Wed, 24 May 2017
Your Visitor Number :-   1039162
SuhisaverSuhisaver Suhisaver
ਮੈਨਚੈਸਟਰ 'ਚ ਆਤਮਘਾਤੀ ਹਮਲਾ; 22 ਮੌਤਾਂ, 60 ਜ਼ਖ਼ਮੀ               ਭਾਰਤ-ਚੀਨ ਸਰਹੱਦ 'ਤੇ ਸੁਖੋਈ-30 ਜੈੱਟ ਲਾਪਤਾ               ਕੇਜਰੀਵਾਲ ਦੇ ਸਾਂਢੂ ਸੁਰੇਂਦਰ ਕੁਮਾਰ ਬੰਸਲ ਦੇ ਘਰ ਏ ਸੀ ਬੀ ਦਾ ਛਾਪਾ              

ਚਿੜੀਆ-ਘਰ - ਬਲਵਿੰਦਰ ਸਿੰਘ ਢਾਬਾਂ

Posted on:- 20-03-2017

suhisaver

ਚਿੜੀਆ-ਘਰ ਹੋਰ ਕੁਝ ਨਹੀਂ
ਉਮਰ ਕੈਦ ਭੁਗਤ ਰਹੇ ਪੰਛੀਆਂ ਤੇ
ਜਾਨਵਰਾਂ ਦਾ ਕੈਦਖਾਨਾ ਹੈ।

ਕੰਧਾਂ ਦੀਆਂ ਵਲਗਣਾਂ 'ਚ ਘਿਰੇ ਪਿੰਜਰੇ
ਤੇ ਪਿੰਜਰਿਆਂ ਦੀ ਹੁਮਸ 'ਚ ਘਿਰੇ
ਲੱਪ ਕੁ ਪਾਣੀ 'ਚ ਫਸੇ ਤੇ
ਥੋੜੀ ਕੁ ਥਾਂ 'ਤੋਂ ਸਤ੍ਹੇ ਹੋਏ
ਬੇਬਸ ਤੇ ਲਾਚਾਰ ਚਿਹਰੇ

ਬੰਦੇ ਦੀ ਖੁੱਲ੍ਹਦਿਲ੍ਹੀ ਤੋਂ ਪਛੇਮਾਨ ਨੇ
ਕੈਦ ਹੋਇਆਂ ਨੂੰ ਦੇਖਣ ਲਈ
ਹੁੰਮੜ੍ਹ-ਹੁੰਮੜ੍ਹ ਕੇ ਪੈਂਦੀ ਭੀੜ 'ਤੇ ਹੱਸਦੇ ਨੇ
ਕਿ ਗੁਲਾਮੀ ਭੋਗ ਕੇ ਵੀ
ਗੁਲਾਮੀ ਦਾ ਅਹਿਸਾਸ ਭੁਲਾਈ ਫਿਰਦੇ ਲੋਕ..
ਹੱਸ ਕਿਵੇਂ ਲੈਂਦੇ ਨੇ....!

ਇਹ ਮੰਨ ਲਿਆ ਗਿਆ ਹੈ ਕਿ
ਘਾਹ-ਪੱਤਿਆਂ ਤੇ ਰੁੱਖਾਂ 'ਚ ਵੀ ਆਤਮਾ ਹੁੰਦੀ ਏ....

ਪਰ ਪਤਾ ਨਹੀਂ ਕਿੱਥੇ?
ਆਜ਼ਾਦੀ ਤੇ ਮੌਲਿਕ ਅਧਿਕਾਰ
ਬੰਦੇ ਨੇ ਆਪਣੇ ਹੀ ਸਿਰਹਾਣੇ ਹੇਠ ਰੱਖ ਲਏ ਨੇ

ਇਹ ਕਿਹੋ ਜਿਹਾ ਮਨੁੱਖ ਏ ਜਿਹਨੂੰ
ਦੂਜਿਆਂ ਨੂੰ ਪਿੰਜਰੇ 'ਚ ਰੱਖਣ ਦਾ ਬੜਾ ਸ਼ੌਂਕ ਏ
ਸੁੰਦਰਤਾ ਨੂੰ ਕੈਦ ਕਰਕੇ
ਮੋਰਾਂ ਨੂੰ ਪਿੰਜਰੇ 'ਚ ਤਾੜ ਕੇ
ਮਨੁੱਖ ਕਿਹੜੇ ਚਾਵਾਂ ਦੇ ਨਾਲ ਆਖਦੈ

ਕਿ "ਪੈਲਾਂ ਪਾਉ....!"
ਚਿੜੀਓ.......ਚੀਕੋ ਤੇ ਰੌਣਕ ਲਾਉ


ਮੈਂ ਦੇਖਿਆ ਕਿ ਚਿੜੀਆਘਰ ਦਾ ਰਾਗ ਬੰਦ ਸੀ
ਕਿਸੇ ਪੰਛੀ ਤੇ ਕਿਸੇ ਜਾਨਵਰ ਦੀ
ਕੋਈ ਖਰਮਸਤੀ ਨਹੀਂ ਸੀ
ਪਿੰਜਰੇ 'ਚ ਤਾੜ ਕੇ
ਨਾਮ ...ਮਿੱਠੂ ਤੋਤਾ ਰੱਖ ਦੇਣਾ
ਤੇ ਖਾਣ ਲਈ ਦੇਸੀ ਘਿਉ ਦੀ ਚੂਰੀ ਦੇ ਦੇਣੀ
ਕੈਦ ਨੂੰ ਮਿੱਠਾ ਸਾਬਤ ਕਰਨ ਲਈ
ਮਿੱਠਾ ਬਹਾਨਾ ਐ।
ਖੁਦ ਮਨੁੱਖ ਉਡਾਰ ਹੋਣ ਲਈ
ਖੰਭਾਂ ਦੀ ਚਾਹਨਾ ਕਰਦਾ ਏ
ਪਰ ਖੰਭਾਂ ਵਾਲਿਆਂ ਨੂੰ ਕੈਦ ਕਰੀ ਬੈਠਾ ਏ
ਚਿੜੀਆਘਰ ਦੇ ਪੰਛੀਆਂ ਨੇ ਦੱਸਿਆ ਕਿ....
"ਉਹਨਾਂ ਤੋਂ ਆਸਮਾਨ ਖੋਹ ਲਿਆ ਗਿਆ ਏ...
ਜਾਨਵਰਾਂ ਤੋਂ ਚਾਰਾਗਾਹ।
                              
ਸੰਪਰਕ: +91 94642 95611

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ