Wed, 23 August 2017
Your Visitor Number :-   1076259
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਕੈਨੇਡੀਅਨ ਸੰਸਦ ’ਚ ਸਾਈਬਾਬਾ ਦੇ ਹੱਕ ’ਚ ਪਟੀਸ਼ਨ ਦਾਖ਼ਲ

Posted on:- 27-06-2017

suhisaver

ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀਐਨ ਸਾਈਬਾਬਾ ਦੀ ਰਿਹਾਈ ਦੀ ਮੰਗ ਲਈ ਹਾਊਸ ਆਫ ਕਾਮਨਜ਼ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। ਰੈਡੀਕਲ ਦੇਸੀ ਪਬਲੀਕੇਸ਼ਨ ਵੱਲੋਂ ਲਾਂਚ ਕੀਤੀ ਇਸ ਪਟੀਸ਼ਨ ਉਤੇ ਬ੍ਰਿਟਿਸ਼ ਕੋਲੰਬੀਆ ਦੇ ਪੰਜ ਸੌ ਤੋਂ ਵੱਧ ਵਸਨੀਕਾਂ ਦੇ ਹਸਤਾਖ਼ਰ ਹਨ। ਸ੍ਰੀ ਧਾਲੀਵਾਲ ਹਾਲੇ ਤਕ ਇਕਲੌਤੇ ਲਿਬਰਲ ਐਮਪੀ ਹਨ ਜਿਨ੍ਹਾਂ ਨੇ ਇਸ ਕੇਸ ਵਿੱਚ ਰੁਚੀ ਦਿਖਾਈ ਹੈ। ਉਨ੍ਹਾਂ ਨੇ 1984 ਸਿੱਖ ਕਤਲੇਆਮ ਦੇ ਪੀਡ਼ਤਾਂ ਲਈ ਇਨਸਾਫ਼ ਵਾਸਤੇ ਇਕ ਪਟੀਸ਼ਨ ਦਾਖ਼ਲ ਕੀਤੀ ਸੀ ਅਤੇ ਉਹ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਲਗਾਤਾਰ ਆਵਾਜ਼ ਬੁਲੰਦ ਕਰਦੇ ਆ ਰਹੇ ਹਨ।

ਇਹ ਪਟੀਸ਼ਨ ਵਕੀਲ ਅਮਨਦੀਪ ਸਿੰਘ ਨੇ ਤਿਆਰ ਕੀਤੀ ਹੈ ਅਤੇ ਉਨ੍ਹਾਂ ਨੇ ਕੈਨੇਡੀਅਨ ਸਰਕਾਰ ਨੂੰ ਇਸ ਅਪਾਹਜ ਪ੍ਰੋਫੈਸਰ ਦੀ ਰਿਹਾਈ ਲਈ ਦਖ਼ਲ ਦੇਣ ਲਈ ਕਿਹਾ ਹੈ। ਪ੍ਰੋ. ਸਾਈਬਾਬਾ ਨੂੰ ਮਾਓਵਾਦੀਆਂ ਦਾ ਸਮਰਥਕ ਗਰਦਾਨ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵ੍ਹੀਲਚੇਅਰ ਸਹਾਰੇ ਚੱਲਣ ਵਾਲੇ ਪ੍ਰੋ. ਸਾਈਬਾਬਾ ਵੱਲੋਂ ਭਾਰਤੀ ਸਮਾਜ ਵਿੱਚ ਹਾਸ਼ੀਏ ਉਤੇ ਧੱਕੇ ਵਰਗਾਂ ਅਤੇ ਕਬਾਇਲੀ ਲੋਕਾਂ ਉਤੇ ਸਰਕਾਰੀ ਜਬਰ ਦਾ ਵਿਰੋਧ ਕੀਤਾ ਜਾਂਦਾ ਸੀ।

ਇਸ ਦੌਰਾਨ ਰੈਡੀਕਲ ਦੇਸੀ ਟੀਮ ਨੇ ਅਪਾਹਜਾਂ ਬਾਰੇ ਮੰਤਰੀ ਕਾਰਲਾ ਕਿਓਲਟਰੋਅ ਨੂੰ ਇਕ ਪੱਤਰ ਸੌਂਪਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਮਾਨਵੀ ਆਧਾਰ ਉਤੇ ਇਸ ਕੇਸ ਵਿੱਚ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ। ਟੀਮ ਨੇ ਦੱਸਿਆ ਕਿ ਮੰਤਰੀ ਦਾ ਸਟਾਫ ਬੇਹੱਦ ਸਹਿਯੋਗੀ ਸੀ ਅਤੇ ਉਨ੍ਹਾਂ ਨੇ ਸਾਈਬਾਬਾ ਕੇਸ ਨੂੰ ਧਿਆਨ ਨਾਲ ਸੁਣਿਆ। ਚੇਤਨਾ ਐਸੋਸੀਏਸ਼ਨ, ਸਿੱਖ ਨੇਸ਼ਨ, ਗੁਰਦੁਆਰਾ ਦਸਮੇਸ਼ ਦਰਬਾਰ ਤੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਤੋਂ ਇਲਾਵਾ ਵੈਨਕੂਵਰ ਦੇ ਰੌਸ ਸਟਰੀਟ ਸਿੱਖ ਟੈਂਪਲ ਦੇ ਕੁੱਝ ਮੈਂਬਰਾਂ ਵੱਲੋਂ ਵੀ ਇਸ ਪਹਿਲ ਦਾ ਸਮਰਥਨ ਕੀਤਾ ਗਿਆ ਹੈ।

Comments

Surinder singh Manguwal

ਕਨੇਡਾ ਦੀ ਸੰਸਦ ਵਿੱਚ ਪਰੋ- ਜ ੀ ਐਨ ਸਾਈ ਬਾਬਾ ਨੂੰ ਰਿਹਾ ਕਰਾਉਣ ਦੇ ਹੱਕ ਵਿੱਚ ਸੰਸਦ ਮੈਂਬਰ ਸੁੱਖ ਧਾਰੀਵਾਲ ਵਲੋਂ ਜੋ ਪਟੀਸ਼ਨ ਪਾਈ ਗਈ ਹੈ ਬਹੁਤ ਵਧੀਆ ਗੱਲ ਹੈ ਸਾਨੂੰ ਸੁੱਖ ਧਾਰੀਵਾਲ ਦਾ ਧੰਨਵਾਦ ਕਰਨਾਂ ਚਾਹੀਦਾ ਹੈ ਜੋ ਉਸ ਨੇ ਆਪਣਾਂ ਫਰਜ ਪੂਰਾ ਕੀਤਾ ਹੈ ।

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ