Sun, 23 July 2017
Your Visitor Number :-   1064388
SuhisaverSuhisaver Suhisaver
ਸੰਜੈ ਕੋਠਾਰੀ ਹੋਣਗੇ ਨਵੇਂ ਰਾਸ਼ਟਰਪਤੀ ਦੇ ਸਕੱਤਰ               ਨਿੱਜਤਾ ਦਾ ਅਧਿਕਾਰ ਵੀ ਆਪਣੇ-ਆਪ 'ਚ ਸੰਪੂਰਨ ਨਹੀਂ : ਸੁਪਰੀਮ ਕੋਰਟ              

ਐੱਸ.ਵਾਈ.ਐੱਲ: ਸੰਤੁਲਿਤ ਤਰਕਸੰਗਤ ਸੰਜੀਦਾ ਪਹੁੰਚ ਅਪਨਾਉਣ ਦੀ ਲੋੜ

Posted on:- 13-11-2016

ਬਰਨਾਲਾ : ਇਨਕਲਾਬੀ ਕੇਂਦਰ ਪੰਜਾਬ ਵੱਲੋਂ ਐੱਸਵਾਈਐੱਲ ਤੇ ਦਰਿਆਈ ਪਾਣੀਆਂ ਦੀ ਵੰਡ ਦੇ ਝਗੜਿਆਂ ਦੇ ਮੁੱਦੇ ਉਪਰ ਸੁਪਰੀਮ ਕੋਰਟ ਵੱਲੋਂ ਦਿੱਤੇ ਪੰਜਾਬ ਵਿਰੋਧੀ ਫੈਸਲੇ ਉੱਪਰ ਸੂਬਾ ਕਮੇਟੀ ਦੀ ਵਿਸ਼ੇਸ਼ ਮੰਟਿੰਗ ਸਾਥੀ ਨਰਾਇਣ ਦੱਤ ਦੀ ਪ੍ਰਧਾਨਗੀ ਹੇਠ ਕੀਤੀ ਗਈ।ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ''ਪੰਜਾਬ ਦੇ ਦਰਿਆਈ ਪਾਣੀਆਂ ਦਾ ਝਗੜਾ ਵੀ ਕੇਂਦਰੀ ਹਾਕਮਾਂ ਵੱਲੋਂ ਪੰਜਾਬੀ ਕੌਮੀਅਤ ਨਾਲ ਕੀਤੇ ਜਾ ਰਹੇ ਧੱਕੇ ਅਤੇ ਵਿਤਕਰੇ ਦੀ ਨੀਤੀ ਵਜੋਂ ਲਟਕਦਾ ਰੱਖਿਆ ਜਾ ਰਿਹਾ ਹੈ।ਸਿਆਸੀ ਪਿੜ ਅੰਦਰ ਸਰਗਰਮ ਸਾਰੀਆਂ ਹੀ ਬੁਰਜੂਆਂ ਪਾਰਲੀਮਾਨੀ ਪਾਰਟੀਆਂ ਦੇ ਹਿੱਤ ਮਾਮਲੇ ਨੂੰ ਵੱਧ ਤੋਂ ਵੱਧ ਲਮਕਾਕੇ ਆਪਣੀ ਜ਼ਿੰਮੇਵਾਰੀ ਇੱਕ ਦੂਸਰੇ ਉੱਪਰ ਸੁੱਟਕੇ ਸਿਆਸੀ ਰੋਟੀਆਂ ਸੇਕਣ ਨਾਲ ਜੁੜੇ ਹੋਏ ਹਨ।

ਉਨ੍ਹਾਂ ਕਿਹਾ ਕਿ ਇਸ ਦਾ ਸਹੀ ਨਿਪਟਾਰਾ ਕਰਨ ਲਈ ਜਮਹੂਰੀ ਅਤੇ ਨਿਰਪੱਖ ਜਲ ਮਾਹਿਰਾਂ ਦੀ ਟੀਮ ਦੀ ਜ਼ਰੂਰਤ ਹੈ ਜੋ ਕਿ ਨਾ ਸਿਰਫ ਘੱਗਰ ਦਰਿਆ ਦੇ ਸਿੰਧ ਨਦੀ ਖੇਤਰ ਦਾ ਹਿੱਸਾ ਹੋਣ ਜਾਂ ਨਾ ਹੋਣ ਬਾਰੇ ਨਿਰਣਾ ਕਰੇ ਬਲਕਿ ਪ੍ਰੰਪਰਾਗਤ ਅਧਾਰ 'ਤੇ ਵਰਤੇ ਜਾ ਰਹੇ ਪਾਣੀਆਂ ਨੂੰ ਸੁਰੱਖਿਅਤ ਕਰਦੇ ਹੋਏ ਉਹ ਤਿੰਨਾਂ ਰਾਜਾਂ ਦੀ ਤਸੱਲੀ ਵਾਸਤੇ ਪੂਰੀ ਤਰ੍ਹਾਂ ਨਿਰਪੱਖ ਰਹਿ ਕੇ ਕੌਮਾਂਤਰੀ ਨਿਯਮਾਂ ਮੁਤਾਬਿਕ ਬਕਾਇਦਾ ਬਾਕੀ ਬਚਦੇ ਪਾਣੀ ਦਾ ਨਿਤਾਰਾ ਕਰ ਕੇ ਇਹਨਾਂ ਦੀ ਤਰਕਸੰਗਤ ਵੰਡ ਕਰੇ।ਕਿਉਂਕਿ ਸਰਿਆਈ ਪਾਣੀਆ ਦਾ ਮਸਲਾ ਰਾਜਾਂ ਦੇ ਅਧਿਕਾਰ ਖੇਤਰ;ਚ ਆਉਂਦਾ ਹੋਣ ਕਰਕੇ ਕੇਂਦਰ ਨੂੰ ਕਿਸੇ ਰਾਜ ਦੇ ਹਿੱਤਾਂ ਵਿਰੋਧੀ ਫੈਸਲਾ ਦੇਣ ਦਾ ਕਾਨੂੰਨਨ ਕੋਈ ਅਧਿਕਾਰ ਨਹੀਂ ਹੈ।''ਸਾਥੀ ਖੰਨਾ ਨੇ ਗੱਲਬਾਤ ਜਾਰੀ ਰੱਖਦਿਆਂ ਕਿਹਾ ਕਿ ਇਹ ਮਸਲਾ ਦਹਾਕਿਆਂ ਬੱਧੀ ਸਮੇਂ ਤੋਂ ਸਮੇਂ ਅਦਾਲਤੀ ਚੱਕਰਾਂ'ਚ ਬੇਲੋੜਾ ਉਲਝਾਕੇ ਰੱਖਿਆ ਹੋਇਆ ਹੈ।ਜਿਸ ਵੰਡ ਨੂੰ ਅਧਾਰ ਮੰਨ ਕੇ ਇਹ ਫੈਸਲਾ ਦਿੱਤਾ ਗਿਆ ਹੈ ਉਹ ਆਜਾਦੀ ਤੋਂ ਫੌਰੀ ਬਾਅਦ ਰਾਵੀ-ਬਿਆਸ ਦਰਿਆਈ ਪਾਣੀਆਂ ਦਾ ਮਸਲਾ ਭਾਰਤ-ਪਾਕਿਸਤਾਨ ਪਾਣੀਆਂ ਦੀ ਵੰਡ ਸਬੰਧੀ ਕੀਤੇ ਸਰਵੇ ਅਧਾਰਤ ਸੀ ਜੋ ਅੱਜ ਤੱਕ ਵੀ ਉਸੇ ਤਰਾਂ ਕਾਇਮ ਰੱਖਿਆ ਜਾ ਰਿਹਾ ਹੈ।ਜਦ ਕਿ ਮੌਜੂਦਾ ਦੌਰ;ਚ ਪਾਣੀ ਦੀ ਉਪਲੱਬਧਤਾ ਬਹੁਤ ਜ਼ਿਆਦਾ ਘੱਟ ਗਈ ਹੈ।

ਨਿਆਂਪਾਲਿਕਾਂ ਅਤੇ ਵਿਧਾਨਪਾਲਿਕਾ ਨੇ ਮੌਜੂਦਾ ਪਾਣੀ ਦੀ ਸਥਿਤੀ ਨੂੰ ਅਨੁਸਾਰ ਫੈਸਲਾ ਨਹੀਂ ਹੈ ।ਇਸ ਫੈਸਲੇ ਨਾਲ ਪੰਜਾਬ ਦੀ ਸਿਆਸਤ ਫਿਰ ਗਰਮਾ ਗਈ ਹੈ;ਪਾਰਲੀਮਾਨੀ ਪਾਰਟੀਆਂ ਨੇ ਫਿਰ ਉਹੀ ਮੁਹਾਰਨੀ ਰਟਣੀ ਸ਼ੁਰੂ ਕਰ ਦਿੱਤੀ ਹੈ ਫੈਸਲਾ ਆਉਣ ਤੋਂ ਪਹਿਲਾਂ ਖੂਨ ਦੀਆਂ ਨਦੀਆਂ ਵਹਾਉਣ ਵਾਲੇ ਪੰਜਾਬ ਦੇ ਹਾਕਮ ਗੱਦੀ ਸਲਾਮਤ ਰੱਖਕੇ ਲੜਾਈ ਦੇਣ ਦੀ ਮੁਹਾਰਨੀ ਰੱਟ ਰਹੇ ਹਨ।ਗੱਦੀ ਦੀ ਲਾਲਸਾ ਪਾਲਦਿਆਂ ਕਾਂਗਰਸੀ ਹਾਕਮ ਅਸਤੀਫੇ ਦੇਣ ਦਾ ਡਰਾਮਾ ਰਚ ਰਹੇ ਹਨ,ਨਵੇਂ-ਨਵੇਂ ਸਿਆਸੀ ਭਲਵਾਨ ਆਮ ਆਦਮੀ ਪਾਰਟੀ ਧਰਨੇ ਦੇਣ ਦਾ ਐਲਾਨ ਕਰਨ ਦਾ ਖੇਖਣ ਕਰ ਰਹੇ ਹਨ। ਅਸਲ ਵਿੱਚ ਸੱਭੇ ਪਾਰਲੀਮਾਨੀ ਪਾਰਟੀਆਂ ਆਪਣੀ ਜ਼ਿੰਮੇਵਾਰੀ ਇੱਕ ਦੂਜੇ ਉੱਪਰ ਸੁੱਟਕੇ ਪੰਜਾਬ ਨੂੰ ਜੰਗ ਦੇ ਬਲਬੂਤੇ ਧੱਕਣ ਲਈ ਰੱਸੇ ਪੈੜੇ ਵੱਟ ਰਹੇ ਹਨ। ਪੰਜਾਬ ਤਿੰਨ ਦਹਾਕੇ ਪਹਿਲਾਂ ਵੀ ਆਪਣੇ ਨਾਲ ਕੌਮੀਅਤ ਸਮੁਤ ਸਰਿਆਣੀ ਪਾਣੀਆਂ ਉੱਪਰ ਕੇਂਦਰ ਵੱਲੋਂ ਕੀਤੀ ਜਾ ਰਹੀ ਵਧੀਕੀ ਦਾ ਸੰਤਾਪ ਭੋਗ ਚੁੱਕਾ ਹੈ।ਅੱਜ ਫਿਰ ਕੇਂਦਰੀ ਹਾਕਮ ਪੰਜਾਬ ਵਿਰੋਧੀ ਫੈਸਲਾ ਦੇਕੇ ਪੰਜਾਬ ਨੂੰ ਉਸੇ ਹਾਲਾਤ ਵਿੱਚ ਧੱਕਣ ਲਈ ਰਾਹ ਪੱਧਰਾ ਕਰ ਰਹੇ ਹਨ।ਇਸ ਮੀਟਿੰਗ ਵਿੱਚ ਸੁਖਦੇਵ ਭੂੰਦੜੀ,ਮੁਖਤਿਆਰ ਫੂਹਲਾ,ਜਸਵੰਤ ਜੀਰਖ,ਤਾਰਾ ਚੰਦ ਬਰੇਟਾ,ਸਾਹਿਬ ਸਿੰਘ ਬਡਬਰ ਅਤੇ ਜਗਜੀਤ ਲਹਿਰਾ ਮੁਹੱਬਤ ਸੂਬਾਈ ਆਗੂ ਹਾਜ਼ਰ ਸਨ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ