Fri, 23 June 2017
Your Visitor Number :-   1051389
SuhisaverSuhisaver Suhisaver
ਵਿਧਾਨ ਸਭਾ 'ਚ ਹੰਗਾਮਾ; 'ਆਪ' ਵਿਧਾਇਕ ਦੀ ਪੱਗ ਲੱਥੀ               ਮੀਰਾ ਕੁਮਾਰ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੀ ਉਮੀਦਵਾਰ              

ਵੇਖ ਲਈਂ –ਪੰਛੀ ਖਨੌਰੀ

Posted on:- 29-10-2016

suhisaver

ਗੋਲਕਾਂ ’ਚ ਪੈਸੇ ਪਾਉਣ ਤੋਂ ਪਹਿਲਾ ਸ਼ਾਇਦ  ਹੱਥ ਰੁਕ ਜਾਵੇ
ਇਹ ਪੱਥਰ ਦੇ ਟੁਕੜਿਆਂ ਕੋਲੋਂ  ਤੇਰਾ ਭਰੋਸਾ ਉੱਠ ਜਾਵੇ
ਇਕ ਰੋਟੀ ਦੇ ਟੁਕੜੇ ਲਈ ਹਾਕਮ ਮੂਹਰੇ ਰੋ ਕੇ ਵੇਖ ਲਈਂ
ਇਕ ਰਾਤ ਬੰਦਿਆਂ ਸੜਕਾਂ  ਤੇ ਭੂਖਾ ਭਾਣਾ ਸੋ ਕੇ ਵੇਖ ਲਈਂ


ਪਤਾ ਲੱਗ ਜਾਵੇਗਾ ਭੁੱਖ ਕਿਸ ਜ਼ਾਲਿਮ ਸ਼ਹਿ ਨੂੰ ਕਹਿੰਦੇ ਨੇ
ਪੋਹ ਮਾਘ ਦੀ ਕਾਲੀਆਂ ਰਾਤਾ ਪਾਟਿਆਂ ਲੀਰਾਂ ’ਚ ਰਹਿੰਦੇ ਨੇ
ਪਾਣੀ ਵੀ ਨਸੀਬ  ਹੋਣਾ ਨੀ ਹੰਝੂਆਂ ਨਾਲ ਮੁੱਖ ਧੋ ਕੇ ਵੇਖ ਲਈਂ
ਇੱਕ ਰਾਤ ਬੰਦਿਆਂ ਸੜਕਾਂ  ਤੇ ਭੂਖਾ ਭਾਣਾ ਸੋ ਕੇ ਵੇਖ ਲਈਂ


ਤਪਦੀ ਧਰਤੀ ਕੰਡਿਆਂ ਵਰਗੇ ਰੋਡ ਨੰਗੇ ਪੈਰ ਤੁਰ ਕੇ ਵੇਖੀਂ
ਇਕ ਸਿੱਕੇ ਵੱਟੇ ਤਾਣੇ ਮੇਨੇ ਥਪੇੜੇ  ਜਗ ਦੇ  ਜਰ ਕੇ ਵੇਖੀਂ
ਰਬੜ ਵਾਂਗੂ ਵਧਾ ਦੇਣਗੇ ਨਿਵਾਲਾ ਕਿਸੇ ਦਾ ਖੋ ਕੇ ਵੇਖ ਲਈਂ
ਇੱਕ ਰਾਤ ਬੰਦਿਆਂ ਸੜਕਾਂ  ’ਤੇ ਭੁੱਖਾ ਭਾਣਾ ਸੋ ਕੇ ਵੇਖ ਲਈਂ

ਲੋੜਵੰਦ ਦੀ ਸਹਾਇਤਾ ਕਰਕੇ ਪ੍ਰਚਾਰ ਇਨਸਾਨੀਅਤ ਕਰੀਏ
ਭਰੇ ਸਮੁੰਦਰ ਚ " ਪੰਛੀ " ਨਾ ਚੁਗਿਆਂ ਨਾਲ ਪਾਣੀ  ਭਰੀਏ

ਸੰਪਰਕ: +91 94638  50127

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ