Thu, 19 July 2018
Your Visitor Number :-   1436843
SuhisaverSuhisaver Suhisaver
ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ              

ਵੱਖ ਵੱਖ ਸੰਗਠਨਾਂ ਨੇ ਰੇਡੀਓ ਪੱਤਰਕਾਰਾਂ ਉੱਤੇ ਹਮਲਾ ਕਰਨ ਵਾਲਿਆਂ ਦੀ ਤੁਰੰਤ ਗ੍ਰਿਫ਼ਤਾਰੀ ਮੰਗੀ

Posted on:- 26-06-2015

ਮਾਨਸਾ: ਇਥੋਂ ਦੇ ਵੱਖ ਵੱਖ ਸੰਗਠਨਾਂ ਵਲੋਂ ਜਲੰਧਰ ਜ਼ਿਲੇ ਦੇ ਪਿੰਡ ਦਿਆਲਪੁਰਾ ਵਿਖੇ ਰਿਪੋਰਟਿੰਗ ਲਈ ਗਏ ਰੰਗਲਾ ਪੰਜਾਬ ਰੇਡੀਓ ਕਨੇਡਾ ਦੇ ਦੋ ਪੱਤਰਕਾਰਾਂ ਅਮਨਦੀਪ ਕੌਰ ਹਾਂਸ ਅਤੇ ਬਲਜਿੰਦਰ ਸਿੰਘ ਕੋਟਭਾਰਾ ਨੂੰ ਯੂਥ ਅਕਾਲੀ ਦਲ ਦੇ ਸਥਾਨਿਕ ਲੀਡਰਾਂ ਤੇ ਪੰਚਾਇਤੀ ਮੋਹਰੀਆਂ ਵਲੋਂ ਬੰਧਕ ਬਣਾਉਣ ਅਤੇ ਉਨ੍ਹਾਂ ਨਾਲ ਹੱਥੋ ਪਾਈ ਤੇ ਬਦਸਲੂਕੀ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਸੀ ਪੀ ਆਈ {ਐਮ ਐਲ਼}ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾ. ਰਾਜਵਿੰਦਰ ਸ਼ਿੰਘ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਂਓ, ਆਲ ਇੰਡੀਆ ਪੀਪਲਜ਼ ਫੋਰਮ ਦੇ ਕੌਮੀ ਕੌਂਸਲਰ ਸੁਖਦਰਸ਼ਨ ਸਿੰਘ ਨੱਤ, ਰੈਡੀਕਲ ਪੀਪਲਜ਼ ਫੋਰਮ ਦੇ ਆਗੂ ਜਸਪਾਲ ਖ਼ੋਖਰ ਅਤੇ ਪ੍ਰਗਤੀਸ਼ੀਲ ਇਸਤਰੀ ਸਭਾ {ਏਪਵਾ} ਵਲੋਂ ਜਸਬੀਰ ਕੌਰ ਨੱਤ ਤੇ ਬਲਵਿੰਦਰ ਕੌਰ ਖ਼ਾਰਾ ਵਲੋਂ ਜਾਰੀ ਇਕ ਸਾਂਝੇ ਬਿਆਨ ਵਿਚ ਸੱਤਾ ਦੇ ਨਸ਼ੇ ‘ਚ ਹੰਕਾਰੇ ਅਕਾਲੀ ਚੌਧਰੀਆਂ ਦੀ ਇਸ ਕਾਰਵਾਈ ਨੂੰ ਪ੍ਰੈਸ ਦੀ ਆਜ਼ਾਦੀ ਅਤੇ ਲੋਕਤੰਤਰ ਉੱਤੇ ਨੰਗਾ ਚਿੱਟਾ ਹਮਲਾ ਕਰਾਰ ਦਿੱਤਾ ਗਿਆ ਹੈ।

ਹਮਲਾਵਰਾਂ ਵਲੋਂ ਅਪਣੇ ਆਪ ਨੂੰ ਸੱਚੇ ਸਾਬਤ ਕਰਨ ਲਈ ਕੀਤੀ ਜਾ ਰਹੀ ਝੂਠੀ ਬਿਆਨਬਾਜ਼ੀ ਨੂੰ ਨਿਰੀ ਪਰਦਾਪੋਸ਼ੀ ਕਰਾਰ ਦਿੰਦਿਆਂ ਉਕਤ ਆਗੂਆਂ ਦਾ ਕਹਿਣਾ ਹੈ ਕਿ ਜਾਤੀਵਾਦ ਦੇ ਹੰਕਾਰ ਵਿਚ ਗਰਸੇ ਇੰਨਾਂ ਪੇਂਡੂ ਧਨਾਡਾਂ ਤੇ ਘੜੰਮ ਚੌਧਰੀਆਂ ਦਾ ਦਲਿਤਾਂ,ਖੇਤ ਮਜ਼ਦੂਰਾਂ ਤੇ ਪੇਂਡੂ ਗਰੀਬਾਂ ਪ੍ਰਤੀ ਜਿਹੋ ਜਿਹਾ ਨਫ਼ਰਤ ਭਰਿਆ ਰਵਈਆ ਹੈ, ਉਹ ਕਿਸੇ ਤੋਂ ਵੀ ਗੁੱਝਾ ਨਹੀਂ ਹੈ।ਰਿਪੋਰਟਿੰਗ ਲਈ ਪਿੰਡ ਦਿਆਲਪੁਰਾ ਪਹੁੰਚੇ ਤੇ ਹਮਲੇ ਦਾ ਸ਼ਿਕਾਰ ਬਣੇ ਪੱਤਰਕਾਰਾਂ ਉੱਤੇ ਵੀ ਇਹ ਜਾਤੀਵਾਦੀ ਧਨਾਡ ਇਸੇ ਗਲੋਂ ਖਫ਼ਾ ਹੋਏ ਕਿ ਇਹ ਲੋਕ ਪਿੰਡ ਦੇ ਅਕਾਲੀ ‘ਮੋਹਤਬਰਾਂ’ ਕੋਲ ਪਹੁੰਚ ਕੇ ਉਨ੍ਹਾਂ ਦੇ ਕਹੇ ਮੁਤਾਬਿਕ ਖ਼ਬਰ ਭੇਜਣ ਦੀ ਬਜਾਏ, ਪੰਚਾਇਤ ਵਲੋਂ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਮਨਮਾਨੇ ਢੰਗ ਨਾਲ ਕਰਵਾਈ ਬੋਲੀ ਦੀ ਹਕੀਕਤ ਬਾਰੇ, ਸਿੱਧੇ ਧੱਕੇ ਵਿਤਕਰੇ ਦਾ ਸ਼ਿਕਾਰ ਬਣਾਏ ਜਾ ਰਹੇ ਪਿੰਡ ਦੇ ਦਲਿਤਾਂ ਗਰੀਬਾਂ ਦੇ ਘਰੀਂ ਜਾ ਕੇ ਉਨਾਂ ਦੇ ਮੂੰਹੋਂ ਸਚਾਈ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ?

ਬਿਆਨ ਵਿਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਤੇ ਵੱਖ ਵੱਖ ਸੂਬਾ ਸਰਕਾਰਾਂ ਦੀਆਂ ਭਰਿਸ਼ਟ ਤੇ ਲੋਕ ਦੁਸ਼ਮਣ ਨੀਤੀਆਂ ਕਾਰਨ , ਪੰਜਾਬ ਸਮੇਤ ਦੇਸ਼ ਭਰ ਵਿਚ ਨਿਰੰਤਰ ਗਹਿਰੇ ਹੋ ਰਹੇ ਸਮਾਜਿਕ, ਆਰਥਿਕ ਤੇ ਸਿਆਸੀ ਸੰਕਟ ਦਾ ਨਤੀਜਾ ਹੈ ਕਿ ਜਗ੍ਹਾ ਜਗ੍ਹਾ ਸੱਤਾਧਾਰੀਆਂ ਦੀ ਸਥਾਨਿਕ ਲੀਡਰਸ਼ਿਪ ਵਜੋਂ ਸਰਗਰਮ ਘੜੰਮ ਚੌਧਰੀ ਤੇ ਉਨ੍ਹਾਂ ਦੇ ਪਾਲੇ ਗੁੰਡਾ ਗਿਰੋਹ ਹੁਕਮਰਾਨਾਂ ਦੀਆਂ ਨਿੱਜੀ ਫ਼ੌਜਾਂ ਬਣ ਕੇ, ਆਮ ਆਦਮੀ ਤੇ ਪੈ੍ਰਸ ਦੀ ਆਜ਼ਾਦੀ ਨੂੰ ਕੁਚਲਣ ਲਈ ਹਲਕੇ ਕੁੱਤਿਆਂ ਵਾਂਗ ਝਪਟ ਰਹੇ ਹਨ, ਤਾਂ ਜੋ ਜਨਤਾ ਦੀਆਂ ਦਿਨੋਂ ਦਿਨ ਗੰਭੀਰ ਹੋ ਰਹੀਆਂ ਸਮਸਿਆਵਾਂ ਤੇ ਜ਼ਮੀਨੀ ਹਕੀਕਤਾਂ ਨੂੰ ਸਾਹਮਣੇ ਆਉਣ ਤੋਂ ਰੋਕਿਆ ਜਾ ਸਕੇ। ਬਿਆਨ ਵਿਚ ਪ੍ਰੈਸ ਸਮੇਤ ਸਮੂਹ ਜਮਹੂਰੀ ਸ਼ਕਤੀਆਂ ਨੂੰ ਇਸ ਘਟਨਾ ਤੇ ਵਰਤਾਰੇ ਖ਼ਿਲਾਫ ਜ਼ੋਰਦਾਰ ਆਵਾਜ਼ ਉਠਾਉਣ ਦਾ ਸੱਦਾ ਵੀ ਦਿੱਤਾ ਗਿਆ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ