Wed, 26 July 2017
Your Visitor Number :-   1065621
SuhisaverSuhisaver Suhisaver
ਰਾਮਨਾਥ ਕੋਵਿੰਦ ਨੇ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਪਹਿਲਾ `ਸੂਹੀ ਸਵੇਰ ਮੀਡੀਆ ` ਪੁਰਸਕਾਰ ਪੱਤਰਕਾਰ ਗੁਰਪ੍ਰੀਤ ਸਿੰਘ ਨੂੰ

Posted on:- 31-01-2017

suhisaver

ਅਦਾਰਾ `ਸੂਹੀ ਸਵੇਰ` ਵਲੋਂ ਸ਼ੁਰੂ ਕੀਤਾ ਸਲਾਨਾ  `ਸੂਹੀ ਸਵੇਰ ਮੀਡੀਆ `  ਐਵਾਰਡ ਇਸ ਵਾਰ ਕੈਨੇਡਾ ਰਹਿੰਦੇ ਪੱਤਰਕਾਰ ਤੇ ਰੇਡੀਓ ਹੋਸਟ ਗੁਰਪ੍ਰੀਤ ਸਿੰਘ ਨੂੰ ਦਿੱਤਾ ਜਾਵੇਗਾ । ਕਰੀਬ ਸੋਲਾਂ ਸਾਲਾਂ ਤੋਂ ਕੈਨੇਡਾ ਵਸਦੇ ਗੁਰਪ੍ਰੀਤ ਸਿੰਘ ਅੰਗਰੇਜ਼ੀ ਤੇ ਪੰਜਾਬੀ ਪੱਤਰਕਾਰੀ `ਚ ਅਹਿਮ ਮੁਕਾਮ ਰੱਖਣ ਵਾਲੀ ਸ਼ਖ਼ਸੀਅਤ ਹਨ। ਜਿਥੇ ਭਾਰਤ ਰਹਿੰਦੀਆਂ ਉਹ `ਦ ਟ੍ਰਿਬਿਊਨ`, `ਹਿੰਦੁਸਤਾਨ ਟਾਈਮਜ਼ ` ਤੇ ਇੰਡੀਅਨ ਐੱਕਸਪ੍ਰੈੱਸ` ਵਰਗੇ ਅਖ਼ਬਾਰਾਂ ਆਪਣੀਆਂ ਸੇਵਾਵਾਂ ਦਿੱਤੀਆਂ ਉਥੇ ਕੈਨੇਡਾ `ਚ ਪਹਿਲਾਂ ਲੰਬਾ ਸਮਾਂ `ਰੇਡੀਓ ਇੰਡੀਆ ` ਹੁਣ  `ਸਪਾਈਸ ਰੇਡੀਓ (ਸ੍ਰੀ ) `ਤੇ ਹੋਸਟ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ  ਹਨ ।

 ਕੈਨੇਡਾ ਦੇ ਪ੍ਰਮੁੱਖ ਅਖ਼ਬਾਰਾਂ `ਚ ਛਪਦੇ ਉਹਨਾਂ ਦੇ ਕਾਲਮ ਚਰਚਾ ਦਾ ਵਿਸ਼ਾ ਬਣਦੇ ਰਹਿੰਦੇ ਹਨ । ਮੀਡੀਆ `ਚ ਭਾਰਤ, ਕੈਨੇਡਾ ਤੇ ਵਿਸ਼ਵ ਦੇ ਲੋਕ -ਪੱਖੀ ਮੁੱਦੇ ਉਭਾਰਨਾ ਸ਼ਾਇਦ ਗੁਰਪ੍ਰੀਤ ਦੇ ਹੀ ਹਿੱਸੇ ਆਇਆ ਹੈ । ਜਿੱਥੇ ਉਹ ਕੈਨੇਡਾ ਦੇ  ਮੂਲ ਨਿਵਾਸੀਆਂ , ਘੱਟ -ਗਿਣਤੀਆਂ ਦੇ ਮੁੱਦੇ ਬੜੀ ਬੇਬਾਕੀ ਨਾਲ ਉਠਾਉਂਦਾ ਹੈ , ਉਥੇ ਕੈਨੇਡੀਅਨ ਮੀਡੀਆ `ਚ  ਭਾਰਤ ਨਾਲ ਸਬੰਧਤ ਅਜਿਹੇ ਲੋਕ-ਪੱਖ ਦੇ ਮੁੱਦੇ ਉਭਾਰਦਾ  ਹੈ, ਜਿਨ੍ਹਾਂ ਨੂੰ ਉਠਾਉਣ ਤੋਂ ਦੇਸ਼ ਦਾ ਸਥਾਪਤ ਮੀਡੀਆ ਕੰਨੀ ਕਤਰਾਉਂਦਾ ਹੈ ।

ਅੰਗਰੇਜ਼ੀ ਮਾਸਿਕ `ਰੈਡੀਕਲ ਦੇਸੀ` ਉਸਦੀ ਸੰਪਾਦਕੀ ਸੂਝ ਦਾ ਬਿੰਬ ਹੈ ।  ਗੁਰਪ੍ਰੀਤ ਸਿੰਘ ਨੇ ਪੰਜਾਬੀ ਪੱਤਰਕਾਰੀ ਖਾਸਕਰ ਪ੍ਰਵਾਸੀ ਪੰਜਾਬੀ ਪੱਤਰਕਾਰੀ ਦੀਆਂ ਪ੍ਰੰਪਰਾਗਤ ਲੀਹਾਂ ਨੂੰ ਤੋੜ ਕੇ ਨਵੇਂ ਮੀਲ-ਪੱਥਰ ਸਥਾਪਤ ਕੀਤੇ ਹਨ । ਗੰਭੀਰ ਤੇ ਲੋਕ ਪੱਖੀ ਮੁੱਦਿਆਂ `ਤੇ ਟਾੱਕ ਸ਼ੋਅ ਕਿਵੇਂ ਕਰਨੇ ਨੇ ਇਹ ਕੋਈ ਗੁਰਪ੍ਰੀਤ ਤੋਂ ਸਿੱਖੇ । ਆਪਣੀ ਬੇਬਾਕ ਤੇ ਬੁਲੰਦ ਆਵਾਜ਼ ਕਾਰਨ ਉਹਨੂੰ ਕਈ ਵਾਰ ਖਮਿਆਜ਼ਾ ਵੀ ਭੁਗਤਣਾ ਪਿਆ ਪਰ ਕੋਈ ਪਰਵਾਹ ਨਹੀਂ । ਗੁਰਪ੍ਰੀਤ  ਪ੍ਰਵਾਸੀ ਪੰਜਾਬੀ ਪੱਤਰਕਾਰੀ ਦਾ ਬੌਧਿਕ ਹੁਸਨ ਹੈ । ਮਨੁੱਖੀ ਸਰੋਕਾਰ ਤੇ ਧਰਮ-ਨਿਰਪੱਖਤਾ ਉਸਦੀ ਪੱਤਰਕਾਰੀ ਦਾ ਅਧਾਰ ਹੈ । ਅਜਿਹੀ ਮਾਣ-ਮੱਤੀ ਸ਼ਖ਼ਸੀਅਤ ਨੂੰ ਸਨਮਾਨਤ ਕਰਕੇ ਅਦਾਰਾ ਫ਼ਖ਼ਰ ਮਹਿਸੂਸ ਕਰ ਰਿਹਾ ਹੈ ।

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ