Tue, 23 May 2017
Your Visitor Number :-   1038853
SuhisaverSuhisaver Suhisaver
ਮੈਨਚੈਸਟਰ 'ਚ ਆਤਮਘਾਤੀ ਹਮਲਾ; 22 ਮੌਤਾਂ, 60 ਜ਼ਖ਼ਮੀ               ਭਾਰਤ-ਚੀਨ ਸਰਹੱਦ 'ਤੇ ਸੁਖੋਈ-30 ਜੈੱਟ ਲਾਪਤਾ               ਕੇਜਰੀਵਾਲ ਦੇ ਸਾਂਢੂ ਸੁਰੇਂਦਰ ਕੁਮਾਰ ਬੰਸਲ ਦੇ ਘਰ ਏ ਸੀ ਬੀ ਦਾ ਛਾਪਾ              

ਦੇਰੀ ਚੰਨ ਦੀ - ਹਰਦੀਪ ਬਿਰਦੀ

Posted on:- 23-10-2016

suhisaver

ਵਰਤਾਂ ਵਾਲੇ ਦਿਨ ਦੇਰ ਨਾਲ ਆਇਆ ਚੰਨ
ਸੁਹਾਗਣਾਂ ਨੂੰ ਇਸ ਵਾਰ ਖੂਬ ਸਤਾਇਆ ਚੰਨ

ਦੇਰੀ ਚੰਨ ਦੀ ਨੇ ਫਿਕਰਾਂ ਦੀ ਸੂਈ ਘੁਮਾ ਦਿੱਤੀ
ਗਿਆ ਚੰਨ ਕਿੱਥੇ ਫਿਕਰੀ ਹਰ ਨਾਰ ਪਾ ਦਿੱਤੀ

8.50 ਤੇ ਹਰ ਕੋਈ ਤਿਆਰ ਸੀ ਥਾਲੀ ਨਾਲ
ਪਰ ਚੰਨ ਨੂੰ ਇਤਰਾਜ਼ ਸੀ ਇਸ ਕਾਹਲੀ ਨਾਲ

ਨਾਲ ਸੁਹਾਗਣਾਂ ਸੁਹਾਗ ਖੜੇ ਵੀ ਪਰੇਸ਼ਾਨ ਲੱਗੇ
ਆਜਾ ਚੰਨਾ ਛੇਤੀ ਦਿਲੋਂ ਦੁਆਵਾਂ ਪਾਣ ਲੱਗੇ

ਚੰਨ ਲੱਗਾ ਜਿੱਦਾਂ ਕਿਤੇ  ਲੁੱਟਦਾ ਮੌਜ ਬਹਾਰਾਂ ਸੀ
ਪਰ ਚੰਨ ਤੱਕਣ ਲਈ ਹੋਈਆਂ ਬੇਤਾਬ ਨਾਰਾਂ ਸੀ

ਫਿਕਰਾਂ ਦੇ ਵਿੱਚ ਲੱਗੇ ਸਾਰੇ ਬੁੱਢੇ ਅਤੇ ਜਵਾਨ
ਕਿੱਥੇ ਗਿਆ ਚੰਨ ਸਭ ਸੋਚਦੇ ਹੋਏ ਸੀ ਪਰੇਸ਼ਾਨ

ਥੋੜੀ ਦੇਰ ਪਿੱਛੋਂ ਫੇਰ ਚੰਨ ਨਜ਼ਰੀਂ ਸੀ ਆਇਆ
ਹਾਜ਼ਰੀ  ਆਪਣੀ ਦੇਕੇ ਸਭਦਾ ਵਰਤ ਤੁੜਵਾਇਆ

ਦੇਰੀ ਚੰਨ ਦੀ ਨੇ ਸੀ ਕਈਆਂ ਦੇ ਹੋਸ਼ ਉੜਾ ਦਿੱਤੇ
ਇਸ ਵਾਰੀ ਤਾਂ ਚੰਨ ਨੇ " ਦੀਪ " ਤਾਰੇ ਦਿਖਾ ਦਿੱਤੇ

ਸੰਪਰਕ: +91 90416 00900

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ