Sun, 28 May 2017
Your Visitor Number :-   1040581
SuhisaverSuhisaver Suhisaver
ਬੁਰਹਾਨ ਵਾਨੀ ਦਾ ਸਾਥੀ ਸਬਜ਼ਾਰ ਮੁਕਾਬਲੇ 'ਚ ਹਲਾਕ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਕਾਸ਼ - ਕਾਫ਼ਿਰ ਦਿਲ

Posted on:- 05-02-2017

suhisaver

ਕਾਸ਼ ਲੋਕਾਂ ਨੂੰ ਪਤਾ ਹੋਵੇ ਲੋਕਤੰਤਰ ਦਾ ਮਤਲਬ
ਕਾਸ਼ ਉਹ ਸਮਝਣ ਕਿ
ਚੋਣਾਂ ਦਾ ਸਿੱਧਾ ਜਿਹਾ ਮਤਲਬ ਹੁੰਦੈ
ਉਹਨਾਂ ਦੇ ਮਸ਼ਾਲਾਂ ਜਹੇ
ਸੁਲਗਦੇ ਜਜ਼ਬਿਆਂ ’ਤੇ ਪਾਣੀ ਪਾਉਣਾ
ਜਾਂ ਉਹਨਾਂ ਦੇ ਉਲਬਦੇ ਜੇਰਿਆਂ ’ਚੋਂ
ਵੋਟ-ਵਾਲਵਾਂ ਨਾਲ ਭਾਫ ਕੱਢਣੀ।

ਕਾਸ਼ ਉਹ ਜਾਣ ਲੈਣ ਕਿ
ਗਲੋਬ ਦੇ ਇਸ ਹਿੱਸੇ ਵਿੱਚ
ਹੱਥ ਗੱਲਾਂ ਰਾੜਦੈ
ਫੁੱਲਾਂ ਤੇ ਜ਼ਹਿਰ ਛਿੜਕੀ ਗਈ ਹੈ
ਹਾਥੀ ਲਤਾੜਦਾ ਫਿਰਦੈ।
ਦਾਤੀ 'ਆਪਣਿਆਂ' ਦੇ ਗਲ਼ ਵੱਢਦੀ
ਤੇ ਰੜਕਾ ਆਪ ਰੜਕ ਰਿਹੈ
ਬੁੱਧੀਜੀਵੀ ਨਜ਼ਰਾਂ ਵਿੱਚ।

ਕਾਸ਼ ਲੋਕ ਕਰਾਂਤੀ ਦੀ
ਬੈਅ ਭਰੀ ਅੱਧਕੱਚੀ ਚਾਹ ਪੀਅ ਕੇ
ਉੱਠਣ ਦੀ ਆਦਤ ਤਿਆਗ ਦੇਣ।

ਕਾਸ਼ ਉਹ ਮਨ ਵਿੱਚ ਉੱਠਦੇ ਸਵਾਲਾਂ
ਤੇ ਸ਼ੱਕ ਨੂੰ ਨਾਲ ਲੈ ਕੇ ਉੱਠਣ
ਤੇ ਚੇਤਨਾ ਦੇ ਦਾਇਰੇ ਵਧਾਉਣ

ਸੰਪਰਕ: +91 98151 19987

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ