Mon, 24 July 2017
Your Visitor Number :-   1064682
SuhisaverSuhisaver Suhisaver
ਸੰਜੈ ਕੋਠਾਰੀ ਹੋਣਗੇ ਨਵੇਂ ਰਾਸ਼ਟਰਪਤੀ ਦੇ ਸਕੱਤਰ               ਨਿੱਜਤਾ ਦਾ ਅਧਿਕਾਰ ਵੀ ਆਪਣੇ-ਆਪ 'ਚ ਸੰਪੂਰਨ ਨਹੀਂ : ਸੁਪਰੀਮ ਕੋਰਟ              

ਮੈਨੂੰ ਕੋਈ ਫਰਕ ਨਹੀਂ ਪੈਂਦਾ... - ਕੁਲਵਿੰਦਰ ਕੰਗ

Posted on:- 16-01-2017

suhisaver

ਮੈਨੂੰ ਕੋਈ ਫਰਕ ਨਹੀਂ ਪੈਂਦਾ,
ਕਿ ਤੁਸੀਂ ਮੇਰੀ ਧੌਣ ਮਸਲ ਦੇਵੋਂਗੇ,
ਜਾਂ ਪਿਸਤੌਲ ਦੀ ਨੋਕ ’ਤੇ
ਮੈਥੋਂ ਗੁਨਾਹ ਦਾ ਇਕਬਾਲ ਕਰਵਾ ਲਵੋਂਗੇ,
ਜਾਂ ਜੇਲ੍ਹ ਦੀ ਕੋਠੜੀ ਚ' ਬੰਦ ਕਰ ਦੇਵੋਗੇ,
ਅਤੇ ਮੈਨੂੰ ਬਿਜਲਈ ਮੋਟਰ ਨਾਲ ਚੱਲਦੇ
ਪਟਿਆਂ ਨਾਲ ਆਲੂ ਵਾਂਗ ਛਿੱਲ ਦੇਵੋਂਗੇ,

ਮੈਂ ਸਭ ਕੁਝ ਛੱਡ ਆਇਆ ਹਾਂ
ਸੁੰਨੇ ਰਾਹਾਂ ’ਤੇ ਕਾਗਜ਼ ਚ' ਲਪੇਟ
ਕਲਮ ਨਾਲ ਬੰਦ ਕਰਕੇ,
ਭਾਸ਼ਣਾਂ ਨਾਲ ਤਾਂ ਹਰ ਕੋਈ
ਵਿਦਵਾਨ ਬਣ ਸਕਦਾ ਹੋਵੇਗਾ,
ਪਰ ਮੈਂ ਤੁਹਾਡੇ ਵਾਂਗ
ਦਾਅਵਿਆਂ,
ਭਾਸ਼ਣਾਂ,
ਵਿਕਾਸ ਦੇ ਵਾਅਦਿਆਂ ਨਾਲ ਨਹੀਂ,
ਨਜ਼ਮ ਬਣਕੇ ਉਭਰਾਂਗਾ ਲੋਕ ਮਨਾਂ ਚ'

ਮੇਰੀ ਕੀਮਤ ਸ਼ਰਾਬ ਦੀ ਬੋਤਲ
ਜਾਂ ਦੋ ਚਾਰ ਹਜ਼ਾਰ ਨਹੀਂ ,
ਮੈਂ ਕੋਈ ਖਿਡੌਣਾ ਤਾਂ ਨਹੀਂ
ਕਿ ਜਿਵੇਂ ਚਾਹੋਂ ਵਰਤ ਲਵੋਂ,
ਵੋਟਾਂ ਦੀਆਂ ਪਰਚੀਆਂ
ਆਪਣੇ ਹੱਕ ਚ' ਭੁਗਤਵਾ ਕੇ
ਤੁਸੀਂ ਲੋਕਾਂ ਮਨਾਂ ਚ'
ਨਹੀਂ ਉੱਤਰ ਸਕਦੇ,

ਓਵਰ ਬ੍ਰਿੱਜਾਂ,
ਛੇ ਮਾਰਗੀ ਸੜਕਾਂ,
ਵੱਡੇ ਹਸਪਤਾਲਾਂ,
ਬਣਾ ਕੇ ਵਿਖਾਉਣ ਨਾਲ,
ਮੈਂ ਮੂੰਹ ਚ' ਸ਼ਰਾਬ ਦੀ ਬੋਤਲ
ਤੁੰਨੀ ਬੈਠੇ ਚਾਪਲੂਸਾਂ ਵਾਂਗ
ਚੁੱਪ ਨਹੀਂ ਹੋਵਾਂਗਾ,
ਅਸੀਂ ਹੁਣ ਹੋਰ ਤੁਹਾਡੇ ਤਰਸ
ਦੇ ਪਾਤਰ ਬਣੇ ਨਹੀਂ ਰਹਿ ਸਕਦੇ

ਹੁਣ ਸਾਡੇ ਸੁਪਨੇ ਤੁਹਾਡੇ ਕੋਹਲੂ ’ਚ
ਪਿੜੇ ਨਹੀਂ ਜਾਣਗੇ
ਅਸੀਂ ਤੁਹਾਡੀਆਂ ਬਣਾਈਆਂ ਬੰਦਿਸ਼ਾਂ
ਦੇ ਮੌਰਾਂ ਤੇ ਚੜ ਕੇ ਲੜਾਂਗੇ,
ਕਤਲ ਹੋ ਰਹੇ ਸੁਪਨਿਆਂ
ਤੇ ਆਸਮਾਨ ਚ' ਉੱਡਣ ਦੀ ਚਾਹਤ
ਨੂੰ ਬਚਾਉਣ ਲਈ,

ਆਪਣੀ ਝੁੱਗੀ ਤਾਂ
ਮੈਂ ਨਿਲਾਮ ਕਰ ਦਿੱਤੀ ਹੈ
ਤੁਹਾਥੋਂ ਆਪਣੇ ਸੁਪਨੇ ਖੋਹਣ ਲਈ,
ਹੁਣ
ਮੈਨੂੰ ਕੋਈ ਫਰਕ ਨਹੀਂ ਪੈਂਦਾ
ਕਿ ਤੁਸੀਂ ਮੇਰੀ ਝੁੱਗੀ ਜਲਾ ਦੇਵੋਂਗੇ !

ਸੰਪਰਕ: +91 99153 24542

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ