Thu, 12 December 2019
Your Visitor Number :-   2016077
SuhisaverSuhisaver Suhisaver
ਕਾਰਟੂਨਿਸਟ ਸੁਧੀਰ ਧਰ ਦਾ ਦਿਹਾਂਤ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਇਰਾਕ 'ਚ ਫ਼ਸੇ 26 ਪੰਜਾਬੀਆਂ ਦੇ ਬੁੱਧਵਾਰ ਨੂੰ ਆਉਣ ਦੀ ਆਸ

Posted on:- 15-09-2014

ਅਮਲੋਹ : ਇਰਾਕ ਦੀ ਰਾਜਧਾਨੀ ਬਗਦਾਦ ਦੇ ਜ਼ਿਲ੍ਹਾ ਹਿਲਾ ਸਥਿਤ ਅਲਤਾਨੀ-ਵ-ਕਾਸਮ ਦੇ ਵਿਚਕਾਰਲੇ ਇਲਾਕੇ 'ਚ ਫਸੇ ਪੰਜਾਬ ਦੇ 26 ਵਿਅਕਤੀਆਂ ਦੀ ਘਰ ਵਾਪਸੀ ਦੀ ਉਮੀਦ ਜਾਗ ਗਈ ਹੈ। ਇਹ ਸਾਰੇ ਵਿਅਕਤੀ ਬੁੱਧਵਾਰ ਤੱਕ ਜਹਾਜ਼ ਰਾਹੀਂ ਦਿੱਲੀ ਏਅਰਪੋਰਟ 'ਤੇ ਪਹੁੰਚ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਡੀ ਗੋਬਿੰਦਗੜ੍ਹ ਦੇ ਤਹਿਸੀਲਦਾਰ ਕੰਵਰਪ੍ਰੀਤ ਪੁਰੀ ਨੇ ਦੱਸਿਆ ਕਿ ਇਹ ਪਿਛਲੇ ਤਿੰਨ ਮਹੀਨਿਆਂ ਤੋਂ ਭਾਰਤੀ ਏਜੰਸੀ ਦੇ ਅਧਿਕਾਰੀ ਸ੍ਰੀਨਿਵਾਸ ਰਾਡ ਦੇ ਮੋਬਾਇਲ ਫੋਨ ਰਾਹੀਂ ਸੰਪਰਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਸ੍ਰੀਨਿਵਾਸ ਰਾਡ ਨੇ ਉਨ੍ਹਾਂ ਨਾਲ ਹਿੰਦੀ ਭਾਸ਼ਾ ਵਿੱਚ ਗੱਲਬਾਤ ਕੀਤੀ ਤੇ ਫਿਰ ਉਨ੍ਹਾਂ ਵਲੋਂ ਪੰਜਾਬ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਜਿਸ ਨਾਲ ਉਨ੍ਹਾਂ ਦੀ ਘਰ ਵਾਪਸੀ ਲਈ ਰਾਹ ਪੱਧਰਾ ਹੋ ਗਿਆ। ਪੁਰੀ ਨੇ ਦੱਸਿਆ ਕਿ 26 ਵਿਅਕਤੀਆਂ ਵਿੱਚੋਂ 13 ਮੰਡੀ ਗੋਬਿੰਦਗੜ੍ਹ ਅਤੇ ਨਜ਼ਦੀਕੀ ਪਿੰਡਾਂ ਦੇ ਹਨ। ਜਦਕਿ 13 ਵਿਅਕਤੀ ਹੋਰ ਜ਼ਿਲ੍ਹਿਆਂ ਦੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ