Sat, 27 May 2017
Your Visitor Number :-   1040049
SuhisaverSuhisaver Suhisaver
ਵਤਨ ਪਰਤੀ ਉਜ਼ਮਾ ਨੇ ਕਿਹਾ; ਪਾਕਿ ਮੌਤ ਦਾ ਖੂਹ, ਨਿਕਲਣਾ ਮੁਸ਼ਕਲ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਹਕੂਮਤੀ ਜਬਰ ਵਿਰੋਧੀ ਕਮੇਟੀ ਵੱਲੋਂ 5 ਦਸੰਬਰ ਨੂੰ ਮੋਗਾ ਵਿਖੇ ਮੁਜ਼ਾਹਰਾ

Posted on:- 02-12-2016

ਬਰਨਾਲਾ: ਹਕੂਮਤੀ ਜਬਰ ਵਿਰੋਧੀ ਕਮੇਟੀ,ਪੰਜਾਬ ਵੱਲੋਂ ਆਦਿਵਾਸੀਆਂ ਅਤੇ ਮਾਉਵਾਦੀਆਂ ਖਿਲਾਫ ਵਿੱਢੀ ਨਿਹੱਕੀ ਜੰਗ ਖਿਲਾਫ,ਕਸ਼ਮੀਰੀ ਲੋਕਾਂ ਦੀ ਸਵੈਨਿਰਨੇ ਦੀ ਹੱਕੀ ਮੰਗ ਦੀ ਹਮਾਇਤ ਵਿੱਚ ਅਤੇ ਮੁਸਲਿਮ ਧਾਰਮਿਕ ਘੱਟ ਗਿਣਤੀ ਫਿਰਕੇ ਨਾਲ ਧੱਕੇ ਵਿਤਕਰੇ ਅਤੇ ਉਸ ਦੇ ਕਤਲੇਆਮ ਖਿਲਾਫ ਆਵਾਜ਼ ਬੁਲੰਦ ਕਰਨ ਲਈ 5 ਦਸੰਬਰ ਨੂੰ ਨਹਿਰੂ ਪਾਰਕ ਮੋਗਾ ਵਿਖੇ ਕਨਵੈਨਸ਼ਨ ਕਰਨ ਤੋਂ ਬਾਅਦ ਸ਼ਹਿਰ 'ਚ ਮਾਰਚ ਕਰਨਗੀਆਂ।

ਹਕੂਮਤੀ ਜਬਰ ਵਿਰੋਧੀ ਕਮੇਟੀ,ਪੰਜਾਬ ਦੇ ਮੈਂਬਰਾਨ ਨਰਾਇਣ ਦੱਤ,ਬਲਵੰਤ ਮੱਖੂ, ਰਜੇਸ਼ ਮਲਹੋਤਰਾ,ਅਮੋਲਕ ਸਿੰਘ,ਦਰਸ਼ਨ ਖਟਕੜ ਨੇ ਕਿਹਾ ਕਿ ਜਲ ਜੰਗਲ ਅਤੇ ਜ਼ਮੀਨ ਦੀ ਰਾਖੀ ਲਈ ਜੂਝ ਰਹੇ ਆਦਿਵਾਸੀਆਂ/ਮਾਉਵਾਦੀਆਂ ਉੱਪਰ ਕੇਂਦਰੀ ਅਤੇ ਸੂਬਾਈ ਹਕੂਮਤਾਂ (ਉੜੀਸਾ,ਬਿਹਾਰ,ਝਾਰਖੰਡ,ਛਤੀਸ਼ਗੜ ਅਤੇ ਮਹਾਂਰਾਸ਼ਟਰ) ਨੇ ਆਪਣੇ ਹੀ ਲੋਕਾਂ ਖਿਲਾਫ ਜੰਗ ਵਿੱਢਕੇ ਉਹਨਾਂ ਨੂੰ ਅੰਨ੍ਹੇ ਜਬਰ ਦਾ ਨਿਸ਼ਾਨਾ ਬਣਾਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ,ਕਸ਼ਮੀਰੀ ਲੋਕਾਂ ਦੀ ਆਪਾ ਨਿਰਨੇ ਦੀ ਹੱਕੀ ਮੰਗ ਨੂੰ ਜਬਰੀ ਹਕੂਮਤੀ ਧਾੜਾਂ(ਪੁਲਿਸ,ਪੈਰਾ ਮਿਲਟਰੀ ਫੋਰਸ) ਵੱਲੋਂ ਜਬਰੀ ਪੈਰਾਂ ਹੇਠ ਦਰੜਿਆ ਜਾ ਰਿਹਾ ਹੈ ਅਤੇ ਨਿਹੱਕੀ ਜੰਗ ਵਿੱਢਕੇ ਬੇਦੋਸ਼ੇ ਲੋਕਾਂ ਨੂੰ ਮੌਤ ਦੇ ਘਾਟ ਉੇਤਾਰਿਆ ਜਾ ਰਿਹਾ ਹੈ,ਮੁਸਲਿਮ ਧਾਰਮਿਕ ਫਿਰਕੇ ਨੂੰ ਹਿੰਦੂਤਵੀ ਮੋਦੀ ਹਕੂਮਤ ਵੱਲੋਂ ਗਿਣ ਮਿਥਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਦੀ ਮਿਸਾਲ ਪਿਛਲੇ ਦਿਨੀਂ ਭੋਪਾਲ ਦੀ ਜੇਲ੍ਹ ਵਿੱਚੋਂ ਭਗੌੜੇ ਕਰਾਰ ਦੇਕੇ 8 ਮੁਸਲਿਮਾਂ ਨੂੰ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਉਣਾ ਹੈ।ਇਸ ਲਈ ਹਕੂਮਤੀ ਜਬਰ ਵਿਰੋਧੀ ਕਮੇਟੀ,ਪੰਜਾਬ ਹਕੂਮਤ ਦੇ ਇਨ੍ਹਾਂ ਫਾਸ਼ੀ ਜਬਰ ਕਦਮਾਂ ਖਿਲਾਫ ਰੋਹਲੀ ਗਰਜ ਬੁਲੰਦ ਕਰਨ ਲਈ 5 ਦਸੰਬਰ ਨੂੰ ਸਵੇਰ 11 ਵਜੇ ਨਹਿਰੂ ਪਾਰਕ ਵਿੱਚ ਇਕੱਤਰ ਹੋਕੇ ਕਨਵੈਨਸ਼ਨ ਕਰਨ ਤੋਂ ਬਾਅਦ ਮੋਗਾ ਸ਼ਹਿਰ 'ਚ ਮਾਰਚ ਕਰਨਗੀਆਂ।ਇਸ ਕਨਵੈਨਸ਼ਨ/ਮਾਰਚ ਵਿੱਚ ਸਮੂਹ ਇਨਸਾਫਪਸੰਦ ਕਿਰਤੀ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।

-ਨਰਾਇਣ ਦੱਤ

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ