Wed, 24 April 2024
Your Visitor Number :-   6995433
SuhisaverSuhisaver Suhisaver

ਸਬ ਤਹਿਸੀਲ ਮਾਹਿਲਪੁਰ ਦੇ ਮੁਲਾਜ਼ਮ ਛੁੱਟੀ ਸਮੇਂ ਤੋਂ ਪਹਿਲਾਂ ਹੀ ਜਾਣ ਕਾਰਨ ਲੋਕ ਪ੍ਰੇਸ਼ਾਨ

Posted on:- 23-04-2014

ਦਫਤਰ ਸੁੰਨਾ, ਲੋਕ ਪ੍ਰੇਸ਼ਾਨ ਅਤੇ ਅਧਿਕਾਰੀ ਮੋਦੀ ਦੀ ਰੈਲੀ ਦੀਆਂ ਤਿਆਰੀਆਂ ਲਈ ਲਾਏ

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਲੋਕ ਸਭਾ ਦੀਆਂ ਚੋਣਾਂ ਅਤੇ 25 ਅਪ੍ਹੈਲ ਨੂੰ ਹੁਸ਼ਿਆਰਪੁਰ ਵਿਖੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੀ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਦੇ ਹੱਕ ਵਿੱਚ ਰੱਖੀ ਗਈ ਰੈਲੀ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਦਾ ਸਮੁੱਚਾ ਪ੍ਰਸ਼ਾਸ਼ਨ ਅਤੇ ਪੁਲੀਸ ਪੱਬਾਂ ਭਾਰ ਹੋਇਆ ਪਇਆ ਹੈ। ਲੋਕਾਂ ਨੂੰ ਕਚਹਿਰੀਆਂ ਵਿੱਚ ਜਿਥੇ ਕੋਈ ਵੀ ਕਰਮਚਾਰੀ ਨਹੀਂ ਮਿਲ ਰਿਹਾ ਉਥੇ ਥਾਣਿਆਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਖੱਜਲ ਖੁਆਰ ਹੋ ਰਹੇ ਹਨ। ਅੱਜ ਮਾਹਿਲਪੁਰ ਸਬ ਤਹਿਸੀਲ ਦੇ ਦਫਤਰ ਦਾ ਸਮੁੱਚਾ ਅਮਲਾ ਆਪਣਾ ਦਫਤਰ ਸੁੰਨਾ ਛੱਡਕੇ ਪਤਾ ਨਹੀਂ ਸਰਕਾਰ ਦਾ ਕਿਹੜਾ ਕੰਮ ਕਰਨ ਲਈ ਦਫਤਰੋਂ ਛੁੱਟੀ ਤੋਂ ਘੰਟਾ ਪਹਿਲਾਂ ਹੀ ਗਾਇਬ ਹੋ ਗਿਆ ,ਜਿਸ ਸਦਕਾ ਕਚਹਿਰੀ ਵਿੱਚ ਜਮਾਂ ਵੱਡੀ ਗਿਣਤੀ ਵਿੱਚ ਲੋਕ ਆਪਣੇ ਪਿਛਲੇ ਕਈ ਦਿਨਾਂ ਤੋਂ ਅਧੂਰੇ ਪਏ ਕਾਰਜਾਂ ਕਾਰਨ ਅੱਜ ਦਫਤਰ ਵਿੱਚ ਕੋਈ ਵੀ ਕਰਮਚਾਰੀ ਅਤੇ ਨਾਇਬ ਤਹਿਸੀਲਦਾਰ ਹਾਜ਼ਰ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਂਨ ਹੋਏ। ਸਕੂਲਾਂ ਕਾਲਜਾਂ ਵਿੱਚ ਦਾਖਲੇ ਲਈ ਜ਼ਰੂਰੀ ਕਾਗਜ਼ ਪੱਤਰਾਂ ਦਾ ਕੰਮ ਵਿੱਚ ਹੀ ਲਟਕ ਜਾਣ ਕਾਰਨ ਬਹੁਤੇ ਵਿਦਿਆਰਥੀਆਂ ਦੇ ਦਾਖਲੇ ਕਰਮਚਾਰੀਆਂ ਦੀ ਗੈਰਹਾਜ਼ਰੀ ਕਾਰਨ ਵਿੱਚ ਹੀ ਰਹਿ ਗਏ।



ਪਹਾੜੀ ਖਿੱਤੇ ਦੇ ਪਿੰਡ ਕੋਠੀ ਦੇ ਸਾਬਕਾ ਸਰਪੰਚ ਖੁਸ਼ੀ ਰਾਮ ਕੋਠੀ ਨੇ ਦੱਸਿਆ ਕਿ ਉਹ ਜ਼ਰੂਰੀ ਕੰਮ ਲਈ ਪਿੱਛਲੇ ਕਈ ਦਿਨਾਂ ਤੋਂ ਤਹਿਸੀਲਦਾਰ ਦੇ ਦਸਤਖਤਾਂ ਲਈ ਜ਼ਮਾ ਕਰਵਾਏ ਹਲਫੀਆ ਬਿਆਨ ਨੂੰ ਲੈਣ ਲਈ ਰੋਜ਼ਾਨਾ 15 ਕਿਲੋਮੀਟਰ ਸਫਰ ਤਹਿ ਕਰਕੇ ਤਹਿਸੀਲ ਦਫਤਰ ਪੁੱਜਦਾ ਹਾਂ ਪ੍ਰੰਤੂ ਦਫਤਰ ਵਿੱਚ ਨਾ ਹੀ ਤਹਿਸੀਲਦਾਰ ਅਤੇ ਨਾ ਹੀ ਕੋਈ ਕਰਮਚਾਰੀ ਹਾਜ਼ਰ ਮਿਲਦਾ ਹੋਣ ਕਾਰਨ ਉਹ ਥੱਕ ਹਾਰ ਖਾਲੀ ਹੱਥ ਘਰ ਨੂੰ ਮੁੜ ਜਾਂਦਾ ਹੈ। ਉਸਨੂੰ ਹਲਫੀਆ ਬਿਆਨ ਨਾ ਮਿਲਣ ਕਾਰਨ ਉਸਦਾ ਜ਼ਰੂਰੀ ਕੰਮ ਪਿਛਲੇ ਕਈ ਦਿਨਾ ਤੋਂ ਲਟਕਿਆ ਪਿਆ ਹੈ। ਉਹਨਾਂ ਅਕਾਲੀ ਭਾਜਪਾ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਉਕਤ ਸਰਕਾਰ ਨੇ ਆਪਣੇ ਨਿੱਜੀ ਲਾਭਾਂ ਖਾਤਰ ਅਫਸਰਸ਼ਾਹੀ ਨੂੰ ਉਸਦੇ ਨਿਜੀ ਕੰਮ ਛੱਡਵਾਕੇ ਆਪਣੇ ਕੰਮਾਂ ਅਤੇ ਅਕਾਲੀ ਭਾਜਪਾ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸ਼ਰੇਆਮ ਵਰਤਣਾ ਸ਼ੁਰੂ ਕਰ ਦਿੱਤਾ ਹੈ ਜੋ ਚੋਣ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੈ।
ਇਸੇ ਕਰਕੇ ਲੋਕਾਂ ਦੇ ਜ਼ਰੂਰੀ ਕੰਮ ਲਟਕ ਜਾਂਦੇ ਹਨ ਜਿਸ ਲਈ ਮੁੱਖ ਦੋਸ਼ੀ ਮੌਜੂਦਾ ਸੱਤਾਧਾਰੀ ਸਰਕਾਰ ਹੈ। ਇਥੇ ਹੀ ਪਿੰਡ ਬਘੌਰਾ ਦੇ ਵਾਸੀ ਨੌਜ਼ਵਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਤਹਿਸੀਲ ਵਿੱਚ ਕੋਈ ਵੀ ਕਰਮਚਾਰੀ ਅਤੇ ਸਮੇਂ ਤੋਂ ਪਹਿਲਾਂ ਹੀ ਦਫਤਰ ਛੱਡਕੇ ਗਏ ਕਰਮਚਾਰੀਆਂ ਅਤੇ ਨਾਇਬ ਤਹਿਸੀਲਦਾਰ ਕਰਕੇ ਉਸਦਾ ਜ਼ਰੂਰੀ ਕੰਮ ਅਧੂਰਾ ਰਹਿ ਗਿਆ ਜਿਸ ਸਦਕਾ ਉਸਦਾ ਵੱਡਾ ਨੁਕਸਾਨ ਹੋਇਆ ਹੈ। ਲੋਕਾਂ ਦਾ ਕਹਿਣ ਹੈ ਕਿ ਨਿਯਮਾ ਅਨੁਸਾਰ ਪੰਜ ਵਜੇ ਤੋਂ ਪਹਿਲਾਂ ਕੋਈ ਵੀ ਮੁਲਾਜ਼ਮ ਤਹਿਸੀਲ ਦਾ ਕੋਈ ਵੀ ਮੁਲਾਜ਼ਮ ਦਫਤਰ ਸੁੰਨਾ ਛੱਡਕੇ ਨਹੀਂ ਜਾ ਸਕਦਾ ਪ੍ਰੰਤੂ ਮਾਹਿਲਪੁਰ ਸਬ ਤਹਿਸੀਲ ਵਿੱਚ ਅਜਿਹਾ ਨਿੱਤ ਹੁੰਦਾ ਹੈ।

ਇਸ ਸਬੰਧ ਵਿੱਚ ਤਹਿਸੀਲ ਦੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੋਈ ਵੀ ਮੁਲਾਜ਼ਮ ਆਪਣੀ ਡਿਊਟੀ ਵਿੱਚ ਛੱਡਕੇ ਬਿਨਾਂ ਦੱਸੇ ਕਿਤੇ ਨਹੀਂ ਜਾ ਸਕਦਾ। ਉਹਨਾਂ ਦੱਸਿਆ ਕਿ ਉਹ ਲੋਕ ਸਭਾ ਦੀਆਂ ਚੋਣਾਂ ਕਾਰਨ ਬਤੌਰ ਚੋਣ ਅਧਿਕਾਰੀ ਹੋਣ ਕਰਕੇ ਜ਼ਰੂਰੀ ਮੀਟਿੰਗ ਲਈ ਹੁਸ਼ਿਆਰਪੁਰ ਗਏ ਸਨ ਪ੍ਰੰਤੂ ਜੇਕਰ ਤਹਿਸੀਲ ਦੇ ਹੋਰ ਮੁਲਾਜ਼ਮ ਆਪਣੇ ਡਿਊਟੀ ਸਮੇਂ 5 ਵਜੇ ਤੋਂ ਪਹਿਲਾਂ ਦਫਤਰ ਬੰਦ ਕਰਕੇ ਗਏ ਹਨ ਤਾਂ ਉਹ ਉਕਤ ਗੰਭੀਰ ਮਾਮਲੇ ਦੀ ਜਾਂਚ ਕਰਵਾਕੇ ਬਣਦੀ ਕਾਨੂੰਨੀ ਕਾਰਵਾਈ ਕਰਵਾਉਣਗੇ। ਇਸ ਸਬੰਧ ਵਿੱਚ ਤਹਿਸੀਲਦਾਰ ਦੇ ਪੀ ਏ ਰਾਮ ਲਾਲ ਨੇ ਦੱਸਿਆ ਕਿ ਉਸਦੀ ਸਿਹਤ ਅੱਜ ਖਰਾਬ ਸੀ ਉਸਨੇ ਇਸ ਸਬੰਧ ਵਿੱਚ ਆਪਣੇ ਅਧਿਕਾਰੀ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀ। ਅੱਜ ਤਹਿਸੀਲ ਵਿੱਚੋਂ ਡਿਊਟੀ ਸਮੇਂ ਤੋਂ ਪਹਿਲਾਂ ਹੀ ਤਹਿਸੀਲ ਵਿੱਚੋਂ ਮੁਲਾਜ਼ਮਾਂ ਦੀ ਗੈਰਹਾਜ਼ਰੀ ਕਾਰਨ ਤਹਿਸੀਲ ਦੇ ਸਾਰੇ ਦਫਤਰਾਂ ਦੇ ਕਮਰੇ ਸੁੰਨੇ ਅਤੇ ਖੁੱਲ੍ਹੇ ਪਏ ਸਨ।  

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ