Tue, 23 May 2017
Your Visitor Number :-   1038856
SuhisaverSuhisaver Suhisaver
ਮੈਨਚੈਸਟਰ 'ਚ ਆਤਮਘਾਤੀ ਹਮਲਾ; 22 ਮੌਤਾਂ, 60 ਜ਼ਖ਼ਮੀ               ਭਾਰਤ-ਚੀਨ ਸਰਹੱਦ 'ਤੇ ਸੁਖੋਈ-30 ਜੈੱਟ ਲਾਪਤਾ               ਕੇਜਰੀਵਾਲ ਦੇ ਸਾਂਢੂ ਸੁਰੇਂਦਰ ਕੁਮਾਰ ਬੰਸਲ ਦੇ ਘਰ ਏ ਸੀ ਬੀ ਦਾ ਛਾਪਾ              

ਫੀਡਲ ਤੂੰ ਜਿਉਂਦਾ ਹੈ- ਸੁਮੀਤ ਸ਼ੰਮੀ

Posted on:- 04-12-2016

suhisaver

ਫੀਡਲ ਤੂੰ ਜਿਉਂਦਾ ਹੈ
ਠੀਕ ਉਸੇ ਤਰ੍ਹਾਂ
ਜਿਵੇਂ ਬਾਬਾ ਨਾਨਕ
ਜਿਵੇਂ ਮਾਰਕਸ, ਏਂਗਲਜ਼, ਲੈਨਿਨ
ਜਿਵੇਂ ਚੀ ਗੁਵੇਰਾ
ਜਿਵੇਂ ਸਰਾਭਾ, ਭਗਤ ਸਿੰਘ
ਸਾਡੇ ਦਿਲਾਂ ਵਿੱਚ ਜਿਉਂਦੇ ਨੇ।

ਅਸੀਂ ਤੇਰੇ ਦਰਸਾਏ ਰਾਹ ਤੋਂ
ਹਮੇਸ਼ਾ ਪ੍ਰੇਰਨਾ ਲੈਂਦੇ ਰਹਾਂਗੇ।
ਤੇ ਹਮੇਸ਼ਾ ਤੇਰੀ ਸੋਚ 'ਤੇ ਪਹਿਰਾ ਦੇਵਾਂਗੇ।
ਤੇਰੀ ਕਹੀ ਗੱਲ ਹਮੇਸ਼ਾ ਸਾਡੇ ਯਾਦ ਰਹੇਗੀ,

'ਇਸਤਰੀ-ਪੁਰਸ਼ਾਂ  ਲਈ
ਅੱਠ ਘੰਟੇ ਹੀ ਕੰਮ ਕਰਨਾ
ਕਿਉਂ  ਜ਼ਰੂਰੀ  ਹੈ ?
ਜਦੋਂ ਸਾਡੇ ਕੋਲ ਤਕਨੀਕ ਹੈ
ਜੋ ਸਾਡੀ ਪੈਦਾਵਾਰ ਵਧਾ ਸਕਦੀ ਹੈ,
ਤਾਂ ਲੋਕ ਅੱਠ ਘੰਟੇ ਦੀ ਬਜਾਏ
ਚਾਰ ਘੰਟੇ ਕੰਮ ਕਿਉਂ ਨਾ ਕਰਨ ?
ਇਸ ਨਾਲ ਬੇਰੁਜ਼ਗਾਰੀ ਦੂਰ ਹੋਵੇਗੀ ,
ਅਤੇ ਲੋਕਾਂ ਕੋਲ
ਫੁਰਸਤ ਵੀ ਜ਼ਿਆਦਾ ਹੋਵੇਗੀ।'

ਤੇਰੀ ਕਹੀ ਇਹ ਗੱਲ
ਸਿਰਫ ਬੇਰੁਜ਼ਗਾਰੀ ਹੀ ਦੂਰ ਨਹੀਂ ਕਰਦੀ
ਸਗੋਂ
ਸਮਾਜਵਾਦ ਤੇ ਫਿਰ ਕਮਿਊਨਿਜ਼ਮ ਦਾ
ਰਾਹ ਬਣਾਉਂਦੀ ਹੈ।

ਅਸੀਂ ਤੇਰੇ ਦਰਸਾਏ ਰਾਹਾਂ ‘-ਤੇ
ਉਦੋਂ ਤੱਕ ਚੱਲਾਂਗੇ
ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ
ਖਤਮ ਨਹੀਂ ਹੁੰਦੀ।
ਤੂੰ ਜਿਉਂਦਾ ਹੈ ਫੀਡਲ
ਤੇ ਹਮੇਸ਼ਾ ਜਿਉਂਦਾ ਰਹੇਂਗਾ।
........ਸਲਾਮ
          

Comments

ਨਵਜੋਤ

ਫੀਡਲ ਦੀ ਕਰਨੀ ਨੂੰ ਸਲਾਮ ਹੈ । ਸੱਚ ਹੈ ਕਿ ੳੁਹ ਮਰ ਚੁੱਕਾ ਹੈ । ਜੋ ਨਹੀਂ ਮਰਿਅਾ ੳੁਹ ਹੈ ੳੁਸਦੀ ਕਰਨੀ । ਪਰ ਕੁੱਝ ਸਵਾਲ ੳੁਪਰੋਕਤ ਕਵਿਤਾ ਦੇ ਕਵੀ ਨੂੰ ਸਮਾਜਵਾਦ ਕੀ ਹੈ ? ਕਮਿੳੁਨਿਜ਼ਮ ਕੀ ਹੈ ? ਸਮਾਜਵਾਦ ਅਤੇ ਕਮਿੳੁਨਿਜ਼ਮ ' ਫਰਕ ਕੀ ਹੈ ? ਸਮਾਜਵਾਦ ਕਿਵੇਂ ਅਾਵੇਗਾ ? ਤੁਸੀ ਕਹਿ ਰਹੇ ਹੋ ( ਕਵਿਤਾ 'ਚ ) ਕਿ ਬੇਰੁਜਗਾਰੀ ਦੂਰ ਕਰਨ ਨਾਲ ਅਾਵੇਗਾ, ਪਰ ੲਿਹ ੲਿੱਕ ਕਥਨ ਜਿਹਾ ਲੱਗ ਰਿਹੈ । ਪਰ ਜੇ ਬੇਰੁਜਗਾਰੀ ਦੂਰ ਹੋ ਜਾਵੇ ਤਾਂ ਕੀ ਨਾਲ ਦੀ ਨਾਲ ਸਮਾਜਵਾਦ ਅਾ ਜਾਵੇਗਾ ? ਸਮਾਜਵਾਦ ਹੀ ਕਿੳੁਂ ? ਕੀ ਸਿੱਧਾ ਕਮਿੳੁਂਨਿਜ਼ਮ ਨਹੀਂ ਅਾ ਸਕਦਾ ? ਜੇ ਨਹੀਂ ਅਾ ਸਕਦਾ ਤਾਂ ਕਿੳੁਂ ਨਹੀਂ ਅਾ ਸਕਦਾ ਕਮਿੳੁਨਿਜ਼ਮ ?

ਨਵਜੋਤ

ੳੁਮੀਦ ਹੈ ਕਵੀ ਜਵਾਬ ਦੇਣਗੇ .

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ