Wed, 23 August 2017
Your Visitor Number :-   1076260
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਆਪਣੇ ਕੰਮ ਪ੍ਰਤੀ ਵਫ਼ਾਦਾਰੀ ਹਰ ਇੱਕ ਸਿਹਤ ਮੁਲਾਜ਼ਮ ਦੀ ਨੈਤਿਕ ਜ਼ਿੰਮੇਵਾਰੀ: ਡਾ. ਬਾਲੀ

Posted on:- 02-07-2017

suhisaver

ਸੰਗਰੂਰ : ਸਰੀਰ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਈ ਰੱਖਣ ਲਈ ਨਿਯਮਿਤ ਕਸਰਤ ਵੀ ਓਨੀ ਹੀ ਜ਼ਰੂਰੀ ਹੈ, ਜਿੰਨਾ ਕਿ ਭੋਜਨ ਅਤੇ ਪਾਣੀ। ਜੇਕਰ ਨਿਯਮਿਤ ਰੂਪ ਨਾਲ ਕਸਰਤ ਕੀਤੀ ਜਾਵੇ ਤਾਂ ਵੱਖ-ਵੱਖ ਤਰ੍ਹਾਂ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਸੰਗਰੂਰ ਡਾ. ਕਿਰਨਜੋਤ ਕੌਰ ਬਾਲੀ ਨੇ ਕੌਮੀ ਡਾਕਟਰ ਦਿਵਸ ਮੌਕੇ ਸਿਵਲ ਹਸਪਤਾਲ ਸੰਗਰੂਰ ਵਿਖੇ ਆਈ.ਐੱਮ.ਆਈ ਸੰਗਰੂਰ ਅਤੇ ਸਿਵਲ ਹਸਪਤਾਲ ਸੰਗਰੂਰ ਦੇ ਡਾਕਟਰਾਂ ਸਾਈਕਲ ਜਾਗਰੂਕਤਾ ਰੈਲੀ ਕੱਢਣ ਮੌਕੇ ਕੀਤਾ।

ਡਾ. ਬਾਲੀ ਨੇ ਕੌਮੀ ਡਾਕਟਰ ਦਿਵਸ ਬਾਰੇ ਦੱਸਦਿਆਂ ਕਿਹਾ ਕਿ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਜਾਣ ਕੇ ਸਮਾਜ ਉਸਦੀ ਅਤੇ ਉਸਦੇ ਕੰਮ ਦੀ ਸ਼ਲਾਘਾ ਕਰਦਾ ਹੈ ਅਤੇ ਡਾਕਟਰ ਹੋਣਾ ਆਪਣੇ ਆਪ 'ਚ ਹੀ ਬੜੇ ਮਾਣ ਵਾਲੀ ਗੱਲ ਹੈ ਤੇ ਜਦ ਮਰੀਜ਼ ਠੀਕ ਹੋਕੇ ਉਸਦਾ ਧੰਨਵਾਦ ਕਰਦਾ ਹੈ ਤਾਂ ਇਹ ਭਾਵਨਾ ਇੱਕ ਡਾਕਟਰ ਨੂੰ ਸਕੂਨ ਬਖ਼ਸ਼ਦੀ ਹੈ।

ਉਨ੍ਹਾਂ ਕਿਹਾ ਕਿ ਸਮਾਜ ਵਿੱਚ ਮੈਡੀਕਲ ਕਿੱਤੇ ਨਾਲ ਸਬੰਧਤ ਵਿਅਕਤੀਆਂ ਦੀ ਅਜਿਹੀ ਸਨਮਾਨਜਨਕ ਸਥਿਤੀ ਉਨ੍ਹਾਂ ਨੂੰ ਆਪਣੀ ਡਿਊਟੀ ਪ੍ਰਤੀ ਹੋਰ ਵੀ ਸੰਜੀਦਾ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਡਾਕਟਰ ਹੀ ਨਹੀਂ ਸਗੋਂ ਸਿਹਤ ਵਿਭਾਗ ਦੇ ਹਰ ਇੱਕ ਮੁਲਾਜ਼ਮ ਦੀ ਆਪਣੇ ਕੰਮ ਪ੍ਰਤੀ ਵਫ਼ਾਦਾਰੀ ਉਸਦੀ ਨੈਤਿਕ ਜ਼ਿੰਮੇਵਾਰੀ ਹੈ।ਇਸ ਮੌਕੇ ਡਾ. ਬਾਲੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦੀ ਬਿਮਾਰੀ ਨੂੰ ਛੁਪਾਉਣਾ ਨਹੀਂ ਚਾਹੀਦਾ ਅਤੇ ਨਾ ਹੀ ਉਸ ਬਿਮਾਰੀ ਦਾ ਇਲਾਜ ਲਈ ਵਹਿਮ ਭਰਮ ਵਿੱਚ ਪੈਣਾ ਚਾਹੀਦਾ । ਸਰਕਾਰੀ ਹਸਪਤਾਲ ਵਿੱਚ ਸਿਹਤ ਸਹੂਲਤਾਂ ਚੰਗੀਆਂ ਅਤੇ ਕਈ ਯੋਜਨਾਵਾਂ ਤਹਿਤ ਬਿਲਕੁਲ ਮੁਫਤ ਦਿੱਤੀਆਂ ਜਾ ਰਹੀਆਂ ਹਨ।ਸਾਈਕਲ ਰੈਲੀ ਦੌਰਾਨ ਡਾ. ਐੱਚ.ਐੱਸ. ਬਾਲੀ, ਐੱਸ.ਐੱਮ.ਓ ਸੰਗਰੂਰ ਡਾ. ਬਲਵੰਤ ਸਿੰਘ, ਡੀ.ਐੱਮ.ਸੀ ਡਾ. ਪਰਮਿੰਦਰ ਕੌਰ, ਆਈ.ਐੱਮ.ਆਈ ਸੰਗਰੂਰ ਦੇ ਪ੍ਰਧਾਨ ਡਾ. ਨਜਜੋਤ ਕਾਲੜਾ, ਸਕੱਤਰ ਡਾ. ਅਮਨਦੀਪ ਅਗਰਵਾਲ, ਡਾ. ਪਰਮੋਦ, ਡਾ. ਜਗਮੋਹਨ ਸਿੰਘ, ਡਾ. ਇੰਦਰਜੀਤ ਸਿੰਗਲਾ, ਡਾ. ਵਰਿੰਦਰ, ਆਈ.ਐੱਮ.ਆਈ ਸੰਗਰੂਰ  ਦੇ ਮੈਂਬਰ ਅਤੇ ਮਾਸ ਮੀਡੀਆ ਵਿੰਗ ਤੋਂ ਵਿਕਰਮ ਸਿੰਘ ਮੌਜੂਦ ਸਨ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ