Wed, 23 August 2017
Your Visitor Number :-   1076259
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਘੱਟ ਗਿਣਤੀਆਂ ਉੱਤੇ ਵਧਦੀ ਜਾ ਰਹੀ ਹਿੰਸਾ ਵਿਰੁੱਧ 30 ਜੁਲਾਈ ਨੂੰ ਸਰੀ ਵਿੱਚ ਜਨਤਕ ਰੈਲੀ

Posted on:- 12-07-2017

ਆਈ.ਏ.ਪੀ.ਆਈ (Indians Abroad for Pluralist India) ਵੱਲੋਂ ਸਰੀ ਵਿੱਚ ਆਪਣੀ ਪਲੇਠੀ ਬੈਠਕ ਕੀਤੀ, ਜਿਸ ਵਿੱਚ ਸਰਵਸੰਮਤੀ ਨਾਲ ਭਾਰਤ ਵਿੱਚ ਮੋਦੀ ਸਰਕਾਰ ਦੇ ਰਾਜ ਵਿੱਚ ਘੱਟ ਗਿਣਤੀਆਂ ਉੱਤੇ ਵਧਦੀ ਜਾ ਰਹੀ ਹਿੰਸਾ ਦੀ ਨਿਖੇਧੀ ਕੀਤੀ।  30 ਜੁਲਾਈ ਦਿਨ ਐਤਵਾਰ ਨੂੰ ਸਰੀ ਵਿੱਚ ਗਊ ਰੱਖਿਆ ਦੀ ਆੜ ਹੇਠ ਭਾਰਤ ਵਿੱਚ ਦਲਿੱਤਾਂ ਅਤੇ ਮੁਸਲਮਾਨਾਂ ’ਤੇ ਹੋ ਰਹੀ ਹਿੰਸਾ ਦੇ ਵਿਰੋਧ ’ਚ ਜਨਤਕ ਰੈਲੀ ਕੱਢਣ ਦਾ ਫੈਸਲਾ ਲਿਆ ਗਿਆ ਹੈ। ਇਹ ਰੈਲੀ ਭਾਰਤ ਭਰ ਵਿੱਚ  #Notinmyname ਪ੍ਰਦਰਸ਼ਨਾਂ ਨਾਲ ਏਕਤਾ ਪ੍ਰਗਟ ਕਰਨ ਲਈ ਕੀਤੀ ਜਾ ਰਹੀ ਹੈ।

ਇਸ ਬੈਠਕ ਵਿੱਚ ਰੈਡੀਕਲ ਦੇਸੀ ਦੇ ਨਿਰਦੇਸ਼ਕ ਗੁਰਪ੍ਰੀਤ ਸਿੰਘ, ਸਿੱਖ ਰਾਸ਼ਟਰ ਵਲੰਟੀਅਰ ਸੁਨੀਲ ਕੁਮਾਰ, ਆਮ ਆਦਮੀ ਪਾਰਟੀ ਦੇ ਸਹਿਯੋਗ ਗਰੁੱਪ ਲੀਡਰ ਤਰਲੋਚਨ ਸਿੰਘ ਸੋਹਲ, ਬਲਦੇਵ ਸਿੰਘ ਧੰਜਲ, ਚੇਤਨਾ ਐਸੋਸੀਏਸ਼ਨ ਦੇ ਸੰਸਥਾਪਕ ਜੈ ਬਿਰਦੀ, ਮਾਰਕਸਵਾਦੀ ਕਾਰਜਕਰਤਾ ਨਵਤੇਜ ਜੌਹਲ, ਹਰਦੇਵ ਸਿੰਘ, ਸੁਤੰਤਰ ਪ੍ਰਗਤੀਸ਼ੀਲ ਕਾਰਜਕਰਤਾ ਪ੍ਰਸ਼ੋਤਮ ਦੁਸਾਂਝ, ਰਾਕੇਸ਼ ਕੁਮਾਰ, ਅੰਬੇਦਰਕਵਾਦੀ ਤੇ ਬੁਧ ਕਾਰਜਕਰਤਾ ਪਰਮਜੀਤ ਕੈਂਥ, ਮੁਸਲਿਮ ਕਾਰਜਕਰਤਾ ਜਫ਼ਰ ਭਾਮਜੀ, ਮੁਸਾ ਇਸਲਮੇਲ, ਸਿੱਖ ਸਕਾਲਰ ਪੂਰਨ ਸਿੰਘ ਗਿੱਲ, ਅੰਬੇਦਰਕਵਾਦੀ ਤੇ  ਇਸਾਈ ਕਾਰਜਕਰਤਾ ਜੌਹਨ ਯਾਜਾਲਾ, ਜਰਨੈਲ ਸਿੰਘ ਆਰਟਿਸਟ ਸ਼ਾਮਲ ਸਨ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ