Wed, 19 February 2020
Your Visitor Number :-   2389116
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਇਸਰਾਇਲੀ ਹਮਲਿਆਂ 'ਚ 3 ਹਮਾਸ ਕਮਾਂਡਰਾਂ ਸਮੇਤ 19 ਦੀ ਮੌਤ

Posted on:- 21-8-2014

ਗਾਜ਼ਾ : ਹਮਾਸ ਦਹਿਸ਼ਤਗਰਦਾਂ 'ਤੇ ਆਪਣੀ ਕਾਰਵਾਈ ਤੇਜ਼ ਕਰਦਿਆਂ ਇਸਰਾਇਲੀ ਹਵਾਈ ਫੌਜ ਨੇ ਗਾਜ਼ਾ ਵਿੱਚ ਇੱਕ ਮਕਾਨ 'ਤੇ ਬੰਬ ਸੁੱਟੇ, ਜਿਸ  ਨਾਲ ਹਮਾਸ ਦੇ ਤਿੰਨ ਸੀਨੀਅਰ ਕਮਾਂਡਰਾਂ ਸਮੇਤ 19 ਫਲਸਤੀਨੀਆਂ ਦੀ ਮੌਤ ਹੋ ਗਈ। ਜਾਨਲੇਵਾ ਲੜਾਈ ਦੇ 45ਵੇਂ ਦਿਨ ਇਸਰਾਇਲੀ ਹਵਾਈ ਫੌਜ ਨੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ। ਅੱਜ ਦੇ ਹਮਲਿਆਂ ਵਿੱਚ ਮਾਰੇ ਗਏ ਤਿੰਨ ਫਲੀਡ ਕਮਾਂਡਰ ਮੁਹੰਮਦ ਅੱਬੂ ਸ਼ਮਾਲਾ, ਮੁਹੰਮਦ ਬਰਹੂਮ ਅਤੇ ਰਾÂਦ ਅਲ ਅਤਰ ਤਸਕਰੀ ਅਤੇ ਸੁਰੰਗ ਨਿਰਮਾਣ ਕਰਨ ਸਬੰਧੀ ਹਮਾਸ ਦੀਆਂ ਮੁਹਿੰਮਾਂ ਵਿੱਚ ਮੁੱਖ ਨਿਭਾਉਂਦੇ ਸਨ। ਉਨ੍ਹਾਂ ਨੇ 2006 ਵਿੱਚ ਇਸਰਾਇਲੀ ਸੈਨਿਕ ਗਿਲਾਦ ਸ਼ਾਲਿਦ ਨੂੰ ਅਗਵਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ, ਜਿਸ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ। ਗਾਜ਼ਾ ਵਿੱਚ ਸੂਤਰਾਂ ਨੇ ਦੱਸਿਆ ਕਿ ਦੱਖਣੀ ਸ਼ਹਿਰ ਰਾਫ਼ਾ ਦੇ ਨੇੜੇ ਕੀਤੇ ਗਏ ਹਮਲੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ