Mon, 29 May 2017
Your Visitor Number :-   1040918
SuhisaverSuhisaver Suhisaver
ਬੁਰਹਾਨ ਵਾਨੀ ਦਾ ਸਾਥੀ ਸਬਜ਼ਾਰ ਮੁਕਾਬਲੇ 'ਚ ਹਲਾਕ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਦੋਸਤ ਨੂੰ... – ਬਲਵਿੰਦਰ ਸਿੰਘ

Posted on:- 24-01-2017

suhisaver

ਕਿਸ ਤਰ੍ਹਾਂ ਲੱਗੇਗਾ ਦੋਸਤ!
ਅਰਥ ਜੇ ਸ਼ਬਦਾਂ ਦਾ ਬਾਣਾ ਲਾਹ ਕੇ-
ਨੰਗੇ ਤੁਰੇ ਫਿਰਨ।
ਜਾਂ ਫਿਰ ਅਰਥ....
ਬੇਅਰਥ ਹੋ ਜਾਣ।

ਫੁੱਲ੍ਹ ਜੇ ਗਮਲ੍ਹਿਆਂ ਦੀ ਬਜਾਏ,
ਜੀਨ ਦੀਆਂ ਪੈਂਟਾਂ 'ਚ ਉਗਾਏ ਜਾਣ।
ਫਿਰ ਭੰਵਰਿਆਂ ਦੀ ਵੀ ਤਾਂ ਦਸ਼ਾ ਬਦਲੇਗੀ ਨਾ!

ਮੈਂ ਸਮਝਦਾ ਹਾਂ ਦੋਸਤ-
ਕਿ ਰੱਬ ਮੇਰੇ 'ਕੱਲੇ ਦਾ ਨਹੀਂ ਏ,
ਜੇ ਸਮਝਾਂ ਤਾਂ ਮੇਰੇ 'ਕੱਲੇ ਦਾ ਦੋਸ਼ ਜਰੂਰ ਏ।

ਤੂੰ ਸੋਚ!
ਸਮਾਜ ਜੇ ਸਾਡਾ ਇੱਕ ਪਾਸਾ ਏ
ਅਸੀ ਵੀ ਤਾਂ ਸਮਾਜ ਦਾ ਇੱਕ ਪਾਸਾ ਈ ਆਂ ਨਾ,
ਦੋਸਤ!
ਫੁੱਲ ਮਿੱਟੀ 'ਚ ਉੱਗਿਆ ਈ ਨਹੀਂ
ਉਹਨੇ ਮਹਿਕ ਵੀ ਮਿੱਟੀ ਤੋਂ ਹੀ ਲਈ ਏ,
ਫੁੱਲ ਜੇ ਬਾਗੀ ਹੋ ਵੀ ਜਾਵੇ!
ਤਾਂ ਫਿਰ ਵੀ ਉਹਨੂੰ ਮਿੱਟੀ ਦੀ ਜ਼ਰੂਰਤ ਰਹੇਗੀ ਦੋਸਤ।
ਤੇ ਜੇ ਵਸਤਰਾਂ ਦਾ ਕੋਈ ਫਰਕ ਨਹੀਂ ਹੁੰਦਾ ਤਾਂ
ਪੁਲਿਸ ਦੀ ਵਰਦੀ ਵੀ ਤਾਂ ਵਸਤਰ ਈ ਹੁੰਦੇ ਐ ਨਾ,
ਜਿਹਨੂੰ ਜਿਹੜਾ ਪਾ ਲਵੇ ਤਾਂ ਬੰਦਾ ਈ ਨਹੀਂ ਰਹਿੰਦਾ।
ਹਰ ਚੀਜ ਨੂੰ ਹਰ ਚੀਜ ਦੀ ਇਜ਼ਾਜ਼ਤ ਨਹੀਂ ਹੁੰਦੀ,
ਸ਼ਾਖ 'ਚੋਂ ਸ਼ਾਖਾਂ ਕੱਢ ਲੈਣੀਆਂ ਬੁਰਾ ਨਹੀਂ ਏਂ
ਪਰ ਆਪ-ਮੁਹਾਰਾ ਕੰਡਿਆਂ 'ਤੇ ਤੁਰਨ ਲੱਗ ਪੈਣਾ
ਬੇਵਕੂਫੀ ਜ਼ਰੂਰ ਏ।
ਲਗਨ ਲਾ ਲੈਣੀ ਤੇ ਲਗਨ ਲੱਗ ਜਾਣੀ
ਦੋਵੇਂ ਅੰਤਰ-ਸੰਬੰਧਤ ਨਹੀਂ ਹਨ।
ਦਿਨ ਤੇ ਰਾਤ 'ਚ ਇੱਕੋ ਤਰ੍ਹਾਂ ਖੇਡਣ ਲੱਗ ਪੈਣਾ
ਬੁਰਾ ਨਹੀਂ, ਪਰ !
ਫਰਕ ਭੁੱਲ ਜਾਣਾ ਗੁਨਾਹ ਏ ਦੋਸਤ!

ਮੈਂ ਸਮਝਦਾ ਹਾਂ ਕਿ-
ਸਾਨੂੰ ਸੂਰਜ ਨੂੰ ਪਿੱਠ ਕਰਕੇ ਬੈਠਣਾ ਸਿਖਾਇਆ ਗਿਐ
ਪਰ ਅਸੀਂ ਵਿਚਾਰ ਨਹੀਂ ਕਰ ਸਕੇ
ਇਹ ਸਾਡੀ ਕਮਜ਼ੋਰੀ ਰਹੀ ਏ।
ਕਿ ਅਸੀਂ ਰੋਸ਼ਨੀ ਲੱਭਣ ਲਈ ਤੁਰੇ ਫਿਰਦੇ ਰਹੇ ਆਂ।
ਬਣਦਾ ਤਾਂ ਸੀ ਕਿ ਅਸੀਂ ਅੱਖਾਂ 'ਚ ਸੂਰਜ ਸਮਾ ਸਕਣ ਦੀ

ਸਮਰੱਥਾ ਪੈਦਾ ਕਰਦੇ ਤੇ
ਰੋਸ਼ਨੀ ਦਾ ਸਵਾਗਤ ਕਰਦੇ।
ਇੱਕ ਰੋਸ਼ਨੀ ਈ ਤਾਂ ਹੈ ਮੇਰੇ ਦੋਸਤ
ਜਿਹਨੇ ਸਾਡੇ ਨਾਲ ਕਦੇ ਵਿਤਕਰਾ ਨਹੀਂ ਕੀਤਾ
ਸਗੋਂ ਹਨ੍ਹੇਰਿਆਂ 'ਚ ਵੀ ਸਾਡੇ ਘਰਾਂ 'ਚ
ਦਸਤਕ ਦਿੰਦੀ ਰਹੀ ਏ।

ਈ-ਮੇਲ: balwinderdhaban@gmail.com

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ