Sat, 31 October 2020
Your Visitor Number :-   2828356
SuhisaverSuhisaver Suhisaver
ਯੂ ਪੀ ਦੇ ਅਮੇਠੀ ਵਿਚ ਦਲਿਤ ਸਰਪੰਚ ਦੇ ਪਤੀ ਨੂੰ ਜਿਊਂਦੇ ਸਾੜਿਆ               ਫ਼ਾਰੂਕ ਅਬਦੁਲਾ ਨੂੰ ਨਮਾਜ਼ ਅਦਾ ਕਰਨ ਲਈ ਦਰਗਾਹ ਜਾਣ ਤੋਂ ਰੋਕਿਆ ਗਿਆ;ਨੈਸ਼ਨਲ ਕਾਨਫਰੰਸ ਦਾ ਦੋਸ਼               ਮੋਦੀ ਤੇ ਕਿਤਾਬ ਲਿਖਣ ਵਾਲੇ ਪੱਤਰਕਾਰ ਨੂੰ ਮੁੱਖ ਸੂਚਨਾ ਕਮਿਸ਼ਨਰ ਚੁਣਿਆ ਗਿਆ,ਵਿਰੋਧੀ ਧਿਰ ਨੇ ਜਤਾਇਆ ਸਖ਼ਤ ਇਤਰਾਜ਼               ਕਿਸਾਨਾਂ ਦਾ ਐਲਾਨ- ਜੁਰਮਾਨਾ ਭਾਵੇਂ ਇਕ ਕਰੋੜ ਕਰੋ ਜਾਂ 10 ਕਰੋੜ, ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ ਪਰਾਲੀ ਇਸੇ ਤਰ੍ਹਾਂ ਫੂਕਾਂਗੇ              

ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਸੂਬਾਈ ਮੀਟਿੰਗ

Posted on:- 08-08-2018

15 ਅਗਸਤ ਨੂੰ ਮਾਨਸਾ ਵਿਖੇ ਕਰਨਗੇ ਸੂਬਾਈ ਰੋਸ ਮਾਰਚ

ਸੰਗਰੂਰ : ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਪੰਜਾਬ ਦੀ ਸੂਬਾ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਮਸਤੂਆਣਾ ਸਾਹਿਬ ਵਿਖੇ ਹੋਈ। ਮੀਟਿੰਗ ਦੌਰਾਨ ਪਿਛਲੀਆਂ ਸਰਗਰਮੀਆਂ ਦੀ ਸਮੀਖਿਆ ਕੀਤੀ ਗਈ ਅਤੇ ਭਵਿੱਖ ਦੀਆਂ ਸਰਗਰਮੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ 15 ਅਗਸਤ ਨੂੰ ਸਿੱਖਿਆ ਮੰਤਰੀ ,ਪੰਜਾਬ ਓ ਪੀ ਸੋਨੀ ਦੇ ਮਾਨਸਾ ਆਮਦ 'ਤੇ ਸ਼ਹਿਰ 'ਚ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ।  ਜਾਵੇਗਾ। ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਅਤੇ ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਵੇਲੇ ''ਘਰ ਘਰ ਨੌਕਰੀ'' ਦਾ ਵਾਅਦਾ ਕਰਕੇ ਸੱਤਾ 'ਤੇ ਕਾਬਜ਼ ਹੋਈ ਕੈਪਟਨ ਸਰਕਾਰ ਵਾਅਦਿਆਂ ਤੋਂ ਭੱਜ ਚੁੱਕੀ ਹੈ, ਉਹਨਾਂ ਕਿਹਾ ਕਿ ਨੌਜਵਾਨ ਸਮਾਜ ਦਾ ਗਤੀਸ਼ੀਲ ਹਿੱਸਾ ਹੁੰਦੇ ਹਨ, ਸਮਾਜ ਦੀ ਤਰੱਕੀ ਨੌਜਵਾਨ ਸ਼ਕਤੀ 'ਤੇ ਨਿਰਭਰ ਕਰਦੀ ਹੈ, ਪ੍ਰੰਤੂ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਬੇਰੁਜ਼ਗਾਰੀ ਦਾ ਸ਼ਿਕਾਰ ਹੈ, ਸਰਕਾਰ ਦਾ ਫਰਜ਼ ਬਣਦਾ ਹੈ ਕਿ ਯੋਗਤਾ ਮੁਤਾਬਿਕ ਹਰ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ਕਰਵਾਏ।ਸਰਕਾਰ ਦੀਆਂ ਸਿੱਖਿਆ ਦੇ ਵਪਾਰੀਕਰਨ ਦੀਆਂ ਨੀਤੀਆਂ ਦੀ ਬਦੌਲਤ ਅੱਜ ਪੰਜਾਬ ’ਚ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਅਮਰਵੇਲ੍ਹ ਦੀ ਤਰ੍ਹਾਂ ਵਧਦੀ ਹੀ ਜਾ ਰਹੀ।

ਉਨ੍ਹਾਂ ਕਿਹਾ ਕਿ ਅੱਜ ਬੀਐਡ ਟੈੱਟ ਪਾਸ 50,000 ਬੇਰੁਜ਼ਗਾਰ ਅਧਿਆਪਕਾਂ ਦੀ ਰੈਗੂਲਰ ਭਰਤੀ ਨਹੀਂ ਕੀਤੀ ਜਾ ਰਹੀ, ਸਗੋਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੋਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ 15 ਅਗਸਤ ਨੂੰ ਮਾਨਸਾ 'ਚ ਹੋਣ ਵਾਲੇ ਰੋਸ ਮੁਜ਼ਾਹਰੇ ਵਿੱਚ ਪੰਜਾਬ ਭਰ ਦੇ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਅਧਿਆਪਕ (ਟੈੱਟ) ਵੱਡੀ ਗਿਣਤੀ ਇਕੱਠੇ ਹੋਣਗੇ। ਮੀਟਿੰਗ ਦੌਰਾਨ ਸੂਬਾ ਜਨਰਲ  ਸਕੱਤਰ ਚੰਦਰ ਗੁਪਤ ਪਟਿਆਲਾ, ਮੁੱਖ ਸਲਾਹਕਾਰ ਸੰਦੀਪ ਗਿੱਲ, ਖਜ਼ਾਨਚੀ ਗੁਰਜੀਤ ਸਿੰਘ, ਨਵਜੀਵਨ ਸਿੰਘ,  ਸੂਬਾ ਪ੍ਰੈਸ ਸਕੱਤਰ ਰਣਦੀਪ ਸੰਗਤਪੁਰਾ, ਕਮੇਟੀ ਮੈਂਬਰ ਗੋਰਖਾ ਸਿੰਘ ਕੋਟੜਾ, ਹਰਵਿੰਦਰ ਹੋਡਲਾ, ਅਮਨਦੀਪ ਬਾਵਾ, ਸੁਖਦੀਪ ਸਿੰਘ ਬਠਿੰਡਾ, ਗੋਰਖਾ ਸਿੰਘ ਕੋਟੜਾ, ਬਲਕਾਰ ਸਿੰਘ ਭੱਟੀ, ਸੁਖਵਿੰਦਰ ਲੇਹਲ ਹਾਜ਼ਰ ਸਨ।

 ਮੰਗਾਂ :  
1. ਅਧਿਆਪਕ ਯੋਗਤਾ ਪ੍ਰੀਖਿਆ ਪਾਸ ਸਾਰੇ ਉਮੀਦਵਾਰਾਂ ਨੂੰ ਭਰਤੀ ਕੀਤਾ ਜਾਵੇ। ਸਕੂਲਾਂ 'ਚ ਖਾਲੀ ਅਧਿਆਪਕ ਅਸਾਮੀਆਂ ਰੈਗੂਲਰ ਆਧਾਰ 'ਤੇ ਭਰੀਆਂ ਜਾਣ।
2. ਵੱਖ ਵੱਖ ਪੋਸਟਾਂ ਲਈ ਫਾਰਮ ਫੀਸ ਘੱਟ ਕੀਤੀ ਜਾਵੇ
3  ਭਰਤੀ ਪ੍ਰਕਿਰਿਆ ਨੂੰ ਨਿਰਧਾਰਿਤ ਦਿਨਾਂ ਵਿਚ ਪੂਰਾ ਕੀਤਾ ਜਾਵੇ
4 ਨਿਜੀਕਰਨ ਦੀ ਨੀਤੀ ਬੰਦ ਕਰਕੇ ਅਧਿਆਪਕਾਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਨਵੀਆਂ ਅਸਾਮੀਆਂ ਸਿਰਜੀਆਂ ਜਾਣ
5 ਇੱਕ ਅਧਿਆਪਕ ਤੋ ਸਿਰਫ ਉਸ ਦੇ ਸਬੰਧਿਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ, ਤਾਂ ਕਿ ਦੂਸਰੇ ਵਿਸੇ ਦੇ ਅਧਿਆਪਕ ਦਾ ਰੁਜ਼ਗਾਰ ਨਾ ਮਾਰਿਆ ਜਾਵੇ।
6- ਵਿਦਿਆਰਥੀ ਅਧਿਆਪਕ ਅਨੁਪਾਤ 30:1 ਕੀਤਾ ਜਾਵੇ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ