ – ਮਨਦੀਪ

Posted on:- 17-08-2012

suhisaver

ਅੱਜ ਸ਼ਹੀਦੀ ਦਿਵਸ 'ਤੇ

ਅਮਰ ਸ਼ਹੀਦ ਮਦਨ ਲਾਲ ਢੀਂਗਰਾ ਪਹਿਲਾ ਭਾਰਤੀ ਅਜ਼ਾਦੀ ਘੁਲਾਟਿਆ ਹੈ ਜਿਸਨੂੰ 17 ਅਗਸਤ , 1909 ਨੂੰ ਲੰਡਨ ਵਿਖੇ ਫਾਂਸੀ ਦਿੱਤੀ ਗਈ । ਮਦਨ ਲਾਲ ਢੀਂਗਰਾ ਦੀ ਕੁਰਬਾਨੀ ਦੀ ਗਾਥਾ ਲਾ -ਮਿਸਾਲ ਹੈ । ਬਰਤਾਨਵੀਂ ਜੂਲੇ ਹੇਠ ਪਿਸਦੇ ਗੁਲਾਮ ਹਿੰਦੋਸਤਾਨ ਦੇ ਸਭ ਤੋਂ ਰਾਇਸ ਘਰਾਣੇ 'ਚ ਪੈਦਾ ਹੋਇਆ ਮਦਨ 26 ਸਾਲਾ ਸੂਝਵਾਨ ਤੇ ਸਿਦਕੀ ਨੌਜਵਾਨ ਸੀ ।

ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ, 1883 ਨੂੰ ਅਮ੍ਰਿਤਸਰ ਵਿਖੇ ਹੋਇਆ । ਉਸਦੇ ਸਿਵਲ ਸਰਜਨ ਪਿਤਾ ਡਾ. ਸਹਿਬ ਦਿੱਤਾ ਮੱਲ ਅੰਗਰੇਜ ਭਗਤ ਸਨ । ਉਹਨਾ ਨੂੰ ਬਰਤਾਨਵੀ ਵਫਾਦਾਰੀ ਲਈ ‘ਰਾਏ ਸਾਹਿਬ' ਦੀ ਉਪਾਧੀ ਤੋਂ ਇਲਾਵਾ ਕੋਟੜਾ ਸ਼ੇਰ ਸਿੰਘ ਵਿਖੇ 21 ਮਕਾਨ , ਜੀ.ਟੀ. ਰੋੜ ਤੇ 6 ਬੰਗਲੇ ,6 ਬੱਗੀਆਂ ,ਕਾਰ ਤੇ ਕਈ ਬਿੱਘੇ ਜ਼ਮੀਨ ਦੀਆਂ ਨਿਆਮਤਾਂ ਪ੍ਰਾਪਤ ਸਨ। ਉਹਨਾਂ ਦੇ ਤਿੰਨ ਡਾਕਟਰ ਤੇ ਤਿੰਨ ਬਰਿਸਟਰ ਪੁੱਤਰਾਂ 'ਚੋ ਮਦਨ ਵੱਖਰੇ ਸੁਭਾਅ ਦਾ ਮਾਲਕ ਸੀ ।

   

ਮਦਨ ਪੜ੍ਹਾਈ ਤੇ ਖੇਡਾਂ ਵਿੱਚ ਚੰਗਾ ਸੀ ।ਉਸਨੇ ਮੁਢਲੀ ਪੜ੍ਹਾਈ ਅਮ੍ਰਿਤਸਰ ਤੇ ਲਾਹੌਰ ਤੋਂ ਪ੍ਰਾਪਤ ਕੀਤੀ ।ਸਰਕਾਰੀ ਕਾਲਜ਼ ਲਾਹੌਰ ਦੇ ਪ੍ਰਿੰਸੀਪਲ ਖਿਲਾਫ ਮੁਜ਼ਾਹਰੇ ਦੀ ਅਗਵਾਈ ਕਰਨ ਤੇ ਉਸਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ ।ਉਦੋਂ ਉਹ ਐੱਮ. ਏ. ਦਾ ਵਿਦਿਆਰਥੀ ਤੇ ਰਾਸ਼ਟਰੀ ਸਵਦੇਸ਼ੀ ਲਹਿਰ ਤੋਂ ਪ੍ਰਭਾਵਿਤ ਸੀ ।ਕਾਲਜ ਤੋਂ ਕੱਢੇ ਜਾਣ ’ਤੇ ਮਦਨ ਕਲਰਕ,ਰਿਕਸ਼ਾ ਚਾਲਕ ਤੇ ਫੈਕਟਰੀ ਮਜ਼ਦੂਰ ਵਜੋਂ ਸਖਤ ਮਿਹਨਤ ਕਰਦਾ ਰਿਹਾ ।ਪੂਰਾ ਪਰਿਵਾਰ  ਅੰਗਰੇਜ਼ ਵਫਾਦਾਰ ਹੋਣ ਕਾਰਨ ਉਸਦੀਆਂ ਇਨ੍ਹਾਂ ਹਰਕਤਾਂ ਨੂੰ ਪਸੰਦ ਨਹੀਂ ਕੀਤਾ ਸੀ ਕਰਦਾ ।
                          
1906 ਵਿੱਚ ਮਦਨ ਮਕੈਨਿਕਲ ਇੰਜੀਨੀਅਰ ਦੀ ਪੜ੍ਹਾਈ ਲਈ ਪਿਤਾ ਦੀ ਇੱਛਾ ਦੇ ਉਲਟ ਇੰਗਲੈਂਡ ਚਲਾ ਗਿਆ ।ਲੰਡਨ ਦੇ ਯੂਨੀਵਰਸਿਟੀ ਕਾਲਜ 'ਚ ਦਾਖਲ ਹੋ ਕੇ ਉਸਨੇ ਭਾਰਤੀ ਵਿਦਿਆਰਥੀਆਂ ਤੇ ਇੰਗਲੈਂਡ ਦੇ ਗਰੀਬਾਂ ਦੀ ਮਾੜੀ ਹਾਲਤ ਨੂੰ ਨੇੜੀਓ ਤੱਕਿਆ ।ਇੱਥੇ ਆ ਕੇ ਉਸਨੂੰ ਪਹਿਲੀ ਵਾਰ ਗੁਲਾਮੀ ਦਾ ਅਹਿਸਾਸ ਹੋਇਆ ।ਉਸਨੇ ਦੇਖਿਆ ਕਿ ਦੁਨੀਆਂ ਦੇ ਵੱਡੇ ਹਿੱਸੇ  ਉਪਰ ਰਾਜ ਕਰਨ ਵਾਲੇ ਯੂਰਪ ਦੇ ਸਵਰਗੀ ਦੇਸ਼ਾਂ ਅੰਦਰ ਵੀ ਕਿਰਤੀਆਂ ਦੀ ਹਾਲਤ ਗੁਲਾਮ ਭਾਰਤੀਆਂ ਵਰਗੀ ਹੀ ਹੈ।ਉਸਨੇ ਦੇਖਿਆ ਕਿ ਅੰਗਰੇਜ਼ ਹਿੰਦੁਸਤਾਨੀ ਲੋਕਾਂ ਨੂੰ  ਜ਼ੋਤਸ਼ੀ ,ਠੱਗ,ਮੰਗਤੇ,ਅਨਪ੍ਹੜ-ਜਾਹਲ,ਹੱਥ ਦੇਖਣ ਵਾਲੇ ਤੇ ਸਪੇਰਿਆਂ ਦੀ ਜ਼ਮਾਤ ਸਮਝਦੇ ਹਨ ।ਰੈਸਟੋਰੈਟਾਂ ਤੇ ਉੱਚ ਸੰਸਥਾਵਾਂ ਅੱਗੇ ਮੋਟੇ ਅੱਖਰਾਂ 'ਚ ‘ਹਿੰਦੋਸਤਾਨੀ ਤੇ ਕੁੱਤਿਆਂ ਦਾ ਅੰਦਰ ਆਉਣਾ ਮਨ੍ਹਾਂ ਹੈ' ਲਿਖਕੇ ਲਗਾਏ ਬੋਰਡ ਉਸਦੀ ਗੈਰਤ ਨੂੰ ਝੰਜੋੜਦੇ ਸਨ ।ਜਲਦ ਹੀ ਉਸਨੇ ਸਮਝ ਲਿਆ ਕਿ ਅੰਗਰੇਜ਼ ਹਾਕਮ ਕਮਜ਼ੋਰ ਦੇਸ਼ਾਂ ਉੱਪਰ ਧੱਕੇ,ਜ਼ੋਰ-ਜ਼ਬਰ ਤੇ ਜੰਗਾਂ ਰਾਹੀਂ ਹੀ ਰਾਜ ਕਰ ਰਹੇ ਹਨ।ਜਦ ਇਹ ਦੁਨੀਆਂ 'ਚ ਅਮਨ ਸ਼ਾਂਤੀ  ਕਇਮ ਰੱਖਣ ਦੀ ਗੱਲ ਕਰਦੇ ਹਨ ਉਦੋਂ ਵੀ ਇਹਨਾਂ ਅੰਦਰ,ਜਿਸ ਤਰ੍ਹਾਂ ਵੀ ਹੋ ਸਕੇ ਕਮਜ਼ੋਰ ਦੇਸ਼ਾਂ ‘ਤੇ ਕਬਜ਼ਾ ਕਰਨ ਦੀ ਮਨਸ਼ਾ ਹੁੰਦੀ ਹੈ।
                     

ਇਸੇ ਦੌਰਾਨ ਮਦਨ ਦਾ ਸੰਪਰਕ ਲੰਡਨ 'ਚ ਰਹਿੰਦੇ ਇਨਕਲਾਬੀ ਤੇ ਰਾਸ਼ਟਰਵਾਦੀਆਂ ਨਾਲ ਹੋਇਆ।ਉਹ ਵਿਨਾਇਕ ਦਮੋਦਰ ਸਾਵਰਕਰ ਤੇ ਸ਼ਿਆਮਜੀ ਕ੍ਰਿਸ਼ਨ ਵਰਮਾ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਇੰਡੀਅਨ ਹੋਮ ਰੂਲ ਸੁਸਾਇਟੀ,ਅਭਨਵ ਭਾਰਤ ਤੇ ਇੰਡੀਆ ਹਾਊਸ 'ਚ ਸਰਗਰਮ ਰਿਹਾ ।             
                     
ਇੰਡੀਆ ਹਾਊਸ ਸ਼ਿਆਮਜੀ ਕ੍ਰਿਸ਼ਨ ਵਰਮਾ ਦੁਆਰਾ ਉਸਾਰੀ ਗਈ ਇੱਕ ਪ੍ਰਤੀਬੱਧ ਸੰਸਥਾ ਸੀ,ਜਿਸਦਾ ਮਕਸਦ ਲੰਡਨ ਦੇ ਭਾਰਤੀ ਵਿਦਿਆਰਥੀਆਂ ਨੂੰ ਇੰਡੀਅਨ ਐਸੋਸੀਏਸ਼ਨ (ਇੰਡੀਅਨ ਐਸ਼ੋਸੀਏਸ਼ਨ ਦੇ ਕਰਤਾ ਧਰਤਾ  ਹਿੰਦੁਸਤਾਨ 'ਚ ਵੱਡੇ ਆਹੁਦਿਆਂ ਤੇ ਰਹਿ ਚੁਕੇ ਅੰਗਰੇਜ਼ ਅਫਸਰ ਸਨ, ਜਿਸਦਾ ਮੰਤਵ ਲੰਡਨ 'ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਰਿਆਇਤਾਂ ਨਾਲ ਗੁਲਾਮੀ ਦੀ ਗੁੜਤੀ ਦੇ ਕੇ ਬਰਤਾਨਵੀਂ ਸਲਤਨਤ ਦੀ ਮਸ਼ੀਨ ਦਾ ਪੁਰਜਾ ਬਨਾਉਣਾ ਸੀ )ਦੇ ਪ੍ਰਭਾਵ ਤੋਂ ਬਚਾਉਣਾ,ਉਨ੍ਹਾਂ ਨੂੰ ਸਰਕਾਰੀ ਆਹੁਦਿਆਂ ਦੀ ਭੁੱਖ ਤੇ ਲਾਲਚ ਤੋਂ ਛੁਟਕਾਰਾ ਦਿਵਾਉਣਾ ਅਤੇ ਉਨ੍ਹਾਂ ਨੂੰ ਦੇਸ਼ ਦੀ ਅਜ਼ਾਦੀ ਦੇ ਘੋਲ ਵਿੱਚ ਲਿਆ ਕੇ ਸੁਤੰਤਰਤਾ ਅੰਦੋਲਨ ਨੂੰ ਤੇਜ਼ ਕਰਨਾ ਸੀ। ਲਾਲਾ ਹਰਦਿਆਲ,ਵਰਿੰਦਰ ਨਾਥ ਚਟੋਪਾਧੀਆ, ਮੈਡਮ ਕਾਮਾ ਤੇ ਤਿਲਕ ਵਰਗੇ ਅਨੇਕਾਂ ਦੇਸ਼ ਭਗਤ ਇਸ ਸੰਸਥਾ ਨਾਲ ਜੁੜੇ ਹੋਏ ਸਨ।
                    
ਇੱਕ ਵਾਰ ਲੰਡਨ 'ਚ ਉੱਚ ਅੰਗਰੇਜ਼ ਅਧਿਕਾਰੀਆਂ ਨੇ 1857 ਦੇ ਗਦਰ ਨੂੰ ਕੁਚਲਨ ਦੀ ਜਿੱਤ ਵਜੋਂ ‘ਥੈਂਕਸ ਗਿਵਿੰਗ ਡੇ '(ਧੰਨਵਾਦ ਦਿਵਸ) ਮਨਾਇਆ।ਜਿਸ ਵਿੱਚ ਅੰਗਰੇਜ਼ਾਂ ਦੁਆਰਾ ਕੀਤੇ ਲੁੱਟ ਜ਼ਬਰ ਦੇ ਸੋਹਲੇ ਤੇ ਹਿੰਦੁਸਤਾਨੀ ਸਿਪਾਹੀਆਂ ਨੂੰ ਕਾਇਰ,ਵਹਿਸ਼ੀ ਤੇ ਗਦਾਰ ਵਜੋਂ ਪੇਸ਼ ਕੀਤਾ ਗਿਆ।ਇੰਗਲੈਂਡ ਦੀ ਪ੍ਰੈ¥ਸ ਨੇ ਇਸਨੂੰ ਵੱਡੀ ਪਧਰ ਤੇ ਪ੍ਰਚਾਰਿਆ ।ਬਦਲੇ 'ਚ ਇੰਡੀਆ ਹਾਊਸ ਦੇ ਨੌਜਵਾਨ  ਵਿਦਿਆਰਥੀਆਂ ਨੇ ਹਿੰਦੋਸਤਾਨ ਦੀ 1857 ਦੀ ਪਹਿਲੀ ਜੰਗ-ਏ-ਅਜ਼ਾਦੀ  ਦੀ ਯਾਦ ਨੂੰ ਪੂਰੇ  ਜੱਥੇਬੰਦਕ ਢੰਗ ਨਾਲ ਮਨਾਇਆ ।ਬਹਾਦਰ ਸ਼ਾਹ,ਨਾਨਾ ਸਾਹਿਬ,ਰਾਣੀ ਝਾਂਸੀ,ਤਾਂਤੀਆ ਟੋਪੇ,ਰਾਜਾ ਕੰਵਰ ਸਿੰਘ,ਮੌਲਵੀ ਅਹਿਮਦ ਸ਼ਾਹ ਤੇ ਹੋਰ ਅਨੇਕਾਂ ਸ਼ਹੀਦਾਂ ਦੇ ਨਾਮ ਲਾਲ ਕੱਪੜੇ ਉਪਰ ਸੁਨਹਿਰੀ ਅੱਖਰਾਂ 'ਚ ਲਿਖਕੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ।ਇਸ ਸਮੇਂ ਵੀਰ ਸਾਵਰਕਰ ਨੇ ਆਪਣੀ ਤਕਰੀਰ ਵਿੱਚ ਕਿਹਾ ‘ਅੰਗਰੇਜ਼ਾਂ ਨੇ ਸਾਡੇ ਸ਼ਹੀਦਾਂ ਨੂੰ ਵਹਿਸ਼ੀ,ਜਾਨਵਰ,ਸਭਿਤਾਹੀਣ,ਜਾਲਮ,ਜਾਹਲ ਤੇ ਕਾਤਲ ਆਖਕੇ ਸਾਡੀ ਅਣਖ ਨੂੰ ਵੰਗਾਰਿਆ ਹੈ ,ਆa ਅੱਜ ਸ਼ਹੀਦਾਂ ਦੀਆਂ ਆਤਮਾਵਾਂ ਨੂੰ ਦਸੀਏ ਕਿ ਅਸੀਂ ਤੁਹਾਡੀ ਉਠਾਈ ਅਵਾਜ਼ ਨੂੰ ਫਿਰ ਉਠਾਵਾਂਗੇ,ਤੁਹਾਡੇ ਸ਼ਹੀਦੀ ਝੰਡੇ ਨੂੰ ਫਿਰ ਝੂਲਾਵਾਂਗੇ ।ਤੁਹਾਡੀ ਅਜ਼ਾਦੀ ਦੀ ਸ਼ੁਰੂ ਕੀਤੀ ਜੰਗ ਉਨੀ ਦੇਰ ਜ਼ਾਰੀ ਰਹੇਗੀ ,ਜਦ ਤੱਕ ਪੂਰਨ ਸੁਤੰਤਰਤਾ ਨਹੀ ਲੈ ਲੈਂਦੇ।੩ਜੋ ਜੰਗ ਅਠ੍ਹਾਰਾਂ ਸੌ ਸੱਤਵੰਜਾਂ ਵਿਚ ਛਿੜੀ ਸੀ ,ਉਹ ਅੱਜ ਵੀ ਜਾਰੀ ਹੈ ਤੇ ਜਦ ਤੱਕ ਅਜ਼ਾਦੀ ਨਹੀਂ ਮਿਲ ਜਾਂਦੀ,ਜਾਰੀ ਰਹੇਗੀ।' ਉਨ੍ਹਾਂ ਨੌਜਵਾਨ  ਵਿਦਿਆਰਥੀਆਂ ਨੂੰ ਉ¥ਠ ਖੜੇ ਹੋਣ ਦਾ ਸੱਦਾ ਦਿੱਤਾ।ਇੰਡੀਆ ਹਾਊਸ ਵੱਲੋਂ ਮੀਟਿੰਗਾਂ,ਬਹਿਸਾਂ ਤੇ ਅਧਿਐਨ ਮੰਡਲੀਆਂ ਵਿਕਸਿਤ ਕੀਤੀਆਂ ਗਈਆਂ।‘ਯੂਗਾਂਤਰ' ਦੀਆਂ ਸਾਰੀਆਂ ਲਿਖਤਾਂ ਸਮੂਹਿਕ ਤੌਰ ਤੇ ਪੜੀਆਂ ਜਾਂਦੀਆ।ਵੱਖ-ਵੱਖ ਵਿਸ਼ਿਆਂ ਤੇ ਮਹੱਤਵਪੂਰਨ ਭਾਸ਼ਣ ਕੀਤੇ ਜਾਂਦੇ ।ਸਾਵਰਕਰ ਹਰ ਕੀਮਤ ਤੇ ਅਜ਼ਾਦੀ ਚਾਹੁੰਦੇ ਸਨ।ਉਹਨਾਂ ਨੇ ਮਦਨ ਨੂੰ ਆਰਮੀ ਟਰੇਨਿੰਗ ਵੀ ਦਿੱਤੀ।ਭਾਰਤੀ ਵਿਦਿਆਰਥੀ ਰਾਜਨਿਤਕ ਗਤੀਵਿਧੀਆਂ ਕਰਨ ਦੇ ਅਧਾਰ ਤੇ ਇੰਡਆਿ ਹਾਊਸ ਦੀ ਮੈਂਬਰਸ਼ਿੱਪ ਹਾਸਲ ਕਰ ਸਕਦੇ ਸਨ।
                       
ਮੈਂਬਰ ਪਾਰਲੀਮੈਂਟ ਬ੍ਰਿਟਿਸ਼ ਤੇ ਭਾਰਤੀ ਰਾਜ ਦੇ ਸੈਕਟਰੀ ਦਾ ਐਡਵਾਇਜ਼ਰ ਸਰ ਵਿਲੀਅਮ ਹੱਟ ਕਰਜ਼ਨ ਵਾਇਲੀ ਹਿੰਦੋਸਤਾਨੀ ਵਿਦਿਆਰਥੀਆਂ ਨੂੰ ਸਿਵਲ ਸਰਵਿਸ ਦੇ ਲਾਲਚ ਦੇ ਕੇ ਗੁਲਾਮੀ ਦੀ ਗੁੜਤੀ ਦੇਣ ਦਾ ਵੱਡਾ ਠੇਕੇਦਾਰ ਸੀ।ਉਹ ਸਰਕਾਰੀ ਪਿੱਠੂ ਹਿੰਦੋਸਤਾਨੀਆਂ ਦਾ ਬਹੁਤ ਚਹੇਤਾ ਸੀ।ਉਹ ਵਲੈਤ 'ਚ ਪੜ੍ਹਨ ਵਾਲੇ ਵਿਦਿਆਰਥੀ ਤੇ ਉਹਨਾਂ ਦੇ ਮਾਪਿਆਂ ਨੂੰ ‘ਚੰਗੇ ਕਿਰਦਾਰ ' ਤੇ ‘ਬਰਤਾਨਵੀ ਵਫਾਦਾਰੀ' ਲਈ ਚਿੱਠੀ-ਪੱਤਰ ਰਾਹੀਂ ਅਕਸਰ ਖ਼ਬਰਦਾਰ ਕਰਦਾ ਰਹਿੰਦਾ।ਉਸਨੇ ਕਿਨਕੇਡ ਤੋਂ ਚਿਰੋਲ ਦੇ ਨਾਂ ਹੇਠ ਹਿੰਦੋਸਤਾਨੀ ਕਰਾਂਤੀਕਾਰੀਆਂ ਖਿਲਾਫ ਕਈ ਲੇਖ ਵੀ ਲਿਖਵਾਏ।ਇੰਡੀਆ ਹਾਊਸ ਤੇ ਕਰਾਂਤੀਕਾਰੀ ਲਹਿਰ ਨੂੰ ਦਬਾਉਣ ਲਈ ਉਸਨੇ ਸਿਰਤੋੜ ਯਤਨ ਕੀਤੇ।ਬ੍ਰਿਟਿਸ਼ ਪ੍ਰੈ¥ਸ (ਖਾਸਕਰ ਲੰਡਨ ਟਾਇਮਜ਼ ਤੇ ਸਟੈਂਡਰਡ) ਨੇ ਉਸਦਾ ਪੂਰਾ ਸਾਥ ਦਿੱਤਾ।ਜਲਸਿਆਂ ਤੋਂ ਘਬਰਾ ਕੇ ਇਹਨਾਂ ਅਖਬਾਰਾਂ ਨੇ ਪ੍ਰਚਾਰਨਾ ਸ਼ੁਰੂ ਕੀਤਾ ਕਿ ਇੰਗਲੈਂਡ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੌਜਵਾਨ ਹਥਿਆਰਬੰਦ ਬਗਾਵਤ ਕਰਨ ਲਈ ਤਿਆਰ ਕੀਤੇ ਜਾ ਰਹੇ ਹਨ।ਇੰਡੀਆ ਹਾਊਸ ਉ¥ਤੇ ਸਕਾਟਲੈਂਡ ਯਾਰਡ ਦਾ ਪਹਿਰਾ ਲਗਾ ਦਿੱਤਾ।
                  
1 ਜੁਲਾਈ, 1909 ਨੂੰ ਬਰਤਾਨੀਆਂ ਦੇ ਉ¥ਚ ਅਫਸਰਾਂ ਦੀ ਬਣਾਈ ਇੰਡੀਅਨ ਐਸੋਸੀਏਸ਼ਨ ਦਾ ਜਲਸਾ ਇੰਪੀਰੀਅਲ ਇੰਟੀਚਿਊਟ 'ਚ ਆਯੋਜਿਤ ਕੀਤਾ ਗਿਆ। ਜਹਾਂਗੀਰ ਹਾਲ 'ਚ ਅੰਗਰੇਜ਼ੀ 'ਚ ਤਕਰੀਰਾਂ ਹੋਈਆਂ। ਕੁਝ ਗੀਤ ਹਿੰਦੋਸਤਾਨੀ ਬੋਲੀਆਂ 'ਚ ਵੀ ਗਾਏ ਗਏ ।ਜਲਸੇ ਦੇ ਖਤਮ ਹੋਣ ਤੇ ਅਚਾਨਕ ਗੋਲੀਆਂ ਦੀ ਅਵਾਜ਼ ਆਈ।ਮਦਨ ਲਾਲ ਢੀਂਗਰਾ ਨੇ ਆਪਣੇ ਪਿਸਤੌਲ ਨਾਲ ਕਰਜ਼ਨ ਵਾਇਲੀ ਦੇ ਚਿਹਰੇ ਉਪਰ ਪੰਜ ਫਾਇਰ ਕੀਤੇ।ਪਾਰਸੀ ਡਾਕਟਰ ਲਾਲ ਕਾਕਾ ਕਰਜਨ ਨੂੰ ਬਚਾਂਉਦਾ ਤੇ ਮਦਨ ਨੂੰ ਕਾਬੂ ਕਰਦਾ ਉਸਦੀ ਛੇਵੀਂ ਗੋਲੀ ਦਾ ਸ਼ਿਕਾਰ ਹੋ ਗਿਆ।ਇਸ ਸਿਆਸੀ ਕਤਲ ਨਾਲ ਪੂਰਾ ਇੰਗਲੈਂਡ ਕੰਬ ਉਠਿਆ।ਮਦਨ ਲਾਲ ਢੀਂਗਰਾ ਨੇ ਹੱਸਦਿਆਂ ਆਪਣੀ ਗ੍ਰਿਫਤਾਰੀ ਦਿੱਤੀ।ਉਸ ਉਪਰ ਮੁਕੱਦਮਾਂ ਚੱਲਿਆ ਤੇ ਫਾਂਸੀ ਦੀ ਸਜਾ ਸੁਣਾਈ ਗਈ।ਮਦਨ ਲਾਲ ਢੀਂਗਰਾ 17 ਅਗਸਤ 1909 ਨੂੰ ਪੈਨਟਿਨਵਿਲ ਜੇਲ੍ਹ ਚ ‘ਬੰਦੇ ਮਾਤਰਮ ' ਦੇ ਨਾਅਰੇ ਗੁਜਾਂਉਦਾ ਹੋਇਆ ਸ਼ਹੀਦ ਹੋ ਗਿਆ।          

                    
ਇਸ ਕਤਲ ਸਬੰਧੀ ਲੰਡਨ ਦੇ ਇਕ ਅਖਬਾਰ ਨੇ ਮਦਨ ਬਾਰੇ ਟਿੱਪਣੀ ਕੀਤੀ ਕਿ ‘ਜਿਹੜੇ ਕਾਗਜ਼ ਤਲਾਸ਼ੀ ਲੈਣ ਉ¥ਤੇ ਕੈਦੀ ਪਾਸੋਂ ਮਿਲੇ ਸਨ, ਉਹਨਾਂ ਤੋਂ ਪਤਾ ਲਗਦਾ ਹੈ ਕਿ ਇਹ ਇਕ ਸਿਆਸੀ ਕਤਲ ਹੈ।ਇਹ ਤਿੰਨ ਕਾਗਜ਼ ਫੁਲਸਕੇਪ ਸਾਇਜ਼ ਦੇ ਹਨ ਤੇ ਹੱਥ ਨਾਲ ਲਿਖੇ ਹੋਏ ਹਨ।ਇਹ ਪੇਪਰ ਸ਼ਪੱਸ਼ਟ ਦੱਸਦੇ ਹਨ ਕਿ ਢੀਂਗਰਾ ਪੁਲੀਟੀਕਲ ਆਦਮੀ ਹੈ ਤੇ ਹਿੰਦੋਸਤਾਨ ਵਿੱਚ ਉਹ ਅੰਗਰੇਜ਼ੀ ਰਾਜ ਦਾ ਸਖਤ ਦੁਸ਼ਮਣ ਹੈ।ਉਹ ਇਹਨਾਂ ਕਾਗਜ਼ਾਂ ਵਿਚ ਦੱਸਦਾ ਹੈ ਕਿ ਹਿੰਦੋਸਤਾਨ ਉ¥ਤੇ ਅੰਗਰੇਜ਼ੀ ਰਾਜ ਇਕ ਅਨਿਆਈ ਰਾਜ ਹੈ ਤੇ ਇਸ ਅੰਗਰੇਜ਼ੀ ਰਾਜ ਨੂੰ ਖਤਮ ਕਰਨ ਲਈ ਹਰ ਇਕ ਤਰੀਕਾ ਯੋਗ ਹੈ, ਜਿਸ ਨਾਲ ਹਿੰਦੋਸਤਾਨ ਅਜ਼ਾਦੀ ਪ੍ਰਾਪਤ ਕਰ ਸਕੇ।ਇਹ ਪੇਪਰ ਦੱਸਦੇ ਹਨ ਕਿ ਇਹਨਾਂ ਕਾਗਜ਼ਾਂ ਦਾ ਲਿਖਾਰੀ ਘੱਟੋ-ਘੱਟ ਇਕ ਅੰਗਰੇਜ਼ ਨੂੰ ਕਤਲ ਕਰਨ ਦੇ ਪੱਕੇ ਇਰਾਦੇ ਨਾਲ ਮਿਟੰਗ ਵਿਚ ਸ਼ਾਮਲ ਹੋਇਆ ।ਇਹ ਪੇਪਰ ਦੱਸਦੇ ਹਨ ਕਿ ਜੇ ਸਾਰੇ ਹਿੰਦੋਸਤਾਨੀ ਵਿਦਿਆਰਥੀ ਉਸ ਦੇ ਜ਼ਜ਼ਬੇ ਵਾਲੇ ਹੋਣ ਤੇ ਉਸ ਵਰਗੀ ਬਹਾਦਰੀ ਭਰੀ ਕਾਰਵਾਈ ਕਰਨ ਤੇ ਸਾਰੇ ਖ਼ਤਰੇ ਮੁੱਲ ਲੈਣ ਲਈ ਤਿਆਰ ਹੋਣ , ਤਾਂ ਹਿੰਦੋਸਤਾਨ ਦੀ ਅਜ਼ਾਦੀ ਬਹੁਤ ਜਲਦੀ ਪ੍ਰਾਪਤ ਕੀਤੀ ਜਾ ਸਕਦੀ ਹੈ।' ਤਲਾਸ਼ੀ ਸਮੇਂ ਉਸ ਪਾਸੋਂ ਲਾਰਡ ਕਰਜਨ ਦੀ ਤਸਵੀਰ ਮਿਲੀ ਜਿਸ ਉੱਤੇ ਲਿਖਿਆ ਸੀ ‘ਹੀਥਨ ਡੌਗ'(ਕਾਫ਼ਰ ਕੁੱਤਾ)।
                   
ਮਦਨ ਲਾਲ ਢੀਂਗਰਾ ਦੀ ਸ਼ਹੀਦੀ ਦੀ ਖ਼ਬਰ ਪ੍ਰਾਪਤ ਹੋਣ ਤੇ ਆਇਰਲੈਂਡ ਦੀਆਂ ਅਖਬਾਰਾਂ ਨੇ ਵੱਡੇ ਹੈਡਿੰਗ ਦੇ ਕੇ ਲਿਖਿਆ- ਮਦਨ ਲਾਲ ਢੀਂਗਰਾ ਆਪਣੇ ਦੇਸ਼ ਲਈ ਸ਼ਹੀਦ ਹੋਇਆ ਹੈ।„
ਮਦਨ ਲਾਲ ਢੀਂਗਰਾ ਦਾ ਵੈਸਟ ਮਿਨਸਟਰ ਪੁਲਸ ਕੋਰਟ 'ਚ ਦਿੱਤਾ ਬਿਆਨ ਬੇਹੱਦ ਮਹੱਤਵਪੂਰਨ ਹੈ।“ਮੈਂ ਆਪਣੀ ਸਫਾਈ ਵਿਚ ਕੁਝ ਨਹੀਂ ਕਹਿਣਾ ਚਾਹੁੰਦਾ.ਪਰ ਆਪਣੀ ਕੀਤੀ ਕਾਰਵਾਈ ਨੂੰ ਸਹੀ ਤੇ ਨਿਆਂਕਾਰੀ ਸਾਬਤ ਕਰਨ ਲਈ ਕੁਝ ਕਹਿਣਾ ਹੈ ।ਜਿਥੇ ਤੱਕ ਮੇਰਾ ਸੁਆਲ ਹੈ,ਅੰਗਰੇਜ਼ੀ ਸਰਕਾਰ ਨੂੰ ਮੈਂਨੂੰ ਗ੍ਰਿਫਤਾਰ  ਕਰਨ ਦਾ ਕੋਈ ਹੱਕ ਨਹੀਂ।ਅਜਿਹੀ ਸਰਕਾਰ ਨੂੰ ਨਾ ਹੀ ਕੋਈ ਹੱਕ ਹੈ ਮੈਨੂੰ ਕੈਦਖਾਨੇ ਵਿਚ ਰੱਖਣ ਦਾ,ਤੇ ਨਾ ਹੀ ਮੇਰੇ ਉਲਟ ਮੌਤ ਦੀ ਸਜਾ ਦੇਣ ਦਾ।ਇਹੋ ਕਾਰਨ ਹੈ ਕਿ ਮੈਂ ਆਪਣੀ ਕੋਈ ਸਫਾਈ ਨਹੀਂ ਦੇ ਰਿਹਾ ਤੇ ਨਾ ਹੀ ਸਫਾਈ ਦੇਣ ਲਈ ਕੋਈ ਵਕੀਲ ਕੀਤਾ।
ਜੇ ਅੰਗਰੇਜ਼ਾਂ ਲਈ,ਆਪਣੇ ਦੇਸ਼ ਇੰਗਲੈਂਡ ਦੀ ਰਾਖੀ ਲਈ ਜਰਮਨਾ ਦੇ ਖਿਲਾਫ ਲੜਨਾ ਦੇਸ਼-ਭਗਤੀ ਹੈ ਤਾਂ ਮੈਂ ਵੀ ਜੋ ਕਾਰਵਾਈ ਕੀਤੀ ਹੈ ਉਹ ਸਹੀ ਤੇ ਯੋਗ ਹੈ,ਕਿਉਂਕਿ ਆਪਣੇ ਦੇਸ਼ ਦੀ ਰਾਖੀ ਲਈ ਅਵਾਜ਼ ਉਠਾਉਣੀ ਵੀ ਦੇਸ਼ ਭਗਤੀ ਹੈ। ਮੈਂ ਅੰਗਰੇਜ਼ ਹੁਕਮਰਾਨਾ ਨੂੰ ਪਿਛਲੇ ਪੰਜਾਹ ਸਾਲਾਂ ਵਿਚ ਆਪਣੇ ਅੱਠ ਲੱਖ ਦੇਸ਼ ਵਾਸੀਆਂ ਨੂੰ ਜਾਣ ਬੁਝਕੇ ਕਤਲ ਕਰਨ ਦਾ ਦੋਸ਼ੀ ਸਮਝਦਾ ਹਾਂ।ਮੈਂ ਹਕੂਮਤ ਉ¥ਤੇ,ਮੇਰੇ ਦੇਸ਼ ਦੇ ਖਜਾਨੇ ਵਿਚੋਂ ਹਰ ਸਾਲ ਦਸ ਕਰੋੜ ਪੌਂਡ ਚੁਰਾਉਣ ਦਾ ਵੀ ਇਲਜਾਮ ਲਾਂਉਦਾ ਹਾਂ।। ਮੈਂ ਅੰਗਰੇਜ਼ ਹੁਕਮਰਾਨਾ ਉੱਤੇ ਆਪਣੇ ਅਣਗਿਣਤ ਦੇਸ਼-ਵਾਸੀਆਂ ਨੂੰ ਫਾਂਸੀ ਦੇ ਤਖਤਿਆਂ ਉੱਤੇ ਲਟਕਾਉਣ ਤੇ ਜਲਾਵਤਨ ਕਰਨ ਦਾ ਦੋਸ਼ ਲਾਉਂਦਾ ਹਾਂ।

ਜੇ ਇੱਕ ਅੰਗਰੇਜ਼ ਹਿੰਦੋਸਤਾਨ ਜਾਂਦਾ ਹੈ ਤੇ ਇਕ ਸੌ ਪੌਂਡ ਮਹੀਨਾ ਤਨਖਾਹ ਲੈਂਦਾ ਹੈ ਤਾਂ ਇਸ ਦਾ ਮਤਲਬ ਸ਼ਪੱਸ਼ਟ ਹੈ ਕਿ ਉਹ ਇਕ ਹਜ਼ਾਰ ਹਿੰਦੋਸਤਾਨੀਆਂ ਦੇ ਮੂੰਹੋਂ ਰੋਟੀ ਖੋਹਦਾਂ ਹੈ ਤੇ ਉਹਨਾਂ ਨੂੰ ਭੁੱਖਾ ਮਾਰ ਕੇ ਮੌਤ ਦੇ ਮੂੰਹ ਤੋਰ ਦਿੰਦਾ ਹੈ।ਇਕ ਹਜ਼ਾਰ ਗਰੀਬ ਹਿੰਦੋਸਤਾਨੀ,ਇਕ ਸੌ ਪੌਂਡ ਨਾਲ ਆਪਣੇ ਪੇਟ ਨੂੰ ਝੁਲਕਾ ਦੇ ਕੇ ਜੀਦੇਂ ਰਹਿ ਸਕਦੇ ਹਨ,ਪਰ ਉਸੇ ਇਕ ਸੌ ਪੌਂਡ ਮਹੀਨੇ ਦੀ ਕਮਾਈ ਨਾਲ ਇਕ ਅੰਗਰੇਜ਼ ਗੁਲਛਰੇ ਉਡਾਂਉਦਾ ਹੈ ਤੇ ਸਾਰਾ ਮਹੀਨਾ ਮੌਜ-ਮੇਲੇ ਵਿਚ ਰੁਝਾ ਰਹਿੰਦਾ ਹੈ।

ਜਿਵੇਂ ਜਰਮਨਾ ਨੂੰ ਇੰਗਲੈਂਡ ਉ¥ਤੇ ਰਾਜ ਕਰਨ ਦਾ ਕੋਈ ਹੱਕ ਨਹੀਂ,ਬਿਲਕੁਲ ਉਸੇ ਤਰ੍ਹਾਂ ਅੰਗਰੇਜ਼ ਹਿੰਦੋਸਤਾਨ ਤੇ ਕਬਜਾ ਕਰਨ ਦਾ  ਕੋਈ ਹੱਕ ਨਹੀਂ ਰੱਖਦੇ।ਜਿਹੜਾ ਅੰਗਰੇਜ਼ ਹੁਕਮਰਾਨ ਮੇਰੇ ਦੇਸ਼ ਦੀ ਪਵਿੱਤਰ ਧਰਤੀ ਨੂੰ ਅਪਵਿੱਤਰ ਤੇ ਪਲੀਤ ਕਰਨ ਦਾ ਦੋਸ਼ੀ ਹੈ,ਉਸਨੂੰ ਕਤਲ ਕਰਨਾ ਸਾਡੇ ਲਈ ਬਿਲਕੁਲ ਨਿਆਂਕਾਰੀ ਹੈ।

ਮੈਂ ਉਹਨਾਂ ਅੰਗਰੇਜ਼ ਹੁਕਮਰਾਨਾ ਦੀ ਬਦਨੀਤੀ,ਝੂਠ ਤੇ ਫਰੇਬ ਉ¥ਤੇ ਹੈਰਾਨ ਹਾਂ ਜੋ ਕਾਂਗੋ ਤੇ ਰੂਸ ਵਿਚ ਹੁਕਮਰਾਨਾ ਵੱਲੋਂ ਜਨਤਾ ਉੱਤੇ ਕੀਤੇ ਜੁਲਮਾਂ ਦੀ ਦੁਹਾਈ ਦੇਂਦੇ ਨਹੀਂ ਥੱਕਦੇ,ਪਰ ਹਿੰਦੋਸਤਾਨ ਉੱਪਰ ਕੀਤੇ ਜਾ ਰਹੇ ਜੁਲਮਾਂ ਦਾ ਧੂੰ ਤੱਕ ਨਹੀਂ ਨਿਕਲਣ ਦਿੰਦੇ।ਮਿਸਾਲ ਦੇ ਤੌਰ ਤੇ ਹਰ ਸਾਲ ਦੋ ਲੱਖ ਹਿੰਦੋਸਤਾਨੀ ਮਾਰ ਦੇਣ ਤੇ ਹਜ਼ਾਰਾਂ ਹਿੰਦੋਸਤਾਨੀ ਬਹੂ-ਬੇਟੀਆਂ ਦੀ ਇੱਜਤ ਲੁੱਟਣੀ।

ਮੈਂ ਇਹ ਬਿਆਨ ਇਸ ਲਈ ਨਹੀਂ ਦੇ ਰਿਹਾ ਕਿ ਮੈਂ ਤੁਹਾਡੇ ਪਾਸ ਰਹਿਮ ਦੀ ਅਪੀਲ ਕਰ ਰਿਹਾ ਹਾਂ।ਮੇਰੀ ਦਿਲੀ ਇਛਾ ਹੈ ਕਿ ਹੁਕਮਰਾਨ ਕੌਮ ਮੈਨੂੰ ਮੌਤ ਦੀ ਸਜਾ ਦੇਵੇ,ਕਿਉਂਕਿ ਇਸ ਹਾਲਤ ਵਿਚ ਹੀ ਮੇਰੇ ਦੇਸ਼-ਵਾਸੀ ਬਦਲਾ ਲੈਣ ਲਈ ਹੋਰ ਤਿਆਰ ਹੋ ਜਾਣਗੇ ।”
                   
ਇਸੇ ਤਰ੍ਹਾਂ ਮਦਨ ਲਾਲ ਢੀਂਗਰਾ ਦਾ ਆਖਰੀ ਸੁਨੇਹਾ ਗਿਆਨ ਚੰਦ ਸ਼ਰਮਾ,ਸਰਦਾਰ ਸਿੰਘ ਰਾਣਾ ਤੇ ਸਾਵਰਕਰ ਦੇ ਯਤਨਾਂ ਸਦਕਾ ਭਾਰਤੀ ਲੋਕਾਂ ਤੱਕ ਪਹੁੰਚਿਆ।‘ਚੈਲੰਜ਼' ਦੇ ਸਿਰਲੇਖ ਹੇਠ ਛਪੇ ਇਸ ਬਿਆਨ ਨੇ ਭਾਰਤ ਚ' ਅੰਗਰੇਜ਼ ਸਰਕਾਰ ਦੀਆਂ ਜੜਾਂ ਹਿਲਾ ਦਿੱਤੀਆਂ।ਸਰਕਾਰ ਨੇ ਜਲਦ ਹੀ ਇਸਤੇ ਬੰਦਸ਼ ਲਗਾ ਦਿੱਤੀ।ਇਸ ਤਰ੍ਹਾਂ ਆਪਣੇ ਦੇਸ਼ ਦੇ ਲੋਕਾਂ ਦੀ ਗੁਲਾਮੀ ਤੋਂ ਮੁਕਤੀ ਦਾ ਦੀਵਾਨਾ ਉਹ ਨੌਜਵਾਨ ਸਦਾ ਲਈ ਅਮਰ ਹੋ ਗਿਆ।ਮਦਨ ਲਾਲ ਢੀਂਗਰਾ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਦਿਆਂ ਅੱਜ ਨੌਜਵਾਨਾ ਨੂੰ ਦੇਸ਼ ਦੇ ਹਾਲਾਤਾਂ ਬਾਰੇ ਗੰਭੀਰਤਾ ਨਾਲ ਸੋਚਣਾ ਵਿਚਾਰਨਾ ਚਾਹੀਦਾ ਹੈ।

                   
ਪਿਛਲੇ ਸਮੇਂ ਅਮਰ ਸ਼ਹੀਦ ਮਦਨ ਲਾਲ ਢੀਂਗਰਾ ਦੇ ਜੱਦੀ ਘਰ ਨੂੰ ਇਕ ਭੂ-ਮਾਫੀਏ ਦੁਆਰਾ ਵਪਾਰ ਲਈ ਮਾਰਕਿਟ ਬਨਾਉਣ ਲਈ ਖਰੀਦ ਕੇ ਢਾਹ ਦਿੱਤਾ ਗਿਆ।ਬੇਸਕੀਮਤੀ ਕੁਦਰਤੀ ਵਸੀਲੇ ਤੇ ਕਿਰਤੀ ਲੋਕਾਂ ਦੇ ਜਲ,ਜੰਗਲ ਤੇ ਜ਼ਮੀਨ ਨੂੰ ਕੌਡੀਆਂ ਦੇ ਭਾਅ ਕਾਰਪੋਰੇਟਾਂ ਨੂੰ ਵੇਚਣ ਤੇ ਤੁਲੀਆਂ ਹੋਈਆਂ ਸਰਕਾਰਾਂ ਵੱਲੋਂ ਸ਼ਹੀਦ ਦੇ ਜੱਦੀ ਘਰ ਪ੍ਰਤੀ ਵਰਤੀ ਗਈ ਅਣਗਹਿਲੀ ਬੇਹੱਦ ਸ਼ਰਮਨਾਕ ਹੈ।ਵੱਖ-ਵੱਖ ਅਗਾਂਹਵਧੂ ਹਿੱਸਿਆਂ ਵੱਲੋਂ ਵਿਰੋਧ ਦੇ ਕਾਰਨ ਭਾਂਵੇਂ ਸੁਪਰੀਮ ਕੋਰਟ ਵੱਲੋਂ ਫੌਰੀ ਤੌਰ ਤੇ  ਭੂ-ਮਾਫੀਏ ਤੇ ਉਸਾਰੀ ਲਈ ਰੋਕ ਲਗਾ ਦਿੱਤੀ ਗਈ ਹੈ ਪ੍ਰੰਤੂ ਇਸ ਜਗ੍ਹਾ ਨੂੰ ਸ਼ਹੀਦੀ ਯਾਦਗਾਰ ਬਨਾਉਣ ਦੀ ਚੁਣੌਤੀ ਸਭਨਾਂ ਇਨਸਾਫਪਸੰਦ ਤੇ ਚੇਤੰਨ ਲੋਕਾਂ ਸਾਹਮਣੇ  ਹਾਲੇ ਦਰਪੇਸ਼ ਹੈ।
                                                           

                                 ਚੈਲੰਜ
ਇਹ ਮਦਨ ਲਾਲ ਢੀਂਗਰਾ ਦਾ ਆਖਰੀ ਸੁਨੇਹਾ ਹੈ।ਪੁਲਸ ਤੇ ਹੁਕਮਰਾਨਾਂ ਦਾ ਖਿਆਲ ਸੀ ਕਿ ਦੋਵੇਂ ਕਾਪੀਆਂ ਉਹਨਾਂ ਦੇ ਕਬਜੇ ਵਿਚ ਹਨ ,ਇਸ ਲਈ ਬਿਆਨ ਨਹੀਂ ਛਪੇਗਾ।16 ਅਗਸਤ ਨੂੰ ਇਹ ਬਿਆਨ ਬੰਬ ਵਾਂਗੂੰ ਫਟਿਆ। ਹਾਕਮ ਬਿਆਨ ਛਪਿਆ ਦੇਖ ਕੇ ਦੰਗ ਰਹਿ ਗਏ।ਬਿਆਨ ਦਾ ਸਿਰਲੇਖ ਸੀ “ਚੈਲੰਜ”।

“ਮੈਂ ਮੰਨਦਾ ਹਾਂ ਕਿ ਉਸ ਦਿਨ ਮੈਂ ਅਪਣੇ ਦੇਸ਼ ਵਿਚ ਹੋ ਰਹੇ ਜੁਲਮਾਂ,ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਫਾਂਸੀਆਂ ਤੇ ਰਾਜਸੀ ਆਗੂਆਂ  ਨੂੰ  ਜਲਾਵਤਨ ਕਰਨ ਬਾਰੇ  ਪ੍ਰੋਟੈਸਟ ਲਈ ਇਕ ਅੰਗਰੇਜ਼ ਦਾ ਖੂਨ ਵਹਾਇਆ ਹੈ।ਜੋ ਦੇਸ਼ ਤਾਕਤ ਤੇ ਹਥਿਆਰਾਂ ਦੇ ਜ਼ੋਰ ਨਾਲ ਗੁਲਾਮ ਬਣਾਇਆਂ ਜਾਂਦਾ ਹੈ ,ਉਹ ਜਦ ਤੱਕ ਅਜ਼ਾਦ ਨਹੀਂ ਹੋ ਜਾਂਦਾ,ਹੁਕਮਰਾਨਾਂ ਦੇ ਉਲਟ ਲੜ ਰਿਹਾਂ ਹੁੰਦਾ ਹੈ।ਸਾਡੇ ਕੋਲ ਹਥਿਆਰ ਨਹੀਂ,ਇਸ ਲਈ ਅਸੀਂ ਖੁਲ੍ਹੇ ਮੈਦਾਨ ਵਿਚ ਲੜਨ-ਯੋਗ ਨਹੀਂ ਰਹਿਣ ਦਿੱਤੇ ਗਏ ਤੇ ਸਾਡੇ ਦੇਸ਼ ਨੂੰ ਬੇ-ਹਥਿਆਰਾ ਕਰ ਦਿੱਤਾ ਗਿਆ ਹੈ।ਇਸ ਲਈ ਸਾਨੂੰ ਇਕੇ ਦੁਕੇ ਹਮਲੇ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ।ਇਸੇ ਲਈ ਮੈਂ ਆਪਣਾ ਪਿਸਤੌਲ ਵਰਤਿਆ ਹੈ।
                   
ਮੈਂ ਹਿੰਦੀ ਹੁੰਦਾ ਹੋਇਆ ਸਮਝਦਾ ਹਾਂ ਕਿ ਮੇਰੇ ਦੇਸ਼ ਦਾ ਗੁਲਾਮ ਹੋਣਾ ਮੇਰੇ ਰੱਬ ਦੀ ਬੇਇਜਤੀ ਹੈ।ਮੇਰੇ ਰੱਬ,ਮੇਰੀ ਭਾਰਤ ਮਾਤਾ ਦੀਆਂ ਜੰਜੀਰਾਂ ਕੱਟਣੀਆਂ ਹਨ।ਮੇਰੇ ਪਾਸ ਆਪਣੇ ਖੂਨ ਤੋਂ ਬਿਨ੍ਹਾਂ ਭਾਰਤ ਮਾਤਾ ਦੀ ਬਲੀ ਉੱਤੇ ਚੜ੍ਹਾਉਣ ਲਈ ਹੋਰ ਕੁਝ ਨਹੀਂ ਸੀ।ਭਾਰਤ ਮਾਤਾ ਦੀ ਅਜ਼ਾਦੀ ਦੇ ਅੰਦੋਲਨ ਵਿਚ ਮੈਂ ਆਪਣੀ ਅਹੂਤੀ ਦੇ ਕੇ ਆਪਣੀ ਸ਼ਹੀਦੀ ਦੀ ਆਮਦ ਵਿਚ ਖੁਸ਼ ਹਾਂ ਤੇ ਸ਼ਹੀਦੀ ਦੀ ਉਡੀਕ ਵਿੱਚ ਹਾਂ।

ਹਿੰਦੁਸਤਾਨ ਵਿਚ ਇਕੋ ਸਬਕ ਸਿਖਣ ਦੀ ਲੋੜ ਹੈ।ਉਹ ਸਬਕ ਇਹ ਹੈ ਕਿ ਮਰਨ ਦੀ ਜਾਚ ਸਿਖੀ ਜਾਏ ਤੇ ਇਹ ਸਬਕ ਆਪ ਮਰਕੇ ਆਪਣੀ ਸ਼ਹੀਦੀ ਦੇ ਕੇ ਹੀ ਸਿਖਾਇਆ ਜਾ ਸਕਦਾ ਹੈ।

ਜਦ ਤੱਕ ਅੰਗਰੇਜ਼ ਕੌਮ ਤੇ ਹਿੰਦੀ ਕੌਮ ਕਾਇਮ ਹਨ,ਇਹ ਜੰਗ ਜਾਰੀ ਰਹੇਗੀ,ਕਿਉਂਕਿ ਹਿੰਦੋਸਤਾਨ ਤੇ ਇੰਗਲੈਂਡ ਦੇ ਸਬੰਧ ਗੈਰ-ਕੁਦਰਤੀ ਹਨ।

ਆਤਮਾ ਕਦੇ ਨਹੀਂ ਮਰਦੀ।ਜੇ ਮੇਰੇ ਦੇਸ਼ ਦੇ ਵਾਸੀ ਇਕ-ਇਕ ਦੋ-ਦੋ  ਅੰਗਰੇਜ਼ ਹੁਕਮਰਾਨ ਮਾਰਨ ਲੱਗਣ ਤਾਂ ਉਹਨਾਂ ਦੇ ਧਰਤੀ ਉੱਤੇ ਡਿਗਣ ਤੋਂ ਪਹਿਲੋਂ ਮੇਰੀ ਭਾਰਤ ਮਾਤਾ ਤੇ ਹਿੰਦੀ ਕੌਮ ਅਜ਼ਾਦ ਹੋ ਜਾਵੇਗੀ।

ਇਹ ਮੇਰੀ ਅੰਤਿਮ ਇੱਛਾ ਹੈ ਕਿ ਮੈਂ ਫਿਰ ਉਸੇ ਮਾਂ ਦੀ ਕੁੱਖ ਹਰੀ ਕਰਾਂ,ਜਿਸ ਨੇ ਮੈਨੂੰ ਜਨਮ ਦਿੱਤਾ ਹੈ।ਮੈਂ ਫਿਰ ਮਰਾਂ, ਮੈਂ ਫਿਰ ਪੈਦਾ ਹੋਵਾਂ,ਜਦ ਤੱਕ ਕਿ ਪਵਿੱਤਰ ਮਾਤਾ ਦੀ ਅਜ਼ਾਦੀ ਵਾਲਾ ਮੇਰਾ ਪ੍ਰਣ ਪੂਰਾ ਨਹੀਂ ਹੋ ਜਾਂਦਾ।ਜਦ ਤੱਕ ਸਾਰੀ ਮਨੁੱਖਤਾ ਅਜ਼ਾਦ ਨਹੀਂ ਹੁੰਦੀ,ਜਾਗ ਨਹੀਂ ਉੱਠਦੀ,ਮੈਂ ਇਸੇ ਮਾਂ ਦੀ ਕੁਖ ਮੁੜ ਮੁੜ ਕੇ ਹਰੀ ਕਰਦਾ ਰਹਾਂ ਤੇ ਇਸੇ ਮਾਂ ਦੀ ਧਰਤੀ ਨੂੰ ਅਜ਼ਾਦ ਕਰਵਾਉਣ ਲਈ ਸ਼ਹੀਦ ਹੁੰਦਾਂ ਰਹਾਂ।”

ਸੰਪਰਕ:  98764 42052

Comments

Gurinder Singh

Lekh sanjha karan layi buhat buhat shukriya. Shaheed Madan lal dhingra bare suneya si par paran da mauka nahi si mileya. Jithon tak veer saavarkar da talluk hai, tan oh ik firqu hindu si jehra sikhan di vakhri hond ton munkar si. Koshish kareo ke es mudde babat vi likho.

Jaskaran

Dhanwad esi Jaankari share karani layi!! Thanks Very Much!!

gurdeep bassi

bahut vadhia likha vere...

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ