Thu, 17 August 2017
Your Visitor Number :-   1074109
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਗ਼ਜ਼ਲ - ਆਰ.ਬੀ.ਸੋਹਲ

Posted on:- 04-03-2017

suhisaver

ਕੌਡੀਆਂ  ਦੇ ਭਾਅ  ਵਿਕਦੇ  ਅੱਜ ਇਨਸਾਨ ਮਿਲੇ ।
ਮੌਸਮ   ਵਾਂਗ   ਬਦਲਦੇ   ਹੀ   ਈਮਾਨ  ਮਿਲੇ ।
 
ਕੱਲ  ਤੱਕ   ਰੌਣਕ  ਵੇਖੀ  ਰੰਗਲੇ  ਮਹਿਲਾਂ  ਦੀ,
ਵਕਤ  ਬਦਲਦੇ   ਓਥੇ   ਹੁਣ  ਸ਼ਮਸ਼ਾਨ  ਮਿਲੇ ।
 
ਸ਼ਿਅਰਾਂ  ਨੇ  ਵੱਲ  ਸਿੱਖਿਆ  ਦਰਦ ਹੰਢਾਵਣ ,
ਲਫਜ਼ਾਂ  ਨੂੰ  ਜੋ   ਜ਼ਖਮਾਂ  ਦੇ  ਅਹਿਸਾਨ  ਮਿਲੇ ।
 
ਕੱਲ੍ਹ  ਤੱਕ  ਜਿਹੜੀ ਜ਼ਿੰਦਗੀ ਸਾਬਤ-ਸਾਬਤ ਸੀ,
ਉਹਦੇ   ਬਿਖਰਣ  ਦੇ   ਪੁਖਤਾ  ਪ੍ਰਮਾਨ   ਮਿਲੇ ।
 
ਪੰਛੀਆਂ  ਦਾ ਤਾਂ  ਜੀਣਾ  ਦੁਰਲਭ  ਹੋ  ਚੱਲਿਆ,
ਰੁੱਖ  ਵਰ੍ਹਦੇ  ਨੇ ਅੱਗ ਬਲਦੇ  ਅਸਮਾਨ  ਮਿਲੇ ।
 
ਨਸ਼ਿਆਂ  ਨੇ  ਜਿਸਮਾਂ  ‘ਚੋਂ  ਰੂਹਾਂ  ਖੋਹ  ਲਈਆਂ,
ਅੱਜ  ਕੱਲ੍ਹ  ਜੋਬਨ ਦੀ ਨਾ ਜਾਨ ‘ਚ ਜਾਨ ਮਿਲੇ ।
 
ਕਵੀਆਂ ਲਈ ਆਗਾਜ਼ ਤਾਂ ਹੋਇਆ ਮਹਿਫਲ ਦਾ,
ਬੋਲਣ   ਲਈ   ਸਰਪੈਂਚ   ਤੇ   ਪ੍ਰਧਾਨ   ਮਿਲੇ ।
 
ਜੁਲਮਾਂ   ਅੱਗੇ   ਢਾਲ    ਬਣੀ   ਮਜ਼ਲੂਮਾਂ   ਦੀ,
ਭਾਗਾਂ  ਵਾਲਿਆਂ ਨੂੰ   ਸੋਹਲ  ਕਿਰਪਾਨ  ਮਿਲੇ ।

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ