Mon, 13 July 2020
Your Visitor Number :-   2573059
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਹੁਸ਼ਿਆਰਪੁਰ ਸ਼ਹਿਰ ਅੰਦਰ ਕੂੜੇ ਕਰਕਟ ਕਾਰਨ ਲੋਕਾਂ ਦਾ ਜਿਊਣਾ ਬੇਹਾਲ

Posted on:- 01-04-2014

suhisaver

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ: ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਮੀਤ ਪ੍ਰਧਾਨ ਨੇਮੀ ਲਾਲ, ਧਰਮਪਾਲ ਪਿਪਲਾਂਵਾਲਾ, ਹਰਚਰਨ ਸਿੰਘ ਸੋਢੀ ਨੇ ਸ਼ਹਿਰ ਅੰਦਰ ਨਗਰ ਨਿਗਮ ਕੋਲ ਕੂੜਾ ਚੁਕਣ ਵਾਲੇ ਕੂੜੇਦਾਨਾ ਦੀ ਵੱਡੀ ਘਾਟ ਕਾਰਨ ਥਾਂ 2 ਸ਼ਹਿਰ ਅੰਦਰ ਕੂੜੇ ਦੀਆਂ ਲੱਗਦੀਆਂ ਢੇਰੀਆਂ, ਗਰੀਬ ਲੋਕਾਂ ਵਲੋਂ ਪਲਾਸਟਿਕ ਦੀਆਂ ਤਾਰਾਂ ਨੂੰ ਸਾੜ ਕੇ ਲੋਹੇ, ਤਾਂਬੇ ਦੀਆਂ ਤਾਰਾਂ ਕਢਣ ਦੀ ਪ੍ਰਕਿਰਿਆ ਨੂੰ ਅਪਨਾਉਣ ਨਾਲ ਫੈਲ ਰਹੇ ਪ੍ਰਦੂਸ਼ਣ ਨੂੰ ਨਾ ਰੋਕਣਾ, ਭੰਗੀ ਚੋਅ ਦਾ ਗੰਦਗੀ ਵਿਚ ਡੁਬਿੱਆ ਹੋਣ ਅਤੇ ਸ਼ਹਿਰ ਅੰਦਰ ਟੁੱਟੀਆਂ ਸੜਕਾਂ ਅਤੇ ਬਦਬੂ ਮਾਰਦੇ ਪਖਾਨਿਆਂ ਦੀ ਸਖਤ ਨਿਖੇਧੀ ਕਰਦਿਆ ਕਿਹਾ ਕਿ ਇਸ ਘਟੀਆ ਪ੍ਰਬੰਧਾਂ ਦਾ ਆਮ ਲੋਕਾਂ ਦੀ ਸਿਹਤ ਉਤੇ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ।

ਲੋਕ ਪਲ੍ਰੀਤ ਹੋ ਚੁੱਕੇ ਵਾਤਾਵਰਣ ਵਿਚ ਰਹਿਣ ਲਈ ਮਜਬੂਰ ਹਨ, ਜੋ ਕਿ ਸਭ ਕੁਝ ਨਗਰ ਨਿਗਮ ਦੇ ਨਿਯਮਾਂ ਦੇ ਵਿਰੁੱਧ ਹੈ। ਧੀਮਾਨ ਨੇ ਕਿਹਾ ਕਿ ਲੋਕ ਅਪਣੀ ਸਖਤ ਮੇਹਿਨਤ ਅਤੇ ਮੰਹਿਗਾਈ ਦੇ ਦੋਰ ਵਿਚ ਅਪਣਾ ਅਪਣੇ ਬੱਚਿਆਂ ਦਾ ਢਿੱਡ ਘੁਟ ਕੇ ਇਸ ਕਰਕੇ ਟੈਕਸ ਨਹੀਂ ਦਿੰਦੇ ਕਿ ਨਗਰ ਨਿਗਮ ਸ਼ਹਿਰੀ ਵਾਸੀਆਂ ਨੂੰ ਗੰਦਗੀ ਤੇ ਪ੍ਰਣੁਸ਼ਣ ਭਰਿਆ ਵਾਤਾਵਰਣ ਮੁਹਈਆ ਕਰਵਾਏ। ਸੋਲਿਡ ਵੈਸਟ ਦੀਆਂ ਢੇਰੀਆਂ ਉਤੇ ਥੌੜਾ ਜਿਹਾ ਵੀ ਮੀਂਹ ਪੈਣ ਨਾਲ ਉਨ੍ਹਾਂ ਕੂੜੇ ਦੀਆਂ ਢੇਰੀਆਂ ਵਿਚੋਂ ਤੇਜੀ ਨਾਲ ਬੈਕਟੀਰੀਆ ਪੈਦਾ ਹੋ ਕੇ ਲੋਕਾਂ ਨੂੰ ਅਲਰਜ਼ੀ ਵਰਗੀਆਂ ਭੈੜੀਆਂ ਬੀਮਾਰੀਆਂ ਲਗਾਉਦਾ ਹੈ ਤੇ ਨਾਲ ਹੀ ਲੋਕਾਂ ਦਾ ਆਰਥਿਕ ਤੇ ਸ਼ਰੀਰਕ ਨੁਕਸਾਨ ਵੀ ਹੁੰਦਾ ਹੈ। ਏਹੀ ਕਾਰਨ ਹੈ ਕਿ ਦੇਸ਼ ਅੰਦਰ ਭਾਰਤੀ ਨਾਗਰਿਕਾਂ ਦੀ ਸਿਹਤ ਦਾ ਗ੍ਰਾਫ ਅਸਥਿਰਤਾ ਵੱਲ ਵੱਧ ਰਿਹਾ ਹੈ। ਝੂਠ ਦੀਆਂ ਬੁਲੰਦੀਆਂ ਛੁਹਣ ਵਾਲੇ ਵਿਕਾਸ ਦਾ ਸਾਰਾ ਖਮਿਆਜਾ ਲੋਕਾਂ ਨੂੰ ਝਲਣਾ ਪੈ ਰਿਹਾ ਹੈ। ਬੜੀ ਸ਼ਰਮ ਦੀ ਗੱਲ ਹੈ ਕਿ ਨਗਰ ਨਿਗਮ ਅਪਣੇ ਸ਼ਹਿਰੀਆਂ ਨੂੰ ਇਕ 2 ਵਾਰਡ ਵਿਚ ਕੂੜਾ ਸੁਟਣ ਵਾਲੇ ਕੁਨਟੇਨਰ ਵੀ ਮੁਹਈਆ ਨਹੀਂ ਕਰਵਾ ਰਹੀ ਤੇ ਫਿਰ ਡੀਂਗਾ ਮਾਰ ਰਹੀ ਹੈ ਸ਼ਹਿਰ ਅੰਦਰ ਸਫਾਈ ਕਰਨ ਦੀਆਂ। ਵੱਧ ਰਹੀ ਅਬਾਦੀ ਕਾਰਨ ਦੇ ਇਕਲੇ 2 ਵਾਰਡ ਵਿਚ ਘੱਟੋ ਘੱਟ 10 ਕੂੜਾਂ ਚੁਕੱਣ ਵਾਲੇ ਕਨਟੇਨਰ ਦਿਤੇ ਜਾਣੇ ਚਾਹੀਦੇ ਹਨ ਤਾਂ ਕਿ ਲੋਕ ਕੂੜੇ ਨੂੰ ਥੱਲੇ ਸੁਟਣ ਦੀ ਥਾਂ ਕੂੜਾ ਦਾਨ ਵਿਚ ਸੁੱਟ ਸਕਣ।

ਧੀਮਾਨ ਨੇ ਦਸਿਆ ਕਿ ਗਰੀਬੀ ਜਿਥੇ ਗਰੀਬ ਲੋਕਾਂ ਲਈ ਸੰਤਾਪ ਬਣੀ ਹੋਈ ਹੈ ਪਰ ਉਸ ਦਾ ਪ੍ਰਭਾਵ ਆਮ ਲੋਕਾਂ ਉਤੇ ਵੀ ਪੈ ਰਿਹਾ ਹੈ। ਗਰੀਬ ਲੋਕਾਂ ਕੋਲ ਆਮਦਨ ਦੇ ਘੱਟੀਆ ਸਾਧਨਾ ਕਰਕੇ ਉਨ੍ਹਾਂ ਵਲੋਂ ਪੁਰਾਣੇ ਟਾਇਰਾਂ, ਇਲੈਕਟ੍ਰੋਨਿਕ, ਮਟੀਰੀਅਲ ਅਤੇ ਬਿਜਲੀ ਦੀਆਂ ਤਾਰਾਂ ਨੂੰ ਖੁਲ੍ਹੀ ਹਵਾ ਵਿਚ ਸਾੜ ਕੇ ਜੋ ਮਟੀਰੀਅਲ ਗਲੱਤ ਤਰੀਕੇ ਬਰਤ ਕੇ ਕਢਿੱਆ ਜਾ ਰਿਹਾ ਹੈ, ਉਸ ਤੋਂ ਫੈਲ ਰਿਹਾ ਪ੍ਰਦੂਸ਼ਣ ਐਨਾ ਘਾਤਕ ਹੈ ਕਿ ਲੋਕਾਂ ਨੂੰ ਦਮਾ, ਕੈਂਸਰ ਵਰਗੀਆਂ ਹੋਰ ਭਿਆਨਕ ਬੀਮਾਰੀਆਂ ਵਿਚ ਦਿਨੋ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਿਸ ਗਲਤ ਪ੍ਰਕਿਰਿਆ ਨੂੰ ਰੋਕਣਾ ਬਹੁਤ ਹੀ ਜ਼ਰੂਰੀ ਹੈ, ਜਿਸ ਦੀਆਂ ਅਨੇਕਾਂ ਉਦਾਹਰਨਾਂ ਸ਼ਹਿਰੀ ਅਬਾਦੀ ਅੰਦਰ ਵੇਖਣ ਨੂੰ ਮਿਲਦੀਆਂ ਹਨ। ਧੀਮਾਨ ਨੇ ਕਿਹਾ ਕਿ ਮੰਹਿਗਾਈ ਜਿਥੇ ਲੋਕਾਂ ਨੂੰ ਭੁੱਖ ਮਰੀ ਦਾ ਸ਼ਿਕਾਰ ਬਣਾ ਰਹੀ ਹੈ ਉਥੇ ਨਾਲ ਹੀ ਨਾਲ ਹੀ ਲੋਕਾਂ ਦੇ ਰਹਿਣ ਸਹਿਣ, ਕੁਦਰਤੀ ਸਰੋਤਾਂ ਵਿਚ ਹੀ ਵੱਡੀ ਗਿਰਾਵਟ ਲਿਆ ਰਹੀ ਹੈ। ਇਨ੍ਹਾਂ ਅਲਾਮਤਾਂ ਨੂੰ ਤੇਜੀ ਨਾਲ ਰੋਕਣ ਦੀ ਸਖਤ ਜਰੂਰਤ ਹੈ। ਦੇਸ਼ ਦਾ ਵਿਕਾਸ ਕਰਨ ਵਾਲੇ ਰਾਜਨੀਤੀਵਾਨਾਂ ਨੂੰ ਝੂਠ ਦੇ ਵਿਕਾਸ ਦੀ ਰੱਟ ਲਗਾਉਣ ਨਾਲੋਂ ਅਸਲ ਹੋ ਰਹੇ ਲੋਕਾਂ ਦੇ ਵਿਨਾਸ਼ ਵੱਲ ਝਾਤ ਮਾਰਨ ਦੀ ਲੋੜ ਹੈ। ਇਹ ਉਨ੍ਹਾਂ ਚਿਰ ਨਹੀਂ ਹੋ ਸਕਦਾ ਜਦੋਂ ਤਕ ਦੇਸ਼ ਅੰਦਰ ਅਨਪੜ੍ਹ ਪ੍ਰਤਿਨੀਧੀਆਂ ਉਤੇ ਰੋਕ ਨਹੀਂ ਲਗਦੀ। ਧੀਮਾਨ ਨੇ ਨਗਰ ਨਿਗਮ ਅਤੇ ਜ਼ਿਲਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਸ਼ਹਿਰ ਨੂੰ ਸਾਫ ਤੇ ਸੁੰਦਰ ਬਨਾਉਣ ਲਈ ਵਧੀਆ ਇਨਫਰਾ ਸਟਰਕਚਰ ਦੀ ਜਰੂਰਤ ਹੈ ਨਾ ਕਿ ਗੱਪਾਂ ਤੇ ਝੂਠ ਦਾ ਵਿਕਾਸ ਉਸਾਰਨ ਦੀ, ਵਿਕਾਸ ਕਹਿਣ ਤੇ ਦਸਣ ਵਾਲੀ ਵਸਤੂ ਨਹੀਂ ਜਦੋਂ ਹੋਇਆ ਉਸ ਦੀ ਖੁਸ਼ਬੂ ਅਪਣੇ ਆਪ ਸੁਗੰਧ ਮਾਰਨ ਲੱਗੇਗੀ। ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਜਾਗਾਓ ਅੰਦੋਲਨ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ