Fri, 19 April 2024
Your Visitor Number :-   6985250
SuhisaverSuhisaver Suhisaver

ਪੰਜਾਬੀਆਂ ਨੂੰ ਪਰਵਾਸ ਦੀ ਚਾਹਤ ਨੇ ਸੱਭਿਆਚਾਰ ਅਤੇ ਮਾਤ ਭਾਸ਼ਾ ਨਾਲੋਂ ਅਲਗ ਕੀਤਾ: ਹੁੰਦਲ

Posted on:- 18-11-2014

suhisaver

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ: ਪੰਜਾਬੀਆਂ ਨੂੰ ਪਰਵਾਸ ਦੀ ਚਾਹਤ ਨੇ ਪੰਜਾਬੀ ਸੱਭਿਆਚਾਰ ਅਤੇ ਮਾਤ ਭਾਸ਼ਾ ਨਾਲੋਂ ਅਲੱਗ ਕਰ ਦਿੱਤਾ ਹੈ ਜੋ ਕਿ ਸਾਡੇ ਲਈ ਬਹੁਤ ਹੀ ਖਤਰਨਾਕ ਗੱਲ ਹੈ। ਪਹਿਲਾਂ ਪੰਜਾਬੀ ਵਿਦੇਸ਼ਾਂ ਤੋਂ ਪੰਜਾਬ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਧੰਨ ਭੇਜਦੇ ਸਨ ਕਿ ਉਹ ਆਪਣੇ ਕਾਰੋਬਾਰ ਨੂੰ ਹੋਰ ਮਜ਼ਬੂਤ ਕਰਨ ਅਤੇ ਵੱਡੀ ਪੱਧਰ ਤੇ ਜ਼ਮੀਨਾ ਖਰੀਦਕੇ ਖੇਤੀ ਖੇਤਰ ਵਿਚ ਵਾਧਾ ਕਰਨ ਪ੍ਰੰਤੂ ਹੁਣ ਪੰਜਾਬੀ ਆਪਣੀਆਂ ਕਰੌੜਾਂ ਰੁਪਏ ਦੀਆਂ ਜ਼ਮੀਨਾਂ ਲੱਖਾਂ ਵਿਚ ਵੇਚਕੇ ਪੰਜਾਬ ਦਾ ਧੰਨ ਕਨੇਡਾ, ਅਮਰੀਕਾ ਸਮੇਤ ਹੋਰ ਵੱਡੇ ਮੁਲਖਾਂ ਨੂੰ ਲਿਜਾਕੇ ਉਥੇ ਆਪਣੇ ਕਾਰੋਬਾਰ ਵਧਾ ਰਹੇ ਹਨ। ਉਹਨਾਂ ਦੇ ਪੰਜਾਬ ਵਿਚਲੇ ਆਲੀਸ਼ਾਨ ਕੋਠੀਆਂ ਬੰਗਲੇ ਅਤੇ ਜਾਇਦਾਦਾਂ ਰੁਲ ਰਹੀਆਂ ਹਨ । ਪੰਜਾਬ ਦੀ ਜ਼ਵਾਨੀ ਨਸ਼ਿਆਂ ਵਿਚ ਗੁਲਤਾਨ ਹੋ ਰਹੀ ਹੈ ।

ਗੁਰੂਆਂ ਪੀਰਾਂ ਵਾਲਾ ਪੰਜਾਬ ਹੁਣ ਪਹਿਲਾਂ ਵਰਗਾ ਪੰਜਾਬ ਨਹੀਂ ਰਿਹਾ ਸਗੋਂ ਵੱਡੇ ਵੱਡੇ ਅਪਰਾਧਾਂ ਅਤੇ ਨਸ਼ੱਈਆਂ ਦਾ ਘਰ ਬਣ ਚੁੱਕਾ ਹੈ। ਸਮੇਂ ਦੇ ਹਾਕਮਾ ਨੇ ਜੇਕਰ ਪੰਜਾਬ ਦੀ ਉਜੜ ਰਹੀ ਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਨਾ ਕਰਵਾਇਆ ਤਾਂ ਆਉਣ ਵਾਲੇ ਕੁੱਝ ਸਾਲਾਂ ਵਿਚ ਪੰਜਾਬ ਦਾ ਨਕਸ਼ਾ ਹੀ ਹੋਰ ਹੋਵੇਗਾ। ਪੰਜਾਬ ਸਰਕਾਰ ਨੂੰ ਪੰਜਾਬ ਨੂੰ ਬਚਾਉਣ ਲਈ ਸਰਗਰਮੀ ਨਾਲ ਅੱਗੇ ਹੋਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਸੂਬੇ ਦੇ ਹਾਲਾਤ ਬਹੁਤ ਹੀ ਨਾਜੁਕ ਬਣੇ ਹੋਏ ਹਨ। ਨੌਜਵਾਨ ਬੇਰਾਂ ਵਾਂਗ ਨਸ਼ਿਆਂ ਦੀ ਦਲ ਦਲ ਕਾਰਨ ਝੜ ਰਹੇ ਹਨ। ਉਪ੍ਰੋਕਤ ਵਿਚਾਰ ਅੱਜ ਇਥੇ ਸ੍ਰੋਮਣੀ ਅਕਾਲੀ ਦਲ ਬਾਦਲ (ਅਮਰੀਕਾ) ਦੇ ਸੀਨਅਰ ਆਗੂ ਅਤੇ ਇੰਡੋ ਅਮਰੀਕਨ ਅਖਬਾਰ ਦੇ ਮੁੱਖ ਸੰਪਾਦਕ ਨਰਿੰਦਰਪਾਲ ਸਿੰਘ ਹੰੁਦਲ ਨੇ ਪ੍ਰਗਟਾਏ। ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਕਨੇਡਾ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਬਲਬੀਰ ਸਿੰਘ ਚੰਗਿਆੜਾ, ਸ੍ਰੋਮਣੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ , ਜਥੇਦਾਰ ਇਕਬਾਲ ਸਿੰਘ ਖੇੜਾ, ਚੌਧਰੀ ਸਰਬਜੀਤ ਸਿੰਘ, ਅਮਰਜੀਤ ਸਿੰਘ ਮੌਰਾਂਵਾਲੀ, ਬਲਬੀਰ ਸਿੰਘ ਕੁਹਾਰਪੁਰੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਸਨ। ਇਸ ਮੌਕੇ ਨਰਿੰਦਰਪਾਲ ਸਿੰਘ ਹੁੰਦਲ ਅਤੇ ਬਲਬੀਰ ਸਿੰਘ ਚੰਗਿਆੜਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਇਸ ਮੌਕੇ ਆਪਣੇ ਸਾਂਝੇ ਸੰਬੋਧਨ ਵਿਚ ਨਰਿੰਦਰਪਾਲ ਸਿੰਘ ਹੁੰਦਲ ਅਤੇ ਬਲਬੀਰ ਸਿੰਘ ਚੰਗਿਆੜਾ ਨੇ ਕਿਹਾ ਕਿ ਪੰਜਾਬੀਆਂ ਵਿਚ ਪੰਜਾਬੀ ਪ੍ਰਤੀ ਰੁਚੀ ਘੱਟਦੀ ਜਾ ਰਹੀ ਹੈ। ਇਸੇ ਕਰਕੇ ਪੰਜਾਬੀ ਅਖਬਾਰਾਂ ਦੇ ਮੁਕਾਬਲੇ ਹਿੰਦੀ ਅਖਬਾਰਾਂ ਪੰਜਾਬ ਵਿਚ ਮਜ਼ਬੂਤ ਪਕੜ ਬਣਾ ਰਹੀਆਂ ਹਨ। ਪੰਜਾਬ ਦੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਢਿੱਲਾ ਅਤੇ ਨਿਕੰਮਾਂ ਪਨ ਨੌਜਵਾਨਾ ਵਿਚ ਨਸ਼ੀਲੇ ਪਦਾਰਥਾਂ ਦਾ ਵਾਧਾ ਅਦਿ ਅਜਿਹੇ ਕਾਰਨ ਹਨ ਜਿਹਨਾਂ ਨਾਲ ਪੰਜਾਬੀ ਜ਼ਬਾਨ ਭਾਸ਼ਾ ਅਤੇ ਪੰਜਾਬੀ ਪੱਤਰਕਾਰੀ ਵਿਚ ਹਿੰਦੀ ਅੰਗ੍ਰੇਜ਼ੀ ਦੇ ਮੁਕਾਬਲੇ ਜ਼ਮੀਨ ਅਸਮਾਨ ਜਿੰਨਾ ਪਾੜਾ ਹੈ। ਇਸੇ ਤਰ੍ਹਾਂ ਦੀ ਸਥਿੱਤੀ ਕਨੇਡਾ ਅਮਰੀਕਾ , ਇੰਗਲੈਂਡ ਅਤੇ ਹੋਰ ਮੁਲਖਾਂ ਵਿਚ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਕੁੱਝ ਪੰਜਾਬੀ ਅਖਬਾਰਾਂ ਨੇ ਪੰਜਾਬੀ ਪੱਤਰਕਾਰੀ ਵਿਚ ਕੱਚਘਰੜ ਪੱਤਰਕਾਰਾਂ ਦਾ ਜਾਲ ਵਿਛਾ ਰੱਖਿਆ ਹੈ ਬਿਲਕੁੱਲ ਇਸੇ ਤਰ੍ਹਾਂ ਕਨੇਡਾ ਇੰਗਲੈਂਡ ਅਤੇ ਅਮਰੀਕਾ ਵਿਚ ਵੀ ਹੈ। ਉਹਨਾਂ ਕਿਹਾ ਕਿ ਇੱਧਰਲੀਆਂ ਅਖਬਾਰਾਂ ਵਿਚ ਕੁੱਝ ਸਮਾਂ ਕੰਮ ਕਰਕੇ ਜਦ ਕੁੱਝ ਪੰਜਾਬੀ ਨੌਜਵਾਨ ਉਧਰ ਚਲੇ ਜਾਂਦੇ ਹਨ ਤਾਂ ਉਹ ਉਬੇ ਜਾ ਕੇ ਆਪਣੇ ਵਸੀਲਿਆਂ ਨਾਲ ਆਪਣਾ ਪੇਪਰ ਕੱਢਣ ਦੀ ਆੜ ਹੇਠ ਕੰਮ ਧੰਦੇ ਚਲਾਉਂਦੇ ਹਨ। ਉਹਨਾਂ ਦੱਸਿਆ ਕਿ ਕਨੇਡਾ ਅਮਰੀਕਾ ਵਿਚ ਰਹਿ ਰਹੇ ਪੰਜਾਬੀ ਅਖਬਾਰਾਂ ਪੜ੍ਹਦੇ ਹੀ ਹਨ ਬਜੁਰਗ ਲੋਕ ਪਾਠਕਾਂ ਗੁਰਦੁਆਰਿਆਂ ਵਿਚ ਸਮਾਂ ਬਤਾਉਣ ਜਾਂਦੇ ਹਨ ਉਹ ਹੀ ਪੇਪਰ ਪੜ੍ਹਦੇ ਹਨ। ਉਥੇ ਨਿਕਲਣ ਵਾਲੇ ਪਰਚੇ ਸੈਂਕੜਿਆਂ ਦੀ ਗਿਣਤੀ ਵਿਚ ਗੁਰਦੁਆਰਿਆਂ ਵਿਚ ਭੇਜ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਅਖਬਾਰਾਂ ਵਿਚ ਪਰੂਫ ਰੀਡਿਗ ਵਲ ਜਰਾ ਜਿੰਨਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ਼ਤਿਹਾਰਬਾਜ਼ੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਪੈਸਾ ਇਕੱਤਰ ਕਰਨ ਲਈ ਅਖਬਾਰ ਦੇ ਪਹਿਚਾਣ ਪੱਤਰ ਅਜਿਹੇ ਪੱਤਰਕਾਰਾਂ ਨੂੰ ਜਾਰੀ ਕੀਤੇ ਜਾ ਰਹੇ ਹਨ ਜਿਹਨਾਂ ਦਾ ਪੱਤਰਕਾਰੀ ਕਿੱਤੇ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ।

ਇਸ ਮੌਕੇ ਜਥੇਦਾਰ ਬਲਬੀਰ ਸਿੰਘ ਚੰਗਿਆੜਾ ਨੇ ਦੱਸਿਆ ਕਿ ਉਹ ਅਕਾਲੀ ਦਲ ਬਾਦਲ ਦੇ ਟਕਸਾਲੀ ਆਗੂ ਹਨ ਅਤੇ ਕਈ ਬਾਰ ਜੇਲ੍ਹ ਯਾਤਰਾ ਵੀ ਕੀਤੀ ਹੈ ਪ੍ਰੰਤੂ ਉਹ ਪੰਜਾਬ ਵਿਚ ਆਪਣੀ ਹੀ ਸਰਕਾਰ ਦੇ ਢਿੱਲੇ ਕੰਮ ਕਾਜ ਤੋਂ ਸੰਤੁਸ਼ਟ ਨਹੀਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਨੇ ਵੱਡੇ ਪੱਧਰ ਤੇ ਤਰੱਕੀ ਜਰੂਰ ਕੀਤੀ ਹੈ ਪ੍ਰੰਤੂ ਫਿਰ ਵੀ ਬਹੁਤ ਸਾਰੀਆਂ ਕਮੀਆਂ ਹਨ ਜੋ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਅਤੇ ਸੂਬੇ ਦੇ ਲੋਕਾਂ ਨੂੰ ਫਿਟ ਨਹੀਂ ਹਨ। ਲੋਕ ਸਰਕਾਰ ਨਾਲ ਨਰਾਜ ਹਨ। ਇਕ ਸਵਾਲ ਦੇ ਜ਼ਵਾਬ ਵਿਚ ਉਹਨਾਂ ਦੱਸਿਆ ਕਿ ਭਾਜਪਾ ਨਾਲ ਅਕਾਲੀ ਦਲ ਦਾ ਰਿਸ਼ਤਾ ਬੜਾ ਪੁਰਾਣਾ ਹੈ। ਜੇਕਰ ਭਾਜਪਾ ਦੇ ਨਵੇਂ ਆਗੂ ਅਕਾਲੀ ਦਲ ਨਾਲ ਗਠਜੋੜ ਦੇ ਹੱਕ ਵਿਚ ਨਹੀਂ ਹਨ ਤਾਂ ਇਹ ਪੰਜਾਬ ਸਮੇਤ ਭਾਜਪਾ ਲਈ ਵੀ ਸ਼ੁੱਭ ਸੰਕੇਤ ਨਹੀਂ ਹਨ। ਉਹਨਾਂ ਕਿਹਾ ਕਿ ਭਾਜਪਾ ਦੇ ਕੁੱਝ ਆਗੂਆਂ ਦੇ ਮਗਰ ਲੱਗਕੇ ਭਾਜਪਾ ਦੀ ਸੀਨੀਅਰ ਲੀਡਰਸ਼ਿੱਪ ਨੂੰ ਕੋਈ ਅਜਿਹਾ ਫੈਸਲਾ ਨਹੀਂ ਲੈਣਾ ਚਾਹੀਦਾ ਜੋ ਦੋਵਾਂ ਧਿਰਾਂ ਲਈ ਮਾਰੂ ਸਾਬਤ ਹੋਵੇ। ਦੋਵਾਂ ਪਾਰਟੀਆਂ ਦੇ ਸੀਨੀਅਰ ਆਗੂ ਅਵਾ ਤਵਾ ਬਿਆਨਦੇਣ ਵਾਲੇ ਆਗੂਆਂ ਵਿਰੁੱਧ ਪੰਜਾਬ ਦੇ ਭਲੇ ਲਈ ਸਖਤ ਫੈਸਲਾ ਲੈਣ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ