Fri, 23 June 2017
Your Visitor Number :-   1051393
SuhisaverSuhisaver Suhisaver
ਵਿਧਾਨ ਸਭਾ 'ਚ ਹੰਗਾਮਾ; 'ਆਪ' ਵਿਧਾਇਕ ਦੀ ਪੱਗ ਲੱਥੀ               ਮੀਰਾ ਕੁਮਾਰ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੀ ਉਮੀਦਵਾਰ              

ਗ਼ਜ਼ਲ - ਜਸਵੀਰ ਕੰਗ "ਸਾਦਿਕ”

Posted on:- 28-03-2017

suhisaver

ਪਰਿੰਦੇ ਸੁਪਨਿਆਂ ਦੇ ਜਦ ਕਦੇ ਪਰਵਾਜ਼ ਕਰਦੇ ਨੇ,
ਮੇਰੇ ਆਪਣੇ ਕਹਾਉਂਦੇ ਜੋ ਬੜਾ ਇਤਰਾਜ਼ ਕਰਦੇ ਨੇ।

ਉਹ ਚਾਹੁੰਦੇ ਜਿੰਦਰਾ ਲਾਉਣਾ ਮੇਰੇ ਬੁੱਲਾਂ ਜ਼ੁਬਾਂ ਉੱਤੇ,
ਜਦੋਂ ਸੱਚ ਭਖਦਾ ਹੈ ਇਹ ਕਿਉਂ ਆਵਾਜ਼ ਕਰਦੇ ਨੇ।

ਹਮੇਸ਼ਾਂ ਚੁੱਪ ਨਹੀਂ ਰਹਿੰਦਾ ਮੈਂ ਗੂੰਗੇ ਬੋਲਿਆਂ ਵਾਂਗੂੰ,
ਬੜਾ ਹੀ ਤੰਗ ਮੈਨੂੰ ਆਪਣੇ ਅਲਫ਼ਾਜ਼ ਕਰਦੇ ਨੇ।

ਬੜਾ ਹੀ ਮਾਣ ਹੁੰਦਾ ਹੈ ਉਦੋਂ ਯਾਰਾਂ ਦੀ ਯਾਰੀ ਤੇ,
ਫਕੀਰੀ ਭੇਸ ਮੇਰੇ ਨੂੰ ਜਦੋਂ ਸਰਤਾਜ ਕਰਦੇ ਨੇ।

ਖੁਲਾਸਾ ਕੱਢਿਆ ਹੈ ਮੈਂ  ਇਹੀ ਮੇਰੇ ਤਜ਼ੁਰਬੇ ਤੋਂ,
ਮਰਨ ਓਹੀ ਕਿਸੇ ਦਾ "ਕੰਗ" ਜੋ ਲਿਹਾਜ਼ ਕਰਦੇ ਨੇ।

            ਸੰਪਰਕ: +91 87280 96161

Comments

ਬਲਵਿੰਦਰ ਸਿੰਘ ਢਾਬ

ਵਧੀਆ ਗ਼ਜ਼ਲ ਹੈ ....

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ