Wed, 23 August 2017
Your Visitor Number :-   1076259
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਪਾਸ਼ ਦੀ ਕਵਿਤਾ ਨੂੰ ਐਨਸੀਈਆਰਟੀ ਦੀ ਪੁਸਤਕ ਵਿੱਚੋਂ ਹਟਾਉਣ ਦੀ ਸਿਫ਼ਾਰਸ਼

Posted on:- 25-07-2017

suhisaver

ਸਾਲ 2006 ਵਿੱਚ ਪਾਸ਼ ਦੀ ਮਸ਼ਹੂਰ ਕਵਿਤਾ ‘ਸਭ ਤੋਂ ਖ਼ਤਰਨਾਕ’ ਦੇ ਹਿੰਦੀ ਅਨੁਵਾਦ ਨੂੰ ਗਿਆਰਵੀਂ ਹਿੰਦੀ ਦੇ ਪਾਠਕ੍ਰਮ ਦਾ ਭਾਗ ਬਣਾਇਆ ਗਿਆ ਸੀ। ਪਾਸ਼ ਇਕੋ ਇਕ ਪੰਜਾਬੀ ਕਵੀ ਹੈ, ਜਿਸ ਦੀ ਕਵਿਤਾ ਨੂੰ ਐਨਸੀਈਆਰਟੀ ਦੀ ਪਾਠ ਪੁਸਤਕ ਵਿੱਚ ਥਾਂ ਮਿਲੀ। ‘ਸਭ ਤੋਂ ਖ਼ਤਰਨਾਕ’ ਕਵਿਤਾ ਨੂੰ ਆਰਐਸਐਸ ਵਿਚਾਰਧਾਰਕ ਦੀਨਾਨਾਥ ਬੱਤਰਾ ਦੇ ਸੁਝਾਅ ਤਹਿਤ ਐਨਸੀਈਆਰਟੀ ਦੀ ਪਾਠ ਪੁਸਤਕ ਵਿੱਚੋਂ ਹਟਾਉਣ ਲਈ ਕਿਹਾ ਗਿਆ ਹੈ।  ਹਾਲਾਂਕਿ ਬੱਤਰਾ ਦੇ ਇਸ ਕਦਮ ਨੂੰ ਐਨਸੀਈਆਰ ਦੀਆਂ ਕਿਤਾਬਾਂ ਦੇ ਪ੍ਰਕਾਸ਼ਨ ਤੇ ਖੋਜ ਨਾਲ ਸਬੰਧਤ ਰਹੇ ਸਿੱਖਿਆ ਸ਼ਾਸਤਰੀਆਂ ਨੇ ਗ਼ੈਰ ਅਕਾਦਮਿਕ ਦੱਸਿਆ ਹੈ।

ਇਸ ਤੋਂ ਬਿਨਾਂ ਬੱਤਰਾ ਨੇ ਮੁਗਲ ਬਾਦਸ਼ਾਹਾਂ ਨੂੰ ਨੇਕ ਦਿਲ ਲਿਖਣ , ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੁਆਰਾ 1984 ਦੇ ਕਤਲੇਆਮ ਦੀ ਮੁਆਫ਼ੀ ਮੰਗਣ , ਨੈਸ਼ਨਲ ਕਾਨਫਰੰਸ ਨੂੰ ਧਰਮ ਨਿਰਪੱਖ ਲਿਖਣ ਤੇ ਗੁਜਰਾਤ ਦੇ ਕਤਲੇਆਮ ਨਾਲ ਸਬੰਧਤ ਤੱਥਾਂ ਨੂੰ ਸਿਲੇਬਸ ਚੋਂ ਹਟਾਉਣ ਦੀ ਗੱਲ ਆਖੀ ਹੈ | ਦੇਸ਼ ਦੇ ਵਿਦਵਾਨ ਚਿੰਤਕਾਂ ਦਾ ਕਹਿਣਾ  ਹੈ ਕਿ ਬੱਤਰਾ ਦਾ ਵਿਚਾਰ ਘਟੀਆ ਹੈ ਅਤੇ ਇਸ ਦਾ ਅਕਾਦਮਿਸ਼ਨ ਨਾਲ ਕੋਈ ਸਬੰਧ ਨਹੀਂ ਹੈ। ਪਾਸ਼ ਦੀ ਕਵਿਤਾ ਨੂੰ ਹਿੰਦੀ ਪਾਠ ਪੁਸਤਕਾਂ ਵਿੱਚ ਸ਼ਾਮਲ ਕਰਨ   ਦਾ ਕਾਰਨ ਵਿਦਿਆਰਥੀਆਂ ਨੂੰ ਹੋਰ ਭਾਰਤੀ ਭਾਸ਼ਾਵਾਂ ਦੇ ਸਾਹਿਤਕ ਰੁਝਾਨਾਂ ਤੋਂ ਜਾਣੂੰ ਕਰਵਾਉਣਾ ਸੀ ਤਾਂ ਜੋ  ਵਿਦਿਆਰਥੀਆਂ ਦਾ ਮਨ ਵੱਖ ਵੱਖ ਵਿਚਾਰਾਂ ਪ੍ਰਤੀ ਜਿਗਿਆਸੂ ਬਣੇ ਅਤੇ ਉਹ ਇਨ੍ਹਾਂ ਵਿਚਾਰਾਂ ਬਾਰੇ ਆਪਣਾ ਸਿੱਟਾ ਕੱਢ ਸਕਣ। ਸਾਡਾ ਮੰਤਵ ਜਮਹੂਰੀ ਤੇ ਸਮੁੱਚੇ ਭਾਰਤ ਦਾ ਸੰਕਲਪ ਵਿਦਿਆਰਥੀਆਂ ਸਾਹਮਣੇ ਪੇਸ਼ ਕਰਨਾ ਹੈ। ਸ਼ਾਇਦ ਇਸ ਦਾ ਮਨੋਰਥ ਉਦਾਰਵਾਦੀ ਸਿੱਖਿਆ ਹੈ।

Comments

ਭੁਪਿੰਦਰ

ਬੜਾ ਈ ਘਟੀਆ ਵਿਚਾਰ ਹੈ ਜੀ, ਐਸਾ ਹਰਗਿਜ਼ ਨਹੀਂ ਹੋਣਾ ਚਾਹੀਦਾ...

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ