Tue, 22 October 2019
Your Visitor Number :-   1836955
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਪੁਸਤਕ: ਪੰਜਾਬੀ ਲੋਕ ਪਹਿਰਾਵਾ (ਸੱਭਿਆਚਾਰਕ ਅਧਿਐਨ)

Posted on:- 15-12-2015

suhisaver

ਰੀਵਿਊਕਾਰ: ਬਲਜਿੰਦਰ ਮਾਨ
ਲੇਖਿਕਾ: ਅਨੂਪਜੀਤ ਕੌਰ (ਡਾ.)
ਪ੍ਰਕਾਸ਼ਕ: ਸੁੰਦਰ ਬੁੱਕ ਡਿਪੋ ਜਲੰਧਰ ,ਪੰਨੇ:190, ਮੁੱਲ:250/-

    
ਪੰਜਾਬੀ ਸੱਭਿਆਚਾਰ ਦੇ ਅਨੇਕਾਂ ਪਹਿਲੂ ਅਜਿਹੇ ਹਨ, ਜਿਨ੍ਹਾਂ ਬਾਰੇ ਵਿਸਥਾਰ ਸਹਿਤ ਗੱਲ ਕਰਨ ਸੀ ਲੋੜ ਹੈ। ਇਹ ਗੱਲ ਇਸ ਕਰਕੇ ਲੋੜੀਂਦੇ ਹੈ ਤਾਂ ਕਿ ਨਵੀਂ ਪੀੜੀ ਇਹਨਾਂ ਅਣਗੌਲੇ ਪਹਿਲੂਆਂ ਤੋਂ ਵਾਕਿਫ ਹੋ ਸਕੇ।ਇਸ ਉਦੇਸ਼ ਦੀ ਪੂਰਤੀ ਲਈ ਹੱਥਲੀ ਪੁਸਤਕ ‘ਪੰਜਾਬੀ ਲੋਕ ਪਹਿਰਾਵਾ’ ਨੂੰ ਉਘੀ ਖੋਜੀ ਅਧਿਆਪਕਾ ਡਾ. ਅਨੂਪਜੀਤ ਕੌਰ ਨੇ ਸਿਰਜਿਆ ਹੈ। ਉਸਦੀ ਸਿਰਜਣ ਪ੍ਰਕਿਰਿਆ ਵਿਚੋਂ ਸੱਤੇ ਰੰਗ ਸਾਡੇ ਸਨਮੁੱਖ ਹੁੰਦੇ ਹਨ, ਜਿਸ ਕਰਕੇ ਰਚਨਾ ਵਿਚ ਹਰ ਪਾਠਕ ਦੀ ਰੌਚਕਤਾ ਦੂਣ ਸਵਾਈ ਹੋ ਜਾਂਦੀ ਹੈ।

ਬੋਲੀ ਦੀ ਠੇਠਤਾ ਅਤੇ ਸਰਲਤਾ ਇਸ ਪੁਸਤਕ ਦੇ ਨੁਮਾਇਆ ਗੁਣ ਹਨ।ਜੋ ਪਾਠਕ ਦੀ ਉਂਗਲੀ ਫੜ ਸਾਡੇ ਪਹਿਰਾਵੇ ਦੇ ਦਰਸ਼ਨ ਕਰਵਾਉਂਦੇ ਹਨ।ਓਪਰੀ ਨਜ਼ਰੇ ਇਹ ਵਿਸ਼ਾ ਬਹੁਤਾ ਮਹੱਤਵਪੂਰਨ ਨਹੀਂ ਲਗਦਾ ਪਰ ਜਦੋਂ ਇਸਦਾ ਅਧਿਐਨ ਕਰਕੇ ਹਾਂ ਤਾਂ ਇਸਦੀ ਮਹਾਨਤਾ ਉਜਾਗਰ ਹੁੰਦੀ ਜਾਂਦੀ ਹੈ।ਜਿਵੇਂ ਰਫਤਾਰ,ਗੁਫਤਾਰ ਅਤੇ ਦਸਤਾਰ ਹੀ ਕਿਸੇ ਮਨੁੱਖ ਦੀ ਸ਼ਖਸੀਅਤ ਨੂੰ ਉਜਾਗਰ ਕਰਦੇ ਹਨ, ਉਥੇ ਜੇਕਰ ਅਸੀਂ ਦੋ ਕੰਮ ਨਾ ਵੀ ਕਰੀਏ ਤਾਂ ਸਾਡਾ ਪਹਿਰਾਵਾ ਸਾਡੀ ਸ਼ਖਸੀਅਤ ਨੂੰ ਬਾਖੂਬੀ ਪੇਸ਼ ਕਰਨ ਵਿਚ ਸਹਾਈ ਹੁੰਦਾ ਹੈ।

ਸੋ ਲੇਖਿਕਾ ਨੇ ਇਹਨਾਂ ਪਹਿਲੂਆਂ ਤੇ ਪਾਏਦਾਰ ਖੋਜ ਇਸ ਪੁਸਤਕ ਵਿਚ ਦਰਜ ਕੀਤੀ ਹੈ।ਲੇਖਿਕਾ ਅਨੁਸਾਰ ਪਹਿਲੇ ਮਨੁੱਖ ਨੂੰ ਤਨ ਢਕਣ ਦੀ ਸੋਝੀ ਨਹੀਂ ਸੀ।ਜਿਵੇਂ ਮਨੁੱਖ ਦਾ ਵਿਕਾਸ ਹੁੰਦਾ ਗਿਆ ਉਸ ਅੰਦਰ ਆਪਣੇ ਤਨ ਨੂੰ ਢਕਣ ਦੀ ਪ੍ਰਵਿਰਤੀ ਪੈਦਾ ਹੋਈ। ਪੱਤਿਆਂ, ਛਿੱਲਾਂ ਅਤੇ ਖੱਲਾਂ ਨਾਲ ਤਨ ਨੂੰ ਢਕਣ ਦਾ ਰਿਵਾਜ ਅਰੰਭ ਹੋ ਗਿਆ। ਫਿਰ ਕਪੜਿਆਂ ਦਾ ਵਿਕਾਸ ਸ਼ੁਰੂ ਹੋਇਆ। ਜਿਸ ਬਾਰੇ ਕੌਮਾਂਤਰੀ ਪੱਧਰ ਦੇ ਵਿਸਥਾਰ ਦਾ ਵੀ ਜ਼ਿਕਰ ਮਿਲਦਾ ਹੈ।‘ਬੁਣਾਈ ਦੀ ਮਹੀਂਨ ਕਲਾਮਈ ਕਾਰੀਗਾਰੀ ਭਾਰਤ ਤੋਂ ਸੀਰੀਆ ਤੇ ਮਿਸਰ ਹੁੰਦੀ ਹੋਈ ਯੂਰਪ ਪਹੁੰਚੀ।ਸੂਤੀ ਕੱਪੜੇ ਨੂੰ ਸੋਨਤਾਰਾ ਨਾਲ ਕੱਤਕੇ ਬਣਾਇਆ ਜਾਣ ਵਾਲਾ ਵਿਸ਼ੇਸ਼ ਕੱਪੜਾ ਭਾਰਤ ਵਿਚ ਹੀ ਤਿਆਰ ਹੁੰਦਾ ਸੀ। ਇਥੋਂ ਇਹ ਵਿਧੀ ਯੂਨਾਨ ਪਹੁੰਚੀ’।ਲੇਖਿਕਾ ਨੇ ਹੱਥਲੀ ਪੁਸਤਕ ਰਾਹੀਂ ਸਾਨੂੰ ਭਾਰਤੀ ਲੋਕਾਂ ਦੁਆਰਾ ਸਮੇਂ ਸਮੇਂ ਤੇ ਵਰਤੇ ਜਾਣ ਵਾਲੇ ਵੰਨ ਸੁਵੰਨੇ ਕੱਪੜਿਆਂ ਬਾਰੇ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕੀਤੀ ਹੈ।

ਪੁਸਤਕ ਵਿਚ ਦਰਜ ਕੀਤੇ ਪਾਠਾਂ ਦੀ ਵੰਡ ਇਸ ਪ੍ਰਕਾਰ ਕੀਤੀ ਗਈ ਹੈ।ਪਹਿਰਾਵਾ ਪ੍ਰੰਪਰਾ ਤੇ ਵਿਕਾਸ ,ਵਰਗ ਵੰਡ, ਸੱਭਿਆਚਾਰਕ ਮਹੱਤਵ, ਮੱਧਕਲੀਨ ਪੰਜਾਬੀ ਸਾਹਿਤ, ਪੱਗ ਦਾ ਮਹੱਤਵ, ਕਢਾਈ ,ਗਹਿਣੇ ਸੱਭਿਆਚਾਰਕ ਸਾਰਥਕਤਾ ਅਤੇ ਹਵਾਲਾ ਸੂਚੀ ਨਾਲ ਪਾਠਕਾਂ ਦੀ ਜਗਿਆਸਾ ਨੂੰ ਤ੍ਰਿਪਤ ਕੀਤਾ ਹੈ।ਪਹਿਰਾਵੇ ਦੇ ਹਰ ਪਹਿਲੂ ਨੂੰ ਇਤਿਹਾਸਕ, ਸੱਭਿਆਚਰਕ ,ਸਾਹਿਤਕ ਅਤੇ ਆਰਥਿਕ ਪੱਖਾਂ ਤੋਂ ਪ੍ਰਦਰਸ਼ਤ ਕੀਤਾ ਹੈ।ਰੰਗਦਾਰ ਚਿੱਤਰ ਪੁਸਤਕ ਵਿਚਲੀ ਜਾਣਕਾਰੀ ਦੇ ਮੁੱਲ ਵਿਚ ਵਾਧਾ ਕਰਨ ਵਾਲੇ ਹਨ।ਇਸ ਤਰ੍ਹਾਂ ਪਾਠਕ ਇਤਿਹਾਸ ਮਿਥਿਹਾਸ ਨਾਲ ਜੁੜਕੇ ਪਹਿਰਾਵੇ ਨੂੰ ਵਿਚਾਰਦਾ ਤੇ ਨਿਹਾਰਦਾ ਹੈ।ਪੁਸਤਕ ਦੀ ਰੌਚਕਤਾ ਨੂੰ ਹਰ ਹਾਲ ਕਾਇਮ ਰੱਖਿਆ ਗਿਆ ਹੈ।ਲੋਕ ਸਾਹਿਤ ਦੀ ਚਰਚਾ ਨਾਲ ਇਹ ਪੁਸਤਕ ਸਾਨੂੰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਦੀ ਹੈ।ਇਸ ਖੋਜ ਕਾਰਜ ਨਾਲ ਨਵੀਂ ਪੀੜੀ ਨੂੰ ਪਹਿਰਾਵੇ ਦੇ ਵਿਕਾਸ ਦਾ ਗਿਆਨ ਹੁੰਦਾ ਹੈ, ਜਿਸ ਲਈ ਡਾ ਅਨੂਪਜੀਤ ਕੌਰ ਵਧਾਈ ਦੀ ਹੱਕਦਾਰ ਹੈ।

ਸੰਪਰਕ: +91 98150 18947

Comments

Security Code (required)Can't read the image? click here to refresh.

Name (required)

Leave a comment... (required)

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ