Wed, 23 August 2017
Your Visitor Number :-   1076262
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਗ਼ਜ਼ਲ - ਆਰ.ਬੀ.ਸੋਹਲ

Posted on:- 30-04-2017

suhisaver

ਹੋਰ ਇਕ ਚੰਨ ਦੀ ਹੈ ਸੰਸਦ ਵਿਚ ਸ਼ਨਾਖਤ ਹੋ ਰਹੀ ।
ਬਾਹਰ  ਪਰ  ਲੋਕਾਂ  ਨੂੰ  ਨਾ  ਰੋਟੀ  ਪ੍ਰਾਪਤ ਹੋ ਰਹੀ ।
 
ਬਿਨ  ਤਬਾਹੀ  ਕੁਝ  ਨਾ  ਦੇਣਾ  ਏਸ  ਨੇ  ਸੰਸਾਰ ਨੂੰ,
ਐਟਮੀ  ਬੰਬਾਂ  ਨੂੰ ਪਰਖਣ  ਦੀ  ਹਿਮਾਕਤ  ਹੋ ਰਹੀ ।
 
ਖੋਖਲੇ  ਇਕਰਾਰ  ਇਸਦੇ  ਝੂਠ  ਦੀ   ਬੁਨਿਆਦ  ਹੈ,
ਅੱਜ  ਹਕੂਮਤ ਦੀ  ਇਦ੍ਹੇ ਵਿਚ ਹੀ ਮੁਹਾਰਤ ਹੋ ਰਹੀ ।
 
ਗੁਲਸ਼ਨਾਂ ਵਿਚ ਮਹਿਕਦੇ  ਫੁੱਲ ਹੋ ਰਹੇ ਬਰਬਾਦ ਪਰ,
ਕਾਗਜ਼ੀ ਫੁੱਲਾਂ ਦੀ  ਮੰਡੀਆਂ ਵਿਚ ਤਜਾਰਤ  ਹੋ ਰਹੀ ।
 
ਮਾਈ  ਭਾਗੋ, ਕਲਪਨਾ, ਝਾਂਸੀ  ਦੀ  ਰਾਣੀ ਇਹ ਬਣੇ,
ਫਿਰ  ਕਿਓਂ ਧੀਆਂ ਦੀ ਕੁੱਖਾਂ ਵਿਚ ਅਦਾਵਤ ਹੋ ਰਹੀ ।

ਸਧਰਾਂ  ਨੂੰ  ਕਤਲ   ਕੀਤਾ  ਹੈ  ਇਨ੍ਹਾਂ  ਦੁਸ਼ਵਾਰੀਆਂ,
ਬਚ  ਗਏ ਪਰ ਸੁਪਨਿਆਂ  ਦੀ ਵੀ ਸ਼ਨਾਖਤ ਹੋ ਰਹੀ ।
 
ਰਹਿਬਰਾਂ    ਨੇ   ਕੈਦ   ਕੀਤੇ    ਰੌਸ਼ਨੀ   ਦੇ  ਹੇਜਲੇ,
ਨ੍ਹੇਰ   ਦੇ  ਪੁਜਾਰੀਆਂ  ਦੀ  ਪਰ  ਖੁਸ਼ਾਮਤ ਹੋ  ਰਹੀ ।
 
ਜ਼ਿੰਦਗੀ   ਐ  ਹਾਰਨਾ   ਨਈ   ਔਕੜਾਂ  ਨੂੰ  ਵੇਖ  ਕੇ,
ਬਿਜਲੀਆਂ ਦੇ  ਗਿਰਨ  ਦੀ ਭਾਵੇਂ ਕਿਆਮਤ ਹੋ ਰਹੀ ।

Comments

wargis salamat

bahut vadia lage raho.............

R.B.Sohal

ਬਹੁਤ ਧੰਨਵਾਦ ਸਾਹਿਬ ਜੀਓ

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ