Tue, 17 July 2018
Your Visitor Number :-   1435359
SuhisaverSuhisaver Suhisaver
ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ              

ਹਿਟਲਰ ਦੀ ਵਾਪਸੀ { Timur Vermes ਦਾ ਨਵਾਂ ਨਾਵਲ He’s back} -ਤਨਵੀਰ ਕੰਗ

Posted on:- 02-07-2013

suhisaver

20 ਅਪ੍ਰੈਲ, 1889 ਨੂੰ ਜਨਮਿਆਂ ਦੁਨੀਆਂ ਦੇ ਇਤਿਹਾਸ ਦਾ ਇੱਕ ਅਜਿਹਾ ਡਿਕਟੇਟਰ, ਜੋ ਜਰਮਨ ਹੀ ਨਹੀ ਪੂਰੀ ਦੁਨੀਆਂ ਵਿੱਚ ਫਾਸੀਵਾਦ ਦੇ ਪ੍ਰਤੀਕ ਵੱਜੋਂ ਮਸ਼ਹੂਰ ਹੋਇਆ, ਅਡੋਲਫ ਹਿਟਲਰ ਇੱਕ ਅਜਿਹਾ ਮਾਨਵਤਾਂ ਵਿਰੋਧੀ ਲੀਡਰ ਜਿਸ ਨੇ ਪੂਰੇ ਯੂਰਪ ਵਿੱਚ ਤਰਥਲੀ ਮਚਾਈ ਰੱਖੀ। ਅੱਜ ਵੀ ਸਾਹਿਤ ਵਿੱਚ ਅਕਸਰ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਹੈ। ਉਸ ਬਾਰੇ ਢੇਰਾਂ ਕਿਤਾਬਾਂ ਲੇਖ ਲਿਖੇ ਗਏ ਹਨ ਅਤੇ ਲਿਖੇ ਜਾ ਰਿਹੇ ਹਨ।



ਹਮੇਸ਼ਾਂ ਹੀ ਹਿਟਲਰ ਦੇ ਨਾਮ ਦੀ ਚਰਚਾ ਹੁੰਦੇ ਸਾਰ ਹੀ ਇੱਕ ਜ਼ਾਲਮ ਅਤੇ ਖਤਰਨਾਕ ਡਿਕਟੇਟਰ ਦੀ ਤਸਵੀਰ ਸਾਡੇ ਮਨ ਦੇ ਅੰਦਰ ਉਕਰਦੀ ਹੈ, ਪਰ ਜੇ ਜਰਾ ਇਹ ਕਲਪਨਾ ਕੀਤੀ ਜਾਵੇ ਕਿ ਜੇ ਹਿਟਲਰ ਅੱਜ ਇਸ ਧਰਤੀ ਉਪਰ ਦੁਬਾਰਾ ਜਰਮਨ ਵਿੱਚ ਹੋਵੇ ਤਾਂ ਕੀ ਹੋਵੇ? ਕੀ ਉਹ ਅੱਜ ਦੀ ਰਾਜਨੀਤੀ ਅਤੇ ਸਮਾਜਿਕ ਜੀਵਨ ਵਿੱਚ ਖੁਦ ਨੂੰ ਪਹਿਲਾ ਵਾਂਗ ਹੀ ਇੱਕ ਮਸਹੂਰ ਵਿਅਕਤੀ ਬਣ ਸਕੇ ਅਤੇ ਕੀ ਉਹ ਖੁਦ ਨੂੰ ਹੁਣ ਦੀ ਸਮਾਜਿਕ ਵਿਵਸਥਾ ਅਨੁਸਾਰ ਢਾਲ ਸਕੇ?

 
ਅਜਿਹੀ ਹੀ ਕਲਪਨਾ ਨੂੰ ਅਧਾਰ ਬਣਾ ਕੇ ਜਰਮਨ ਦੇ ਪੇਸ਼ੇ ਤੋਂ ਪੱਤਰਕਾਰ Timur Vermes  ਨੇ ਆਪਣਾ ਪਹਿਲਾ ਨਾਵਲ ਲਿਖਿਆ ਹੈ। ਇਹ ਨਾਵਲ ਫਰਵਰੀ 2013 ਵਿੱਚ ਰਿਲੀਜ ਹੋਇਆ ਅਤੇ ਜਰਮਨ ਦੀ ਬੈਸਟ ਸੇਲਰ ਲਿਸਟ ਵਿੱਚ ਸ਼ਾਮਲ ਹੋ ਗਿਆ ਹੁਣ ਤੱਕ ਅੰਦਾਜ਼ਨ ਇਸ ਦੀਆਂ 30,0000 ਕਾਪੀਆਂ ਵਿਕ ਚੁੱਕੀਆ ਹਨ। 2014 ਤੱਕ ਇਸ ਦਾ ਅੰਗਰੇਜ਼ੀ ਅਨੁਵਾਦ ਉਪਲਬਧ ਹੋਣ ਦੀ ਉਮੀਦ ਹੈ।

ਇਹ ਨਾਵਲ ਇੱਕ ਕਮੇਡੀ ਹੈ, ਜਿਸ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਅਗਸਤ, 2011 ਵਿੱਚ ਡਿਕਟੇਟਰ ਹਿਟਲਰ ਖੁਦ ਨੂੰ ਇੱਕ ਮੈਦਾਨ ਵਿੱਚ ਲੇਟਿਆ ਹੋਇਆ ਪਾਉਂਦਾ ਹੈ।  ਉਸ ਦਾ ਸਿਰ ਭਾਰਾ ਭਾਰਾ ਹੈ ਅਤੇ ਉਹ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਬਰਲਿਨ ਦੇ ਤਹਿਖਾਨੇ ਵਿੱਚੋ ਇਥੇ ਕਿਵੇਂ ਪੁੰਹਚਿਆ। ਉਹ ਸ਼ਹਿਰ ਵੱਲ ਨੂੰ ਚਲਦਾ ਹੈ ਅਤੇ ਆਪਣੀ ਮਨ ਪੰਸਦ ਦੀ ਅਖਬਾਰ Der Stürmerਪ੍ਹੜਨ ਲਈ ਅਖਬਾਰ ਵਾਲੇ ਕੋਲ ਜਾਂਦਾ ਹੈ, ਪਰ ਉਸ ਹੈਰਾਨੀ ਹੁੰਦੀ ਹੈ ਕਿ ਉਥੇ ਉਸ ਨੂੰ ਇਹ ਅਖਬਾਰ ਨਹੀਂ ਮਿਲ ਪਾਉਂਦੀ। ਉਥੇ ਸਿਰਫ ਤੁਰਕਸ਼ ਪੇਪਰ ਹੀ ਹਨ, ਉਹ ਇੱਕ ਅਖਬਾਰ ਤੋਂ ਤਰੀਕ ਦੇਖਦਾ ਹੈ, ਜੋ 2011 ਦੀ ਹੈ।

ਬਰਲਨ ਨਿਵਾਸੀ ਉਸ ਨੂੰ ਵੇਖ ਕੇ ਸਮਝਦੇ ਹਨ ਕਿ ਇਹ ਕੋਈ ਕਮੇਡੀਅਨ ਹੈ, ਜੋ ਹਿਟਲਰ ਦਾ ਭੇਸ ਬਣਾ ਕੇ ਘੁੰਮ ਰਿਹਾ ਹੈ। ਉਸ ਨੂੰ ਇੱਕ ਟੀ ਵੀ ਚੈਨਲ ਵੱਲੋਂ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਜਲਦ ਹੀ ਉਹ ਯੂ ਟਿਊਬ ਰਾਹੀਂ ਮਸ਼ਹੂਰ ਹੋ ਜਾਂਦਾ ਹੈ। ਲੋਕਾਂ ਨੂੰ ਇਹੀ ਲੱਗਦਾ ਹੈ ਕਿ ਉਹ ਸਿਰਫ ਐਕਟਿੰਗ ਕਰ ਰਿਹਾ ਹੈ ਅਤੇ ਉਹ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੂਰਆਤ ਲਈ ਇੱਕ ਐਜੀਟੇਸ਼ਨ ਵੀ ਕਰਦਾ ਹੈ। ਆਖਰ ਉਹ ਇੱਕ ਸੈਲੀਬ੍ਰਿਟੀ ਅਤੇ ਨੇਤਾ ਬਣ ਜਾਂਦਾ ਹੈ।
 
ਨਾਵਲ ਬਾਰੇ ਅਲੋਚਕਾਂ ਦੀ ਰਾਏ ਅੱਲਗ ਅੱਲਗ ਹੈ। ਕੁਝ ਦਾ ਮੰਨਣਾ ਹੈ ਕਿ ਇੱਕ ਅਜਿਹਾ ਵਿਅਕਤੀ ਜੋ ਦਰਦਨਾਕ ਸਾਕਿਆਂ ਲਈ ਜ਼ਿੰਮੇਵਾਰ ਹੋਵੇ ਉਸ ਨੂੰ ਇੰਝ ਇੱਕ ਕਮੇਡੀ ਜਾਂ ਕਾਮੀਕਲ ਪਾਤਰ ਵੱਜੋਂ ਪੇਸ਼ ਕਰਨਾ ਜਾਇਜ਼ ਹੈ? ਅਸੀ ਸਭ ਸੋਚਦੇ ਹਾਂ ਕੀ ਅੱਜ ਦੇ ਚੇਤਨਸ਼ੀਲ ਅਤੇ ਚਿੰਤਨਸ਼ੀਲ ਸਮਾਜ ਵਿੱਚ ਹਿਟਲਰ ਵਰਗੇ ਫਾਸੀਵਾਦੀ ਇਨਸਾਨ ਨੂੰ ਰੋਕਣਾ ਸ਼ਾਇਦ ਸੋਖਾ ਹੈ, ਪਰ ਲੇਖਕ ਨੇ ਇਸ ਦੇ ਉਲਟ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਿਟਲਰ ਵਰਗੇ ਲੋਕ ਅੱਜ ਵੀ ਕਾਮਯਾਬ ਹੋ ਸਕਦੇ ਹਨ ਚਾਹੇ ਕਿ ਉਨ੍ਹਾਂ ਦਾ ਤਰੀਕਾ ਅਤੇ ਕੰਮ ਦਾ ਖੇਤਰ ਅੱਲਗ ਹੋਵੇ।

ਕਮੇਡੀ ਦਾ ਨਾਲ-ਨਾਲ ਲੇਖਕ ਨੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਅੱਜ ਦੇ ਸਮਾਜ ਵਿੱਚ ਮੌਜੂਦ ਸਮੱਸਿਆਵਾਂ ਦੀ ਆੜ ਵਿੱਚ ਕਿਵੇ ਅੱਜ ਵੀ "ਮਾਡਰਨ ਹਿਟਲਰ" ਕਾਮਯਾਬ ਹੋ ਸਕਦੇ ਹਨ। ਲੇਖਕ ਅਨੁਸਾਰ ਵੀ ਇਹ ਅੱਜ ਦੇ ਸਮੇ ਦਾ ਇੱਕ ਦੁਖਦਾਈ ਸੱਚ ਹੈ। ਇਸ ਨਾਵਲ ਨੂੰ ਪੜਦਿਆਂ ਇਹ ਵੀ ਮਹਿਸੂਸ ਹੁੰਦਾ ਹੈ  ਜਿਵੇਂ ਇਹ ਨਾਵਲ Timur Vermes ਨਹੀਂ ਉਸ ਦਾ ਮੁੱਖ ਪਾਤਰ ਹਿਟਲਰ ਲਿਖ ਰਿਹਾ ਹੈ।

Comments

rajinder aatish

Eh jiven jaldi nal likhya gya hwala lagda hae Jaldi vich pesh kita gyan

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ