Sun, 28 May 2017
Your Visitor Number :-   1040580
SuhisaverSuhisaver Suhisaver
ਬੁਰਹਾਨ ਵਾਨੀ ਦਾ ਸਾਥੀ ਸਬਜ਼ਾਰ ਮੁਕਾਬਲੇ 'ਚ ਹਲਾਕ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਤਖ਼ਤੀਆਂ - ਭੁਪਿੰਦਰ ਸਿੰਘ ਬੋਪਾਰਾਏ

Posted on:- 26-10-2016

suhisaver

ਜਦੋਂ ਮੇਰੀ ਕਲਮ ਦੀ
ਕੁੱਖ 'ਚੋਂ ਜਾਈ ਮੇਰੀ
ਪਹਿਲੀ ਕਵਿਤਾ  ਨੇ
ਸਾਹਿਤ ਦੇ  ਵਿਹੜੇ
ਕਿਲਕਾਰੀ ਮਾਰੀ ਤਾਂ
ਗਲੀ ਮੁਹੱਲੇ ਸ਼ਹਿਰ
ਜਾਂ ਫਿਰ ਝੂਠ ਨਹੀਂ ਤਾਂ
ਸਾਰੇ ਹੀ ਦੇਸ ਦੀਆਂ
ਅਤੇ ਸਮੁੰਦਰੋਂ ਪਾਰ
ਰਹਿੰਦੀਆ ਹੋਰ ਸਭ
ਕਵਿਤਾਵਾਂ ਨੇ
ਵਧਾਈ ਦੇ ਗੁਲਦਸਤੇ
ਘਰ ਘੱਲਣ ਦੀ ਬਜਾਏ
ਈਰਖਾ ਦਵੈਤ ਸਾੜਾ
ਕਰਨਾ ਅਰੰਭ ਕਰ ਦਿਤਾ

ਗਲਤੀਆਂ ਦੀਆਂ ਚੋਬਾਂ  ਨਾਲ
ਸੀਨੇ ਨੂੰ ਛਲਣੀ ਕਰਿਆ

ਮੇਰੇ  ਵਿਚਾਰਾਂ ਨੂੰ ਲਾਂਬੇ ਕਰ
ਸ਼ਬਦ ਜੋੜ ਦੀ ਘਾੜਤ ਵਿੱਚ
ਕੀਹ ਊਣਤਾਈਆਂ ਹਨ
ਵੱਲ ਹੀ ਨਜ਼ਰ ਟਿਕਾ ਲਈ
ਅਤੇ ਅਖੋਤੀ ਆਲੋਚਕਾਂ ਨੇ
ਆਲੋਚਨਾਵਾਂ ਦੀ ਝੜੀ ਲਿਆਤੀ
ਕੁਝ ਕੁ ਨੇ ਤਾਂ ਸ਼ਾਹੀ ਫੁਰਮਾਨ
ਵੀ ਜਾਰੀ ਕਰ ਦਿੱਤਾ ਕਿ
ਮੈਂ ਕਵਿਤਾ ਹੀ ਨਾ ਲਿਖਾ
ਪਰ ਇਹ ਸਭ ਵੇਖ ਕੇ
ਮੈਂ ਹੈਰਾਨ ਸੀ
ਪਰੇਸ਼ਾਨ ਸੀ
ਕਿ ਉਹਨਾਂ ਦੇ
ਵੇਹੜਿਆਂ ਦੇ ਗੇਟਾਂ ’ਤੇ
ਲਟਕ ਰਹੀਆਂ
ਤਖਤੀਆਂ
ਨੂੰ ਵੇਖਕੇ
ਜਿਹਨਾਂ ’ਤੇ
'ਜੀ ਆਇਆਂ ਨੂੰ  '
ਲਿਖਿਆ ਹੋਇਆ ਸੀ ...

ਸੰਪਰਕ: +91 98550 91442

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ