Sat, 27 May 2017
Your Visitor Number :-   1040388
SuhisaverSuhisaver Suhisaver
ਵਤਨ ਪਰਤੀ ਉਜ਼ਮਾ ਨੇ ਕਿਹਾ; ਪਾਕਿ ਮੌਤ ਦਾ ਖੂਹ, ਨਿਕਲਣਾ ਮੁਸ਼ਕਲ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਨੋਟ-ਬੰਦੀ ਦਾ ਜਾਦੂ -ਸੁੱਚਾ ਪਸਨਾਵਾਲ

Posted on:- 01-12-2016

suhisaver

ਨੋਟ-ਬੰਦੀ ਦਾ ਜਾਦੂ ਕਰਕੇ,
ਬਰਫ 'ਚ, ਲਾਇਆ ਮੋਦੀ ਨੇ,

ਬਦਲਣ ਖਾਤਰ ਨੋਟ ਪੁਰਾਣੇ,
ਵਿੱਚ ਕਤਾਰਾਂ ਲਾਇਆ ਮੋਦੀ ਨੇ,

ਹਜਾਰ ਤੇ ਪੰਜ਼ ਸੌ ਬੰਦ ਕਰਕੇ,
ਦੋ ਹਜ਼ਾਰ ਚਲਾਇਆ ਮੋਦੀ ਨੇ,

ਕਾਲਾ ਧਨ ਕੱਢਵਾਉਣ ਲਈ,
ਇਹ ਖੇਡ ਰਚਾਇਆ ਮੋਦੀ ਨੇ,

ਮਜ਼ਦੂਰ,ਕਿਸਾਨਾਂ ਤੇ ਹੋਰਾਂ ਦਾ,
ਬੁਰਾ ਹਾਲ ਬਣਾਇਆ ਮੋਦੀ ਨੇ,

ਬੈਂਕਾਂ ਵਿੱਚ ਪਏ  ਧੱਕੇ  ਖਾਂਦੇ,
ਕਹਿਣ ਕਹਿਰ ਕਮਾਇਆ ਮੋਦੀ ਨੇ,

ਪੰਜ ਸੌ ਦਾ ਨੋਟ ਹੱਥ  ਫੜਾ ਕੇ,
ਗਲੀ ਗਲੀ ਘੁਮਾਇਆ ਮੋਦੀ ਨੇ,

ਮਿਲਦੇ ਨਹੀਂ ਸੀ ਖੁੱਲੇ ਹਜ਼ਾਰ ਦੇ,
ਸਿਆਪਾ ਦੋ ਦਾ ਪਾਇਆ ਮੋਦੀ ਨੇ,

ਖੱਜਲ ਖੁਆਰ ਪਿਆ ਹੋਵੇ ਹਰ ਕੋਈ,
ਇਹ ਝੰਜਟ ਜੋ ਪਾਇਆ ਮੋਦੀ ਨੇ,

ਪਸਨਾਵਾਲੀਆ ਸਭ ਦੁੱਖੀ ਇਸ ਤੋਂ,
ਚੱਕਰ ਜੋ ਚਲਾਇਆ ਮੋਦੀ ਨੇ।

ਸੰਪਰਕ: +91 99150 33740

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ