Tue, 25 July 2017
Your Visitor Number :-   1065009
SuhisaverSuhisaver Suhisaver
ਕਾਬੁਲ ਕਾਰ ਬੰਬ ਧਮ਼ਾਕੇ ਵਿੱਚ 26 ਮੌਤਾਂ; 41 ਫੱਟੜ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਸੂਰਜ ਦੀ ਤਾਂਘ - ਬਿਸ਼ੰਬਰ ਅਵਾਂਖੀਆ

Posted on:- 07-02-2017

suhisaver

ਉੱਚੇ  ਮਹਿਲਾਂ   ਨੂੰ  ਹੀ   ਸੂਰਜ  ਰੋਸ਼ਨ  ਕਰਦਾ।
ਸਾਡੇ   ਕੱਚੇ   ਘਰ   ਨੂੰ  ਪੈਰ  ਕਦੇ  ਨਾ  ਧਰਦਾ।

ਚਾਰ   ਚੁਫੇਰੇ   ਗਹਿਣ   ਹਨੇਰਾ  ਭਰਮਾਂ  ਦਾ  ਏ,
ਅਕਲੀ  ਚਾਨਣ  ਸਾਥੋਂ  ਏਨਾ   ਕਿਉਂ  ਏ  ਡਰਦਾ।

ਬਹੁਤ   ਚਿਰਾਂ   ਸਹਿਰਾ   ਵਰਗੇ   ਬਣਕੇ   ਬੈਠੇ,
ਬੱਦਲ  ਰਹਿਮਤ  ਵਾਲਾ  ਸਾਡੇ  ਕਿਉਂ ਨਾ ਵਰਦਾ।

ਤਿੱਖੇ    ਸ਼ੂਲ    ਬਿਖੇਰੇ    ਸਾਡੇ  ਰਾਹੀਂ   ਕਿਸਨੇ ,
ਕਿਸਨੇ   ਸਾਡੇ   ਨੈਣਾ   ਉੱਤੇ   ਧਰਿਆ   ਪਰਦਾ।

ਖਾਬ    ਸਜਾਏ   ਵੱਡੇ   ਪਰ   ਨਾ   ਪੂਰੇ   ਹੋਵਣ ,
ਭਾਂਡਾ  ਸਾਡੇ   ਧੀਰਜ  ਦਾ   ਹੁਣ   ਜਾਵੇ  ਖੁਰਦਾ।

ਹਿੰਦੂ,   ਮੁਸਲਮ,  ਸਿੱਖ,  ਇਸਾਈ   ਲੋਕੀ   ਕਿੰਨੇ,
ਬਸਤੀ  ਬਸਤੀ  ਨਾ  ਹੁਣ   ਮੈਨੂੰ  ਬੰਦਾ  ਦਿੱਸਦਾ।

ਹਾਸੇ    ਸਾਡੇ    ਬੁੱਲ੍ਹਾਂ     ਉੱਤੋਂ     ਉੱਡੇ   ਲੱਗਣ,
ਬਹੁਤ  ਤਸੀਹੇ  ਕਿਸਮਤ  ਦੇ ਦਿਲ ਜਾਵੇ ਜਰਦਾ।

ਬਹੁਤ ਬਿਸ਼ੰਬਰ ਲਿਖ ਲਿਖ ਮੈਂ ਤਾਂ ਦਰਦ ਸੁਣਾਏ,
ਮੇਰੀ  ਦਰਦ  ਸਮੋਈ  ਰਚਨਾ  ਕਿਹੜਾ ਪੜ੍ਹਦਾ ।

ਸੰਪਰਕ: +91 97818 25255

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ