Sat, 21 July 2018
Your Visitor Number :-   1438626
SuhisaverSuhisaver Suhisaver
ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ              

ਮੈਂ ਰੱਬ ਨੂੰ ਨਹੀਂ ਮੰਨਦਾ - ਜਸਵੀਰ ਸਿੱਧੂ

Posted on:- 24-06-2015

suhisaver

ਮੈਂ ਰੱਬ ਨੂੰ ਨਹੀਂ ਮੰਨਦਾ
ਧਰਮ ਦੇ ਨਾਂ ’ਤੇ
ਦੰਗੇ ਫਸਾਦ
ਕਤਲ
ਬਲਾਤਕਾਰ
ਹੁੰਦੇ ਨੇ

ਜ਼ਿੰਮੇਵਾਰ ਕੌਣ ਹੈ ਰੱਬ ?

ਅਜਿਹਾ ਕਿਹੜਾ ਰੱਬ ਹੈ
ਜੋ ਆਪਣੇ ਪੁੱਤਰਾਂ ਦਾ
ਲਾਚਾਰ ਕਰਕੇ
ਤਮਾਸ਼ਾ ਦੇਖਦਾ
ਭੰਗੜਾ ਪਾਉਂਦਾ

ਜੇ ਸਭ ਉਸਦੇ ਹੁਕਮ ’ਚ ਹੁੰਦਾ
ਤਾਂ ਕਿਉਂ ਉਹ
ਗ਼ਰੀਬ ਦਾ
ਮਜ਼ਾਕ ਉਡਾਉਂਦਾ
ਲਾਚਾਰ ਕਰਕੇ
ਸੜਕਾਂ ਤੇ ਪਾਉਂਦਾ


ਜੇ ਕਿਤੇ ਕੋਈ ਰੱਬ ਹੈ ?
ਤਾਂ ਮੇਰੇ ਸਾਹਮਣੇ ਆਵੇ
ਤੇ ਮੇਰਾ ਸ਼ੱਕ ਮਿਟਾਵੇ
ਕਿਉਂ ਇਹ
ਲੀਲਾ ਰਚਾਉਂਦਾ
ਤੇ ਹਜ਼ਾਰਾਂ ਲੋਕਾਂ ਨੂੰ
ਭੁੱਖੇ ਮਰਵਾਉਂਦਾ
ਫੇਰ ਤਾਂ ਉਹ

ਰੱਬ ਨਹੀਂ
ਕਸਾਈ ਹੈ
ਸਭ ਜਗ ਦਾ

ਮੈਂ ਸਵਾਲ ਦਾ ਜਵਾਬ ਮੰਗਦਾ ?
ਮੈਂ ਰੱਬ ਨੂੰ ਨਹੀਂ ਮੰਨਦਾ
ਮੈਂ ਰੱਬ ਨੂੰ ਨਹੀਂ ਮੰਨਦਾ

ਸੰਪਰਕ: +91 75894 60006

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ