Wed, 08 July 2020
Your Visitor Number :-   2565522
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਆਈਐਸ ਨੇ ਇਰਾਕੀ ਪੱਤਰਕਾਰ ਸਮੇਤ 13 ਦੀ ਹੱਤਿਆ ਕੀਤੀ

Posted on:- 11-10-2014

ਸਮਾਰਾ : ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੇ ਉਤਰੀ ਬਗਦਾਦ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿਚ ਇਕ ਇਰਾਕੀ ਸਮਾਚਾਰ ਕੈਮਰਾਮੈਨ ਅਤੇ 12 ਹੋਰ ਲੋਕਾਂ ਦੀ ਹੱਤਿਆ ਕਰ ਦਿੱਤੀ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਤੇ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੇ ਦਿੱਤੀ। ਪੱਤਰਕਾਰਾਂ ਦੇ ਸਬੰਧੀਆਂ ਨੇ ਕਿਹਾ ਕਿ ਜੇਹਾਦੀਆਂ ਨੇ ਕੱਲ੍ਹ ਸਥਾਨਕ ਖਬਰੀਆ ਚੈਨਲ ਦੇ ਲਈ ਕੰਮ ਕਰਨ ਵਾਲੇ 37 ਸਾਲਾ ਕੈਮਰਾਮੈਨ ਰਾਦ-ਅਲ-ਅਜ਼ਬੀ, ਉਸ ਦੇ ਭਰਾ ਅਤੇ ਦੋ ਹੋਰ ਨਾਗਰਿਕਾਂ ਦੀ ਤਿਕਰਿਕ ਸ਼ਹਿਰ ਦੇ ਪੂਰਬ ਵਿਚ ਸਥਿਤ ਸਮਾਰਾ ਪਿੰਡ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਕ ਰਿਸ਼ਤੇਦਾਰ ਨੇ ਜੇਹਾਦੀ ਸੰਗਠਨ ਦੁਆਰਾ ਸਜ਼ਾ ਦਿੱਤੇ ਜਾਣ ਦੇ ਡਰ ਦੇ ਕਾਰਨ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਆਈਐਸ ਨੇ ਉਸ ਦੇ ਭਰਾ ਦੀ ਅਤੇ ਹੋਰ ਲੋਕਾਂ ਦੀ ਜਨਤਕ ਰੂਪ ਵਿਚ ਹੱਤਿਆ ਕੀਤੀ।
ਮੀਡੀਆ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਰਿਪੋਰਟਸ ਵਿਦਾਊਟ ਬਾਰਡਰ ਦੇ ਅਨੁਸਾਰ ਤਿੰਨ ਬੱਚਿਆਂ ਦੇ ਪਿਤਾ ਨੂੰ ਆਈਐਸ ਨੇ 7 ਦਸੰਬਰ ਨੂੰ ਬੰਦੀ ਬਣਾਇਆ ਸੀ। ਰਿਸ਼ਤੇਦਾਰ ਨੇ ਦੱਸਿਆ ਕਿ ਉਹ ਉਸ ਦੇ ਘਰ ਆਏ, ਉਸ ਨੂੰ ਤੇ ਉਸ ਦੇ ਭਰਾ ਨੂੰ ਨਾਲ ਲੈ ਗਏ। ਉਸ ਨੇ ਕੁਝ ਗਲਤ ਨਹੀਂ ਕੀਤਾ ਸੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ