Tue, 23 April 2024
Your Visitor Number :-   6994451
SuhisaverSuhisaver Suhisaver

ਕਿਸ਼ੋਰ ਸਿੱਖਿਆ ਸਬੰਧੀ ਮੁਕਾਬਲੇ ਕਰਵਾਏ

Posted on:- 22-11-2014

suhisaver

ਕਿਸ਼ੋਰ ਅਵਸਥਾ ਦੀ ਉਮਰ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਯੋਗ ਸੇਧ ਦੇਣ ਦੇ ਮਕਸਦ ਨੂੰ ਮੁੱਖ ਰੱਖਦਿਆਂ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰੀਮਤੀ ਵਰਿੰਦਰ ਕੌਰ ਦੀ ਨਿਰਦੇਸ਼ਨਾ ਅਤੇ ਸ੍ਰੀਮਤੀ ਰਜਨੀ ਸਕੂਲ ਇੰਚਾਰਜ ਦੀ ਅਗਵਾਈ ਹੇਠ ਇਨ੍ਹਾਂ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਹੋਏ।


ਕੁਇਜ਼ ਪ੍ਰਤੀਯੋਗਤਾ ਵਿੱਚ 5 ਟੀਮਾਂ ਨੇ ਭਾਗ ਲਿਆ। ਜਿਹਲਮ ਟੀਮ ਦੇ ਮੈਂਬਰ (ਰਮਨਦੀਪ ਸਿੰਘ,ਅਮਨਜੋਤ ਕੌਰ) ਚਿਨਾਬ ਟੀਮ ਵੱਲੋਂ (ਕੁਲਵਿੰਦਰ ਸਿੰਘ ਤੇ ਗੁਰਪਿੰਦਰ ਸਿੰਘ) ਨੇ ਬਰਾਬਰ ਅੰਕ ਲੈ ਕੇ ਪਹਿਲਾ, ਰਾਵੀ ਟੀਮ ਵੱਲੋਂ (ਇੰਦਰਜੀਤ ਸਿੰਘ,ਬਲਰਾਜ ਸਿੰਘ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਕੁਲਵਿੰਦਰ ਸਿੰਘ (ਦਸਵੀਂ)ਨੇ ਪਹਿਲਾ, ਇੰਦਰਜੀਤ ਸਿੰਘ(ਦਸਵੀਂ) ਨੇ ਦੂਜਾ ਅਤੇ ਕਰਮਜੋਤ ਕੌਰ ਬੀਲ੍ਹਾ (ਨੌਵੀਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ੍ਰੀਮਤੀ ਰਜਨੀ ਅਤੇ ਹੋਰ ਅਧਿਆਪਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਸ਼ੋਰ ਉਮਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਗਿਆਨਕ ਢੰਗ ਅਪਨਾਉਣ, ਏਡਜ਼ ਰੋਗ ਦੇ ਕਾਰਨ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ।ਨੈਸ਼ਨਲ ਅਵਾਰਡੀ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਉਮਰ ਵਿੱਚ ਸਮੱਸਿਆਵਾਂ ਤੋਂ ਬਚਣ ਲਈ ਵਿਦਿਆਰਥੀ ਆਪਣੀ ਸ਼ਕਤੀ ਪੜ੍ਹਾਈ, ਉਸਾਰੂ ਕਾਰਜਾਂ ਅਤੇ ਕੋਮਲ ਕਲਾਵਾਂ ਵੱਲ ਲਾਉਣ ਜਿਸ ਨਾਲ ਉਨ੍ਹਾਂ ਦੇ ਸਜਾਏ ਸੁਪਨੇ ਪੂਰੇ ਹੋ ਸਕਦੇ ਹਨ।ਇਸ ਮੌਕੇ ਸ੍ਰੀਮਤੀ ਰਜਨੀ, ਮੀਨਾ,ਅਮਰਜੀਤ ਕੌਰ,ਜਸਦੀਪ ਕੌਰ,ਸਰਿਤਾ ਗੁਪਤਾ,ਮਨਦੀਪ ਕੌਰ,ਸਿਮਰਜੀਤ ਕੌਰ, ਸੋਨੀਆ ਅਤੇ ਮਨਜਿੰਦਰ ਸਿੰਘ ਵੀ ਹਾਜ਼ਰ ਸਨ।

Comments

karamjit singh

thanx g

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ