Mon, 21 August 2017
Your Visitor Number :-   1075445
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਗੁਰਮੇਹਰ ਦੇ ਨਾਮ - ਪਰਮ ਪੜਤੇਵਾਲਾ

Posted on:- 22-03-2016

suhisaver

ਚੰਗਾ ਕੀਤਾ,
ਚੰਗਾ ਕੀਤਾ ਤੂੰ ਕੁੜੀਏ।
ਮੰਚਲਿਆਂ ਦੇ ਮੂੰਹ 'ਤੇ
ਜੋ ਤੂੰ ਬਹਾਦਰੀ ਦੇ ਲਫੇੜੇ ਧਰੇ।

ਦੇਖ।
ਅੱਜ ਤੇਰੇ ਬੋਲਾਂ ਨਾਲ,
ਫਿਜ਼ਾ, ਫਿਰ ਤੋਂ,
ਆਜ਼ਾਦੀ ਆਜ਼ਾਦੀ ਚੀਕਣ ਲੱਗ ਪਈ ਆ।

ਤੇਰੇ ਹੌਂਸਲੇ ਨੇ,
ਸੁਤੀਆਂ ਮਰੀਆਂ ਰੂਹਾਂ ’ਚ ਅੱਗ ਫੂਕ ਦਿੱਤੀ।
ਦੇਖ  ਅੱਜ ਚੜ੍ਹਦਾ ਸੂਰਜ,
ਫਿਰ ਤੋਂ ਲਾਲੀ ਖਿਲਾਰ ਰਿਹਾ,
ਮੇਰੇ ਦੇਸ਼ ਚ ਕੰਮ ਕਰਦੇ,
ਕਿਰਤੀ ਮਜ਼ਦੂਰਾਂ ਕਿਸਾਨਾਂ ਦੇ ਚਿਹਰਿਆਂ 'ਤੇ

ਤੇਰਾ ਬੋਲਣਾ,
ਤੇਰਾ ਹੀ ਨਹੀਂ,
ਹਰ ਉਸ ਭੁੱਖੇ ਨੰਗੇ ਦਾ ਵਿਦਰੋਹ ਹੈ।
ਜੋ ਡਿਗਰੀਆਂ ਦਾ ਭਾਰ ਪਿੱਠ 'ਤੇ ਲੱਦ ਕੇ,
ਬੇਰੁਜ਼ਗਾਰੀ ਦੀ ਮੈਰਾਥਨ ਦੌੜ ’ਚ,
ਹਫੋ-ਹਫੀ ਕਰਦਾ ਭੱਜ ਰਿਹਾ ਆ।

ਤੇਰਾ ਵਿਰੋਧ ਕਰਨਾ,
ਤੈਨੂੰ ਧਮਕਾਉਣ,
ਤੇਰਾ ਨਿੱਜੀ ਨਹੀਂ।
ਸਗੋਂ ਉਨ੍ਹਾਂ ਸਾਰਿਆਂ ਦਾ,
ਬਲਾਤਕਾਰ ਕਰਨ ਦੀ ਕੋਸ਼ਿਸ਼ ਹੈ।
ਜੋ ਜਵਾਨੀ ’ਚ,
ਬੇਖੌਫ ਆਜ਼ਾਦ ਉਡਾਰੀ ਮਾਰਦੇ ਨੇ।

ਆ ਗੁਰਮੇਹਰ,
ਕਾਫਲੇ ਬਣਾਈਏ।
ਹੁਣ ਸਾਰਿਆਂ ਲਈ ਕੁਝ ਵੀ ਨਹੀਂ ਹੈ,
ਜੋ ਬਚਿਆ ਹੋਵੇ।

ਆ,
ਆਪਾਂ ਤੇਰੇ ਪਿਓ ਵਾਂਗ ਖੜਦੇ ਆਂ,
ਰੱਖਿਆ ਦੇ ਠੀਕਰੀ ਪਹਿਰੇ 'ਤੇ।

ਆ,
ਮੈਂ ਤੇ ਮੇਰੇ ਵਰਗੇ ਲੱਖਾਂ,
ਬੇਰੁਜ਼ਗਾਰ ਨੌਜਵਾਨ ਤੇਰੇ ਨਾਲ ਹਾਂ।
ਇਸ ਸਮਾਜ ਦੇ ਰਾਜਨੀਤਿਕ,
ਪ੍ਰਬੰਧ ਨੂੰ ਪਲਟਣ ਲਈ।

ਆ,
ਆਪਾਂ ਸਭ ਨੂੰ ਰੁਜ਼ਗਾਰ ਦੇਣ ਲਈ,
ਨਿਕਟ ਭਵਿੱਖ ’ਚ,
ਕੰਮ ਦੇ ਘੰਟਿਆਂ ’ਤੇ ਸੱਟ ਮਾਰੀਏ।

ਆ,
ਹੌਂਸਲੇ ਦੀ ਕੁੱਖੋਂ ਜੰਮੀਏ।
ਸਾਰੀ ਵਿਹਲ ਸ਼ਕਤੀ ਨੂੰ,
ਜੰਗ ਤੇ ਪਿਆਰ ਵਿਚਲਾ ਫਰਕ ਦੱਸੀਏ।

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ