Thu, 29 October 2020
Your Visitor Number :-   2808775
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਆਮਦਨ ਦੇ ਸਰੋਤਾਂ ਤੋਂ ਵਧ ਜਾਇਦਾਦ ਦਾ ਮਾਮਲਾ : ਜੈਲਲਿਤਾ ਦੀ ਜ਼ਮਾਨਤ 'ਤੇ ਸੁਣਵਾਈ 7 ਅਕਤੂਬਰ ਤੱਕ ਟਲੀ

Posted on:- 01-10-2014

suhisaver


ਬੰਗਲੁਰੂ :
ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਜ਼ਮਾਨਤ ਅਰਜ਼ੀ 'ਤੇ ਕਰਨਾਟਕ ਹਾਈ ਕੋਰਟ ਵਿੱਚ ਸੁਣਵਾਈ ਇੱਕ ਵਾਰ ਫਿਰ ਟਲ ਗਈ ਹੈ। ਅਦਾਲਤ ਨੇ ਅੱਜ ਆਮਦਨ ਦੇ ਸਰੋਤਾਂ ਤੋਂ ਵਧ ਜਾਇਦਾਦ ਦੇ ਮਾਮਲੇ ਵਿੱਚ ਸਜ਼ਾ ਨੂੰ ਮੁਅੱਤਲ ਕਰਨ ਅਤੇ ਤੁਰੰਤ ਜ਼ਮਾਨਤ ਦਿੱਤੇ ਜਾਣ ਦੀ ਮੰਗ ਕਰਨ ਵਾਲੀ ਜੈਲਲਿਤਾ ਦੀ ਅਰਜ਼ੀ 'ਤੇ ਸੁਣਵਾਈ 7 ਅਕਤੂਬਰ ਤੱਕ ਟਾਲ ਦਿੱਤੀ ਹੈ। ਹੁਣ ਜੈਲਲਿਤਾ ਦਾ ਦੁਸਹਿਰਾ ਜੇਲ੍ਹ ਵਿੱਚ ਹੀ ਮਨਾ ਹੋਵੇਗਾ।

ਇਸ ਤੋਂ ਪਹਿਲਾਂ ਵੀ ਕਰਨਾਟਕ ਹਾਈ ਕੋਰਟ ਦੇ ਬੈਂਚ ਨੇ ਜੈਲਲਿਤਾ ਦੀ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਜ਼ਮਾਨਤ 'ਤੇ ਸੁਣਵਾਈ ਲਈ 6 ਅਕਤੂਬਰ ਦੀ ਤਰੀਖ਼ ਤੈਅ ਕੀਤੀ ਸੀ, ਪਰ ਜੈਲਲਿਤਾ ਦੇ ਵਕੀਲਾਂ ਨੇ ਹਾਈ ਕੋਰਟ ਵਿੱਚ ਅਰਜ਼ੀ ਪੇਸ਼ ਕਰਦਿਆਂ ਜਲਦ ਸੁਣਵਾਈ ਦੀ ਮੰਗ ਕੀਤੀ, ਜਿਸ ਨੂੰ ਮੰਨਦਿਆਂ ਹਾਈ ਕੋਰਟ ਨੇ ਮੰਗਲਵਾਰ ਨੂੰ ਸੁਣਵਾਈ ਨਿਸ਼ਚਤ ਕੀਤੀ ਸੀ।
ਇਸ ਦੇ ਬਾਵਜੂਦ ਜੈਲਲਿਤਾ ਨੂੰ ਅੱਜ ਵੀ ਰਾਹਤ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਜੈਲਲਿਤਾ ਆਮਦਨ ਦੇ ਸਰੋਤਾਂ ਤੋਂ ਵਧ ਜਾਇਦਾਦ ਦੇ ਮਾਮਲੇ ਵਿੱਚ 4 ਸਾਲ ਦੀ ਸਜ਼ਾ ਭੁਗਤ ਰਹੀ ਹੈ। ਉਨ੍ਹਾਂ ਵੱਲੋਂ ਅਦਾਲਤ ਵਿੱਚ 4 ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਅਰਜ਼ੀ ਸਜ਼ਾ ਰੱਦ ਕਰਨ, ਦੂਜੀ ਫੈਸਲੇ 'ਤੇ ਪੁਨਰ ਵਿਚਾਰ, ਤੀਜੀ ਜ਼ਮਾਨਤ ਲਈ ਅਤੇ ਚੌਥੀ ਅਰਜ਼ੀ ਫੈਸਲੇ 'ਤੇ ਰੋਕ ਲਈ ਹੈ। ਪ੍ਰਸਿੱਧ ਵਕੀਲ ਰਾਮ ਜੇਠਮਿਲਾਨੀ ਅਦਾਲਤ ਵਿੱਚ ਜੈਲਲਿਤਾ ਦਾ ਪੱਖ਼ ਰੱਖਣਗੇ। ਉਧਰ ਏਆਈਏਡੀਐਮਕੇ ਮੁਖੀ ਦੇ ਸਮਰਥਨ ਵਿੱਚ ਤਾਮਿਲਨਾਡੂ ਵਿੱਚ ਮੰਗਲਵਾਰ ਨੂੰ ਸਾਰੇ ਸਿਨੇਮਾ ਹਾਲ ਬੰਦ ਰਹੇ। ਦੱਖਣੀ ਭਾਰਤ ਦੇ ਫ਼ਿਲਮ ਨਿਰਮਾਤਾਵਾਂ ਅਤੇ ਅਦਾਕਾਰਾਂ ਨੇ ਜੈਲਲਿਤਾ ਦੀ ਰਿਹਾਈ ਦੀ ਮੰਨਤ ਰੱਖਦਿਆਂ ਇੱਕ ਦਿਨ ਦਾ ਬੰਦ ਰੱਖਿਆ। ਸਰਕਾਰੀ ਧਿਰ ਦਾ ਦਾਅਵਾ ਹੈ ਕਿ ਜੈਲਲਿਤਾ ਖਿਲਾਫ਼ ਲੋੜੀਂਦੇ ਸਬੂਤ ਹਨ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲ ਸਕੇਗੀ। ਸਰਕਾਰੀ ਧਿਰ ਵੱਲੋਂ ਸੁਣਵਾਈ ਦੌਰਾਨ ਅਦਾਲਤ ਵਿੱਚ ਉਹ ਕਾਗਜ਼ਾਤ ਰੱਖੇ ਜਾਣਗੇ, ਜਿਨ੍ਹਾਂ ਵਿੱਚ ਜ਼ਮੀਨ ਖਰੀਦਣ ਲਈ ਨਕਦ ਪੈਸਿਆਂ ਦੇ ਇੰਤਜ਼ਾਮ ਵਾਸਤੇ ਜੈਲਲਿਤਾ ਦੇ ਨਾਂ ਨੂੰ ਵਰਤਿਆ ਗਿਆ ਸੀ। ਸਰਕਾਰੀ ਧਿਰ ਦਾ ਕਹਿਣਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਅਦਾਲਤ ਨੇ ਜੈਲਲਿਤਾ ਨੂੰ ਚਾਰ ਸਾਲ ਦੀ ਕੈਦ ਅਤੇ 100 ਕਰੋੜ ਰੁਪਏ ਜ਼ੁਰਮਾਨਾ ਕੀਤਾ ਹੈ। ਇਸ ਲਈ ਇਨ੍ਹਾਂ ਨੂੰ ਨਾਕਾਰਿਆ ਨਹੀਂ ਜਾ ਸਕਦਾ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ