Sun, 28 May 2017
Your Visitor Number :-   1040580
SuhisaverSuhisaver Suhisaver
ਬੁਰਹਾਨ ਵਾਨੀ ਦਾ ਸਾਥੀ ਸਬਜ਼ਾਰ ਮੁਕਾਬਲੇ 'ਚ ਹਲਾਕ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਅਰਸ਼ ਬਿੰਦੂ ਦੀਆਂ ਦੋ ਕਾਵਿ-ਰਚਨਾਵਾਂ

Posted on:- 16-03-2017

suhisaver

ਜੁਗਨੂੰ

ਧਰਤੀ ਤੋਂ ਥੋੜਾ ਉਰਾਂ
ਥੋੜਾ ਪਰਾਂ
ਇਕ ਸੁਪਨਾ ਜਾਗਦਾ ਹੈ

 ਕਾਲੇ ਰੰਗ ਦੀ ਔਰਤ
ਨਦੀ ਕਿਨਾਰੇ ਬੈਠੀ
ਪਾਣੀ ਵਿੱਚ ਆਪਣਾ ਚਿਹਰਾ ਦੇਖਦੀ
"ਦੋ ਹੰਝੂ ' ਕੇਰਦੀਂ ਹੈ
 ਇਕ ਸੁਪਨਾ ਟੁੱਟਦਾ ਹੈ
ਤੇ ਵਹਿ ਤੁਰਦਾ ਹੈ

ਠੀਕ ਓਸ ਸਮੇਂ
ਸਮੁੰਦਰ ਚ ਸੁੱਟੇ ਤਮਾਮ
ਬੋਤਲ ਬੰਦ ਸਿਰਨਾਵੇਂ
ਬੋਤਲਾਂ ਤੋੜ
ਕਿਨਾਰੇ ਤੇ ਆ ਜਾਂਦੇ ਨੇ

ਔਰਤ  ਦੇ  ਸੁਪਨੇ ਨੂੰ
ਸਿਰਨਾਵਾਂ ਮਿਲ ਜਾਂਦਾ ਹੈ

ਠੀਕ ਓਸ ਸਮੇਂ
ਇੱਕ ਆਜੜੀ ਬੱਚੇ ਨੂੰ
 ਤਿੱਤਲੀ ਦਾ
 ਖੰਭ ਲੱਭਦਾ ਹੈ
ਜਿਸ ਨੂੰ ਉਹ
ਖੁਰਦਰੇ ਹੱਥਾ ਤੇ ਰੱਖ
ਇੱਜੜ ਚਾਰਨਾ ਭੁੱਲ ਜਾਂਦਾ ਹੈ

ਧਰਤੀ ਤੋਂ ਥੋੜਾ ਉਰਾਂ
ਥੋੜਾਂ ਪਰਾਂ

ਦੂਰ ਕਿਤੇ
ਜੰਗ ਸ਼ੁਰੂ ਹੁੰਦੀ ਹੈ

ਮਾਵਾਂ ਬੱਚਿਆ ਦੀ  ਸੁਰੱਖਿਆ ਸੋਚਦੀਆਂ ਨੇ
ਕੁੱਖ ਚ ਵਾਪਸ ਲੈ ਜਾਣਾਂ ਲੋਚਦੀਆਂ ਨੇ

ਠੀਕ ਓਸ ਸਮੇਂ
ਇੱਕ ਚਾਂਦਨੀ ਪੈਰ ਮੇਰੀ ਕੁੱਖ 'ਚੋਂ
ਤੇਰੇ ਰਾਹ ਪੈ ਜਾਂਦਾ ਹੈ
ਇੱਕ  "ਜੁਗਨੂੰ ' ਹੈ ਜੋ
ਕਾਲੀ ਰਾਤ ਨਾਲ ਖਹਿ ਜਾਂਦਾ ਹੈ

***

ਜ਼ੋਖ਼ਮ

ਤੈਨੂੰ ਯਾਦ ਕਰਨ ਲਈ
ਜ਼ੋਖ਼ਮ ਨਹੀਂ ਉਠਉਣੇ ਪੈਂਦੇ

ਕਵਿਤਾ ਲਿਖਣ ਲਈ

ਮਨਾਉਣਾ ਪੈਂਦਾ ਹੈ
ਇੱਨਡੋਰ ਪੌਂਦੇ ਨੂੰ
ਰੁੱਸ ਗਏ ਬੱਚੇ ਨੂੰ

ਕਵਿਤਾ ਲਿਖਣ ਲਈ
ਕੁਤਰਨੀਂ ਪੈਂਦੀ ਹੈ
ਆਪਣੀ ਹੀ ਜੜ੍ਹ
ਬਹਾਰ ਨੂੰ ਦੇਖਦੇ ਰਹਿਣਾ ਹੁੰਦਾ ਹੈ
ਪਤਝੜ੍ਹ ਤੱਕ

ਸ਼ਬਦਾਂ ਨੂੰ
ਹਾਸ਼ੀਏ ਦੇ ਅੰਦਰ
 ਕਦੇ ਬਾਹਰ
ਤਿਲਮਿਲਉਣਾ ਪੈਂਦਾ ਹੈ

ਉਡ ਰਹੇ ਅਰਥਾਂ ਨੂੰ
ਫੜ੍ਹ ਫੜ੍ਹ ਰੱਖਣਾ ਪੈਂਦਾ ਹੈ
ਗੁਬਾਰਿਆਂ ਦੇ ਵਾਂਗ

ਤੈਨੂੰ ਯਾਦ ਕਰਨ ਲਈ
ਜ਼ੋਖ਼ਮ ਨਹੀ ਉਠਉਂਣੇ ਪੈਂਦੇ

ਤੇਰੀ ਯਾਦ
ਰਾਤੀਂ ਤਾਰਿਆ ਦੇ ਨਿਕਲਣ ਵਾਂਗ
ਆ ਜਾਂਦੀ ਹੈ ,ਬਸ
ਚੰਦ ਬੱਦਲਾਂ ਚ ਸਹਿਜ ਛਿਪ ਜਾਂਦਾ ਹੈ,ਬਸ
 ਸੂਰਜ ਤੋਂ ਚੋਰੀਓ ਮਲਕੜੇ ਜਿਹੇ
ਤ੍ਰੇਲ  ਹਰੀ ਕਚੂਰ ਕਾਇਨਾਤ ਤੇ ਪੈ ਜਾਂਦੀ ਹੈ ,ਬਸ

ਕਵਿਤਾ ਲਿਖਣ ਲੱਗੇ
ਦੁੱਧ ਚੁੱਲ੍ਹੇ ਤੇ ਪਿਆ ਉੱਬਲ ਜਾਂਦਾ ਹੈ
ਚਾਹ ਦਾ ਸੜ੍ਹ ਚੁੱਕਾ ਭਾਡਾਂ ਸਾਫ ਨਹੀਂ ਹੁੰਦਾ
ਬਦਲਣਾ ਪੈਂ ਜਾਂਦਾ ਹੈ

ਤੈਨੂੰ ਯਾਦ ਕਰਨ ਲਈ
 ਮਨ ਇਕਾਗਰ ਨਹੀਂ ਕਰਨਾ ਪੈਂਦਾ

ਤੈਨੂੰ ਯਾਦ ਕਰਨ ਲਈ
ਯਾਦ ਨਹੀਂ ਕਰਨਾ ਪੈਂਦਾ

ਕਵਿਤਾ ਲਿਖਣ ਲਈ
ਖ਼ਰਾਬ ਟੂਟੀ ਦੀ ਟਿਪ-ਟਿਪ 'ਚ
ਸੌਂ ਜਾਣਾ ਹੁੰਦਾ ਹੈ
ਕੰਧਾਂ ਨੂੰ "ਘਰ ' ਕਹਿ
ਸਜਾਉਣਾ ਹੁੰਦਾ ਹੈ
ਤਨਹਾਈ ’ਚ ਚੀਜ਼ਾਂ ਨਾਲ
ਟਕਰਾਉਂਦੇ
ਤਸਵੀਰ ਦੇ ਪਿੱਛੇ  ਲੁਕੀਂ ਛਿਪਕਲੀ
ਨੂੰ ਤਾਕਦੇ ਰਹਿਣਾ ਹੁੰਦਾ ਹੈ

ਕਵਿਤਾ ਲਿਖਣ ਲਈ
ਬੜੇ ਜ਼ੋਖ਼ਮ ਉਠਾਉਣੇ ਪੈਂਦੇ ਨੇ

ਏਸ ਲਈ ਅੱਜ ਕਲ੍ਹ
ਮੈ ਕੁਝ ਆਸਾਨ ਕਰ ਲਿਆ ਹੈ
 ਆਪਣਾ ਆਪ ਤੇਰੀ ਯਾਦ ’ਚ ਕਰ ਲਿਆ ਹੈ ।

Comments

Gurpreet Kaur

Sohna

Seerat

ਆਪਣਾ ਆਪ ਤੇਰੀ ਯਾਦ ਚ੍ ਕਰ ਲਿਆ

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ