ਦਿੱਲੀ : ਸਹਾਇਕ ਪੁਲਿਸ ਕਮਿਸ਼ਨਰ ਦੀ ਸ਼ਰ੍ਹੇਆਮ ਕੁੱਟਮਾਰ
Posted on:- 16-10-2014
ਨਵੀਂ ਦਿੱਲੀ : ਦਿੱਲੀ
ਪੁਲਿਸ ਦੇ ਸਪੈਸ਼ਲ ਸੈਲ ਦੇ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਅਮਿਤ ਕੁਮਾਰ ਦੀ ਕੁਝ
ਲੋਕਾਂ ਨੇ ਸ਼ਰ੍ਹੇਆਮ ਕੁੱਟਮਾਰ ਕੀਤੀ। ਇਹ ਘਟਨਾ ਦਿੱਲੀ ਵਿੱਚ ਲੋਧੀ ਸ਼ਮਸ਼ਾਨਘਾਟ ਨੇੜੇ
ਵਾਪਰੀ। ਏਸੀਪੀ ਨੂੰ ਜ਼ਖ਼ਮੀ ਹਾਲਤ 'ਚ ਏਮਜ਼ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ
ਅਤੇ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਪਰਿਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਹ
ਘਟਨਾ ਵੀਰਵਾਰ ਸ਼ਾਮ ਕਰੀਬ 4.30 ਵਜੇ ਉਦੋਂ ਵਾਪਰੀ, ਜਦੋਂ ਅਮਿਤ ਕੁਮਾਰ ਪੁਲਿਸ
ਹੈਡਕੁਆਰਟਰ ਜਾ ਰਹੇ ਸਨ। ਏਸੀਪੀ ਅਮਿਤ ਕੁਮਾਰ ਸਿਵਲ ਵਰਦੀ ਵਿੱਚ ਸਨ ਅਤੇ ਉਨ੍ਹਾਂ ਨੂੰ
ਲੱਤਾਂ-ਮੁੱਕਿਆਂ ਤੋਂ ਇਲਾਵਾ ਹੈਲਮੈਂਟਾਂ, ਰਾਡ ਅਤੇ ਪੱਥਰਾਂ ਨਾਲ ਬੁਰੀ ਤਰ੍ਹਾਂ ਕੁੱਟਿਆ
ਗਿਆ।