Wed, 24 May 2017
Your Visitor Number :-   1039162
SuhisaverSuhisaver Suhisaver
ਮੈਨਚੈਸਟਰ 'ਚ ਆਤਮਘਾਤੀ ਹਮਲਾ; 22 ਮੌਤਾਂ, 60 ਜ਼ਖ਼ਮੀ               ਭਾਰਤ-ਚੀਨ ਸਰਹੱਦ 'ਤੇ ਸੁਖੋਈ-30 ਜੈੱਟ ਲਾਪਤਾ               ਕੇਜਰੀਵਾਲ ਦੇ ਸਾਂਢੂ ਸੁਰੇਂਦਰ ਕੁਮਾਰ ਬੰਸਲ ਦੇ ਘਰ ਏ ਸੀ ਬੀ ਦਾ ਛਾਪਾ              

ਹੌਲੀ -ਮਨਦੀਪ ਗਿੱਲ ਧੜਾਕ

Posted on:- 07-03-2017

suhisaver

ਰੰਗਾਂ  ਨਾਲ  ਭਰਿਆ ਯਾਰੋ  ਤਿਉਹਾਰ ਹੈ ਹੌਲੀ ,
ਪਿਆਰ  ਮੁਹੱਬਤ ਭਰਿਆ  ਇਜ਼ਹਾਰ ਹੈ ਹੌਲੀ ।

ਛੱਡੋ ਨਫ਼ਰਤ ਅਤੇ  ਫਿਰਕੁਪਣੇ ਦੀਆਂ ਗੱਲਾਂ ਨੂੰ ,
ਅਛਾਈ ਦੀ ਜਿੱਤ ਤੇ ਬੁਰਾਈ ਦੀ ਹਾਰ ਹੈ ਹੌਲੀ ।

ਆਓ ਮਿਟਾਈਏ ਦੂਰੀ ਜਾਤ-ਪਾਤਾਂ ਤੇ ਧਰਮਾਂ ਦੀ ,
ਸੱਭ ਨੂੰ ਗਲ ਨਾਲ ਲਈਏ  ਤਾਂ ਪਿਆਰ ਹੈ ਹੌਲੀ ।

ਸੌੜੀ ਸਿਆਸਤ ਲਈ ਖੇਡਣ ਪੱਤਾ ਜਾਤ-ਪਾਤਾਂ ਦਾ ,
ਉਨ੍ਹਾਂ  ਲਈ  ਬਣ ਜਾਏ ਫਿਰ  ਲਲਕਾਰ ਹੈ  ਹੌਲੀ ।

ਰੰਗੀਏ ਰੰਗ ਬੰਸਤੀ ਅਪਨਾਈਏ ਸੋਚ ਸ਼ਹੀਦਾਂ ਦੀ ,
ਰੰਗੀਏ  ਰੰਗ ਦੇਸ ਭਗਤੀ ਦਾ ਰੰਗਦਾਰ ਹੈ ਹੌਲੀ ।

ਮਨਦੀਪ ਮਾਣੋ ਰੰਗ  ਹਮੇਸਾ ਕੁਦਰਤੀ ਰੰਗਾਂ  ਦਾ,
ਕਰਕੇ ਹੁੱਲੜਬਾਜ਼ੀ, ਨਾ ਕਰੋ ਸ਼ਰਮਸਾਰ ਹੈ ਹੌਲੀ ।             

ਸੰਪਰਕ: +91 99881 11134

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ