Tue, 23 May 2017
Your Visitor Number :-   1038856
SuhisaverSuhisaver Suhisaver
ਮੈਨਚੈਸਟਰ 'ਚ ਆਤਮਘਾਤੀ ਹਮਲਾ; 22 ਮੌਤਾਂ, 60 ਜ਼ਖ਼ਮੀ               ਭਾਰਤ-ਚੀਨ ਸਰਹੱਦ 'ਤੇ ਸੁਖੋਈ-30 ਜੈੱਟ ਲਾਪਤਾ               ਕੇਜਰੀਵਾਲ ਦੇ ਸਾਂਢੂ ਸੁਰੇਂਦਰ ਕੁਮਾਰ ਬੰਸਲ ਦੇ ਘਰ ਏ ਸੀ ਬੀ ਦਾ ਛਾਪਾ              

ਸੌਖਾ ਨਹੀਂ - ਹਰਦੀਪ ਬਿਰਦੀ

Posted on:- 23-03-2017

suhisaver

ਧਮਾਕਾ ਕਰ ਹਕੂਮਤ ਜਗਾਉਣਾ ਸੌਖਾ ਨਹੀਂ ਸੀ
ਸ਼ਹੀਦ ਭਗਤ ਸਿੰਘ ਅਖਵਾਉਣਾ ਸੌਖਾ ਨਹੀਂ ਸੀ

ਦੇਖਦੇ ਜਵਾਨ ਜਿਸ ਉਮਰ ਸੁਫਨੇ ਰੰਗੀਨੀ ਵਾਲੇ
ਲਾੜੀ ਮੌਤ ਉਸ ਵਕਤ ਵਿਹਾਉਣਾ ਸੌਖਾ ਨਹੀਂ ਸੀ

ਠੰਡੇ ਖੂਨ ਨਾਲ ਨਾ ਮਿਲਦੀ ਹੁੰਦੀ ਆਜ਼ਾਦੀ ਕਦੇ
ਖੂਨ ਨੂੰ ਪਰ ਇੰਝ ਗਰਮਾਉਣਾ ਸੌਖਾ ਨਹੀਂ ਸੀ

ਸੁਫਨੇ ਪਿਆਰ ਦੇ ਆਉਂਦੇ ਜਵਾਨੀ ਦੇ ਹੀ ਬਸ
ਪਿਆਰ ਦੇਸ਼ ਨੂੰ ਹੀ ਬਣਾਉਣਾ ਸੌਖਾ ਨਹੀਂ ਸੀ

ਬਾਜ਼ੀ ਜਾਨ ਦੀ ਮਹਿਬੂਬ ਦੀ ਖ਼ਾਤਿਰ ਲਾਉਂਦੇ
ਦੇਸ਼ ਦੀ ਪਰ ਖ਼ਾਤਿਰ ਲਾਉਣਾ ਸੌਖਾ ਨਹੀਂ ਸੀ

ਨਾ ਹੁੰਦਾ ਤਿਆਗ ਦੁਨੀਆਂ ਵਿੱਚ ਸੌਖਾ ਕਦੇ ਵੀ
ਦੇਸ਼ ਦੇ ਲਈ ਹੀ ਸਭ ਲੁਟਾਉਣਾ ਸੌਖਾ ਨਹੀਂ ਸੀ

ਨਾ ਸੁਣੀ ਜਿਸੀ ਜਿਨ੍ਹਾਂ ਨੂੰ ਬੰਬ ਤੋਂ ਬਿਨਾਂ ਅਵਾਜ਼
ਕੰਨੀ ਉਹਨਾਂ ਦੇ ਅਵਾਜ਼ ਪਾਉਣਾ ਸੌਖਾ ਨਹੀਂ ਸੀ

ਹੈ ਜ਼ਿੰਦਗੀ ਨਾਲ ਪਿਆਰ ਸਭ ਨੂੰ ਹੀ ਬਹੁਤ
ਫਾਂਸੀ ਦਾ ਰੱਸਾ ਗਲ ਪਾਉਣਾ ਸੌਖਾ ਨਹੀਂ ਸੀ

ਸੰਪਰਕ: +91 90416 00900

Comments

parm partewala

gud

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ