Mon, 14 October 2019
Your Visitor Number :-   1827330
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਕਿੰਨੀ ਵਾਰ ਭਾਰਤੀ ਹੋਣਾ ਸਾਬਤ ਕਰਾਂ : ਸਾਨੀਆ ਮਿਰਜ਼ਾ

Posted on:- 26-07-2014

ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਅੱਜ ਕਿਹਾ ਕਿ ਉਹ ਤੇਲੰਗਾਨਾ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤੇ ਜਾਣ ਨੂੰ ਲੈ ਕੇ ਉਠੇ ਵਿਵਾਦ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਹੈ ਅਤੇ ਇਸ ਨਵੇਂ ਬਣੇ ਰਾਜ ਦਾ ਪ੍ਰਤੀਨਿੱਧਤਵ ਕਰਕੇ ਸਨਮਾਨ ਮਹਿਸੂਸਕਰ ਰਹੀ ਹੈ। ਸਾਨੀਆ ਨੇ ਇੱਥੇ ਇੱਕ ਪ੍ਰੋਗਰਾਮ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ ਅਤੇ ਇਹ ਇੱਕ ਬਹੁਤ ਵੱਡਾ ਸਨਮਾਨ ਹੈ। ਇਸ ਟੈਨਿਸ ਸਟਾਰ ਨੇ ਕਿਹਾ ਕਿ ਜਦ ਮੈਂ ਖੇਡਦੀ ਹਾਂ ਤਾਂ ਹੈਦਰਾਬਾਦ, ਤੇਲੰਗਾਨਾ ਤੇ ਸਭ ਤੋਂ ਮਹੱਤਵਪੂਰਨ ਭਾਰਤ ਦੀ ਅਗਵਾਈ ਕਰਦੀ ਹਾਂ। ਮੈਂ ਪਹਿਲਾਂ ਵੀ ਕਈ ਵਾਰ ਰਾਜ ਦੀ ਅਗਵਾਈ ਕਰ ਚੁੱਕੀ ਹਾਂ, ਇਸ ਲਈ ਮੇਰਾ ਮੰਨਣਾ ਹੈ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਅਜਿਹਾ ਕਰ ਰਹੀ ਹਾਂ। ਭਾਜਪਾ ਨੇਤਾ ਵੱਲੋਂ ਉਨ੍ਹਾਂ ਉਪਰ ਲਾਏ ਗਏ ਸਵਾਲ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਬਾਰੇ ਸਾਨੀਆ ਨੇ ਕਿਹਾ ਕਿ ਇਸ ’ਤੇ ਗੱਲ ਕਰਨ ਦੀ ਕੋਈ ਤੁਕ ਨਹੀਂ ਬਣਦੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ