Fri, 30 October 2020
Your Visitor Number :-   2815885
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਪਾਰਦਰਸ਼ਤਾ ਚੰਗੇ ਸ਼ਾਸਨ ਦੀ ਨੀਂਹ : ਡਾ. ਸੁਬੋਧ ਗੁਪਤਾ

Posted on:- 13-09-2014

suhisaver

ਸੰਗਰੂਰ: ਸਿਵਲ ਸਰਜਨ ਦਫ਼ਤਰ ਸੰਗਰਰੂ ਵਿਖੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਦੂਜੇ ਪ੍ਰਬੰਧਕੀ ਸੋਧ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਸਬੰਧੀ ਵਿਸ਼ੇ `ਤੇ ਇੱਕ ਰੋਜ਼ਾ ਸਿਖਲਾਈ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਨੇ ਪਹੁੰਚੇ ਮਹਿਮਾਨਾਂ ਅਤੇ ਅਧਿਕਾਰੀਆਂ ਨੂੰ ਖ਼ੁਸ਼ਆਮਦੀਦ ਆਖਦਿਆਂ ਇਸ ਇੱਕ ਰੋਜ਼ਾ ਸਿਖਲਾਈ ਸਬੰਧੀ ਸਮਾਗਮ ਦੇ ਵਿਸ਼ੇ ਦੀ ਮਹੱਤਤਾ `ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪਾਰਦਰਸ਼ਤਾ ਇੱਕ ਅਜਿਹਾ ਮੂਲ ਮੰਤਰ ਹੈ, ਜਿਸ ਸਦਕਾ ਇੱਕ ਚੰਗੇ ਸ਼ਾਸਨ ਦੀ ਨੀਂਹ ਰੱਖੀ ਜਾ ਸਕਦੀ ਹੈ।

ਮਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਤੋਂ ਪੁੱਜੇ ਸਲਾਹਕਾਰ ਸ੍ਰੀ. ਬੀ.ਆਰ. ਗੁਪਤਾ ਨੇ ਕਿਹਾ ਕਿ ਚੰਗਾ ਸ਼ਾਸਕ ਉਹ ਹੈ, ਜਿਸ ਵਿੱਚ ਹਰ ਵਿਅਕਤੀ ਨੂੰ ਪਤਾ ਹੋਵੇ ਕਿ ਸਰਕਾਰ ਕੀ ਕਰ ਰਹੀ ਹੈ।ਸ੍ਰੀ ਗੁਪਤਾ ਨੇ ਕਿਹਾ ਕਿ ਸਰਕਾਰ ਦੀਆਂ ਗਤੀਵਿਧੀਆਂ ਨੂੰ ਜਾਨਣ ਲਈ ਸੂਚਨਾ ਦਾ ਅਧਿਕਾਰ ਕਾਨੂੰਨ 2005 ਇੱਕ ਚੰਗਾ ਜ਼ਰੀਆ ਹੈ।ਉਨ੍ਹਾਂ ਇਸ ਕਾਨੂੰਨ ਸਬੰਧੀ ਅਧਿਕਾਰੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ, ਸੂਚਨਾ ਦੇਣ ਸਬੰਧੀ ਨਿਯਮਾਂ ਆਦਿ ਦੀ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਅਧਿਕਾਰੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ।ਸਿਖਲਾਈ ਸਮਾਗਮ ਦੌਰਾਨ ਇੰਜ. ਹਰਜੀਤ ਸਿੰਘ ਨੇ ਚੰਗੇ ਸ਼ਾਸਨ ਦੇ ਸੰਕਲਪ ਅਤੇ ਮੁੱਦਿਆਂ ਸਬੰਧੀ ਚਰਚਾ ਕਰਦਿਆਂ ਜਿੱਥੇ ਚੰਗੇ ਸ਼ਾਸਨ ਦੀ ਸਥਾਪਤੀ ਦੇ ਰਾਹ ਵਿੱਚਲੀਆਂ ਭ੍ਰਿਸ਼ਟਾਚਾਰ, ਖੱਜਲ ਖੁਆਰੀ, ਜਾਤ ਆਦਿ ਸਬੰਧੀ ਰੁਕਾਵਟਾਂ ਦੀ ਜਾਣਕਾਰੀ ਦਿੱਤੀ, ਉੱਥੇ ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਲਈ ਸ਼ਾਸਕ ਦੇ ਫੈਸਲਿਆਂ ਵਿੱਚ ਹਰ ਵਰਗ ਦੀ ਭਾਗੀਦਾਰੀ, ਪਾਰਦਰਸ਼ਤਾ, ਨਿਯਮਾਂ ਦੀ ਪਾਲਣਾ, ਜਵਾਬਦੇਹੀ ਆਦਿ ਨੁਕਤੇ ਵੀ ਸਾਂਝੇ ਕੀਤੇ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਆਗਿਆਜੀਤ ਸਿੰਘ ਨੇ ਚੰਗੇ ਸ਼ਾਸਕ ਦੀ ਸਥਾਪਨਾ ਸਬੰਧੀ ਮਨੋਵਿਗਿਆਨਕ ਪੱਖ ਤੋਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਿਸੇ ਕਾਨੂੰਨ ਜਾਂ ਨਿਯਮ ਆਦਿ ਦੀ ਕਾਮਯਾਬੀ ਮਨੁੱਖੀ ਸੋਚ ਅਤੇ ਸੁਭਾਅ `ਤੇ ਨਿਰਭਰ ਕਰਦੀ ਹੈ।ਪ੍ਰੋ. ਆਗਿਆਜੀਤ ਨੇ ਕਿਹਾ ਕਿ ਫ਼ੈਸਲਾ ਕਰਨ ਦੀ ਗੁਣਵਤਾ ਅਤੇ ਕਾਰਜ ਪ੍ਰਤੀ ਸੰਤੁਸ਼ਟੀ ਅਜਿਹੇ ਮਾਨਸਿਕ ਗੁਣ ਹਨ, ਜੋ ਸ਼ਾਸਨ ਦੀ ਦਸ਼ਾ ਅਤੇ ਦਿਸ਼ਾ ਦਾ ਮੁਹਾਂਦਰਾ ਤਬਦੀਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
 
ਇਸ ਸਿਖਲਾਈ ਪ੍ਰੋਗਰਾਮ ਦੌਰਾਨ ਦਫ਼ਤਰ ਸਿਵਲ ਸਰਜਨ ਸੰਗਰੂਤ ਤੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਗਲਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਮਿਤਾ ਗੋਇਲ, ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਏ ਐੱਮ ਓ ਰਘਬੀਰ ਸਿੰਘ, ਕੁਲਦੀਪ ਸਿੰਘ, ਜ਼ਿਲ੍ਹਾ ਕਮਿਊਨਟੀ ਮੁਬਲਾਈਜ਼ਰ ਦੀਪਕ ਸ਼ਰਮਾ, ਜ਼੍ਹਿਲਾ ਬੀ ਸੀ ਸੀ ਫੈਸੀਲੀਟੇਟਰ ਵਿਕਰਮ ਸਿੰਘ, ਰਾਕੇਸ਼ ਸਤੀਜਾ, ਬਲਕਰਨ ਸਿੰਘ, ਜਸਕੀਰਤ ਸਿੰਘ ਤੋਂ ਬਿਨਾਂ ਮਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਤੋਂ ਪ੍ਰੋਗਰਾਮ ਕੋਆਰਡੀਨੇਟਰ ਅਮਰਜੀਤ ਸਿੰਘ ਸੋਢੀ ਅਤੇ ਅਮਰਜੀਤ ਕੌਰ ਹਾਜ਼ਰ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ