Sun, 17 November 2019
Your Visitor Number :-   1892032
SuhisaverSuhisaver Suhisaver
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਬਾਦਲ ਸਰਕਾਰ ਬੱਸ ਕਿਰਾਇਆ ਘਟਾਉਣ ਤੋਂ ਇਨਕਾਰੀ : ਖਹਿਰਾ

Posted on:- 02-11-2014

ਡੀਗੜ੍ਹ : ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਿਛਲੇ ਪੰਦਰਾਂ ਦਿਨਾਂ 'ਚ ਡੀਜ਼ਲ ਦਾ ਮੁੱਲ 5.50 ਰੁਪਏ ਘੱਟਣ ਦੇ ਬਾਵਜੂਦ ਵੀ ਬੱਸ ਕਿਰਾਇਆ ਘਟਾਉਣ ਤੋਂ ਇਨਕਾਰੀ ਹੋ ਕੇ ਬਾਦਲ ਸਧਾਰਨ ਯਾਤਰੀਆਂ ਦੀ ਬਜਾਏ ਆਪਣੀਆਂ ਪ੍ਰਾਈਵੇਟ ਕੰਪਨੀਆਂ ਨੂੰ ਮੁਨਾਫਾ ਪਹੁੰਚਾ ਰਹੇ ਹਨ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਡੀਜ਼ਲ ਸਰਕਾਰੀ ਕੰਟਰੋਲ ਮੁਕਤ ਕਰਨ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਡਿੱਗਣ ਨਾਲ ਪਿਛਲੇ ਪੰਦਰਾਂ ਦਿਨਾਂ 'ਚ ਡੀਜ਼ਲ ਦੇ ਭਾਅ 'ਚ 5.50 ਰੁਪਏ ਦੀ ਵੱਡੀ ਗਿਰਾਵਟ ਆਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਕੌਮਾਂਤਰੀ ਬਜ਼ਾਰ 'ਚ ਕੱਚੇ ਤੇਲ ਦੇ ਭਾਅ ਜੂਨ ਦੇ 115 ਡਾਲਰ ਦੇ ਮੁਕਾਬਲੇ ਡਿੱਗ ਕੇ ਸਿਰਫ 83 ਡਾਲਰ ਰਹਿ ਜਾਣ ਕਰਕੇ ਡੀਜ਼ਲ ਦੇ ਮੁੱਲ 'ਚ 11 ਫੀਸਦੀ ਦੀ ਵੱਡੀ ਗਿਰਾਵਟ ਆਈ ।
ਉਨ੍ਹਾਂ ਕਿਹਾ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਹਰ ਵਰਗ ਯਾਤਰੀ ਬੱਸ ਕਿਰਾਏ ਨੂੰ ਘਟਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਕਰਦਾ ਆ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਇੱਕ ਪੁਰਾਣੀ ਪ੍ਰਚਲਿਤ ਰਵਾਇਤ ਹੈ ਕਿ ਜਦ ਵੀ ਡੀਜ਼ਲ ਦੇ ਮੁੱਲ ਵਿੱਚ ਗਿਰਾਵਟ ਆਉਂਦੀ ਹੈ ਤਾਂ ਬੱਸਾਂ ਤੇ ਰੇਲਾਂ ਦੇ ਕਿਰਾਏ ਘਟਾਏ ਜਾਂਦੇ ਹਨ।
ਪਰੰਤੂ ਬਦਕਿਸਮਤੀ ਨਾਲ ਬਾਦਲ ਸਰਕਾਰ ਨੇ ਸੂਬੇ 'ਚ ਬੱਸ ਕਿਰਾਏ ਘਟਾਏ ਜਾਣ ਵਾਲੀ ਯਾਤਰੀਆਂ ਦੀ ਜਾਇਜ ਮੰਗ ਨੂੰ ਮੁਕੰਮਲ ਤੌਰ 'ਤੇ ਠੁਕਰਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਸ ਨਾ ਪੱਖੀ ਰਵੱਈਏ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਡੀਜ਼ਲ ਦੇ ਮੁੱਲ ਘੱਟਣ ਨਾਲ ਹੋਣ ਵਾਲੇ ਵੱਡੇ ਫਾਇਦੇ ਨੂੰ ਬਾਦਲ ਪਰਿਵਾਰ ਆਪਣੇ ਅਤੇ ਆਪਣੀਆਂ ਟਰਾਂਸਪੋਰਟ ਕੰਪਨੀਆਂ ਨੂੰ ਦੇਣਾ ਚਾਹੁੰਦਾ ਹੈ ਅਤੇ ਇਸ ਨੂੰ ਸਧਾਰਨ ਮੁਸਾਫਿਰ ਨੂੰ ਨਹੀਂ ਦੇਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਡੀਜ਼ਲ ਦੀ ਇਸ ਘਟੀ ਹੋਈ ਕੀਮਤ ਕਰਕੇ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਨੂੰ ਹਰ ਰੋਜ ਲੱਖਾਂ ਦਾ ਮੁਨਾਫਾ ਹੋ ਰਿਹਾ ਹੈ ਕਿਉਂਕਿ ਉਹਨਾਂ ਦੀ ਹਰ ਬੱਸ ਲਗਭਗ 1000 ਰੁਪਏ ਦਾ ਤੇਲ ਰੋਜ ਬਚਾ ਰਹੀ ਹੈ, ਜਦਕਿ ਕਿਰਾਇਆ ਪਹਿਲਾਂ ਵਾਲਾ ਹੀ ਹੈ ।
ਉਨ੍ਹਾਂ ਕਿਹਾ ਕਿ ਦੱਸਣ ਦੀ ਲੋੜ ਨਹੀਂ ਕਿ ਬਾਦਲਾਂ ਦੀਆਂ ਵੱਖ ਵੱਖ ਕੰਪਨੀਆਂ ਜਿਵੇਂ ਕਿ ਔਰਬਿਟ ਟਰਾਂਸਪੋਰਟ, ਤਾਜ ਟਰੈਵਲ, ਡਬਵਾਲੀ ਟਰਾਂਸਪੋਰਟ, ਹਰਗੋਬਿੰਦ ਟਰਾਂਸਪੋਰਟ, ਇੰਡੋ ਕੈਨੇਡੀਅਨ ਟਰਾਂਸਪੋਰਟ ਆਦਿ ਨਾਵਾਂ ਹੇਠ ਸੈਂਕੜੇ ਲਗਜਰੀ ਅਤੇ ਸੁਪਰ ਲਗਜਰੀ ਬੱਸਾਂ ਦਾ ਵੱਡਾ ਲਾਮ ਲਸ਼ਕਰ ਹੈ।
ਉਨ੍ਹਾਂ ਕਿਹਾ ਕਿ ਇਹ ਦੁੱਖ ਵਾਲੀ ਗੱਲ ਹੈ ਕਿ ਸਧਾਰਨ ਸਰਕਾਰੀ ਬੱਸਾਂ ਵਾਸਤੇ ਮੋਟਰ ਵਹੀਕਲ ਟੈਕਸ ਰੋਜਾਨਾ 3 ਰੁਪਏ ਫੀ ਕਿਲੋਮੀਟਰ ਫੀ ਬੱਸ ਹੈ, ਜਦਕਿ ਬਾਦਲ ਦੀਆਂ ਅਰਾਮਦਾਇਕ ਮਹਿੰਗੀਆਂ ਇੰਟੀਗਰਲ ਕੋਚ ਬੱਸਾਂ ਲਈ ਸਿਰਫ 1.75 ਰੁਪਏ ਹੈ। ਇਸੇ ਤਰ੍ਹਾਂ ਹੀ ਮਹਿੰਗੀਆਂ ਬੱਸਾਂ ਦਾ ਕਿਰਾਇਆ 166 ਪੈਸੇ ਫੀ ਕਿਲੋਮੀਟਰ ਫੀ ਮੁਸਾਫਿਰ ਹੈ ਜੋ ਕਿ ਸਧਾਰਨ ਸਰਕਾਰੀ ਬੱਸ ਦੇ 83 ਪੈਸੇ ਫੀ ਕਿਲੋਮੀਟਰ ਨਾਲੋ ਦੁਗਣਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਬਾਦਲ ਪਰਿਵਾਰ ਨਾ ਸਿਰਫ ਆਪਣੀ ਮਾਲਕੀ ਵਾਲੀਆਂ ਬੱਸਾਂ ਨੂੰ ਵੱਡਾ ਮੁਨਾਫਾ ਪਹੁੰਚਾ ਰਹੇ ਹਨ ਬਲਕਿ ਕਨਫਲਿਕਟ ਆਫ ਇੰਟਰਸਟ(ਹਿੱਤਾਂ ਦਾ ਟਕਰਾਅ) ਦੀ ਵੱਡੀ ਉਲੰਘਣਾ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਚੂਨਾ ਲਗਾ ਰਹੇ ਹਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ