Sat, 31 October 2020
Your Visitor Number :-   2830889
SuhisaverSuhisaver Suhisaver
ਯੂ ਪੀ ਦੇ ਅਮੇਠੀ ਵਿਚ ਦਲਿਤ ਸਰਪੰਚ ਦੇ ਪਤੀ ਨੂੰ ਜਿਊਂਦੇ ਸਾੜਿਆ               ਫ਼ਾਰੂਕ ਅਬਦੁਲਾ ਨੂੰ ਨਮਾਜ਼ ਅਦਾ ਕਰਨ ਲਈ ਦਰਗਾਹ ਜਾਣ ਤੋਂ ਰੋਕਿਆ ਗਿਆ;ਨੈਸ਼ਨਲ ਕਾਨਫਰੰਸ ਦਾ ਦੋਸ਼               ਮੋਦੀ ਤੇ ਕਿਤਾਬ ਲਿਖਣ ਵਾਲੇ ਪੱਤਰਕਾਰ ਨੂੰ ਮੁੱਖ ਸੂਚਨਾ ਕਮਿਸ਼ਨਰ ਚੁਣਿਆ ਗਿਆ,ਵਿਰੋਧੀ ਧਿਰ ਨੇ ਜਤਾਇਆ ਸਖ਼ਤ ਇਤਰਾਜ਼               ਕਿਸਾਨਾਂ ਦਾ ਐਲਾਨ- ਜੁਰਮਾਨਾ ਭਾਵੇਂ ਇਕ ਕਰੋੜ ਕਰੋ ਜਾਂ 10 ਕਰੋੜ, ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ ਪਰਾਲੀ ਇਸੇ ਤਰ੍ਹਾਂ ਫੂਕਾਂਗੇ              

ਮਲਕੀਅਤ “ਸੁਹਲ” ਦੀ ਪੁਸਤਕ “ ਕੁਲਵੰਤੀ ਰੁੱਤ ਬਸੰਤੀ “ ਲੋਕ ਅਰਪਨ

Posted on:- 11-04-2015

suhisaver

ਪੰਜਾਬੀ ਲੇਖਕਾਂ ਦੀ ਸੂਚੀ ਵਿੱਚ ਪੰਜਾਬੀ ਲੇਖਕ ਮਲਕੀਅਤ ਸੁਹਲ ਦਾ ਨਾਂ ਇੱਕ ਵਧੀਆ ਲੇਖਕ ਵਜੋਂ ਜਾਣਿਆ ਜਾਂਦਾ ਹੈ । ਉਨ੍ਹਾਂ ਦੀ ਪੁਸਤਕ “ ਕੁਲਵੰਤੀ ਰੁੱਤ ਬਸੰਤੀ “ ਮਹਿਰਮ ਸਾਹਿਤ ਸਭਾ ਨਵਾਂ ਸ਼ਾ਼ਹਲਾ ਵੱਲੋਂ ਦਸ਼ਮੇਸ਼ ਪਬਲਕ ਸ;ਸ, ਸਕੂਲ ਪੁਲ ਤਿਬੜੀ ਵਿਖੇ ਸਾਰੀਆਂ ਉੱਚ ਸ਼ਖਸੀਅਤਾਂ ਉੱਚ ਕੋਟੀ ਦੇ ਸਾਹਿਤ ਕਾਰ , ਬੁੱਧੀ ਜੀਵੀਆਂ ,ਕਵੀਆਂ ,ਗੀਤ ਕਾਰਾਂ ,ਤੇ ਗਾਇਕਾਂ ਨੇ ਰੀਲੀਜ਼ ਕੀਤੀ, ਜਿਸ ਵਿੱਚ ਜ਼ਿਲ੍ਹੇ ਦੀਆ ਪ੍ਰਮੁੱਖ ਸਾਹਿਤ ਸਭਾਵਾਂ ਦੇ ਲੇਖਕਾਂ ਨੇ ਸ਼ਿਰਕਤ ਕੀਤੀ। ਪ੍ਰੋ ,ਕ੍ਰਿਪਾਲ ਸਿੰਘ ਯੋਗੀ ਜੀ ਨੇ ਲੇਖਕ ਮਲਕੀਅਤ ਸੁਹਲ ਦੀ ਇੱਸ ਪੁਸਤਕ ਤੇ ਵਿਚਾਰ ਚਰਚਾ ਕਰਦਿਆਂ ਸੁਹਲ ਦੀ ਜੀਵਣ ਸ਼ੈਲੀ ਬਾਰੇ ਵੀ ਵਿਸਥਾਰ ਪੂਰਵਕ ਆਏ ਹੋਏ ਹਾਜ਼ਰ ਲੋਕਾਂ ਵਨੂੰ ਸੰਖੇਪ ਰੂਪ ਜਾਣਕਾਰੀ ਦਿੱਤੀ ।ਪ੍ਰਸਿੱਧ ਗਜ਼ਲਗੋ ਸੁਲੱਖਣ ਸਰਹੱਦੀ ਨੇ ਵੀ ਇੱਸ ਪੁਸਤਕ ਨੂੰ ਸਰਲ ਪੰਜਾਬੀ ਕਾਵਿ ਪੁਸਤਕ ਵਜੋਂ ਆਪਣੀ ਸੋਚ ਮੁਤਾਬਕ ਸਾਂਝ ਪ੍ਰਗਟ ਕੀਤੀ । ਵਿਦੇਸ਼ ਤੋਂ ਆਏ ਸ, ਰਵੇਲ ਸਿੰਘ ਇਟਲੀ ਮਹਿਰਮ ਸਾਹਿਤ ਸਭਾ ( ਗੁਰਦਾਸਪੁਰ ) ਦੇ ਸਰਪ੍ਰਸਤ ਨੇ ਆਪਣੇ ਵਿਚਾਰ ਪ੍ਰਗਟ ਕੀਤੇ । ਰੂਪਾਂਤ੍ਰ ਦੇ ਸੰਪਾਦਕ ਧਿਆਨ ਸਿੰਘ ਸ਼ਾਹ ਸਕੰਦਰ ਨੇ ਪੁਸਤਕ ਤੇ ਵਿਚਾਰ ਪ੍ਰਗਰ ਕਰਦਿਆਂ ਮਲਕੀਅਤ ਸੁਹਿਲ ਨੂੰ ਮੁਬਾਰਕ ਬਾਦ ਦੇਂਦਿਆਂ ਖੁਸ਼ੀ ਪ੍ਰਗਟ ਕੀਤੀ ਕਿ ਸੁਹਲ ਦਾ ਅੱਠਵਾਂ ਕਾਵਿ ਸੰਗ੍ਰਹਿ ਹੈ ਜੋ ਅੱਜ ਸਾਹਿਤ ਸਾਂਝਾਂ ਨਾਲ ਰੀਲੀਜ਼ ਕੀਤਾ ਗਿਆ ।

ਇੱਸ ਤੋਂ ਪਹਿਲਾਂ ਸੁਹਲ ਦੀਆਂ ਪ੍ਰਕਾਸਿਤ਼ ਰਚਨਾਂਵਾਂ “ ਸੁਹਲ ਦੇ ਲੋਕ ਗੀਤ ਭਾਗ ਪਹਿਲਾ ਤੇ ਦੂਜਾ “ ਮਘਦੇ ਅੱਖਰ “ਮਹਿਰਮ ਦਿਲਾਂ ਦੇ”ਸੱਜਨਾਂ ਬਾਝ ਹਨੇਰਾ “ਪੁੱਤ ਗੁਰੂ ਦਸ਼ਮੇਸ਼ ਦੇ”ਅਤੇ “ਸ਼ਹੀਦ ਬੀਬੀ ਸੁੰਦਰੀ “ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁਕੇ ਹਨ ਅਤੇ ਇਨ੍ਹਾਂ ਪੰਜਾਬੀ ਸਾਹਿਤ ਜਗਤ ਨੂੰ ਹੋਰ ਵੀ ਉਮੀਦਾਂ ਹਨ । ਸਟੇਜ ਸਕਤ੍ਰ ਦੀ ਭੂਮਕਾ ਮਹੇਸ਼ੀ ਚੰਦਰ ਭਾਨੀ ਤੇ ਪ੍ਰਸਿੱਧ ਗਜ਼ਲਗੋ ਮੰਗਤ ਚੰਚਲ ਨੇ ਨਿਭਾਈ । ਕਵੀ ਦਰਬਾਰ ਦਾ ਆਗ਼ਾਜ਼ ਲਖਣ ਮੇਘੀਆਂ ਦੇ ਗੀਤ ਤੋਂ ਸ਼ੁਰੂ ਕੀਤਾ ਗਿਆ , ਮੱਖਣ ਕੁਹਾੜ ਨੇ ਗਜ਼ਲ ,ਬਾਬਾ ਬ੍ਹੀਰਾ ,ਹਰੀਸ਼ ਪਟਵਾਰੀ ਸੰਤੋਖ ਸੋਖਾ ਨੇ ਕਵਿਤਾ ਕਹੀ , ਦਰਬਾਰਾ ਸਿੰਘ ਭੱਟੀ , ਪ੍ਰੀਤ ਰਾਣਾ ,ਜੋਗਿੰਦਰ ਸਾਹਿਲ ,ਆਰ ਬੀ ਸੋਹਲ ,ਗਿਅਨੀ ਨਰੰਜਣ ਸਿੰਘ ,ਪੱਥਰ ਦਿੱਲ ,ਕਾਮਰੇਡ ਮੁਲਖ ਰਾਜ ,ਪਰਤਾਪ ਪਾਰਸ ,ਸੀਤਲ ਗੁੰਨੋ ਪੁਰੀ ,ਸੁਭਾਸ਼ ਦੀਵਾਨਾ , ਤਰਸੇਮ ਭੰਗੂ ,ਗੁਰਬਚਨ ਸਿੰਘ ਬਾਜਵਾ ,ਜੀ ਐਸ ਪਾਹੜਾ ,ਸਿ਼ਵ ਪਪੀਹਾ ,ਜਗਜੀਤ ਕੰਗ ,ਸੁਭਾ਼ ਸੂਫੀ ,ਸਿਕੰਦਰ ,ਦਰਸ਼ਨ ਲੱਧੜ ,ਡਾ , ਸੋਮ ਰਾਜ ,ਅਤੇ ਹੋਰ ਸਾਹਿਤ ਕਾਰਾਂ ਤੇ ਗਾਇਕਾਂ ਨੇ ਆਪਣੇ  ਫਨ ਦਾ ਮੁਜ਼ਾਹਰਾ ਕੀਤਾ । ਇਸ ਪ੍ਰੋਗ੍ਰਾਮ ਵਿੱਚ ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਡਾਕਟਰ ਗਰੁਖੇਲ ਸਿੰਘ ਕਲਸੀ ਨੇ ਆਪਣੀ ਹਾਜ਼ਰੀ ਲੁਆਈ ਵਿਸ਼ੇਸ਼ ਸ਼ਖਸੀਅਤਾਂ ਵਿੱਚ ਐਡਵੋ ਕੇਟ ਸੁੱਚਾ ਸਿੰਘ ਮੁਲਤਾਨੀ ਡਾ ਰਜਵੰਤ ਸਿੰਘ ਡਾ ਭੁਪਿੰਦਰ ਸਿੰਘ ਸੈਣੀ ,ਜਸਕੀਰਤ ਸਿੰਘ ,ਜਤਿੰਦਰ ਟਿੱਕਾ ,ਨੰਬਰ ਦਾਰ ਜਗੀਰ ਸਿੰਘ,ਹਰਭਜਨ ਸਿੰਘ ,ਬਲਵਿੰਦਰ ਸਿੰਘ , ਅਵਤਾਰ ਸਿੰਘ ਸ੍ਰੀ ਹਰ ਗੋਬਿੰਦ ਪੁਰ ,ਅਤੇ ਵਿਦੇਸ਼ਾਂ ਤੋਂ ਆਏ ਹਰ ਪ੍ਰੀਤ ਕੌਰ ਸੈਣੀ ਅਤੇ ਹੋਰ ਸ੍ਰੋਤਿਆਂ ਨੇ ਕਵੀ ਦਰਬਾਰ ਤੇ ਰੀਲੀਜ ਸਮਾਰੋਹ ਦੀ ਰੌਣਕ ਵਧਾਈ । ਇੱਸ ਪ੍ਰੋਗ੍ਰਾਮ ਦਾ ਸ਼ਾਨਦਾਰ ਪ੍ਰਬੰਧ ਦਸ਼ਮੇਸ਼ ਪਬਲਕ ਸੀਨੀਅਰ ਸਕੈੰਡਰੀ ਸਕੂਲਪੁਲ ਤਿਬੜੀ ਨੇ ਕੀਤਾ । ਅੰਤ ਵਿੱਚ ਪੁਸਤਕ ਰੀਲੀਜ਼ ਕੀਤੀ ਗਈ ਅਤੇ ਮਲਕੀਅਤ ਸੁਹਲ ਨੇ ਆਪਣੀ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਆਏ ਹੋਏ ਹਾਜਿ਼ਰ ਲੋਕਾਂ ਦਾ ਧੰਨਵਾਦ ਕੀਤਾ ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ