Wed, 23 August 2017
Your Visitor Number :-   1076258
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦਾ 20 ਵਾਂ ਸ਼ਰਧਾਂਜਲੀ ਸਮਾਗਮ 12 ਅਗਸਤ ਨੂੰ ਮਹਿਲਕਲਾਂ ਵਿਖੇ

Posted on:- 11-08-2017

suhisaver

ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 20 ਵੇਂ ਸ਼ਰਧਾਂਜਲੀ ਸਮਾਗਮ 12 ਅਗਸਤ ਦਾਣਾ ਮੰਡੀ ਮਹਿਲਕਲਾਂ ਦੀਆਂ ਅੰਤਿਮ ਤਿਆਰੀਆਂ ਲਈ ਐਕਸ਼ਨ ਕਮੇਟੀ ਦੇ ਅੱਜ ਦਾਣਾ ਮੰਡੀ ਮਹਿਲਕਲਾਂ ਵਿੱਚੋਂ ਚਾਰੇ ਦਿਸ਼ਾਵਾਂ ਵੱਲ ਕਾਫਲੇ ਨੂੰ ਗੁਰਬਿੰਦਰ ਸਿੰਘ ਕਨਵੀਨਰ ਨੇ ਰਵਾਨਾ ਕੀਤਾ। ਇਸ ਸਮੇਂ ਕਨਵੀਵਰ ਸਮੇਤ ਐਕਸ਼ਨ ਕਮੇਟੀ ਮੈਂਬਰਾਂ ਪ੍ਰੀਤਮ ਸਿੰਘ ਦਰਦੀ,ਪ੍ਰੇਮ ਕਮਾਰ,ਮਨਜੀਤ ਧਨੇਰ,ਜਰਨੈਲ ਸਿੰਘ ਚੰਨਣਵਾਲ,ਨਰਾਰਇਣ ਦੱਤ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਕਾਫਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਉਹ ਜਥੇਬੰਦ ਹੋਏ ਬਹਾਦਰ ਲੋਕ ਹੋ ਜੋ 20 ਸਾਲ ਦੇ ਲੋਕ ਇਤਿਹਾਸ ਦੇ ਅਸਲ ਵਾਰਸ ਹੋ। ਤੁਹਾਡੇ ਜ਼ਿੰਮੇ ਵਡੇਰੀਆਂ ਜ਼ਿੰਮੇਵਾਰੀਆਂ ਹਨ। ਤੁਹਾਨੂੰ ਐਕਸ਼ਨ ਕਮੇਟੀ ਨਾਲੋਂ ਵੀ ਵੱਧ ਜ਼ਿੰਮੇਵਾਰੀ ਦਾ ਅਹਿਸਾਸ ਹੈ। 30 ਜੁਲਾਈ ਤੋਂ ਸ਼ੁਰੂ ਹੋਈ ਪਿੰਡ-ਪਿੰਡ ਨੁੱਕੜ ਨਾਟਕ/ਮੀਟਿੰਗਾਂ/ਰੈਲੀਆਂ ਵਾਲੀ ਮੁਹਿੰਮ ਨੂੰ ਜਿਸ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਹੈ ਉਹ ਆਪਣੇ ਆਪ ਇੱਕ ਮਿਸਾਲ ਹੈ।

ਸਹਾਇਕ ਕਮੇਟੀ ਮੈਂਬਰਾਂ ਜਗਰਾਜ ਹਰਦਾਸਪੁਰਾ,ਗੁਰਦੇਵ ਮਾਂਗੇਵਾਲ,ਏਕਮ ਛੀਨੀਵਾਲਕਲਾਂ ਨੇ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੀ ਮੁਹਿੰਮ ਨੂੰ ਸਫਲ ਬਨਾਉਣ ਵਿੱਚ ਦਿਨ ਰਾਤ ਇੱਕ ਕੀਤਾ ਹੈ,ਉਹ ਇਸ ਗੱਲ ਦਾ ਸਬੂਤ ਹੈ ਕਿ ਇਸ ਲੋਕ ਸੰਘਰਸ਼ ਨੂੰ ਅੱਗੇ ਵਧਾਉਣ ਵਿੱਚ ਇਨਕਲਾਬੀ ਜਮਹੂਰੀ ਜਨਤਕ ਅਗਾਂਹਵਧੂ ਜਥੇਬੰਦੀਆਂ ਦਾ ਬਹੁਤ ਵੱਡਾ ਯੋਗਦਾਨ ਹੈ।

ਇਹ 2 ਅਗਸਤ 1997 ਨੂੰ ਗਠਿਤ ਕੀਤੀ ਸਾਂਝੀ ਐਕਸ਼ਨ ਕਮੇਟੀ ਦੀ ਦਰੁਸਤ ਬੁਨਿਆਦ ਦੀ ਪੁਸ਼ਟੀ ਵੀ ਕਰਦੀ ਹੈ ਕਿ ਸੰਘਰਸ਼ ਲੋਕਾਂ ਉੱਤੇ ਟੇਕ ਰੱਖਕੇ ਅੱਗੇ ਵਧਾਇਆ ਜਾਵੇ। ਲੋਕਾਂ ਦੀ ਅਗਵਾਈ ਹਮੇਸ਼ਾ ਆਗੂ ਟੁਕੜੀ ਹੀ ਕਰਦੀ ਆਈ ਹੈ ਕਿਉਂਕਿ ਸੇਧ ਵਿਹੂਣਾ ਸੰਘਰਸ਼ ਨਾਂ ਪ੍ਰਾਪਤੀਆਂ ਕਰਨ ਦੇ ਸਮਰੱਥ ਹੁੰਦਾ ਹੈ ਨਾਂ ਹੀ ਚੁਣੌਤੀਆਂ ਸੰਗ ਟੱਕਰਨ ਦੀ ਸਮਰੱਥਾ ਹੁੰਦੀ ਹੈ। ਆਪ ਮੁਹਾਰੇ ਸੰਘਰਸ਼ ਕੁਝ ਸਮੇਂ ਬਾਅਦ ਹੀ ਦਮ ਤੋੜ ਜਾਇਆ ਕਰਦੇ ਹਨ। ਸੁਚੇਤ ਆਗੂ ਟੀਮ ਦਾ 20 ਸਾਲ ਦੇ ਸਾਂਝੇ ਲੋਕ ਸੰਘਰਸ਼ ਨੂੰ ਪੜਾਅ ਦਰ ਪੜਾਅ ਅੱਗੇ ਵਧਾਉਣ ਦਾ ਸ਼ਾਨਾਮੱਤਾ ਤਜਰਬਾ ਜਿੱਥੇ ਇਸ ਸੰਘਰਸ਼ ਨੂੰ ਅੱਗੇ ਵਧਾ ਰਿਹਾ ਹੈ। ਉੱਥੇ ਹੀ ਹੋਰਨਾਂ ਸਮਾਜ ਵਿਰੋਧੀ ਖਾਸ ਔਰਤਾਂ ਉੱਤੇ ਜਬਰ ਵਿਰੋਧੀ ਸੰਘਰਸ਼ਾਂ ਦੀ ਬੁਨਿਆਦ ਬਣ ਰਿਹਾ ਹੈ।

 ਤਿੰਨ ਲੋਕ ਆਗੂਆਂ ਉੱਪਰ 3 ਮਾਰਚ 2001 ਨੂੰ ਇਸੇ ਬਦਨਾਮ ਗੁੰਡਾ ਟੋਲੇ ਦੇ ਮੁਖੀਏ ਦੇ ਕਤਲ ਵਿੱਚ ਗੁੰਡਾ-ਪੁਲਿਸ-ਸਿਆਸੀ ਗੱਠਜੌੜ ਨੇ ਪੂਰੀ ਸਾਜਿਸ਼ ਨਾਲ ਹੋਰਨਾਂ ਸਮੇਤ ਸਾਡੇ ਤਿੰਨ ਲੋਕ ਆਗੂਆਂ ਉੱਪਰ ਝੁਠਾ ਕਤਲ ਦਾ ਪਰਚ ਦਰਜ ਕਰਾਉਣਾ ਇੱਕ ਅਜਿਹਾ ਮੋੜ ਸੀ ਜਿਸ ਸਮੇਂ ਵੱਡੀਆਂ ਤਾਕਤਾਂ ਵੀ ਡੋਲ ਜਾਇਆ ਕਰਦੀਆਂ ਹਨ ਪਰ ਸਦਕੇ ਮਹਿਲਕਲਾਂ ਦੀ ਸੰਗਰਾਮੀ ਧਰਤੀ ਨੂੰ ਅਤੇ ਸਲਾਮ ਤੁਹਾਡੇ ਵਰਗੇ ਅਗਵਾਈ ਕਰਨ ਵਾਲੇ ਨਿਧੜਕ ਯੋਧਿਆਂ ਨੂੰ ਜਿਨ੍ਹਾਂ ਪੂਰੀ ਸਿਦਕਦਿਲੀ,ਦ੍ਰਿੜਤਾ,ਚੇਤੰਨ ਰੂਪ'ਚ ਜਾਬਰਾਂ ਦੇ ਚੈਲੰਜ ਦਾ ਟਾਕਰਾ ਕੀਤਾ। ਉਮਰ ਕਦ ਵਰਗੀਆਂ ਦਿਉ ਕੱਦ ਸਜਾਵਾਂ ਰੱਦ ਕਰਵਾਕੇ ਇਤਿਹਾਸਕ ਮਿਸਾਲ ਵੀ ਕਾਇਮ ਕੀਤੀ । 20 ਸਾਲ ਤੋਂ ਲੋਕ ਸੰਘਰਸ਼ ਦੀ ਲਾਟ ਲਟ ਲਟ ਕਰਕੇ ਬਲ ਰਹੀ ਹੈ।

ਕਿਰਨਜੀਤ ਕੌਰ ਹੁਣ ਲੋਕ ਸੰਘਰਸ਼ਾਂ ਲਈ ਚਾਨਣ ਮੁਨਾਰਾ ਬਣ ਇਸ ਲੁੱਟ ਜਬਰ ਅਤੇ ਦਾਬੇ ਵਾਲੇ ਪ੍ਰਬੰਧ ਦੀ ਕਬਰ ਪੁੱਟਣ ਵੱਲ ਸ਼ਹੀਦ ਹੋ ਜਾਣ ਤੋਂ ਬਾਅਦ ਵੀ ਜਿਉਂ ਰਹੀ ਹੈ। ਇਸ ਲਈ ਮਹਿਲਕਲਾਂ ਦੀ ਧਰਤੀ ਦੇ ਵਾਰਸ ਅੱਜ 80 ਪਿੰਡਾਂ 'ਚ ਜਾਕੇ 12 ਅਗਸਤ ਮਹਿਲਕਲਾਂ ਵੱਲ ਵਹੀਰਾਂ ਘੱਤਕੇ ਪੁੱਜਣ ਦਾ ਹੋਕਾ ਦੇਣਗੇ । ਇਸ ਸਮੇਂ ਜਥੇਬੰਦੀਆਂ ਦੇ ਆਗੂ ਪਿਸ਼ੌਰਾ ਸਿੰਘ ਹਮੀਦੀ,ਜਸਵੰਤ ਸਿੰਘ ਸੋਹੀ,ਜੱਗਾ ਸਿੰਘ ਛਾਪਾ, ਖੁਸ਼ਮੰਦਰਪਾਲ, ਜਸਪਾਲ ਚੀਮਾ,ਜਸਕਰਨ ਕਲਾਲਾ,ਕੇਵਲ ਸਿੰਘ ਸਹੌਰ,ਜਸਵੰਤ ਮਹਿਲਕਲਾਂ ਵੀ ਹਾਜ਼ਰ ਸਨ।

-ਨਰਾਇਣ ਦੱਤ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ